‘ਔਰਤਾਂ ਤੇ ਵਧਦਾ ਯੌਨ ਸੋਸ਼ਣ’ ਦੇ ਵਿਸ਼ੇ ਤੇ ਚਰਚਾ

ਮਜ਼ਦੂਰ ਏਕਤਾ ਕਮੇਟੀ ਦੇ ਸੰਵਾਵਦਾਤਾ ਦੀ ਰਿਪੋੋਰਟ

9 ਜੁਲਾਈ, 2023 ਨੂੰ ਦੱਖਣੀ ਦਿੱਲੀ ਦੇ ਓਖਲਾ ਉਧਯੋਗਿਕ ਇਲਾਕੇ ਵਿੱਚ ਮਜ਼ਦੁਰ ਏਕਤਾ ਕਮੇਟੀ ਨੇ ਇਕ ਚਰਚਾ ਚਲਾਈ। ਇਸ ਵਿੱਚ ਵੱਡੀ ਗ਼ਿਣਤੀ ਵਿੱਚ ਔਰਤਾਂ ਅਤੇ ਆਦਮੀਆਂ, ਨੌਜਵਾਨ ਲੜਕਿਆਂ ਅਤੇ ਲੜਕੀਆਂ ਨੇ ਹਿੱਸਾ ਲਿਆ।

ਮਜ਼ਦੂਰ ਏਕਤਾ ਕਮੇਟੀ ਦੇ ਇੱਕ ਵਰਕਰ ਨੇ ਚਰਚਾ ਨੂੰ ਚਲਾਇਆ।

ਚਰਚਾ ਇੱਕ ਪਾਵਰ-ਪੁਆਇੰਟ ਪ੍ਰਸ਼ਤੁਤੀ ਨਾਲ ਸ਼ੁਰੂ ਹੋਈ। ਪ੍ਰਸਤੁਤੀ ਵਿੱਚ ਅੰਕੜਿਆਂ ਦੇ ਜਰੀਏ ਸਮਝਾਇਆ ਗਿਆ ਕਿ ਦੇਸ਼ ਭਰ ਵਿੱਚ ਔਰਤਾਂ ਦੇ ਖ਼ਿਲਾਫ਼ ਭੇਦਭਾਵ, ਯੌਨ ਸੋਸ਼ਣ ਅਤੇ ਹਿੰਸਾ ਦੇ ਮਾਮਲੇ ਵਧ ਰਹੇ ਹਨ। ਔਰਤਾਂ ਸੜਕ, ਘਰ, ਸਕੂਲ-ਕਾਲੇਜ਼, ਖੇਲ ਦੇ ਮੈਦਾਨਾਂ ਤੋਂ ਲੈ ਕੇ ਕਾਰਖਾਨਿਆਂ, ਕੰਪਣੀਆਂ ਅਤੇ ਦਫ਼ਤਰਾਂ ਵਿੱਚ ਕਿਤੇ ਵੀ ਸੁਰੱਖਿਅਤ ਨਹੀ ਹਨ। ਰਾਜ ਵਲੋਂ ਅਯੋਜਿਤ ਸੰਪ੍ਰਦਾਇਕ ਹਿੰਸਾ ਵਿੱਚ ਔਰਤਾਂ ਨੂੰ ਬਲਾਤਕਾਰ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ 1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਅਤੇ 2002 ਦੇ ਗੁਜਰਾਤ ਵਿੱਚ ਹੋਏ ਕਤਲੇਆਮ ਵਿੱਚ ਦੇਖਿਆ ਗਿਆ ਹੈੇ।

ਪ੍ਰਸਤੁਤੀ ਵਿੱਚ ਦੱਸਿਆ ਗਿਆ ਸਾਡੇ ਮਜ਼ਦੂਰਾਂ ਕੋਲ ਇਲੈਕਸ਼ਨ ਵਿੱਚ ਆਪਣੇ ਉਮੀਦਵਾਰ ਚੁਣਨ ਦੀ ਕੋਈ ਤਾਕਤ ਨਹੀਂ ਹੈ। ਬੜੇ-ਬੜੇ ਉਧਯੋਗਿਕ ਘਰਾਣਿਆਂ ਦੇ ਮਾਲਕ ਸ਼ਰਮਾਏਦਾਰਾਂ ਦੀਆਂ ਭਰੋਸੇ ਯੋਗ ਪਾਰਟੀਆਂ ਉਨ੍ਹਾਂ ਲੋਕਾਂ ਨੂੰ ਆਪਣਾ ਉਮੀਦਵਾਰ ਬਣਾਉਂਦੀਆਂ ਹਨ, ਜਿਨ੍ਹਾਂ ਤੇ ਅਕਸਰ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ਼ ਹੁੰਦੇ ਹਨ। ਸਰਮਾਏਦਾਰ ਆਪਣੇ ਧਨ ਬਲ ਦੇ ਸਹਾਰੇ, ਆਪਣੇ ਕਾਰਜ-ਕਰਮ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਾਲੀ ਪਾਰਟੀ ਨੂੰ ਹੀ ਚੋਣਾਂ ਵਿੱਚ ਜਿੱਤਾਉਂਦੇ ਹਨ। ਅਸੀਂ ਨਾ ਤਾਂ ਚੁਣੇ ਗਏ ਪ੍ਰਤੀਨਿਧੀਆਂ ਤੇ ਸਵਾਲ ਉਠਾ ਸਕਦੇ ਹਾਂ ਅਤੇ ਨਾਂ ਹੀ ਉਨ੍ਹਾਂ ਨੂੰ ਵਾਪਸ ਬੁਲਾ ਸਕਦੇ ਹਾਂ। ਅਜਿਹੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਅਪਰਾਧੀ ਸੱਤਾਧਾਰੀਆਂ ਤੋਂ ਔਰਤਾਂ ਦੇ ਲਈ ਨਿਆਂ ਦੀ ਉਮੀਦ ਰੱਖਣਾ ਸਹੀ ਹੋਵੇਗਾ? ਸਾਡੇ ਸਾਹਮਣੇ ਵਿਕਲਪ ਕੀ ਹੈ?

ਮਜ਼ਦੂਰ ਏਕਤਾ ਕਮੇਟੀ ਦੇ ਵਲੋਂ ਬਿਰਜ਼ੂ ਨਾਇਕ ਨੇ ਇਨ੍ਹਾਂ ਸਵਾਲਾਂ ਨੂੰ ਸੰਬੋਧਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਆਪਣੇ ਉੱਪਰ ਵਧਦੇ ਅਪਰਾਧ ਦੇ ਖ਼ਿਲਾਫ਼ ਅਵਾਜ਼ ਉਠਾਉਂਦੀਆਂ ਹਨ, ਤਾਂ ਉਨ੍ਹਾਂ ਦੇ ਹੀ ਚਰਿੱਤਰ ਤੇ ਸਵਾਲ ਉਠਾਇਆ ਜਾਂਦਾ ਹੈ। ਅਦਾਲਤ ਵਿੱਚ ਅਕਸਰ ਪੀੜਤ ਨੁੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ।

ਉਨ੍ਹਾਂ ਨੇ ਰਾਜਸਥਾਨ ਦੀ ਭੰਵਰੀ ਦੇਵੀ ਦਾ ਉਦਾਹਰਣ ਦਿੱਤਾ, ਜਿਸਨੇ 1992 ਵਿੱਚ ਬਾਲ ਵਿਆਹ ਨੂੰ ਰੋਕਣ ਦਾ ਸਾਹਸ ਪੂਰਨ ਕਦਮ ਉਠਾਇਆ ਸੀ। ਇਸਦੇ ਲਈ ਉਸਦਾ ਬਲਾਤਕਾਰ ਕੀਤਾ ਗਿਆ। ਪੁਲਿਸ ਅਤੇ ਸਰਕਾਰ ਨੇ ਇਨਸਾਫ਼ ਦੇਣ ਦੀ ਬਜਾਏ ਉਸ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ।

ਬਿਰਜੂ ਨਾਇਕ ਨੇ ਹਾਲ ਹੀ ਵਿੱਚ ਹੋਏ, ਔਰਤ ਪਹਿਲਵਾਨਾਂ ਦੇ ਸੰਘਰਸ਼ ਦਾ ਉਦਾਹਰਣ ਵੀ ਦਿੱਤਾ। ਅਗਰ ਯੌਨ ਸੋਸ਼ਣ ਦਾ ਅਰੋਪੀ ਉਚੇ ਅਹੁਦੇ ਪਰ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਮਜ਼ੂਦਾ ਸਰਮਾਏਦਾਰ ਵਿਵਸਥਾ ਦੇ ਚੱਲਦਿਆ, ਔਰਤ ਨੂੰ ਇੱਕ ਉੱਪਭੋਗ ਦੀ ਚੀਜ਼ ਮੰਨਿਆ ਜਾਂਦਾ ਹੈ। ਔਰਤਾਂ ਦੇ ਨਾਲ ਹਰ ਪੱਧਰ ਤੇ ਭੇਦ ਭਾਵ ਅਤੇ ਸੋਸ਼ਣ ਹੁੰਦਾ ਹੈ। ਔਰਤਾਂ ਜਿਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕਰਨ ਜਾਂਦੀਆਂ ਹਨ, ਉੱਥੇ ਵੀ ਉਨ੍ਹਾਂ ਨੂੰ ਆਦਮੀਆਂ ਤੋਂ ਘੱਟ ਤਨਖ਼ਾਹ ਦੇ ਕੇ ਸਰਮਾਏਦਾਰ ਉਨ੍ਹਾਂ ਦਾ ਸੋਸ਼ਣ ਕਰਦੇ ਹਨ। ਅਤੇ ਇਸ ਤਰ੍ਹਾਂ, ਸਾਰੇ ਮਜ਼ਦੂਰਾਂ ਦੀਆਂ ਤਨਖ਼ਾਹਾਂ ਨੂੰ ਘੱਟ ਕਰਨ ਦੀ ਕੋਸਿਸ਼ ਕਰਦੇ ਹਨ। ਸਰਮਾਏਦਾਰਾਂ ਨੂੰ ਔਰਤਾਂ ਦੇ ਸੋਸ਼ਣ-ਦਮਨ ਤੋਂ ਸਿੱਧਾ ਫ਼ਾਇਦਾ ਹੈ।

ਔਰਤਾਂ ਨੂੰ ਆਪਣੇ ਖ਼ਿਲਾਫ਼ ਹੋ ਰਹੇ ਭੇਦਭਾਵ ਅਤੇ ਅਪਰਾਧ ਨੂੰ ਰੋਕਣ ਦੇ ਲਈ, ਔਰਤਾਂ ਨੂੰ ਪੁਰਸ਼ਾ ਦੇ ਨਾਲ ਮਿਲ ਕੇ, ਸਮਾਜ ਵਿੱਚ ਹਰ ਤਰ੍ਹਾਂ ਦੇ ਸੋਸ਼ਣ-ਦਮਨ ਅਤੇ ਨਾਇਨਸਾਫ਼ੀ ਦੇ ਖ਼ਿਲਾਫ਼ ਸੰਘਰਸ਼ ਵਿੱਚ ਅੱਗੇ ਆਉਣਾ ਹੋਵੇਗਾ। ਅਜਿਹਾ ਕਰਕੇ ਹੀ ਔਰਤਾਂ ਦੀ ਮੁਕਤੀ ਦਾ ਰਸਤਾ ਖੁਲ੍ਹੇਗਾ।

ਪ੍ਰਸਤੁਤੀ ਅਤੇ ਮਜ਼ਦੂਰ ਏਕਤਾ ਕਮੇਟੀ ਦੇ ਸੰਬੋਧਨ ਦੇ ਬਾਦ ਸਾਰੇ ਹਾਜ਼ਰੀਨ ਵਿੱਚ ਗੰਭੀਰ ਚਰਚਾ ਹੋਈ।

ਔਰਤਾਂ ਦੀ ਸੁਰੱਖਿਆ ਦੀ ਗਰੰਟੀ ਦੇਣ ਦੇ ਲਈ ਅਤੇ ਔਰਤਾਂ ਤੇ ਅਪਰਾਧ ਕਰਨ ਵਾਲਿਆਂ ਨੂੰ ਛੋਟ ਦੇਣ ਦੇ ਲਈ ਰਾਜ ਦੀ ਸਖ਼ਤ ਨਖੇਧੀ ਕੀਤੀ ਗਈ। ਸੱਤਾ ਦੇ ਉੱਚੇ ਪਦਾਂ ਤੇ ਬੈਠੇ ਪ੍ਰਭਾਵਸ਼ਾਲੀ ਲੋਕਾਂ, ਜਿਨ੍ਹਾਂ ਤੇ ਬਲਾਤਕਾਰ ਅਤੇ ਯੌਨ ਹਿੰਸਾ ਦਾ ਦੋਸ਼ ਹੈ, ਉਨ੍ਹਾਂ ਨੂੰ ਬਚਾਉਣ ਦੀ ਰਾਜ ਅਤੇ ਅਦਾਲਤਾਂ ਦੀ ਸਖ਼ਤ ਨਖੇਧੀ ਕੀਤੀ ਗਈ।

ਚਰਚਾ ਇਸ ਆਮ ਸਹਿਮਤੀ ਦੇ ਨਾਲ ਖ਼ਤਮ ਹੋਈ, ਕਿ ਔਰਤਾਂ ਅਤੇ ਪੁਰਸ਼ਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਅਨਿਆਂ ਦੇ ਖ਼ਿਲਾਫ਼ ਸੰਘਰਸ਼ ਕਰਨਾ ਹੋਵੇਗਾ ਅਤੇ ਸ਼ਰਮਾਏਦਾਰਾਂ ਸੋਸ਼ਣ–ਦਮਨ ਨੁੰ ਖ਼ਤਮ ਕਰਨ ਦੇ ਲਈ ਲੜਨਾ ਹੋਵੇਗਾ।

Share and Enjoy !

Shares

Leave a Reply

Your email address will not be published. Required fields are marked *