ਪੱਤਰਕਾਰਾਂ ਉਤੇ ਹਮਲੇ ਦੀ ਨਿਖੇਧੀ ਕਰੋ

ਹਿੰਦੋਸਤਾਨ ਦੀ ਕਮਿੳਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 6 ਅਕਤੂਬਰ, 2023

3 ਅਕਤੂਬਰ ਨੂੰ ਸਵੇਰਸਾਰ ਤੜਕੇ ਵੇਲੇ ਦਿੱਲੀ ਦੀ ਪੁਲੀਸ ਨੇ ਦਿੱਲੀ ਅਤੇ ਹਿੰਦੋਸਤਾਨ ਦੇ ਹੋਰ ਸ਼ਹਿਰਾਂ ਵਿਚ ਨਿਊਜ਼ਕਲਿਕ ਨਾਮੀ ਨਿਊਜ਼ ਪੋਰਟਲ (ਖਬਰ ਦਰਵਾਜ਼ਾ) ਦੇ ਦਫਤਰ ਅਤੇ ਤਕਰੀਬਨ 50 ਔਰਤਾਂ ਅਤੇ ਆਦਮੀਆਂ ਦੇ ਘਰਾਂ ਉਤੇ ਛਾਪਾ ਮਾਰਿਆ। ਜਿਨ੍ਹਾਂ ਲੋਕਾਂ ਉਤੇ ਛਾਪਾ ਮਾਰਿਆ ਗਿਆ ਉਨ੍ਹਾਂ ਵਿਚ ਪੱਤਰਕਾਰ, ਸਭਿਆਚਾਰਕ ਵਰਕਰਜ਼ ਆਦਿ ਸਨ ਜਿਨ੍ਹਾਂ ਨੇ ਆਪਣੀ ਕਿਸੇ ਵੀ ਸਮੇਂ ਇਸ ਨਿਊਜ਼ ਮੀਡੀਆ ਨਾਲ ਕੰਮ ਕੀਤਾ ਹੈ। ਉਨ੍ਹਾਂ ਦੇ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ। ਦਿੱਲੀ ਵਿਚ ਆਦਮੀਆਂ ਨੂੰ ਦਿੱਲੀ ਪੁਲੀਸ ਦੇ ਲੋਧੀ ਰੋਡ ਸਥਿਤ ਸਪੈਸ਼ਲ ਸੈਲ ਵਿਚ ਲੈ ਜਾ ਕੇ ਇੰਟੈਰੋਗੇਟ ਕੀਤਾ ਗਿਆ ਅਤੇ ਦੇਰ ਸ਼ਾਮ ਤਕ ਉਥੇ ਹਿਰਾਸਤ ਵਿਚ ਰਖਿਆ ਗਿਆ, ਜਦ ਕਿ ਔਰਤਾਂ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਉਤੇ ਇੰਟੈਰੋਗੇਟ ਕੀਤਾ ਗਿਆ ਹੈ। ਇਨ੍ਹਾਂ ਛਾਪਿਆਂ ਨਾਲ ਸਬੰਧਤ ਐਫ ਆਈ ਆਰ ਵਿਚ ਯੂ ਏ ਪੀ ਏ ਕਨੂੰਨ ਦੀਆਂ ਧਾਰਾਵਾਂ ਵਰਤੀਆਂ ਗਈਆਂ ਹਨ, ਜੋ ਕਿ ਅੱਤਵਾਦ ਨਾਲ ਨਜਿੱਠਣ ਲਈ ਵਰਤਿਆ ਜਾਂਦਾ ਹੈ। ਨਿਊਜ਼ਕਲਿਕ ਦੇ ਸੰਸਥਾਪਕ ਅਤੇ ਚੀਫ ਐਡੀਟਰ ਪ੍ਰਾਬੀਰ ਪਰਕਿਆਸਥਾ ਅਤੇ ਮਨੁੱਖੀ ਸਾਧਨਾ ਦੇ ਮੈਨੇਜਰ ਅਮਿੱਤ ਚਕਰਵਰਤੀ ਦਾ ਪੁਲੀਸ ਨੂੰ ਸੱਤ ਦਿਨ ਲਈ ਰੀਮਾਂਡ ਦੇ ਦਿਤਾ ਗਿਆ ਹੈ।

ਇਹ ਘਟਨਾਵਾਂ ਪੱਤਰਕਾਰਾਂ ਅਤੇ ਮੀਡੀਆ ਵਿਚ ਖਿਆਲ ਪ੍ਰਗਟ ਕਰਨ ਦੀ ਅਜ਼ਾਦੀ ਉਤੇ ਇਕ ਸ਼ਰਮਨਾਕ ਹਮਲਾ ਹੈ। ਸਭ ਸੰਕੇਤ ਇਹੀ ਮਿਲਦੇ ਹਨ ਕਿ ਇਸ ਨਿਊਜ਼ ਪੋਰਟਲ ਅਤੇ ਇਨ੍ਹਾਂ ਪੱਤਰਕਾਰਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਹ ਮਜ਼ਦੂਰਾਂ, ਔਰਤਾਂ, ਨੌਜਵਾਨਾ ਅਤੇ ਆਮ ਜਨਤਾ ਨਾਲ ਸਬੰਧਤ ਮਾਮਲਿਆਂ ਨੂੰ ਉਠਾਉਂਦੇ  ਹਨ ਅਤੇ ਸਰਕਾਰ ਅਤੇ ਉਸਦੇ ਆਫੀਸ਼ਲ ਬਿਰਤਾਂਤ ਦਾ ਪਰਦਾਫਾਸ਼ ਕਰਨ ਦਾ ਹੌਸਲਾ ਕੀਤਾ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਇਨਾਂ ਛਾਪਿਆਂ ਅਤੇ ਗ੍ਰਿਫਤਾਰੀਆਂ ਦੀ ਜਮਹੂਰੀ ਅਧਿਕਾਰਾਂ ਉਤੇ ਇਕ ਸ਼ਰਮਨਾਕ ਹਮਲੇ ਬਤੌਰ ਨਿਖੇਧੀ ਕਰਦੀ ਹੈ। ਇਹ ਯੂ ਏ ਪੀ ਏ ਦੇ ਕਾਲੇ ਕਨੂੰਨ ਦੀ ਵਰਤੋਂ ਦੀ ਨਿਖੇਧੀ ਕਰਦੀ ਹੈ। ਇਹ ਕਨੂੰਨ ਕੇਵਲ ਇਸ ਲਈ ਵਰਤਿਆ ਗਿਆ ਹੈ ਤਾਂ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਜ਼ਮਾਨਤ ਦੇਣ ਤੋਂ ਬਗੈਰ ਲੰਬੇ ਸਮੇ ਲਈ ਜੇਲ੍ਹ ਵਿਚ ਰਖਿਆ ਜਾ ਸਕੇ। ਇਹ ਛਾਪੇ, ਗ੍ਰਿਫਤਾਰੀਆਂ ਅਤੇ ਯੂ ਏ ਪੀ ਏ ਦੀ ਵਰਤੋਂ ਦਾ ਮਕਸਦ ਉਨ੍ਹਾਂ ਦੀ ਅਵਾਜ਼ ਬੰਦ ਕਰਾਉਣਾ ਹੈ ਜਿਹੜੇ ਅਸਹਿਮਤੀ ਦਿਖਾਉਣ ਦਾ ਹੌਸਲਾ ਕਰਦੇ ਹਨ।

ਸਾਡੇ ਦੇਸ਼ ਦੇ ਲੋਕਾਂ ਨੇ ਹਮੇਸ਼ਾ ਹੀ ਜ਼ਮੀਰ ਦੇ ਅਧਿਕਾਰ ਦੀ ਇਕ ਮਾਨਵੀ ਅਧਿਕਾਰ ਬਤੌਰ ਹਿਫਾਜ਼ਤ ਕੀਤੀ ਹੈ, ਜਿਸ ਦੀ ਕਿਸੇ ਵੀ ਬਹਾਨੇ ਹੇਠ ਕੋਈ ਵੀ ਅਧਿਕਾਰੀ ਉਲੰਘਣਾ ਨਹੀਂ ਕਰ ਸਕਦਾ। ਕਮਿਉਨਿਸਟ ਗ਼ਦਰ ਪਾਰਟੀ ਆਪਣੇ ਦੇਸ਼ ਦੇ ਤਮਾਮ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਜ਼ਮੀਰ ਦੇ ਅਧਿਕਾਰ ਉਤੇ ਨਿਲੱਜ ਹਮਲੇ ਦੇ ਖਿਲਾਫ ਇਕਮੁੱਠ ਹੋ ਕੇ ਵਿਰੋਧ ਕਰਨ ਦੀ ਅਪੀਲ ਕਰਦੀ ਹੈ।

Share and Enjoy !

Shares

Leave a Reply

Your email address will not be published. Required fields are marked *