ਉੜੀਸਾ ਵਿੱਚ ਰੇਲ ਗੱਡੀਆਂ ਦੀ ਟੱਕਰ ਦੀ ਸੀ.ਬੀ.ਆਈ. ਦੀ ਜਾਂਚ:
ਸਰਕਾਰ ਦੀ ਜਿੰਮੇਦਾਰੀ ਤੇ ਪਰਦਾ ਪਾਉਣ ਦੀ ਕੋਸ਼ਿਸ਼

ਪਿਛਲੇ ਵੀਹ ਸਾਲਾਂ ਵਿੱਚ ਸਭ ਤੋਂ ਵੱਡੀ ਰੇਲ ਦੁਰਘਟਨਾਂ ਤੋਂ ਬਾਦ, ਹਿੰਦੋਸਤਾਨ ਦੀ ਸਰਕਾਰ ਨੇ ਕੇਂਦਰੀ ਜਾਂਚ ਬਿਓਰੋ (ਸੀ.ਬੀ.ਆਈ.) ਨੂੰ ਇਹ ਜਾਂਚ ਕਰਨ ਦਾ ਹੁਕਮ ਕੀਤਾ ਹੈ ਕਿ ਕੀ ਇਹ ਦੁਰਘਟਨਾਂ ਕਿਸੇ ਸੋਚੀ-ਸਮਝੀ ਸਾਜਿਸ਼ ਦਾ ਨਤੀਜ਼ਾ ਸੀ।

ਦੁਰਘਟਨਾ ਦੇ ਇੱਕ ਦਿਨ ਬਾਦ, ਰੇਲ ਮੰਤਰੀ ਨੇ ਐਲਾਨ ਕੀਤਾ ਕਿ ਉ ਜਾਣਦੇ ਹਨ ਕਿ ਇਸ ਹਾਦਸੇ ਦੇ ਲਈ ਕੌਣ ਜਿੰਮੇਦਾਰ ਹੈ। ਉਨ੍ਹਾਂ ਨੇ ਇਸ ਵੱਲ ਇਸ਼ਾਰਾ ਕੀਤਾ ਕਿ ਦੁਰਘਟਨਾਂ ਇਕ ਮਨੁੱਖੀ ਨਿਰਮਾਣਤ ਆਪਦਾ ਸੀ, ਸੰਭਵ ਹੈ ਕਿ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਇੱਕ ਕਰਾਵਾਈ।

ਇੱਕ ਸਾਜਸ਼ ਦੇ ਵਾਂਗ ਇਸਦੀ ਜਾਂਚ ਕਰਨ ਦਾ ਕੰਮ ਸੀ.ਬੀ.ਆਈ. ਨੂੰ ਦੇਣ ਦਾ ਇੱਕ ਮਾਤਰ ਉੱਦੇਸ਼ ਹੈ ਕਿ ਅਧਿਕਾਰੀਆਂ ਵਲੋਂ ਰੇਲ ਸੁਰੱਖਿਆ ਦੇ ਅਪਰਾਧਕ ਵਿਰੋਧ ਨਾਲ ਜਨਤਾ ਦਾ ਧਿਆਨ ਹਟਾਇਆ ਜਾ ਸਕੇ।

ਰੇਲ ਮਜ਼ਦੂਰਾਂ ਦੀਆਂ ਯੂਨੀਅਨਾਂ ਦੇ ਨਾਲ-ਨਾਲ, ਕਈ ਅਧਿਕਾਰੀਆਂ ਨੇ ਬਾਰ-ਬਾਰ ਇਸ ਵਲ ਇਸ਼ਾਰਾ ਕੀਤਾ ਹੈ ਕਿ ਰੇਲ ਸੁਰੱਖਿਆ ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਹਿੰਦੋਸਤਾਨ ਦੇ ਮਹਾਲੇਖਾ ਪ੍ਰੀਖਿਅਕ ਦੀ ਪਿਛਲੇ ਸਾਲ ਦੀ ਇੱਕ ਰਿਪੋੋਰਟ ਵਿੱਚ ਕਿਹਾ ਗਿਆ ਹੇ ਕਿ ਰੇਲਵੇ ਦੀ ਬੁਨਿਆਦੀ ਦੇਖ-ਭਾਲ ਤੇ ਹੋਣ ਵਾਲੇ ਖ਼ਰਚ ਨੂੰ 2017 ਤੋਂ ਘਟ ਗਿਆ ਹੈ, ਜਿਸ ਨਾਲ ਸੁਰੱਖਿਆ ਵਿੱਚ ਭਾਰੀ ਚੂਕ ਹੋਈ ਹੈ। 2012 ਵਿੱਚ ਰੇਲਵੇ ਸੁਰੱਖਿਆ ਤੇ ਕਕੋਦਰ ਕਮੇਟੀ ਨੇ ਦੱਸਿਆ ਸੀ ਕਿ ਰੇਲਵੇ ਦੀ ਸੁਰੱਖਿਆ ਵਿੱਚ ਸੁਧਾਰ ਦੇ ਲਈ ਕੁਛ ਸਾਲਾਂ ਵਿੱਚ ਘੱਟ ਤੋਂ ਘੱਟ ਇੱਕ ਲੱਖ ਕਰੋੜ ਰੁਪਏ ਖ਼ਰਚ ਕਰਨ ਦੀ ਲੋੜ ਹੈ। ਲੇਕਿਨ ਉਸ ਕਮੇਟੀ ਦੀ ਸਿਫ਼ਾਰਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਟੱਕਰਾਂ ਤੋਂ ਸੁਰੱਖਿਆ ਲਈ ਤੰਤਰ ਮਜ਼ੂਦ ਨਹੀਂ ਹੈ

ਰੇਲ ਵਿਭਾਗ ਇਸ਼ਤਿਆਰ ਦਿੰਦਾ ਰਿਹਾ ਹੈ ਕਿ ਉਹ ਦੋ ਰੇਲ ਗੱਡੀਆਂ ਦੀ ਟੱਕਰ ਨੂੰ ਰੋਕਣ ਦੇ ਲਈ ਰੇਲ ਗੱਡੀਆਂ ਵਿੱਚ ‘ਕਵਚ’ ਨਾਮਕ ਇੱਕ ਟੱਕਰ ਰੋਧਕ ਪ੍ਰਣਾਲੀ ਸ਼ਥਾਪਤ ਕਰ ਰਿਹਾ ਹੈ। ਹਾਲਾਂ ਕਿ ਦੇਸ਼ ਦੀਆਂ 97 ਫ਼ੀਸਦੀ ਰੇਲ ਗੱਡੀਆਂ ਵਿੱਚ ਇਸ ਨੂੰ ਲਾਗੂ ਕੀਤਾ ਜਾਣਾ ਬਾਕੀ ਹੈ। ਹਾਦਸੇ ਦਾ ਸ਼ਿਕਾਰ ਹੋਈਆਂ ਇਨ੍ਹਾਂ ਸੁਪਰਫ਼ਾਸਟ ਰੇਲ ਗੱਡੀਆਂ ਵਿੱਚ ਹਾਲੇ ਇਸ ਨੂੰ ਲਾਗੂ ਕੀਤਾ ਜਾਣਾ ਬਾਕੀ ਹੈ। ਹਾਦਸੇ ਦਾ ਸ਼ਿਕਾਰ ਹੋਈਆਂ ਇਨ੍ਹਾਂ ਸੁਪਰਫ਼ਾਸਟ ਰੇਲ ਗੱਡੀਆਂ ਵਿੱਚ ਇਹ ਸਿਸਟਮ ਨਹੀਂ ਸੀ।

ਸਿਗ਼ਨਲ ਪ੍ਰਣਾਲੀ ਦੀ ਖ਼ਰਾਬੀ ਕਈ ਸਾਲਾਂ ਤੋਂ ਰੇਲਵੇ ਦੇ ਲਈ ਇੱਕ ਗੰਭੀਰ ਮੁਦਾ ਰਿਹਾ ਹੈ। ਰੇਲ ਡਰਾਇਵਰਾਂ ਦੀਆਂ ਯੂਨੀਅਨਾਂ ਨੇ ਖ਼ਰਾਬ ਸਿਗ਼ਨਲ ਦੇ ਮੁੱਦੇ ਦਾ ਧਿਆਨ ਦੁਆਇਆ ਹੈ। ਸਮੱਸਿਆ ਦਾ ਪੱਧਰ ਇਸ ਤੱਥ ਤੋਂ ਸਪਸ਼ਟ ਹੁੰਦਾ ਹੈ ਕਿ ਇੱਕ ਸਾਲ ਵਿੱਚ 51,238 ਵਾਰ ਸਿਗ਼ਨਲ ਫ਼ੇਲ ਹੋਣ ਦੀ ਸੂਚਨਾ ਮਿਲੀ ਹੈ।

ਭਾਰਤੀ ਰੇਲ ਵਿੱਚ ਬਲਾਕ ਪਰ੍ਰੂਵਿੰਗ ਐਕਸਲ ਕਾਊਂਟਰ ਸਿਸਟਮ ਹੈ। ਇਹ ਪ੍ਰਣਾਲੀ ਇਸ ਲਈ ਹੈ ਕਿ ਉਸ ਸੈਕਸ਼ਨ ਤੇ ਦੂਸਰੀ ਰੇਲ ਗੱਡੀ ਨੂੰ ਆਗਿਆਂ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਿਆ ਜਾਵੇ ਕਿ ਉਹ ਪਟੜੀ ਖ਼ਾਲੀ ਹੈ। ਇਸ ਦਾ ਉਦੇਸ਼ ਹੈ, ਮਨੁੱਖੀ ਗ਼ਲਤੀਆਂ ਨੂੰ ਠੀਕ ਕਰਨਾ ਅਤੇ ਸਟੇਸ਼ਨਾਂ ਦੇ ਵਿੱਚ ਰੇਲ ਗੱਡੀਆਂ ਦੇ ਸੁਰੱਖਿਅਤ ਆਉਣ-ਜਾਣ ਨੂੰ ਯਕੀਨੀ ਬਨਾਉਣਾ। ਭਾਰਤੀ ਰੇਲ ਵਿਭਿੰਨ ਨਿੱਜੀ ਕੰਪਣੀਆਂ ਤੋਂ ਇਸ ਪ੍ਰਣਾਲੀ ਨੂੰ ਖ਼ਰੀਦ ਰਿਹਾ ਹੈ। ਹਾਲਾਂ ਕਿ, ਐਸੀਆਂ ਰਿਪੋਰਟਾਂ ਹਨ ਕਿ ਪ੍ਰਾਪਤ ਕੀਤੇ ਗਏ ਪੁਰਜ਼ੇ ਖ਼ਰਾਬ ਕੁਆਲਿਟੀ ਦੇ ਹਨ, ਜਿਸ ਦੇ ਨਾਲ ਇਹ ਪ੍ਰਣਾਲੀ ਖ਼ਰਾਬ ਹੋ ਗਈ ਹੇ।

9 ਫ਼ਰਵਰੀ 2023 ਨੂੰ ਦੱਖਣ ਪੱਛਮ ਰੇਲਵੇ ਦੇ ਪ੍ਰਧਾਨ ਪ੍ਰਮੁੱਖ ਸੰਚਾਲਨ ਅਧਿਾਕਰੀ ਨੇ ਰੇਲਵੇ ਦੇ ਮੁੱਖ ਦਫ਼ਤਰ ਨੂੰ ਲਿਖਿਆ ਕਿ ਖ਼ਰਾਬ ਸਿਗ਼ਨਲ ਉੱਪਕਰਣ ਦੇ ਕਾਰਣ ਮੈਸੂਰ ਡਵੀਜਨ ਤੇ ਦੋ ਰੇਲ ਗੱਡੀਆਂ ਵਿੱਚ ਟੱਕਰ ਹੋਣ ਤੋਂ ਬਚ ਗਈ। ਰੇਲ ਗੱਡੀ ਦੇ ਡਰਾਈਵਰ ਵਲੋਂ ਮੌਕੇ ਤੇ ਕੀਤੀ ਗਈ ਕਾਰਵਾਈ ਨਾਲ ਟੱਕਰ ਟਲ ਗਈ, ਜਿਸਨੇ ਗ਼ਲਤ ਗ੍ਰੀਨ ਸਿਗਨਲ ਦੇਖ ਕੇ ਰੇਲ ਗੱਡੀ ਨੂੰ ਰੋਕ ਲਿਆ। ਅਧਿਕਾਰੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ “ਮਜ਼ੂਦਾ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਿਸਟਮ ਦੀਆਂ ਖ਼ਾਮੀਆਂ ਨੂੰ ਦੂਰ ਕਰਨ ਦੇ ਲਈ ਤੱਤਕਾਲ ਸੁਧਾਰਾਤਮਕ ਕਾਰਵਾਈ ਕਰਨ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਕੰਮ ਤੇ ਸ਼ਾਰਟ-ਕੱਟ ਨਾ ਲੈਣ ਦੇ ਪ੍ਰਤੀ ਸੰਵੇਦਨਸ਼ੀਲ ਬਨਾਉਣ ਦੀ ਲੋੜ ਹੈ, ਜਿਸ ਦੀ ਵਜ੍ਹਾ ਨਾਲ ਵੱਡੀ ਦੁਰਘਟਨਾ ਹੋ ਸਕਦੀ ਹੈ।”

ਰੇਲਵੇ ਦੇ ਇੱਕ ਵਰੀਸਠ ਅਧਿਕਾਰੀ ਦੀ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਪਹਿਲਾਂ ਕੀਤੀ ਗਈ ਇਸ ਸ਼ਕਾਇਤ ਤੇ ਰੇਲ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।

ਦੇਖਭਾਲ ਦੀ ਲਾਪਰਵਾਹੀ

ਰੇਲਵੇ ਦੀਆਂ 15,000 ਕਿਲੋਮੀਟਰ ਤੋਂ ਜ਼ਿਆਦਾ ਪਟੜੀਆਂ ਖ਼ਰਾਬ ਹਨ ਅਤੇ ਇਨ੍ਹਾਂ ਦੀ ਤਤਕਾਲ ਮੁਰੰਮਤ ਅਤੇ ਨਵੀਨੀਕਰਣ ਦੀ ਲੋੜ ਹੈ। ਹਰ ਸਾਲ 4,500 ਕਿਲੋਮੀਟਰ ਦੀਆਂ ਰੇਲ ਪਟੜੀਆਂ ਦੇ ਨਵੀਨੀਕਰਣ ਦਾ ਕੰਮ ਬਾਕੀ ਰਹਿ ਜਾਂਦਾ ਹੈ। ਹਰ ਸਾਲ ਲਗਭਗ 2,000 ਕਿਲੋ ਮੀਟਰ ਪਟੜੀਆਂ ਦੇ ਨਵੀਨੀਕਰਣ ਦਾ ਕੰਮ ਹੁੰਦਾ ਹੈ। ਇਸ ਤਰ੍ਹਾਂ ਸਾਲ-ਦਰ-ਸਾਲ ਖ਼ਰਾਬ ਪਟੜੀਆਂ ਦੀ ਕੁਲ ਲੰਬਾਈ ਵਧ ਰਹੀ ਹੈ।

ਰੇਲ ਦੀਆਂ ਪਟੜੀਆਂ ਦਾ ਇਸਤੇਮਾਲ ਵੱਧ ਤੋਂ ਵੱਧ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਉਹ ਵਿਅਸਤ ਰਹਿੰਦੀਆਂ ਹਨ। ਇਸ ਬਜ੍ਹਾਂ ਨਾਲ ਰੈਗੂਲਰ ਦੇਖਭਾਲ ਦੇ ਕੰਮ ਕਰਨ ਲਈ ਮਿਲਿਆ ਸਮਾਂ ਘਟ ਰਿਹਾ ਹੈ। ਮਜ਼ਦੂਰਾਂ ਦੀ ਘਾਟ ਦੇ ਕਾਰਣ ਪਟੜੀਆਂ ਦੀ ਦੇਖਭਾਲ ਵਿੱਚ 30 ਫ਼ੀਸਦੀ ਤੋਂ 100 ਫ਼ੀਸਦੀ ਦੀ ਘਾਟ ਹੈ।

ਅਜਿਹੀਆਂ ਖ਼ਰਾਬ ਅਤੇ ਖ਼ਤਰਨਾਕ ਪਟੜੀਆਂ ਤੇ ਹਰ ਰੋਜ਼ ਅਤੇ ਹਰ ਘੰਟੇ ਤੇਜ਼ ਰਫ਼ਤਾਰ ਨਾਲ ਰੇਲ ਗੱਡੀਆਂ ਦੌੜ ਰਹੀਆਂ ਹਨ, ਜਿਸ ਵਿੱਚ ਹਜ਼ਾਰਾਂ ਯਾਤਰੀਆਂ ਅਤੇ ਰੇਲ ਕਰਮਚਾਰੀਆਂ ਦੀ ਜਿੰਦਗੀ ਖ਼ਤਰੇ ਵਿੱਚ ਹੈ।

ਰੇਲ ਗੱਡੀਆਂ ਵਿੱਚ ਪਟੜੀਆਂ ਦੇ ਲਈ ਤੈਅ ਸ਼ੁਦਾ ਭਾਰ ਤੋਂ ਵੱਧ ਭਾਰ ਹੁੰਦਾ ਹੈ। ਇਸ ਨਾਲ ਪਟੜੀਆਂ ਵਿੱਚ ਤੇਜ਼ੀ ਨਾਲ ਟੁਟ-ਫੁੱਟ ਹੁੰਦੀ ਹੈ। ਦੂਸਰੇ ਦੇਸ਼ਾਂ ਵਿੱਚ ਜਿੱਥੇ ਸੁਪਰ-ਫ਼ਾਸਟ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ, ਉਸ ਦੇ ਲਈ ਵੱਖਰੀਆਂ ਰੇਲ ਪਟੜੀਆਂ ਵਿਛਾਈਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਰੇਲ ਡਰਾਈਵਰਾਂ ਦੀਆਂ ਯੂਨੀਅਨਾਂ ਦੀ ਸ਼ਕਾਇਤ ਹੈ ਕਿ ਉਨ੍ਹਾਂ ਨੂੰ ਸੁਪਰ-ਫ਼ਾਸਟ ਰੇਲ ਗੱਡੀਆਂ ਨੂੰ ਉਸੇ ਪੁਰਾਣੀ ਪਟੜੀ ਤੇ ਤੈਅ ਸ਼ੁਦਾ ਰਫ਼ਤਾਰ ਨਾਲੋਂ ਜ਼ਿਆਦਾ ਸਪੀਡ ਨਾਲ ਚਲਾਉਣਾ ਪੈਂਦਾ ਹੈ। ਇਸ ਨਾਲ ਜਾਨ ਨੂੰ ਜ਼ਿਆਦਾ ਖ਼ਤਰਾ ਹੈ।

ਦਸੰਬਰ 2022 ਵਿੱਚ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ ਭਾਰਤੀ ਰੇਲ ਵਿੱਚ ਰੇਲ ਗੱਡੀਆਂ ਦੇ ਪਟੜੀ ਤੋਂ ਉਤਰਨ ਦੇ 1129 ਮਾਮਲੇ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗੱਡੀਆਂ ਦੇ ਪਟੜੀ ਤੋਂ ਉਤਰਨ ਦੀ ਖ਼ਬਰ ਮੀਡੀਆਂ ਵਿੱਚ ਨਹੀਂ ਆਉਂਦੀ, ਕਿਉਂਕਿ ਇਸ ਵਿੱਚ ਮਾਲ ਗੱਡੀ ਸ਼ਾਮਲ ਹੁੰਦੀ ਹੈ। ਹਾਲਾਂਕਿ, ਇਨ੍ਹਾਂ ਮਾਮਲਿਆ ਵਿੱਚ ਵੀ ਸਬੰਧਤ ਰੇਲ ਕਰਮਚਾਰੀ ਹੀ ਮਾਰੇ ਜਾਂਦੇ ਹਨ ਜਾ ਫੱਟੜ ਹੁੰਦੇ ਹਨ। ਅਤੇ ਜਨਤਕ ਸੰਪਤੀ ਨੂੰ ਬੇਹਿਸਾਬ ਨੁਕਸਾਨ ਪਹੁੰਚਦਾ ਹੈ।

ਕਈ ਰੇਲਵੇ ਪੁਲ ਜ਼ਰਜ਼ਰ ਹਾਲ ਵਿੱਚ ਹਨ, ਜਿਨ੍ਹਾਂ ਦੀ ਨਾ ਤਾਂ ਠੀਕ-ਠੀਕ ਦੇਖਭਾਲ ਕੀਤੀ ਜਾਂਦੀ ਹੈ ਅਤੇ ਨਾਂ ਹੀ ਨਵੀਨੀ ਕਰਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੁਲਾ ਦੇ ਢਹਿ ਜਾਣ ਦੇ ਪਹਿਲਾ ਵੀ ਕਈ ਹਾਦਸੇ ਹੋ ਚੁੱਕੇ ਹਨ। ਰੇਲ ਪੁਲਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

2019-2020 ਦੀ ਕੈਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਉਪਾਵਾਂ ਨੂੰ ਸੁਨਿਸ਼ਚਤ ਕਰਨ ਦੇ ਲਈ ਸਰਕਾਰ ਵਲੋਂ 1,14,000 ਕਰੋੜ ਰੁਪਏ ਜ਼ਾਰੀ ਕਰਨ ਦੀ ਲੋੜ ਹੈ। ਸਰਕਾਰ ਨੇ ਅਜਿਹਾ ਕਰਨ ਵਿੱਚ ਲਾਪਰਵਾਹੀ ਕੀਤੀ ਹੈ। ਜ਼ਿਆਦਾਤਰ ਸਵਾਰੀ ਗੱਡੀਆਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਲੋਕ ਇਨ੍ਹਾਂ ਦਿਨਾਂ ਵਿੱਚ ਵੀ ਹੋਰ ਤਰ੍ਹਾਂ ਦੇ ਆਉਣ-ਜਾਣ ਦੇ ਸਾਧਨਾ ਦਾ ਖ਼ਰਚ ਉਠਾ ਸਕਦੇ ਹਨ, ਉਹ ਭਾਰਤੀ ਰੇਲ ਦੀ ਵਰਤੋਂ ਨਹੀਂ ਕਰਦੇ ਹਨ। ਇਸ ਦੇ ਬਾਵਜ਼ੂਦ ਰੋਜ਼ਾਨਾ ਕਰੀਬ ਦੋ ਕਰੋੜ ਲੋਕ ਇਨ੍ਹਾਂ ਗੱਡੀਆਂ ਵਿੱਚ ਸਫ਼ਰ ਕਰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਹਰ ਰੋਜ਼ ਸਫ਼ਰ ਕਰਨ ਵਾਲੇ ਹਨ। ਦਿਨ-ਬ-ਦਿਨ ਹਾਲਤ ਬਿਗੜਦੇ ਜਾ ਰਹੇ ਹਨ।

ਖੋਬਿਡ-19 ਤੋਂ ਬਾਦ ਕਈ ਰੇਲ ਗੱਡੀਆਂ ਨੂੰ ਜਾ ਤਾਂ ਬੰਦ ਕਰ ਦਿੱਤਾ ਗਿਆ ਹੈ ਜਾਂ ਸਧਾਰਣ ਨਾਨ ਏ.ਸੀ., ਨਾਨ ਰਿਜ਼ਰਵ ਬੋਗੀਆਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਇਸ ਦਾ ਨਤੀਜ਼ਾ ਦਿਸਦਾ ਹੈ ਕਿ ਭੀੜ-ਭਾੜ ਵਧ ਗਈ ਹੈ, ਮੁਸਾਫ਼ਿਰ ਦਰਵਾਜ਼ਿਆਂ ਦੇ ਬਾਹਰ ਜਾਂ ਦੋ ਬੋਗੀਆਂ ਦੇ ਵਿੱਚ ਲਟਕ ਕੇ ਸਫ਼ਰ ਕਰ ਰਹੇ ਹਨ। ਹਾਲ ਹੀ ਵਿੱਚ ਉੜੀਸਾ ਵਿੱਚ ਹੋਈ ਦੁਰਘਟਨਾ ਵਿੱਚ ਗੈਰ ਰਿਜ਼ਰਵ ਬੋਘੀਆਂ ਵਿੱਚ ਬੋਗੀਆਂ ਦੀ ਕਪੈਸਿਟੀ ਤੋਂ ਕਿਤੇ ਵੱਧ ਮੁਸਾਫ਼ਿਰ ਸਵਾਰ ਸਨ। ਇਹੀ ਕਾਰਣ ਹੈ ਕਿ ਵੱਡੀ ਗ਼ਿਣਤੀ ਵਿੱਚ ਹੋਈਆਂ ਮੌਤਾਂ ਅਤੇ ਸੱਟਾਂ ਦੀਆਂ ਰਿਪੋਟਾਂ ਆਈਆਂ ਹਨ।

ਖ਼ਾਲੀ ਪੋਸਟਾਂ ਨੂੰ ਭਰੇ ਜਾਣ ਤੋਂ ਇਨਕਾਰ ਕੀਤੇ ਜਾਣ ਨਾਲ ਸੁਰੱਖਿਆ ਅਸਰ ਅੰਦਾਜ਼ ਹੋ ਰਹੀ ਹੈ

ਰੇਲਵੇ ਯੂਨੀਅਨਾਂ ਨੇ ਦੱਸਿਆ ਹੈ ਕਿ ਭਾਰਤੀ ਰੇਲ ਵਿੱਚ 3,12,000 ਪੋਸਟਾਂ ਖ਼ਾਲੀ ਹਨ। ਇਸ ਵਿੱਚ ਸੁਰੱਖਿਆ ਵਰਗ ਵਿੱਚ ਹੀ ਲੱਖਾਂ ਪੋਸਟਾਂ ਖਾਲੀ ਹਨ। ਉੱਥੇ ਰੇਲ ਗੱਡੀਆਂ ਦੀ ਗ਼ਿਣਤੀ ਵਿੱਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ। ਜਿਸ ਨਾਲ ਮਜ਼ੂਦਾ ਕਰਮਚਾਰੀਆਂ ਤੇ ਭਾਰੀ ਦਬਾਅ ਪੈ ਰਿਹਾ ਹੈ। ਜਿਸ ਨਾਲ ਰੇਲ ਡਰਾਈਵਰਾਂ ਅਤੇ ਰੇਲ ਗਾਰਡਾਂ, ਸਟੇਸ਼ਨ ਮਾਸਟਰਾਂ, ਸਿਗਨਲ ਇੰਜੀਨੀਅਰਾਂ ਦੇ ਨਾਲ-ਨਾਲ ਪਟੜੀਆਂ ਦੀ ਦੇਖਭਾਲ ਕਰਨ ਵਾਲਿਆਂ ਤੇ ਦਬਾਅ ਪੈ ਰਿਹਾ ਹੈ, ਜਿਨ੍ਹਾਂ ਨੇ ਭਾਰਤੀ ਰੇਲ ਪਟੜੀਆਂ ਦੀ ਦੇਖਭਾਲ ਕਰਨੀ ਹੁੰਦੀ ਹੈ।

ਰੇਲ ਚਾਲਕਾਂ ਅਤੇ ਗਾਰਡਾਂ ਨੂੰ ਬਿਨਾਂ ਅਰਾਮ ਕੀਤੇ ਦਿਨ ਵਿੱਚ 14 ਤੋਂ 16 ਘੰਟੇ ਕੰਮ ਕਰਨ ਦੇ ਲਈ ਮਜ਼ਬੂਰ ਕੀਤਾ ਜਾਂਦਾ ਹੈ। ਆਲ ਇੰਡੀਆਂ ਲੋਕੋ ਰਨਿੰਗ ਸਟਾਫ਼ ਅਸੋਸੀਏਸ਼ਨ ਅਤੇ ਰੇਲ ਕਰਮਚਾਰੀਆਂ ਦੀਆਂ ਹੋਰ ਯੂਨੀਅਨਾਂ ਦੀਆਂ ਲਗਾਤਾਰ ਮੰਗਾਂ ਦੇ ਬਾਵਜ਼ੂਦ ਰੇਲ ਵਿਭਾਗ ਨੇ ਲੋੜੀਂਦੀ ਗ਼ਿਣਤੀ ਵਿੱਚ ਰੇਲ ਚਾਲਕਾਂ ਦੀ ਭਰਤੀ ਨਹੀਂ ਕੀਤੀ ਹੈ।

ਨਿਯਮਾਂ ਦੇ ਅਨੁਸਾਰ ਇੱਕ ਰੇਲ ਡਰਾਈਵਰ ਨੂੰ ਲਗਾਤਾਰ ਕੰਮ ਕਰਨ ਦੇ ਲਈ ਵੱਧ ਤੋਂ ਵੱਧ 12 ਘੰਟੇ ਦੀ ਹੱਦ ਨਿਰਧਾਰਤ ਹੈ।

ਇਹ ਨਿਯਮ ਆਪਣੇ ਆਪ ਵਿੱਚ ਅਣਮਨੁੱਖੀ ਹੈ। ਇੱਥੌਂ ਤੱਕ ਕਿ ਇਨ੍ਹਾਂ ਅਣਮਨੁੱਖੀ ਘੰਟਿਆਂ ਨੂੰ ਰੈਗੂਲਰ ਰੂਪ ਵਿੱਚ ਵਧਾਇਆ ਜਾ ਰਿਹਾ ਹੈ, ਜਿਸ ਨਾਲ ਰੇਲ ਡਰਾਈਵਰਾਂ ਦੀ ਸਿਹਤ ਅਤੇ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲਿਆਂ ਮੁਸਾਫ਼ਿਰਾਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਰਹੀ ਹੈ। ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਇਹ ਬੇਹੱਦ ਖ਼ਤਰਨਾਕ ਹੈ। ਇੱਕ ਰੇਲ ਡਰਾਈਵਰ ਨੂੰ ਹਰ ਕਿਲੋਮੀਟਰ ਤੇ ਸਿਗਨਲ ਮਿਲਦਾ ਹੈ, ਜੋ ਸਪੀਡ ਦੇ ਹਿਸਾਬ ਨਾਲ ਹਰ ਇੱਕ ਜਾਂ ਦੋ ਮਿੰਟ ਵਿੱਚ ਇੱਕ ਸਿਗ਼ਨਲ ਹੁੰਦਾ ਹੈ। ਉਸ ਨੂੰ ਉਸੇ ਹਿਸਾਬ ਨਾਲ ਹੀ ਗੱਡੀ ਨੂੰ ਕੰਟਰੋੋਲ ਕਰਨਾ ਹੁੰਦਾ ਹੈ। ਰੇਲਵੇ ਦੇ ਕਈ ਜ਼ੋਨਾਂ ਵਿੱਚ ਰੇਲ ਡਰਾਈਵਰਾਂ ਦੀ ਘਾਟ ਦਾ ਹਵਾਲਾ ਦੇ ਕੇ ਮਜ਼ੂਦਾ ਰੇਲ ਡਰਾਈਵਰਾਂ ਨੂੰ ਨਿਰਧਾਰਤ ਡਿਊਟੀ  ਦੇ ਘੰਟਿਆਂ ਤੋਂ ਵੱਧ ਸਮੇ ਤੱਕ ਡਿਊਟੀ ਤੇ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਲਈ ਦੱਖਣ-ਪੂਰਵ ਮੱਧ ਰੇਲਵੇ ਵਿੱਚ ਰੇਲ ਡਰਾਈਵਰ ਔਸਤਨ 16 ਘੰਟੇ ਲਗਾਤਾਰ ਡਿਊਟੀ ਕਰ ਰਹੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਦੇ ਅੰਕੜਿਆਂ ਦੇ ਅਨੁਸਾਰ, ਪਿਛਲੀ 10 ਸਾਲਾਂ ਵਿੱਚ ਹਿੰਦੋਸਤਾਨ ਵਿੱਚ ਰੇਲ ਦੁਰਘਟਨਾਵਾਂ ਵਿੱਚ 2,60,000 ਲੋਕ ਮਾਰੇ ਗਏ ਹਨ। 2020 ਵਿੱਚ ਕੋਬਿਡ-19 ਦੇ ਕਾਰਣ ਲਗਾਏ ਗਏ ਲਾਕ ਡਾਊਨ ਦੇ ਦੌਰਾਨ ਰੇਲ ਗੱਡੀਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ 8,700 ਲੋਕ ਇਨ੍ਹਾਂ ਵਿੱਚ ਸ਼ਾਮਲ ਨਹੀਂ ਹਨ।

ਵੱਡੀਆਂ ਰੇਲ ਦੁਰਘਟਨਾਵਾਂ ਦੀ ਗ਼ਿਣਤੀ ਪਿਛਲੇ ਸਾਲ ਦੇ 35 ਦੀ ਤੁਲਨਾ ਵਿੱਚ  2022-2023 ਵਿੱਚ ਵਧ ਕੇ 48 ਹੋ ਗਈ ਹੈ। ਵੱਡੀਆਂ ਰੇਲ ਦੁਰਘਟਨਾਵਾਂ ਉਹ ਹਨ ਜਿਨ੍ਹਾਂ ਦਾ ਮਹੱਤਵਪੂਰਨ ਅਸਰ ਪੈਂਦਾ ਹੈ, ਜਿਵੇ, ਜ਼ਿੰਦਗੀ ਦੀ ਹਾਨੀ, ਮਨੁੱਖੀ ਚੋਟ, ਸੰਪਤੀ ਦੀ ਹਾਨੀ ਅਤੇ ਰੇਲ ਆਉਣ ਜਾਣ ਵਿੱਚ ਰੁਕਾਵਟ।

ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ ਨੂੰ ਸੁਨਿਸਚਿਤ ਕਰਨ ਵਿੱਚ ਪਟੜੀਆਂ ਦੀ ਦੇਖਭਾਲ ਕਰਨ ਵਾਲੇ (ਟਰੈਕ ਮੇਟੇਨਰ) ਬੇਹੱਦ ਮਹੱਤਵ ਪੂਰਣ ਭੂਮਿਕਾ ਨਿਭਾਉਂਦੇ ਹਨ। ਭਾਰਤੀ ਰੇਲ ਵਿੱਚ ਪਟੜੀਆਂ ਦੀ ਦੇਖਭਾਲ ਕਰਨ ਦੇ ਲਈ ਜ਼ਰੂਰੀ ਚਾਰ ਲੱਖ ਟ੍ਰੈਕ ਮੇਨਟੇਨਰਾਂ ਵਿੱਚੋਂ ਕੇਵਲ ਦੋ ਲੱਖ ਹੀ ਕੰਮ ਤੇ ਮਜ਼ੂਦ ਹਨ। ਉਹ ਆਪਣੀ ਜਾਨ ਜ਼ੋਖ਼ਿਮ ਵਿੱਚ ਪਾ ਕੇ ਬੇਹੱਦ ਕਠਿਨ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਠੇਕੇ ਤੇ ਹਨ। ਰੇਲ ਵਿਭਾਗ ਨੇ ਲੋੜੀਂਦੀ ਗ਼ਿਣਤੀ ਵਿੱਚ ਟ੍ਰੈਕ ਮੈਨਟੇਨਰਾਂ ਨੂੰ ਕੰਮ ਤੇ ਰੱਖਣ ਜਾ ਕੰਮ ਕਰਨ ਦੀਆਂ ਸੁਰੱਖਿਅਤ ਹਾਲਤਾਂ ਸੁਨਿਸ਼ਚਿਤ ਕਰਨ ਤੇ ਪੈਸਾ ਖ਼ਰਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਹੈਰਾਨ ਕਰਨ ਵਾਲਾ ਹੈ, ਲੇਕਿਨ ਸੱਚ ਹੈ ਕਿ ਹਰ ਦਿਨ ਔਸਤਨ 2-3 ਟ੍ਰੈਕ ਮੇਨਟੇਨਰ ਕੰਮ ਦੌਰਾਨ ਮਰ ਜਾਂਦੇ ਹਨ, ਜਿਨ੍ਹਾਂ ਦੀ ਗ਼ਿਣਤੀ ਹਰ ਸਾਲ ਸੈਕੜਿਆਂ ਦੀ ਹੁੰਦੀ ਹੈ। ਐਸਾ ਇਸ ਲਈ ਹੁੰਦਾ ਹੈ ਕਿਉਂ ਕਿ ਉਨ੍ਹਾਂ ਤੇ ਕੰਮ ਦਾ ਬਹੁਤ ਬੋਝ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਸਟਾਫ਼ ਦੀ ਘਾਟ ਹੁੰਦੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੇ ਸੁਰੱਖਿਆ ਉਪਕਰਣ ਵੀ ਨਹੀਂ ਦਿੱਤੇ ਜਾਂਦੇ ਹਨ।

ਮਹੱਤਵ ਪੂਰਣ ਪੁਰਜਿਆਂ ਦੀ ਆਉਟਸੋਰਸਿੰਗ

ਭਾਰਤੀ ਰੇਲ ਦੇ ਨਿੱਜੀਕਰਣ ਦੇ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਰੇਲ ਵਿਭਾਗ ਨਿੱਜੀ ਕੰਪਣੀਆਂ ਨੂੰ ਮਹੱਤਵ ਪੂਰਣ ਪੁਰਜ਼ਿਆਂ ਦੀ ਅਪੂਰਤੀ ਨੂੰ ਆਊਟਸੋਰਸ ਕਰ ਰਿਹਾ ਹੈ। ਇਨ੍ਹਾਂ ਵਿੱਚ ਕੋਚਾਂ ਅਤੇ ਬੇਗਨਾਂ ਦੇ ਐਕਸਲ ਸ਼ਾਮਲ ਹਨ ਜੋ ਰੇਲਾਂ ਦੇ ਸੁਰੱਖਿਅਤ ਸੰਚਾਲਨ ਦੇ ਲਈ ਮਹੱਤਵ ਪੂਰਣ ਹਨ। ਨਿੱਜੀ ਅਪਰੇਟਰਾਂ ਵਲੋਂ ਪ੍ਰਾਪਤ ਕੀਤੇ ਗਏ ਐਕਸਲ ਦੀ ਗੁਣਵਤਾ ਖ਼ਰਾਬ ਹੋਣ ਦੇ ਕਈ ਉਦਾਹਰਣ ਸਾਹਮਣੇ ਆਏ ਹਨ।

ਬੀ.ਪੀ.ਏ.ਸੀ. ਸਿਸਟਮ, ਜਿਸ ਨੂੰ ਮੈਸੂਰ ਮਾਮਲੇ ਵਿੱਚ ਦੋਸ਼ ਪੂਰਣ ਪਾਇਆ ਗਿਆ ਸੀ, ਰੇਲਵੇ ਨੂੰ ਜਿਸਦੀ ਅਪੂਰਤੀ ਕਈ ਨਿੱਜੀ ਕੰਪਣੀਆਂ ਵਲੋਂ ਕੀਤੀ ਜਾਂਦੀ ਹੈ।

ਨਤੀਜ਼ਾ

ਰੇਲ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਨਾਲ-ਨਾਲ ਮਜ਼ਦੂਰ ਵਰਗ ਦੇ ਹੋਰ ਸੰਗਠਨ, ਬਾਰ-ਬਾਰ ਰੇਲ ਯਾਤਰਾ ਦੀ ਸੁਰੱਖਿਆ ਸੁਨਿਸਚਿਤ ਕਰਨ ਦੇ ਲਈ ਤਤਕਾਲ ਉਪਾਵਾਂ ਦੀ ਲੋੜ ਵਲ ਇਸ਼ਾਰਾ ਕਰਦੇ ਹਨ। ਲੇਕਿਨ ਸਰਕਾਰਾਂ ਨੇ ਲਗਾਤਾਰ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਤੋਂ ਇਨਕਾਰ ਕੀਤਾ ਹੈ। ਬਾਲਾਸੌਰ ਦੀ ਤਰਾਸਦੀ ਇਸ ਅਪਰਾਧਕ ਉਪੇਕਸ਼ਾਂ ਦਾ ਇੱਕ ਨਤੀਜ਼ਾ ਹੈ।

ਰੇਲ ਹਾਦਸੇ ਦੇ ਲਈ ਰੇਲ ਕਰਮਚਾਰੀਆਂ ਨੂੰ ਦੋਸ਼ ਦੇਣਾ ਸਾਰੀਆਂ ਸਰਕਾਰਾਂ ਦੀ ਆਦਤ ਰਹੀ ਹੈ। ਇਸ ਤਰ੍ਹਾਂ ਉਹ ਯਾਤਰਾ ਕਰਨ ਵਾਲੀ ਜਨਤਾ ਨੂੰ ਰੇਲ ਕਰਮਚਾਰੀਆਂ ਦੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ।

ਹਾਲ ਹੀ ਵਿੱਚ ਹੋਏ ਦਰਦਨਾਕ ਹਾਦਸੇ ਦੇ ਪਿੱਛੇ ਸੰਭਾਵਿਤ ਸਾਜਿਸ਼ ਦੀ ਜਾਂਚ ਦੀ ਗੱਲ ਕਰਕੇ ਸਰਕਾਰ ਸਮੱਸਿਆ ਦੀ ਜੜ੍ਹ ਤੋਂ ਜਨਤਾ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।

ਸਮੱਸਿਆ ਦਾ ਮੂਲ ਕਾਰਣ ਇਹ ਹੈ ਕਿ ਰਾਜ ਦੀ ਮਾਲਕੀ ਵਾਲੇ ਉਧਮਾਂ ਸਮੇਤ ਪੂਰੀ ਅਰਥ ਵਿਵਸਥਾ ਸਰਮਾਏਦਾਰਾਂ ਮੁਨਾਫ਼ਿਆਂ ਨੂੰ ਵਧਾਉਣ ਦੇ ਲਈ ਤਿਆਰ ਹੈ, ਲੇਕਿਨ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਨਹੀਂ। ਨਿੱਜੀਕਰਣ, ਆਊਟ ਸੋਰਸਿੰਗ ਅਤੇ ਮੁਨਾਫ਼ੇ ਨੂੰ ਵੱਧ ਤੋਂ ਵੱਧ ਦੇ ਪਰਿਣਾਮ ਸਵਰੂਪ ਭਾਰਤੀ ਰੇਲ ਕਰਮਚਾਰੀਆਂ ਦੀ ਭਾਂਰੀ ਘਾਟ, ਦੇਖਭਾਲ ਅਤੇ ਸੁਰੱਖਿਆ ਉਪਾਵਾਂ ਦੀ ਉਪੇਕਸ਼ਾ ਵਿੱਚ ਗ੍ਰਸਤ ਹੈ।

Share and Enjoy !

Shares

Leave a Reply

Your email address will not be published. Required fields are marked *