ਮਜ਼ਦੂਰ ਏਕਤਾ ਕਮੇਟੀ ਦੇ ਸੰਵਾਵਦਾਤਾ ਦੀ ਰਿਪੋੋਰਟ
ਗੁੜਗਾਂਵ ਦੇ ਆਈ.ਐਮ.ਟੀ. ਮਾਨੇਸਰ ਵਿਖੇ, ਪਰੋਟੇਰੀਅਲ (ਹਿਤਾਚੀ) ਇੰਡੀਆ ਲਿਮਟਿਡ ਦੇ ਠੇਕਾ ਮਜ਼ਦੁਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 30 ਜੂਨ, 2023 ਨੂੰ ਕੰਪਣੀ ਦੇ ਵਿਹੜੇ ਦੇ ਅੰਦਰ ਹੀ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਹ ਹੜਤਾਲ 6 ਜੁਲਾਈ 2023 ਤੋਂ ਭੁੱਖ ਹੜਤਾਲ ਵਿੱਚ ਬਦਲ ਗਈ।
ਕੰਪਣੀ ਵਿਹੜੇ ਦੇ ਅੰਦਰ ‘ਏ’ ਜਨਰਲ ਅਤੇ ‘ਬੀ’ ਸ਼ਿਫ਼ਟ ਦੇ ਲਗਭਗ 200 ਮਜ਼ਦੂਰ ਹੜਤਾਲ ਤੇ ਬੈਠੇ ਹੋਏ ਹਨ। ‘ਸੀ’ ਸ਼ਿਫ਼ਟ ਵਾਲੇ ਮਜ਼ਦੂਰ ਕੰਪਣੀ ਗੇਟ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ।
ਸੰਘਰਸ਼ ਕਰ ਰਹੇ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ 240 ਦਿਨਾਂ ਤੋ ਵੱਧ ਸਮੇਂ ਤੱਕ ਨੌਕਰੀ ਪੂਰੀ ਕਰ ਲੈਣ ਵਾਲੇ ਮਜ਼ਦੂਰਾਂ ਦੀ ਨੌਕਰੀ ਨੂੰ ਪੱਕਾ ਕੀਤਾ ਜਾਵੇ। ਤਨਖ਼ਾਹ ਵਿੱਚ 15% ਸਲਾਨਾਂ ਵਾਧਾ ਕੀਤਾ ਜਾਵੇ ਅਤੇ ਕੰਪਣੀ ਦੀਆਂ ਛੂੱਟੀਆਂ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ। ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਕੀਤਾ ਜਾਵੇ ਆਦਿ। ਉਨ੍ਹਾਂ ਦੀਆਂ ਇਹ ਮੰਗਾਂ ਪਿਛਲੇ ਇੱਕ ਸਾਲ ਤੋਂ ਕੰਪਣੀ ਦੇ ਪ੍ਰਬੰਧਕਾਂ ਦੇ ਕੋਲ ਲੰਬਿਤ ਹਨ। ਹਰਿਆਣਾ ਦੇ ਕਿਰਤ ਵਿਭਾਗ ਨੇ ਇਸ ਦਾ ਕੋਈ ਵੀ ਹੱਲ ਨਹੀ ਕੱਢਿਆ ਹੈ।
30 ਜੂਨ ਨੂੰ ਹੜਤਾਲ ਉਦੋਂ ਸ਼ੁਰੂ ਹੋਈ, ਜਦੋਂ ਮਨਮਾਨੇ ਤਰੀਕੇ ਨਾਲ ਤਿੰਨ ਠੇਕਾ ਮਜ਼ਦੂਰਾ ਨੂੰ ਬਦਲਿਆ ਗਿਆ। ਇਸ ਤੋਂ ਪਹਿਲਾਂ, ਪਿਛਲੇ ਡੇਢ ਸਾਲ ਤੋਂ ਮਜ਼ਦੂਰਾਂ ਦੀਆਂ ਮੰਗਾਂ ਵਿੱਚ ਸਹਿਯੋਗ ਕਰ ਰਹੇ ਤਿੰਨ ਯੂਨੀਅਨ ਲੀਡਰਾਂ ਸਮੇਤ ਲਗਭਗ 40 ਠੇਕਾ ਮਜ਼ਦੁਰਾਂ ਨੂੰ ‘ਪੈਦਾਵਾਰ ਵਿੱਚ ਰੁਕਾਵਟ ਪਾਉਣ ਅਤੇ ਅਨੁਸਾਸ਼ਨਕ ਮੁੱਦਿਆ ਦੇ ਦੋਸ਼ ਤੇ ਮਈ ਵਿੱਚ ਪ੍ਰਬੰਧਕਾਂ ਵਲੋਂ ਕੱਢ ਦਿੱਤਾ ਗਿਆ ਸੀ। ਮਜ਼ੂਦਾ ਹੜਤਾਲ ਵਿੱਚ ਕੀਤੀਆਂ ਗਈਆਂ ਮੰਗਾਂ ਤੋ ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ਵੀ ਸ਼ਾਮਲ ਹੈ।
ਕੰਪਣੀ ਦੇ ਬਾਹਰ ਧਰਨੇ ਤੇ ਬੈਠੇ ਕਰਮਚਾਰੀ, ਕੰਪਣੀ ਦੇ ਵਿਹੜੇ ਦੇ ਅੰਦਰ ਬੈਠੇ ਹੋਏ ਕਰਮਚਾਰੀਆਂ ਨੂੰ ਖਾਣਾ ਭੇਜਦੇ ਸਨ, ਲੇਕਿਨ ਕੰਪਣੀ ਇਸ ਵਿੱਚ ਰੁਕਾਵਟ ਪਾਉਂਦੀ ਸੀ। ਕੰਪਣੀ ਕਦੇ ਤਾਂ ਕੇਵਲ ਸੁੱਕਾ ਖਾਣਾ ਜਾਣੀ ਪੈਕ ਖਾਣਾ ਅੰਦਰ ਲੈ ਜਾਣ ਦੀ ਆਗਿਆ ਦਿੰਦੀ ਸੀ ਤੇ ਕਦੇ ਕੇਲੇ ਵਰਗੀਆਂ ਚੀਜ਼ਾ ਨੂੰ ਅੰਦਰ ਲੈ ਜਾਣ ਤੋਂ ਮਨ੍ਹਾ ਕਰ ਦਿੰਦੀ ਸੀ। ਅੰਦਰ ਭੇਜੇ ਜਾਣ ਵਾਲੇ ਖਾਣੇ ਨੂੰ ਹੜਤਾਲੀ ਮਜ਼ਦੁਰਾਂ ਨੂੰ ਸਮੇ ਸਿਰ ਪਹੁੰਚਾਇਆ ਨਹੀਂ ਜਾਂਦਾ ਸੀ। ਇਸ ਨਾਲ ਪਰੇਸ਼ਾਨ ਹੋ ਕੇ ਮਜ਼ਦੂਰਾਂ ਨੇ ਭੁੱਖ ਹੜਤਾਲ ਤੇ ਜਾਣ ਦਾ ਫ਼ੈਸਲਾ ਕੀਤਾ।
ਇਸ ਤੋਂ ਬਿਨਾ, ਕੰਪਣੀ ਪ੍ਰਬੰਧਕਾਂ ਨੇ ਮਜ਼ਦੂਰਾਂ ਨੂੰ ਪਰੇਸ਼ਾਨ ਕਰਨ ਦੇ ਲਈ ਧਰਨੇ ਵਾਲੀ ਥਾਂ ਦੇ ਪੱਖਿਆਂ ਨੂੰ ਬੰਦ ਕਰ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਗੰਭੀਰ ਗਰਮੀ ਦੇ ਕਾਰਣ, ਕੰਪਣੀ ਦੇ ਅੰਦਰ ਹੜਤਾਲ ਤੇ ਬੈਠੇ ਮਜ਼ਦੂਰਾਂ ਦੀ ਸਿਹਤ ਖ਼ਰਾਬ ਹੋ ਗਈ ਹੇ। ਦੋ ਮਜ਼ਦੂਰਾਂ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ ਹੈ। ਕੰਪਣੀ ਦੇ ਪ੍ਰਬੰਧਕ, ਕਿਰਤ ਵਿਭਾਗ ਅਤੇ ਪੁਲਿਸ ਤਿੰਨੋ ਮਿਲ ਕੇ ਹੜਤਾਲੀ ਮਜ਼ਦੂਰਾਂ ਤੇ ਦਬਾਅ ਬਣਾ ਰਹੇ ਹਨ ਕਿ ਮਜ਼ਦੂਰ ਕੰਪਣੀ ਦੇ ਵਿਹੜੇ ਨੂੰ ਖਾਲੀ ਕਰ ਦੇਣ।
ਪ੍ਰੋਟੇਰੀਅਲ ਇੰਡੀਆ ਪਹਿਲਾਂ ਹਿਤੈਸੀ ਮੇਟਲਸ ਦੇ ਨਾਂ ਨਾਲ ਜਾਣੀ ਜਾਂਦੀ ਸੀ। ਇਹ ਜਪਾਨੀ ਸਰਮਾਏਦਾਰਾਂ ਦੀ ਅਗਵਾਈ ਵਿੱਚ ਚਲ ਰਹੀ ਇਕ ਬਹੁਰਾਸ਼ਟਰੀ ਕੰਪਣੀ ਹੈ। ਇਹ ਕੰਪਣੀ ਮਾਨੇਸਰ, ਆਈ.ਐਮ.ਟੀ. ਫਲੈਟ ਨੰਬਰ 94-95 ਤੇ ਲਗੀ ਹੋਈ ਹੈ। ਇਹ ਕੰਪਣੀ ਸੂਚਨਾ ਪ੍ਰਯੌਧਕੀ, ਇਲੈਕਟਰੋਨਿਕਸ, ਪਾਵਰ ਸਿਸਟਮ, ਸਮਾਜਿਕ ਬੁਨਿਆਦੀ ਢਾਂਚੇ ਅਤੇ ਉਧਯੌਗਿਕ ਉਪਕਰਣ ਵਿੱਚ ਕੰਮ ਕਰਦੀ ਹੈ। ਕੰਪਣੀ ਦਾ ਮਾਨੇਸਰ ਪਲਾਂਟ ਇਲੈਕਟਰਿਕ ਉਤਪਾਦਾਂ ਦੇ ਪੁਰਜ਼ੇ ਬਨਾਉਣ ਦਾ ਕੰਮ ਕਰਦਾ ਹੈ।
ਕੰਪਣੀ ਵਿੱਚ ਕੁਲ 46 ਪੱਕੇ ਅਤੇ 270 ਠੇਕਾ ਮਜ਼ਦੂਰ ਕੰਮ ਕਰਦੇ ਹਨ। ਸਾਰੇ ਅਸਥਾਈ ਮਜ਼ਦੂਰਾਂ ਦੇ ਹੜਤਾਲ ਵਿੱਚ ਸ਼ਾਮਲ ਹੋਣ ਦੇ ਨਾਲ ਪੈਦਾਵਾਰ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪੱਕੇ ਮਜ਼ਦੂਰ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ। ਯੂਨੀਅਨ ਦਾ ਆਰੋਪ ਹੈ ਕਿ ਪ੍ਰਬੰਧਕਾਂ ਨੇ ਪੈਦਾਵਾਰ ਨੂੰ ਬਣਾਏ ਰੱਖਣ ਦੇ ਲਈ ਲਗਭਗ 25 ਨਵੇਂ ਅਸ਼ਥਾਈ ਮਜ਼ਦੂਰਾਂ ਨੂੰ ਭਰਤੀ ਕੀਤਾ ਹੈ। ਯੂਨੀਅਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।
ਯੂਨੀਅਨ ਨੇ ਦੱਸਿਆ ਕਿ ਕੰਪਣੀ ਨੇ ਤਿੰਨ ਤੋਂ ਸੱਤ ਸਾਲ ਪੁਰਾਣੇ ਮਜ਼ਦੂਰਾਂ ਨੂੰ ਵੀ ਠੇਕੇ ਤੇ ਰੱਖਿਆ ਹੋਇਆ ਹੈ। ਇੱਥੇ ਮਜ਼ਦੁਰਾਂ ਨੂੰ ਬਹੁਤ ਹੀ ਘੱਟ ਤਨਖ਼ਾਹ-12,000/- ਤੋਂ 13,000/- ਡੇ ਵਿੱਚ ਦਿੱਤੀ ਜਾਂਦੀ ਹੈ। ਇਹ ਮਜ਼ਦੂਰ ਉਤਪਾਦਨ ਵਿੱਚ ਕੁਸ਼ਲ ਅਤੇ ਅਤਿਕੁਸ਼ਲ ਮਜ਼ਦੂਰਾਂ ਵਾਲਾ ਕੰਮ ਕਰਦੇ ਹਨ, ਲੇਕਿਨ ਇਨ੍ਹਾਂ ਨੂੰ ਸਹਾਇਕ ਮਜ਼ਦੂਰ ਵਾਲੀ ਤਨਖ਼ਾਹ ਹੀ ਦਿੱਤੀ ਜਾਂਦੀ ਹੈ। ਇੱਥੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਵੀ ਲਾਗੂ ਨਹੀਂ ਹੈ।
ਯੂਨੀਅਨ ਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣ ਦਾ ਸੰਕਜਪ ਲਿਆ ਹੈ।
ਇਨਕਲਾਬੀ ਮਜ਼ਦੂਰ ਕੇਂਦਰ ਨੇ ਪ੍ਰੋਟੇਰੀਅਲ (ਹਿਤਾਚੀ) ਮਜ਼ਦੂਰ ਯੂਨੀਅਨ ਦੇ ਜਾਇਜ਼ ਸੰਘਰਸ਼ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਬੋਲਸੋਨਿਕਾ ਯੂਨੀਅਨ ਸਮੇਤ ਗੁੜਗਾਓਂ ਮਾਨੇਸਰ ਦੀਆਂ ਹੋਰ ਯੂਨੀਅਨਾਂ ਵੀ ਸਮਰਥਨ ਵਿੱਚ ਅੱਗੇ ਆਈਆਂ ਹਨ।
ਮਜ਼ਦੂਰ ਏਕਤਾ ਕਮੇਟੀ, ਪ੍ਰੋਟੇਰੀਅਲ (ਹਿਤਾਚੀ) ਮਜ਼ਦੂਰ ਯੂਨੀਅਨ ਦੇ ਸੰਘਰਸ਼ ਦਾ ਪੂਰਾ ਸਮਰਥਨ ਕਲਰਦੀ ਹੈ।