ਪਰਦਰਸ਼ਨਕਾਰੀ ਪਹਿਲਵਾਨਾਂ ਦੇ ਨਾਲ ਹੋ ਰਹੇ ਜਬਰ ਜ਼ੁਲਮ ਦੇ ਵਿਰੋਧ ਵਿਚ ਮਜ਼ਦੂਰਾਂ ਅਤੇ ਔਰਤਾਂ ਦੀਆਂ ਜਥੇਬੰਦੀਆਂ ਨੇ ਜਨਸਭਾ ਕੀਤੀ

ਮਜਦੂਰ ਏਕਤਾ ਕਮੇਟੀ ਦੇ ਰਿਪੋਟਰ ਦੀ ਰਿਪੋਰਟ

1 ਜੂਨ ਨੂੰ ਦਿੱਲੀ ਦੀਆਂ ਟਰੇਡ ਯੂਨੀਅਨਾਂ ਤੇ ਮਜ਼ਦੂਰ ਜਥੇਬੰਦੀਆਂ ਨੇ ਔਰਤ ਜਥੇਬੰਦੀਆਂ ਨਾਲ ਮਿਲਕੇ, ਸੰਸਦ ਮਾਰਗ ਤੇ ਇਕ ਸਭਾ ਕੀਤੀ। ਜਿਸ ਵਿਚ ਵਡੀ ਗਿਣਤੀ ਨਾਲ ਨੌਜਵਾਨ ਤੇ ਵਿਦਿਆਰਥੀ ਸ਼ਾਮਿਲ ਹੋਏ।

Protest-to-suport-of-Wrestlerਇਸ ਸਭਾ ਦੀ ਸ਼ੁਰੁਆਤ, ਵਿਰੋਧ ਪ੍ਰਦਰਸ਼ਨ ਕਰ ਰਹੇ ਪਹੇਲਵਾਨਾਂ ਦੇ ਨਾਲ ਏਕਜੁਟਤਾ ਜਤਾਉਣ ਲਈ ਅਤੇ ਓਹਨਾ ਤੇ ਰਾਜ ਵਲੋ ਕੀਤੀ ਗਈ ਹਿੰਸਾ ਦੀ ਨਿੰਦਾ ਕੀਤੀ ਗਅੀ। 28 ਨੂ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪਹੇਲਵਾਨਾਂ ਨੂ ਵਿਰੋਧ ਸਥਾਨ ਤੇ ਬੇਰੇਹਮੀ ਨਾਲ ਘਸੀਟਿਆ ਗਿਆ ਅਤੇ ਕੁੱਟਿਆ ਗਿਆ, ਓਹਨਾ ਜਬਰੀ ਪੁਲਿਸ ਵੈਨ ਵਿਚ ਸਿਟਕੇ, ਸ਼ਹਿਰ ਤੋ ਦੂਰ ਤੇ ਵਖ-ਵਖ ਪੁਲਿਸ ਥਾਂਣਿਆ ਵਿਚ ਬੰਦ ਕਰ ਦਿਤਾ ਗਿਆ। ਓਹਨਾ ਨੂ ਵਖ-ਵਖ ਕਰਨ, ਡਰਾਉਣ ਅਤੇ ਓਹਨਾ ਦਾ ਮਨੋਬਲ ਤੋੜਨ ਦੇ ਇਰਾਦੇ ਨਾਲ ਇਸ ਤਰਾ ਕੀਤਾ ਗਿਆ।

ਸਭਾ ਨੂ ਆਪਣੇ ਕੰਟ੍ਰੋਲ ਵਿਚ ਕਰਨ ਦੇ ਲਈ ਪੁਲਿਸ ਨੇ ਭਾਰੀ ਬੈਰੀਕੇਡ ਲਾ ਕੇ ਬੇਹਦ ਸੀਮਤ ਖੇਤਰ ਵਿਚ ਸੀਮਤ ਕਰ ਦੀਤਾ।

ਪਹਿਲਾਂ ਤਾਂ ਪੁਲਿਸ ਨੇ ਸਭਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ। ਪਰ ਫੇਰ ਓਥੇ ਜੁੜੇ ਸੈਕੜਿਆ ਲੋਕਾਂ ਦੇ ਗੁਸੇ ਅਤੇ ਦ੍ਰਿੜ ਵਿਸ਼ਵਾਸ਼ ਨੇ ਇਕ ਸਫਲ ਅਤੇ ਸਾਹਸਪੂਰਨ ਸਭਾ ਦਾ ਆਯੋਜਨ ਸਿਰਜਆ।

ਪ੍ਰਦਰਸ਼ਨਕਾਰੀਆਂ ਨੇ ਬਹੁਤ ਬਹਾਦਰੀ ਨਾਲ ਨਾਅਰੇ ਲਾਏ। “ਸੰਘਰਸ਼ੀਲ ਔਰਤ ਪਹਿਲਵਾਨਾਂ ਤੇ ਹੋ ਰਹੇ ਹਮਲੇ ਮੁਰਦਾਬਾਦ!”, “ਔਰਤਾਂ ਦੇ ਨਿਆਂ ਸੰਘਰਸ਼ ਦੇ ਸਮਰਥਨ ਦੇ ਲਈ ਇਕਜੁਟ ਹੋ ਜਾਓ!”, “ਔਰਤਾਂ ਤੇ ਹੁੰਦੀ ਹਿੰਸਾ ਮੁਰਦਾਬਾਦ, ਕਾਰਜਸਥਾਨਾਂ ਤੇ ਯੋਂਨ ਉਤਪੀੜਨ ਤੇ ਰੋਕ ਲਗਾਓ!”, “ਸਾਡੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਤੇ ਹਮਲੇ ਮੁਰਦਾਬਾਦ!”, ਤੇ ਇਸੇ ਤਰਾ ਦੇ ਹੋਰ ਵੀ ਨਾਅਰੇ ਲਾਏ ਸਨ। ਓਹਨਾਂ ਦੇ ਕੋਲ ਹੋਰ ਵੀ ਨਾਅਰੇ ਦੇ ਬੈਨਰ ਅਤੇ ਪਲੇਕਾਰਡ ਸਨ ਜਿਹਨਾ ਨਾਲ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਸਭਾ ਵਿੱਚ ਮੰਗ ਕੀਤੀ ਗਈ ਕੀ ਔਰਤ ਪਾਹਲਵਾਨਾਂ ਦੇ ਯੋਨ ਸੋਸ਼ਣ ਦੇ ਆਰੋਪੀ ਭਾਜਪਾ ਸੰਸਦ ਦੀ ਤਤਕਾਲ ਗਿਰਫ਼ਤਾਰੀ ਕੀਤੀ ਜਾਵੇ ਅਤੇ ਓਸ ਓਤੇ ਮੁਕਦਮਾ ਚਲਾਇਆ ਜਾਵੇ। 28 ਮਈ ਨੁ ਜੰਤਰ-ਮੰਤਰ ਤੇ ਕਰਫਿਯੁ ਵਰਗੀ ਹਾਲਤ ਬਨਾਓਣ ਦੀ ਘੋਰ ਨਿੰਦਿਆ ਕੀਤੀ। ਪ੍ਰਦਰਸ਼ਨਕਾਰੀ ਔਰਤ ਪਹਲਵਾਨਾਂ ਅਤੇ ਕਈ ਹੋਰ ਕਾਰਯਕਰਤਾਵਾਂ ਦੀ ਰਖਿਆ ਵਿਚ ਹੋਣ ਵਾਲੀ “ਮਹਿਲਾ ਸਮਾਨ ਮਹਾਪੰਚਾਇਤ” ਵਿਚ ਮਜਦੂਰਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਸੰਗਠਨਾਂ ਨੂ ਸ਼ਾਮਿਲ ਨਾ ਹੋਣ ਤੋ ਰੋਕਿਆ ਗਿਆ ਅਤੇ ਓਹਨਾ ਨੂ ਕੀਨੇ ਘੰਟੇ ਤਕ ਪੁਲਸ ਨੇ ਅਪਣੀ ਹਿਰਾਸਤ ਵਿਚ ਰਖਿਆ ਇਸ ਚਲਦੀ ਸਭਾ ਨੂ ਰੋਕਣ ਲਈ ਰਾਜ ਦੇ ਸਾਰੇ ਯਤਨਾ ਦੀ ਵੀ ਨਿੰਦਿਆ ਕੀਤੀ ਗਈ।

ਕਾਰਜਸਥਾਨ ਤੇ ਹੋਰ ਸਮਾਜ ਵਿਚ ਹੋਣ ਵਾਲੇ ਯੋਨ ਉਤਪੀੜਨ ਅਤੇ ਹਿੰਸਾ ਦੇ ਖਿਲਾਫ਼ ਸਭਾ ਵਿਚ ਇਕ ਜੁਝਾਰੂ ਆਵਾਜ਼ ਬੁਲੰਦ ਕੀਤੀ ਗਈ।

ਸਭਾ ਨੂ ਸੰਬੋਧਿਤ ਕਰਨ ਵਾਲੇ ਮੋਹਰੀ ਸੰਗਠਨ ਦੇ ਪ੍ਰਿਤੀਨਿਧੀਆ ਨੇ ਹਿੰਦੋਸਤਾਨੀ ਰਾਜ ਵਲੋ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਤੇ ਹੋ ਰਹੇ ਚੋਤਰਾਫਾ ਹਮਲੇ ਦੀ ਘੋਰ ਨਿੰਦਾ ਕੀਤੀ। ਓਹਨਾ ਦਸਿਆ ਕਿ ਰਾਜ ਦੇ ਸਾਰੇ ਸੰਸਥਾਨ ਸਪਸ਼ਟ ਰੂਪ ਵਿਚ ਇਜਾਰੇਦਾਰ ਪੂੰਜੀਵਾਦੀ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰਾਖੀ ਕਰਦੇ ਹਨ। ਕਦਮ-ਕਦਮ ਤੇ ਲੋਕਾਂ ਦੇ ਅਧਿਕਾਰਾਂ ਦੇ ਅਤੇ ਹਿਤਾਂ ਦਾ ਹਨਨ ਹੋ ਰਿਹਾ ਹੈ। ਵਿਰੋਧ ਕਰਨ ਦੇ ਅਧਿਕਾਰ ਨੂ ਕੁਚਲਿਆ ਜਾ ਰਿਹਾ ਹੈ।

ਸਭਾ ਦੀ ਸਮਾਪਤੀ ਇਸ ਮਤੇ ਨਾਲ ਹੋਈ ਕਿ – ਮੋਜੂਦਾ ਵਿਵਸਥਾ ਵਿਚ ਉਤਪੀੜਤਾਂ ਅਤੇ ਸੋਸ਼ਿਤਾਂ ਦੇ ਸਾਰੇ ਤਬਕਿਆਂ ਦਾ ਇਕਜੁਟ ਸੰਘਰਸ਼ ਅਤੇ ਮਿਹਨਤਕਸ਼ਾਂ ਦੀ ਜਰੂਰਤਾਂ ਨੂ ਪੂਰਾ ਕਰਨ ਦੇ ਲਈ ਇਕ ਨਵੀ ਵਿਵਸਥਾ ਦੇ ਨਿਰਮਾਣ ਦੇ ਦ੍ਰਿਸ਼੍ਤੀਟੀਕੋਣ ਤੋ ਕੀਤਾ ਜਾਨ ਵਾਲਾ ਇਕਜੁਟ ਸੰਘਰਸ਼ ਹੀ ਹੈ – ਅਗੇ ਵਧਣ ਦਾ ਇਕ ਮਾਰਗ ਹੈ।

ਜਿਹਨਾਂ ਟ੍ਰੇਡ ਯੂਨੀਅਨਾਂ ਅਤੇ ਮਜਦੂਰ ਸੰਗਠਨਾਂ ਨੇ ਸਭਾ ਦਾ ਐਲਾਨਨਾਮਾ ਕੀਤਾ ਸੀ ਉਹਨਾ ਵਿਚ ਸ਼ਾਮਿਲ ਸਨ – ਮਜਦੂਰ ਏਕਤਾ ਕਮੇਟੀ (ਐਮ.ਏ.ਸੀ.), ਏਟਕ, ਐਚ.ਐਮ.ਐਸ., ਸੀਟੂ ਏ.ਆਈ.ਯੂ.ਟੀ.ਯੂ.ਸੀ., ਟੀ.ਯੂ.ਸੀ.ਸੀ., ਸੇਵਾ, ਏ.ਆਈ.ਸੀ.ਸੀ.ਟੀ.ਯੂ., ਐਲ.ਪੀ.ਐਫ., ਯੂ.ਟੀ.ਯੂ.ਸੀ., ਆਈ.ਸੀ.ਟੀ.ਯੂ. ਅਤੇ ਆਈ.ਐਫ.ਟੀ.ਯੂ.।

ਜਿਹਨਾਂ ਮਹਿਲਾਵਾਂ ਜਥੇਬੰਦੀਆਂ ਨੇ ਸੰਯੁਕਤ ਰੂਪ ਵਿਚ ਰੈਲੀ ਨੂੰ ਸੰਬੋਧਨ ਕੀਤਾ ਸੀ, ਉਹਨਾਂ ਵਿਚ ਸ਼ਾਮਿਲ ਸਨ – ਏ.ਆਈ.ਡੀ.ਡਬ੍ਲਿਓ.ਏ., ਐਨ.ਐਫ.ਆਈ.ਡਬ੍ਲਿਓ., ਏ.ਆਈ.ਪੀ.ਡਬ੍ਲਿਓ.ਏ., ਪੁਰੋਗਾਮੀ ਮਹਿਲਾ ਸੰਗਠਨ, ਏ.ਆਈ.ਐਮ.ਐਸ.ਐਸ., ਸਹੇਲੀ, ਪ੍ਰਗਤੀਸ਼ੀਲ ਮਹਿਲਾ ਸੰਗਠਨ, ਸੀ.ਏਸ.ਡਬ੍ਲਿਓ. ਅਤੇ ਆਈ.ਸੀ.ਡਬ੍ਲਿਓ.ਐਮ.।

Share and Enjoy !

Shares

Leave a Reply

Your email address will not be published. Required fields are marked *