ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ ਦੇ ਕਿਸਾਨ ਪਾਣੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।
ਸਿੰਚਾਈ ਦੇ ਪਾਣੀ ਦੇ ਨਜਾਇਜ਼ ਮੋਘਿਆਂ ਦੇ ਵਿਰੋਧ ਵਿੱਚ ਸੰਘਰਸ਼
ਉੱਪ ਤਸੀਲ ਰਾਮਗੜ੍ਹ ਦੇ ਕਿਸਾਨਾਂ ਨੇ ਅਮਰ ਸਿੰਘ ਬ੍ਰਾਂਚ ਵਿੱਚ ਸਿੰਚਾਈ ਦੇ ਲੋੜੀਦੇ ਪਾਣੀ ਦੀ ਸਪਲਾਈ ਅਤੇ ਨਜਾਇਜ਼ ਮੋਘਿਆਂ ਨੂੰ ਬੰਦ ਕਰਨ ਦੀ ਮੰਗ ਨੂੰ ਲੈਕੇ, 18 ਜੂਨ ਨੂੰ ਨਾਇਬ ਤਸੀਲਦਾਰ ਨੂੰ ਇੱਕ ਯਾਦ ਪੱਤਰ ਦਿੱਤਾ। ਇਹ ਯਾਦ ਪੱਤਰ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਂ ਜ਼ਾਰੀ ਕੀਤਾ ਗਿਆ ਸੀ।
ਮਜ਼ਦੂਰ ਏਕਤਾ ਲਹਿਰ ਲਗਾਤਾਰ ਰਿਪੋੋਰਟ ਕਰਦੀ ਰਹੀ ਹੈ ਕਿ ਅਮਰ ਸਿੰਘ ਬਰਾਂਚ ਦੀ ਮੁੱਖ ਨਹਿਰ ਵਿੱਚ ਲੱਗੇ ਮੋਘੇ ਆਪਣੀ ਨਿਰਧਾਰਤ ਹੱਦ ਤੋਂ ਜ਼ਿਆਦਾ ਪਾਣੀ ਲੈ ਰਹੇ ਹਨ। ਮੰਗ ਕੀਤੀ ਗਈ ਹੈ ਕਿ ਇਨ੍ਹਾਂ ਮੋਘਿਆਂ ਨੂੰ ਸਾਈਜ਼, ਡਰਾਇੰਗ ਅਤੇ ਡਿਜ਼ਾਈਨ ਦੇ ਹਿਸਾਬ ਨਾਲ ਲਗਾਇਆ ਜਾਵੇ।
ਯਾਦ ਪੱਤਰ ਦੇ ਅਨੁਸਾਰ, ਮੁੱਖ ਨਹਿਰ ਵਿੱਚ 30 ਮੋਘੇ ਨਿਯਮਾਂ ਦੇ ਵਿਰੁੱਧ ਲੱਗੇ ਹੋਏ ਹਨ। ਇਨ੍ਹਾਂ ਰਾਹੀਂ ਨਿਯਤ ਹੱਦ ਤੋਂ ਵੱਧ ਪਾਣੀ ਲਿਆ ਜਾ ਰਿਹਾ ਹੈ, ਜੋ ਕਿ ਫ਼ਰਵਰੀ ਮਹੀਨੇ ਦੇ ਬਾਦ ਹਾਈਡਰੌਲਿਕ ਸਰਵੇ ਤੋਂ ਸਪਸ਼ਟ ਹੋ ਜਾਦਾ ਹੈ। ਅਮਰ ਸਿੰਘ ਬਰਾਂਚ ਸੰਘਰਸ਼ ਸਮਤੀ ਨੋਹਰ-ਭਾਦਰਾ ਅਤੇ ਸਿੰਚਾਈ ਵਿਭਾਗ ਦੇ ਵਿੱਚ ਹੋਏ ਸਮਝੌਤਿਆਂ ਦੇ ਅਨੁਸਾਰ ਇਨ੍ਹਾਂ ਮੋਘਿਆਂ ਨੂੰ 15 ਅਪ੍ਰੈਲ ਤੋਂ 15 ਮਈ ਦੇ ਵਿੱਚ ਠੀਕ ਕਰਨਾ ਸੀ। ਪ੍ਰੰਤੂ ਇਹ ਦੁਰਭਾਗ ਪੂਰਣ ਹੈ ਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਮੋਘਿਆ ਦੇ ਸਾਈਜ਼ ਨੂੰ ਤੁਰੰਤ ਠੀਕ ਕਰਕੇ ਪਾਣੀ ਦੀ ਚੋਰੀ ਨੂੰ ਰੋਕਿਆ ਜਾਵੇ, ਤਾਂ ਕਿ ਸਾਰੇ ਕਿਸਾਨਾ ਨੂੰ ਲੋੜੀਦੀ ਮਾਤਰਾ ਵਿੱਚ ਪਾਣੀ ਮਿਲ ਸਕੇ।
ਭਾਖੜਾ ਨਹਿਰ ਇਲਾਕੇ ਦੇ ਕਿਸਾਨਾਂ ਨੇ ਕਲੈਕਟਰੇਟ ਅਤੇ ਐਸ਼.ਪੀ. ਦਫ਼ਤਰ ਦਾ ਘਿਰਾਓ ਕੀਤਾ
ਸਿੰਚਾਈ ਦੇ ਪਾਣੀ ਦੀ ਕਮੀ ਵਿੱਚ ਭਾਖੜਾ ਬਰਾਂਚ ਇਲਾਕੇ ਦੇ ਕਿਸਾਨ ਸੌਣੀ ਦੀਆਂ ਫ਼ਸਲਾ ਦੀ ਬਿਜਾਈ ਨਹੀਂ ਕਰ ਸਕਦੇ। ਗੁੱਸੇ ਨਾਲ ਕਿਸਾਨਾਂ ਨੇ 12 ਮਈ ਨੂੰ ਕਲੈਕਟਰੇਟ ਦਾ ਘਿਰਾਓ ਕੀਤਾ। ਇਸ ਦੌਰਾਨ ਜ਼ਿਲਾ ਪਰਸਾਸ਼ਨ ਅਤੇ ਸਿੰਚਾਈ ਵਿਭਾਗ ਦੇ ਅਫ਼ਸਰ ਗੱਲਬਾਤ ਲਈ ਵੀ ਪਹੁੰਚੇ, ਲੇਕਿਨ ਅਧਿਕਾਰੀਆਂ ਤੋਂ ਕੋਈ ਭਰੋਸਾ ਨਾ ਦੇਣ ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਕਲੈਕਟਰੇਟ ਦੇ ਮੁੱਖ ਦਰਵਾਜ਼ੇ ਤੇ ਅਣਮਿਥੇ ਸਮੇਂ ਲਈ ਧਰਨੇੇ ਤੇ ਬੈਠ ਗਏ। 22 ਮਈ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਹੋਰ ਪਾਣੀ ਛੱਡਿਆ ਜਾਵੇਗਾ, ਜਿਸਦੇ ਬਾਦ ਧਰਨੇ ਨੂੰ ਖ਼ਤਮ ਕੀਤਾ ਗਿਆ।
ਕਿਸਾਨਾਂ ਦੇ ਇਸ ਅੰਦੋਲਨ ਦਾ ਸਹਿਯੋਗ ਕਰਦੇ ਹੋਏ ਭਾਖੜਾ ਨਹਿਰ ਇਲਾਕੇ ਨਾਲ ਜੁੜੀਆਂ ਹੋਈਆਂ ਮੰਡੀਆਂ ਦੇ ਵਪਾਰੀਆਂ ਨੇ ਮੰਡੀਆਂ ਨੂੰ ਬੰਦ ਰੱਖਿਆ ਅਤੇ ਕਿਸੇ ਵੀ ਚੀਜ਼ ਦੀ ਵਿਕਰੀ ਨਹੀਂ ਹੋਣ ਦਿੱਤੀ। ਲੋਕਰਾਜ ਸੰਗਠਨ ਦੇ ਸਰਵ ਹਿੰਦ ਉੱਪ ਪ੍ਰਧਾਨ, ਸ਼੍ਰੀ ਹਨੂਮਾਨ ਪ੍ਰਸਾਦ ਸ਼ਰਮਾ ਨੇ ਅੰਦੋਲਿਤ ਕਿਸਾਨਾ ਨੂੰ ਸੰਬੋਧਨ ਕੀਤਾ ਅਤੇ ਉੁਨ੍ਹਾਂ ਦੇ ਸੰਘਰਸ਼ ਨਾਲ ਸਹਿਯੋਗ ਕੀਤਾ।
ਇਸ ਇਲਾਕੇ ਦੇ ਕਿਸਾਨ ਵੱਡੀ ਗ਼ਿਣਤੀ ਵਿੱਚ, ਇਸ ਪ੍ਰਦਰਸ਼ਣ ਵਿੱਚ ਸ਼ਾਮਲ ਹੋਏ। ਮੀਟਿੰਗ ਵਾਲੀ ਥਾਂ ਤੇ ਹਾਜ਼ਰ ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸਰਕਾਰ ਹਰ ਬਾਰ ਕਿਸਾਨਾਂ ਦੇ ਨਾਲ ਧੋਖਾ ਕਰਦੀ ਹੈ। ਕਿਸਾਨਾਂ ਨੂੰ ਸਮੇਂ ਤੇ ਸਿੰਚਾਈ ਲ਼ਈ ਪਾਣੀ ਦੇਣ ਵਿੱਚ ਅਨਾਕਾਨੀ ਕਰਦੀ ਹੈ। ਇਸੇ ਵਜ੍ਹਾਂ ਨਾਲ ਬਿਜਾਈ ਸਮੇ ਤੇ ਨਹੀਂ ਹੋ ਸਕਦੀ।
ਭਾਖੜਾ ਨਹਿਰ ਇਲਾਕੇ ਦੇ ਕਿਸਨਾਂ ਨੇ ਪਹਿਲਾਂ ਕਲੈਕਟਰੇਟ ਦਾ ਗੇਟ ਜ਼ਾਮ ਕਰ ਦਿੱਤਾ। ਕਲੈਕਟਰੇਟ ਦੇ ਗੇਟ ਤੇ ਅਣਮਿਥੇ ਸਮੇਂ ਦਾ ਧਰਨਾ ਦੇਣ ਤੋਂ ਬਾਦ ਕਿਸਾਨਾਂ ਨੇ ਸ਼ਾਮ ਦੇ ਸਮੇ ਐਸ.ਪੀ. ਦਫ਼ਤਰ ਦੇ ਗੇਟ ਦੇ ਮੁਹਰੇ ਵੀ ਅਣਮਿਥੇ ਸਮੇ ਲਈ ਧਰਨਾ ਦੇ ਦਿੱਤਾ।
ਰਾਮਗੜ੍ਹ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਰੁਕਵਾਉਣ ਲਈ ਅਤੇ ਸਟੇਸ਼ਨ ਦੇ ਨਵੀਨੀਕਰਣ ਲਈ ਸੰਘਰਸ਼
ਉੱਪ ਤਸੀਲ ਰਾਮਗੜ੍ਹ ਦੇ ਕਿਸਾਨ ਲੋਕਲ ਰੇਲਵੇ ਸਟੇਸ਼ਨ ਤੇ ਜੈਪੁਰ-ਲੋਹਾਰੂ ਸਪੈਸ਼ਲ ਪਸਿੰਜਰ ਟਰੇਨ ਨੂੰ ਰੁਕਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਸਦੇ ਨਾਲ ਹੀ ਕਿਸਾਨਾਂ ਨੇ ਰਾਮਗੜ੍ਹ ਸਟੇਸ਼ਨ ਦੇ ਨਵੀਨੀਕਰਣ ਦੀ ਮੰਗ ਨੂੰ ਲੈ ਕੇ ਕੀਤੇ ਗਏ ਸੰਘਰਸ਼ ਵਿੱਚ ਜਿੱਤ ਹਾਸਲ ਕੀਤੀ ਹੈ।
ਰੇਲਗੱਡੀ ਰੁਕਵਾਉਣ ਨੂੰ ਲੈ ਕੇ ਸੰਘਰਸ਼
ਲੋਕਰਾਜ ਸੰਗਠਨ ਦੀ ਅਗ਼ਵਾਈ ਵਿੱਚ ਉੱਪ ਤਸੀਲ ਰਾਮਗੜ੍ਹ ਦੇ ਕਿਸਾਨਾਂ ਅਤੇ ਲੋਕਲ ਨਿਵਾਸੀਆਂ ਨੇ ਜੈਪੁਰ-ਬਠਿੰਡਾ ਮੁਸਾਫ਼ਿਰ ਗੱਡੀ ਦੇ ਚਾਲਕ ਨੂੰ ਮੁੱਖ ਮੰਤਰੀ ਦੇ ਨਾਂ ਇੱਕ ਯਾਦ ਪੱਤਰ ਦਿੱਤਾ।
ਯਾਦ ਪੱਤਰ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਵਲੋਂ 11 ਮਈ, 2023 ਨੂ ਜੈਪੁਰ-ਲੋਹਾਰੂ ਪਸਿੰਜਰ ਟਰੇਨ ਨੰਬਰ 09603/04 ਦਾ ਬਿਸਤਾਰ ਬਠਿੰਡਾ ਤੱਕ ਕੀਤਾ ਹੈ। ਪਸਿੰਜਰ ਗੱਡੀ ਹੋਣ ਦੇ ਬਾਵਜੂਦ ਵੀ ਛੋਟੇ ਸ਼ਟੇਸ਼ਨਾਂ ਤੇ ਨਾ ਰੋਕ ਕੇ ਪੇਂਡੂ ਸਟੇਸ਼ਨਾ ਨਾਲ ਸੌਤੇਲਾ ਵਿਹਾਰ ਕੀਤਾ ਗਿਆ ਹੈ।
ਯਾਦ ਪੱਤਰ ਦੇ ਅਨੁਸਾਰ, ਰਾਮਗੜ੍ਹ ਪਿੰਡ ਤਸੀਲ ਦਾ ਮੁੱਖ ਦਫ਼ਤਰ ਹੈ ਅਤੇ ਸ਼੍ਰੀ ਗੰਗਾ ਨਗਰ-ਸਾਦੁਲਪੁਰ ਟਰੈਕ ਤੇ ਸਭ ਤੋਂ ਵੱਡੀ ਗ੍ਰਾਮ ਪੰਚਾਇਤ ਹੈ। ਰਾਮਗੜ੍ਹ ਦਾ ਸਟੇਸ਼ਨ ਛੋਟਾ ਹੋਣ ਦੇ ਬਾਵਜੂਦ ਵੀ ਇੱਥੋਂ ਦੇ ਆਸ ਪਾਸ ਦੇ ਅੱਧਾ ਦਰਜਣ ਪਿੰਡਾਂ ਦੇ ਲੋਕ ਇੱਥੌਂ ਹਰ ਦਿਨ ਸਫ਼ਰ ਕਰਦੇ ਹਨ। ਜਦ ਕਿ ਰਾਮਗੜ੍ਹ ਸਟੇਸ਼ਨ ਤੇ ਟਿਕਟਾਂ ਦੀ ਬੁਕਿੰਗ ਅਨੂਪ ਸ਼ਹਿਰ, ਖਿਨਾਨੀਆਂ ਵਰਗੇ ਸਟੇਸ਼ਨਾਂ ਤੋਂ ਵੀ ਜ਼ਿਆਦਾ ਹੈ, ਫ਼ਿਰ ਵੀ ਇਸ ਪਸਿੰਜਰ ਗੱਡੀ ਨੂੰ ਇਸ ਸਟੇਸ਼ਨ ਤੇ ਰੋਕਿਆ ਨਹੀਂ ਜਾ ਰਿਹਾ ਹੈ। ਇਸ ਲਈ ਆਮ ਲੋਕਾਂ ਦੀਆਂ ਭਾਂਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਡੀ ਨੰਬਰ 09603/04 ਜੈਪੁਰ-ਬਠਿੰਡਾ-ਜੈਪੁਰ ਦਾ ਰਾਮਗੜ੍ਹ ਸਟੇਸ਼ਨ ਤੇ ਰੁਕਣਾ ਜ਼ਰੂਰੀ ਕੀਤਾ ਜਾਵੇ।
ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਰੇਲ ਗੱਡੀ ਨੂੰ ਰਾਮਗੜ੍ਹ ਸਟੇਸ਼ਨ ਤੇ ਨਹੀਂ ਰੋਕਿਆ ਜਾਂਦਾ ਤਾਂ ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਰੇਲ ਰੋਕੋ ਅੰਦੋਲਨ ਸ਼ੂਰੂ ਕੀਤਾ ਜਾਵੇਗਾ। ਜੇ ਕਰ ਅੰਦੋਲਨ ਉਗਰ ਰੂਪ ਲੈ ਲੈਂਦਾ ਹੈ ਤਾਂ ਉਸ ਦੀ ਪੂਰੀ ਜ਼ਿਮੇਦਾਰੀ ਰੇਲਵੇ ਵਿਭਾਗ ਦੀ ਹੋਵੇਗੀ।
ਸਟੇਸ਼ਨ ਦੇ ਨਵੀਨੀਕਰਣ ਵਿੱਚ ਜਿੱਤ
ਮਜ਼ਦੂਰ ਏਕਤਾ ਲਹਿਰ ਵਿੱਚ ਲਗਾਤਾਰ ਰਿਪੋੋਰਟ ਕੀਤੀ ਜਾਂਦੀ ਰਹੀ ਹੈ ਕਿ ਰਾਮਗੜ੍ਹ ਉੱਪ ਤਸੀਲ ਦੇ ਲੋਕ ਮੰਗ ਕਰਦੇ ਰਹੇ ਹਨ ਕਿ ਇੱਥੌਂ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਣ ਕੀਤਾ ਜਾਵੇ।
ਇਸ ਸੰਘਰਸ਼ ਦੇ ਫ਼ਲਸਰੂਪ ਰਾਮਗੜ੍ਹ ਸਟੇਸ਼ਨ ਦੇ ਨਵੀਨੀਕਰਣ ਦਾ ਕੰਮ ਸ਼ੁਰੁ ਹੋ ਗਿਆ ਹੈ। ਇੱਥੌਂ ਦੇ ਟਿਕਟਘਰ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਇੱਕ ਓਵਰ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਪੁਲ ਦੇ ਬਣਨ ਨਾਲ ਰੇਲ ਪਟੜੀਆਂ ਨੂੰ ਪਾਰ ਕਰਨ ਵਿੱਚ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਕਿਸੇ ਦੀ ਜਾਨ ਨੂੰ ਵੀ ਖ਼ਤਰਾ ਨਹੀਂ ਰਹੇਗਾ।
ਇੱਕ ਹੋਰ ਸਮੱਸਿਆ ਜਿਸਦੀ ਮੰਗ ਲੋਕਾਂ ਨੇ ਸਰਕਾਰ ਦੇ ਸਾਹਮਣੇ ਰੱਖੀ ਹੈ ਕਿ ਇੱਥੋ ਦੇ ਪਲੇਟਫ਼ਾਰਮਾਂ ਦੀ ਉੱਚਾਈ ਨੂੰ ਵਧਾਇਆ ਜਾਵੇ, ਤਾਂ ਕਿ ਲੋਕਾਂ ਨੂੰ ਗੱਡੀਆਂ ਵਿੱਚ ਚੜ੍ਹਨ ਲਈ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪਲੇਟਫ਼ਾਰਮਾਂ ਦੀ ਉੱਚਾਈ ਨੂੰ ਵਧਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਅਹਿਮ ਸੰਘਰਸ਼ ਵਿੱਚ ਜਿੱਤ ਹਾਸਲ ਹੋਣ ਨਾਲ ਰਾਮਗੜ੍ਹ ਸਟੇਸ਼ਨ ਤੋਂ ਸਫ਼ਰ ਕਰਨ ਵਲੇ ਮੁਸਾਫ਼ਿਰਾਂ ਨੂੰ ਲਾਭ ਹੋਵੇਗਾ।