30 ਜੂਨ 2023 ਦੀ ਸਵੇਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖ਼ਾਪਟਨਮ ਸ਼ਹਿਰ ਵਿੱਚ ਇੱਕ ਨਿੱਜੀ ਦਵਾ ਕੰਪਣੀ, ਸਾਹਿਥੀ ਫਾਰਮਾ ਪ੍ਰਾਈਵੇਟ ਲਿਮਟਿਡ, ਦੀ ਪ੍ਰਯੋਗਸ਼ਾਲਾ ਵਿੱਚ ਰਿਐਕਟਰ ਵਿਸਫ਼ੋਟ ਦੀ ਵਜ੍ਹਾਂ ਨਾਲ ਜ਼ਬਰਦਸਤ ਅੱਗ ਲੱਗ ਗਈ। ਇਹ ਦਵਾ ਕੰਪਣੀ ਅਨਾਕਾਪੱਲੀ ਇਲਾਕੇ ਦੇ ਅਚੁੱਤਪੁਰਮ ਉਧਯੋਗਿਕ ਵਿਸੇਸ਼ ਆਰਥਕ ਇਲਾਕੇ (ਐਚ.ਈ.ਜੈਡ.) ਵਿੱਚ ਹੈ। ਇਸ ਅੱਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸੱਤ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ।
ਪ੍ਰਯੋਗਸ਼ਾਲਾ ਵਿੱਚ ਲੱਗੀ ਅੱਗ ਇੰਨੀ ਜ਼ਬਰਦਸਤ ਸੀ ਕਿ ਇਸਦਾ ਧੂਆਂ ਉਸ ਇਲਾਕੇ ਵਿੱਚ ਕਈ ਕਿਲੋ ਮੀਟਰ ਤੱਕ ਫੈਲ ਗਿਆ ਸੀ। ਖ਼ਬਰਾਂ ਦੇ ਅਨੁਸਾਰ ਅੱਗ ਦੇ ਸਮੇ ਕੰਪਣੀ ਦੇ ਅੰਦਰ ਕਈ ਲੋਕਾ ਦੇ ਫ਼ਸੇ ਹੋਣ ਦਾ ਸ਼ੱਕ ਸੀ।
ਦੇਸ਼ ਦੇ ਜ਼ਿਆਦਾਤਰ ਮਜ਼ਦੂਰਾਂ ਨੂੰ ਬੜੀਆਂ ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਕੰਮ ਦੇ ਦੌਰਾਨ ਹਰ ਸਾਲ ਦਸਾਂ-ਹਜ਼ਾਰਾਂ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਅਤੇ ਲੱਖਾਂ ਹੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ। ਕਾਰਖਾਨਿਆਂ ਅਤੇ ਗੋਦਾਮਾਂ ਵਿੱਚ ਅੱਗ ਲੱਗਣਾ, ਜ਼ਮੀਨਦੋਜ਼ ਖਾਣਾ ਦੇ ਧਰਤੀ ਵਿੱਚ ਧਸਣ ਨਾਲ ਮਜ਼ਦੂਰਾਂ ਦਾ ਉਸ ਵਿੱਚ ਫ਼ਸ ਜਾਣਾ, ਭੱਠੀਆਂ ਵਿੱਚ ਵਿਸਫੋਟ, ਨਿਰਮਾਣ ਦੀਆਂ ਥਾਵਾਂ ਤੇ ਕੰਮ ਕਰਨ ਵਾਲੇ ਮਜ਼ਦੁਰਾਂ ਦੀ ਮੌਤ, ਰੇਲਵੇ ਟਰੈਕ ਤੇ ਕੰਮ ਦੇ ਦੌਰਾਨ ਟਰੈਕ-ਮੈਨਾਂ ਦੀਆਂ ਮੌਤਾਂ, ਸੀਵਰ ਦੀ ਸਫ਼ਾਈ ਦੇ ਦੌਰਾਨ ਮਜ਼ਦੁਰਾਂ ਦੀਆਂ ਮੌਤਾਂ ਆਦਿ ਸਾਡੇ ਦੇਸ਼ ਵਿੱਚ ਹਰ ਰੋਜ਼ ਦੀਆਂ ਘਟਨਾਵਾਂ ਹਨ। ਕੰਮ ਦੀ ਥਾਂ ਤੇ ਸਹੀ ਸੁਰੱਖਿਆਂ ਉਪਾਵਾਂ ਦੀ ਘਾਟ ਦੇ ਕਾਰਣ ਜੋ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਕੰਮ ਕਰਨ ਦੇ ਕਾਬਲ ਨਹੀ ਰਹਿੰਦੇ, ਉਨ੍ਹਾਂ ਨੂੰ ਇਸ ਦਰਦਨਾਕ ਹਾਲਤ ਵਿੱਚ ਬਿਨਾਂ ਕਿਸੇ ਮੁਆਵਜ਼ੇ ਦੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਸਰਕਾਰ ਦੋ ਕੋਲ ਅਜਿਹੀਆਂ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗ਼ਿਣਤੀ ਦੇ ਕੋਈ ਅਧਿਕਾਰਤ ਹਵਾਲੇ ਨਹੀਂ ਮਿਲਦੇ ਹਨ। ਕਿਉਂ ਕਿ ਲੱਖਾਂ-ਲੱਖਾਂ ਹੀ ਅਨ ਰਜਿਸਟਰ ਕਾਰਖਾਨੇ, ਕਾਰਆਲੇ, ਦੁਕਾਨਾਂ ਅਤੇ ਨਿਰਮਾਣ ਦੀ ਥਾਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਦੇ ਬਾਰੇ ਵਿੱਚ ਸਰਕਾਰ ਕੋਈ ਪਰਵਾਹ ਨਹੀਂ ਕਰਦੀ ਹੈ। ਸਰਮਾਏਦਾਰਾਂ ਦੀ ਨਜ਼ਰ ਵਿੱਚ ਮਜ਼ਦੁਰਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਹੈ।
ਮੌਜ਼ੂਦਾ ਸਰਮਾਏਦਾਰੀ ਵਿਵਸਥਾ ਦੇ ਚਲਦਿਆਂ, ਸਰਮਾਏਦਾਰਾਂ ਦੇ ਹਿਤਾਂ ਦੀ ਸੇਵਾ ਕਰਨ ਵਾਲਾਂ ਹਿੰਦੋਸਤਾਨੀ ਰਾਜ ਕੰਮ ਦੀਆਂ ਥਾਵਾਂ ਤੇ ਮਜ਼ਦੂਰਾਂ ਲਈ ਸੁਰੱਖਿਅਤ ਕੰਮ ਦੀਆਂ ਹਾਲਤਾਂ ਬਨਾਉਣ ਤੋਂ ਇਨਕਾਰ ਕਰਦਾ ਹੈ, ਕਿਉਂਕਿ ਉਹ ਇਸ ਨੂੰ ਸਰਮਾਏਦਾਰਾਂ ਦੇ ਵਾਧੂ ਮੁਨਾਫ਼ਿਆਂ ਦੀ ਹਵਸ਼ ਨੂੰ ਯਕੀਨੀ ਬਨਾਉਣ ਦੇ ਰਸਤੇ ਵਿੱਚ ਇੱਕ ਰੁਕਾਵਟ ਮੰਨਦਾ ਹੈ। ਆਪਣੇ ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ਿਆਂ ਦੀ ਹਵਸ਼ ਨੂੰ ਪੂਰਾ ਕਰਨ ਦੇ ਲਈ, ਸਰਮਾਏਦਾਰ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ ਤੇ ਘੱਟ ਤੋ ਘੱਟ ਖ਼ਰਚ ਕਰਨਾ ਚਾਹੁੰਦੇ ਹਨ ਅਤੇ ਸੁਰੱਖਿਆ ਦੇ ਪੈਮਾਨੇ ਨੂੰ ਨਜ਼ਰਅੰਦਾਜ਼ ਕਰਦੇ ਹਨ। ਰਾਜ ਉਨ੍ਹਾਂ ਨੂੰ ਅਜੇਹਾ ਕਰਨ ਦੀ ਪੂਰੀ ਖੁਲ੍ਹ ਦਿੰਦਾ ਹੈ। ਕਿਰਤ ਕਨੂੰਨਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਣੀਆਂ ਦੇ ਮਾਲਕ ਜ਼ਿਆਦਾਤਰ ਮਾਮਲਿਆਂ ਵਿੱਚ ਘੱਟ ਤੋਂ ਘੱਟ ਸਜ਼ਾ ਭੁਗਤ ਕੇ ਬਚ ਜਾਂਦੇ ਹਨ।
ਸਾਨੂੰ ਮਜ਼ਦੂਰਾ ਨੂੰ ਇਹ ਯਕੀਨੀ ਬਨਾਉਣ ਦੇ ਲਈ ਸੰਘਰਸ਼ ਨੂੰ ਤੇਜ਼ ਕਰਨਾ ਹੋਵੇਗਾ ਕਿ ਹਰੇਕ ਮਜ਼ਦੂਰ ਨੂੰ ਸੁਰੱਖਿਅਤ ਕੰਮ ਦੀਆਂ ਹਾਲਤਾਂ ਦੀ ਕਨੂੰਨੀ ਗਰੰਟੀ ਮਿਲੇ ਅਤੇ ਉਨ੍ਹਾਂ ਕਨੂੰਨਾਂ ਨੂੰ ਲਾਗੂ ਕਰਨ ਦੇ ਤੰਤਰ ਵੀ ਹੋਣ। ਇਹ ਸੰਘਰਸ਼ ਅਰਥ ਵਿਵਸਥਾ ਨੂੰ ਸਰਮਾਏਦਾਰਾਂ ਦੇ ਹਿੱਤ ਵਿੱਚ ਚਲਾਉਣ ਦੀ ਮੌਜ਼ੂਦਾ ਦਿਸ਼ਾ ਨੂੰ ਬਦਲ ਕੇ ਉਸ ਨੂੰ ਲੋਕਾ ਦੀ ਸੁੱਖ ਸੁਰੱਖਿਆ ਨੂੰ ਸੁਨਿਸਚਤ ਕਰਨ ਦੀ ਦਿਸ਼ਾ ਦੁਆਉਣ ਦੇ ਸੰਘਰਸ਼ ਦਾ ਹਿੱਸਾ ਹੈ। ਜਦੋਂ ਤੱਕ ਰਾਜ ਸੱਤਾ ਸਰਮਾਏਦਾਰ ਵਰਗ ਦੇ ਹੱਥਾਂ ਵਿੱਚ ਹੋਵੇਗੀ, ਉਦੋਂ ਤੱਕ ਉਹ ਮਜ਼ਦੂਰਾੳ ਨੂੰ ਆਪਣੇ ਅਧਿਕਾਰਾਂ ਤੋਂ ਵੰਚਿਤ ਕਰਨ ਦੇ ਲਈ ਇਸ ਸੱਤਾ ਦਾ ਇਸਤੇਮਾਲ ਕਰੇਗਾ। ਇਸ ਲਈ ਆਪਣੇ ਅਧਿਕਾਰਾਂ ਦੀ ਰਾਖ਼ੀ ਦੇ ਲਈ ਸਾਨੂੰ ਆਪਣੇ ਸੰਘਰਸ਼ ਨੂੰ ਸਰਮਾਏਦਾਰਾਂ ਹਕੂਮਤ ਦੀ ਜਗ੍ਹਾ ਤੇ ਮਜ਼ਦੂਰਾਂ ਕਿਸਾਨਾ ਦੀ ਹਕੂਮਤ ਸਥਾਪਤ ਕਰਨ ਦੇ ਰਾਜਨੀਤਕ ਉਦੇਸ਼ ਨਾਲ ਅੱਗੇ ਵਧਣਾ ਹੋਵੇਗਾ। ਜਦ ਮਜ਼ਦੂਰ ਵਰਗ ਦੇ ਹੱਥਾਂ ਵਿੱਚ ਰਾਜਨੀਤਲ ਸੱਤਾ ਹੋਵੇਗੀ, ਤਾਂ ਮਜ਼ਦੂਰ ਵਰਗ, ਸਰਮਾਏਦਾਰਾਂ ਲਾਲਚ ਦੀ ਬਜਾਏ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਅਰਥ ਵਿਵਸਥਾ ਨੂੰ ਨਵੀਂ ਦਿਸ਼ਾ ਦੁਆਉਣ ਯੋਗ ਹੋਵੇਗਾ।