ਉਲੰਪਿਕ ਮੈਡਲ ਜੇਤੂ ਪਹਿਲਵਾਨਾਂ ਅਤੇ ਰਾਸ਼ਟਰ ਮੰਡਲ ਚੈਂਪੀਅਨ ਵਰਗੇ ਦੇਸ਼ ਦੇ ਮੰਨੇ ਪ੍ਰਮੰਨੇ ਪਹਿਲਵਾਨ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ਤੇ ਵਿਰੋਧ ਪ੍ਰਦਰਸ਼ਣ ਕਰ ਰਹੇ ਹਨ। ਉਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਂ ਸੰਘ (ਦਬਯੂ.ਐਫ.ਆਈ.) ਦੇ ਪ੍ਰਧਾਨ ਅਤੇ ਭਾਜਪਾ ਸੰਸਦ ਬ੍ਰਿਜ਼ਭੂਸ਼ਣ ਸ਼ਰਨ ਸਿੰਘ ਤੇ ਔਰਤ ਪਹਿਲਵਾਨਾਂ ਦੇ ਯੌਨ ਸੋਸ਼ਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡਬਲਯੂ.ਐਫ.ਆਈ. ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਚਾਰ ਦਿਨਾਂ ਦੇ ਲਗਾਤਾਰ ਵਿਰੋਧ ਦੇ ਬਾਦ, ਸੁਪਰੀਮ ਕੋਰਟ ਦੇ ਦਖ਼ਲ ਤੇ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ਼ ਕੀਤੀ ਸੀ। ਪ੍ਰੰਤੂ ਪਹਿਲਵਾਨਾਂ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਹੋਈ ਹੈ। ਪਹਿਲਵਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਵਿਰੋਧ ਜ਼ਾਰੀ ਰੱਖਣਗੇ ਅਤੇ ਅਗਰ 21 ਮਈ ਤੱਕ ਡਬਲਯੂ.ਐਫ.ਆਈ. ਪ੍ਰਧਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।
7 ਮਈ ਦੀ ਸ਼ਾਮ ਨੂੰ ਪ੍ਰਦਰਸ਼ਣਕਾਰੀਆਂ ਨੇ ਜੰਤਰ-ਮੰਤਰ ਤੇ ਕੈਂਡਲ ਮਾਰਚ ਕੀਤਾ। ਉਨ੍ਹਾਂ ਨੇ ਪੁਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਦੇ ਹੱਕ ਵਿੱਚ ਕੈਂਡਲ ਮਾਰਚ ਕਰਨ।
ਪ੍ਰਦਰਸ਼ਣਕਾਰੀ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਧਰਨੇ ਵਾਲੀ ਥਾਂ ਤੇ ਪੁਲਿਸ ਅਤੇ ਅਧਿਕਾਰੀਆ ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਵੱਡੇ ਪੈਮਾਨੇ ਤੇ ਪੁਲਿਸ ਦੀ ਤੈਨਾਤੀ ਦੇ ਨਾਲ ਬੈਰੀਕੇਡਾਂ ਦੇ ਪਿੱਛੇ ਬੰਦ ਕਰ ਦਿੱਤਾ ਗਿਆ ਹੈ। ਭਾਰੀ ਬੈਰੀਕੇਟਿੰਗ ਅਤੇ ਪੁਲਿਸ ਦੀ ਧਮਕਾਊ ਮਜ਼ੂਦਗੀ ਪਹਿਲਵਾਨਾਂ ਦੇ ਲਈ, ਲੋਕਾਂ ਦੇ ਨਾਲ ਗੱਲਬਾਤ ਕਰਨ ਵਿੱਚ ਇੱਕ ਰੁਕਾਵਟ ਬਣ ਗਈ ਹੈ।
3 ਮਈ ਦੀ ਰਾਤ ਨੂੰ ਭਾਰੀ ਬਾਰਸ਼ ਤੋਂ ਬਾਦ ਪ੍ਰਦਰਸ਼ਣਕਾਰੀ ਪਹਿਲਵਾਨ ਰਾਤ ਗੁਜ਼ਾਰਨ ਦੇ ਲਈ ਫੋਲਡਿੰਗ ਬੈੱਡ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਪੁਲਿਸ ਨੇ ਪਹਿਲਵਾਨਾਂ ਤੇ ਹਮਲਾ ਕੀਤਾ ਸੀ। ਇਸ ਵਿੱਚ ਕੁਝ ਪ੍ਰਦਰਸ਼ਣਕਾਰੀ ਜ਼ਖ਼ਮੀ ਹੋ ਗਏ। ਪ੍ਰਦਰਸ਼ਣਕਾਰੀਆਂ ਨੇ ਅਧਿਕਾਰੀਆਂ ਤੇ ਧਰਨੇ ਵਾਲੀ ਥਾਂ ਤੇ ਬਿਜ਼ਲੀ ਅਤੇ ਪਾਣੀ ਦੀ ਸਪਲਾਈ ਕੱਟਣ ਦਾ ਦੋਸ਼ ਵੀ ਲਗਾਇਆ ਹੈ, ਜਿਸ ਨਾਲ ਉਨ੍ਹਾਂ ਦੀ ਅਸੁਵਿਧਾਵਾਂ ਅਤੇ ਅਸੁਰੱਖਿਆ ਵਧ ਗਈ ਹੈ। ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਨਰਾਜ਼ ਅਤੇ ਅਪਮਾਨਤ ਹੋ ਕੇ, ਪਹਿਲਵਾਨਾਂ ਨੇ ਆਪਣਾ ਵਿਰੋਧ ਪ੍ਰਗਟ ਕਰਨ ਦੇ ਰੂਪ ਵਿੱਚ ਆਪਣੇ ਮੈਡਲ ਵਾਪਸ ਕਰਨ ਦੀ ਧਮਕੀ ਦਿੱਤੀ ਹੈ।
ਮਹਿਲਾ ਸੰਗਠਨ, ਕਿਸਾਨ ਸ਼ੰਗਠਨ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਸੰਗਠਨ ਅਤੇ ਦੇਸ਼ ਭਰ ਤੋਂ ਸੈਕੜੇ ਲੋਕ ਪਹਿਲਵਾਨਾਂ ਨੂੰ ਮਿਲਣ ਅਤੇ ਆਪਣਾ ਸਹਿਯੋਗ ਦੇਣ ਦੇ ਲਈ ਧਰਨੇ ਵਾਲੀ ਥਾਂ ਤੇ ਪਹੁੰਚ ਰਹੇ ਹਨ।
ਚਾਰ ਰਾਸ਼ਟਰੀ ਮਹਿਲਾ ਸੰਗਠਨ,- ਆਲ ਇੰਡੀਆਂ ਡੈਮੋਕਰੇਟਿਕ ਵਿਮੈਨ ਅਸੋਸੀਏਸ਼ਨ (ਐਡਵਾ), ਭਾਰਤੀ ਮਹਿਲਾ ਫ਼ੈਡਰੇਸ਼ਨ (ਐਨ.ਐਫ.ਆਈ.ਡਬਲਯੂ.), ਅਖ਼ਿਲ ਭਾਰਤੀਆ ਮਹਿਲਾ ਸੰਸਕ੍ਰਿਤਕ ਸੰਗਠਨ (ਏ.ਆਈ.ਐਮ.ਐਸ.ਐਸ.) ਅਤੇ ਅਖ਼ਿਲ ਭਾਰਤੀਆਂ ਅਗਰਗਾਮੀ ਮਹਿਲਾ ਸੰਗਠਨ (ਏ.ਆਈ.ਏ.ਐਸ.ਐਸ.) ਨੇ ਇੱਕ ਸਾਂਝਾ ਬਿਆਨ ਜ਼ਾਰੀ ਕਰਕੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਡਬਲਯੂ.ਐਫ.ਆਈ. ਦੇ ਪ੍ਰਧਾਨ ਅਤੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀ ਤਤਕਾਲ ਗ੍ਰਿਫ਼ਤਾਰੀ ਦੇ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਣ ਕਰਨ ਦਾ ਸਾਂਝਾ ਐਲਾਨ ਕੀਤਾ ਹੈ, ਕਿਉਂ ਕਿ ਇਨ੍ਹਾਂ ਦੋਹਾਂ ਤੇ ਮਹਿਲਾ ਅਥਲੀਟਾਂ ਦੇ ਯੌਨ ਸੋਸ਼ਣ ਦਾ ਦੋਸ਼ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ, 27 ਅਪ੍ਰੈਲ ਨੂੰ ਮਹਿਲਾ ਸੰਗਠਨਾਂ ਨੇ ਜੰਤਰ-ਮੰਤਰ ਦੇ ਨੇੜੇ, ਜੈ ਸਿੰਘ ਰੋਡ ਪੁਲਿਸ ਹੈਡਕੁਆਟਰ ਤੇ ਸਾਂਝਾ ਵਿਰੋਧ ਜਲੂਸ ਕੱਢਿਆ ਸੀ। ਪ੍ਰਦਰਸ਼ਣਕਾਰੀ ਸੰਘਠਨਾਂ ਵਿੱਚ ਐਡਵਾ, ਏ.ਆਈ.ਐਮ.ਐਸ.ਐਸ., ਐਪਵਾ, ਐਨ.ਐਫ.ਆਈ.ਡਬਲਯੂ., ਪ੍ਰਗਤੀਸ਼ੀਲ ਮਹਿਲਾ ਸੰਗਠਨ ਅਤੇ ਪ੍ਰੋਗਾਮੀ ਮਹਿਲਾ ਸੰਗਠਨ ਸ਼ਾਮਲ ਸਨ। ਉਨ੍ਹਾਂ ਨੇ ਪਹਿਲਵਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ, ਪੁਲਿਸ ਆਯੁਕਤ ਨੂੰ ਇੱਕ ਸਾਂਝਾ ਯਾਦਪੱਤਰ ਦਿੱਤਾ, ਲੇਕਿਨ ਉਨ੍ਹਾਂ ਨੂੰ ਪੁਲਿਸ ਹੈੱਡ ਕੁਆਟਰ ਤੱਕ ਜਲੂਸ ਲੈ ਜਾਣ ਤੋਂ ਰੋਕ ਦਿੱਤਾ ਗਿਆ ਸੀ।
30 ਅਪ੍ਰੈਲ 2023 ਨੂੰ ਅਯੋਜਿਤ, ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੀ ਰਾਸ਼ਟਰੀ ਬੈਠਕ ਵਿੱਚ ਪ੍ਰਦਰਸ਼ਣਕਾਰੀ ਪਹਿਲਵਾਨਾਂ ਦਾ ਪੂਰਾ ਸਮਰਥਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਐਸ.ਕੇ.ਐਮ. ਜਿਸਨੇ ਦਿੱਲੀ ਦੀਆਂ ਸਰਹੱਦਾਂ ਤੇ ਸਾਲ ਭਰ (2020-21) ਚੱਲਣ ਵਾਲੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੇ 6 ਮਈ ਨੂੰ ਪ੍ਰਦਰਸ਼ਣਕਾਰੀ ਪਹਿਲਵਾਨਾਂ ਦੇ ਹੱਕ ਵਿੱਚ ਦੇਸ਼ ਭਰ ਵਿੱਚ ਅੰਦੋਲਨ ਚਲਾਉਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਐਲਾਨ ਦੇ ਅਨੁਸਾਰ, 11-18 ਮਈ ਤੱਕ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਜ਼ਿਲਾਂ ਹੈਡ ਕੁਆਟਰਾਂ ਤੇ ਪ੍ਰਦਰਸ਼ਣ ਕੀਤੇ ਜਾਣਗੇ।
7 ਮਈ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਐਸ.ਕੇ.ਐਮ. ਦੇ ਨੇਤਾ ਅਤੇ ਸੈਕੜੇ ਕਿਸਾਨ ਵਰਕਰ ਮਹਿਲਾ ਪਹਿਲਵਾਨਾਂ ਨੂੰ ਆਪਣਾ ਸਮਰਥਨ ਦੇਣ ਦੇ ਲਈ, ਜੰਤਰ-ਮੰਤਰ ਦੇ ਵਿਰੋਧ ਸਥਲ ਤੇ ਪਹੁੰਚੇ।
ਕਿਸਨਾਂ ਨੂੰ ਰਾਜਧਾਨੀ ਵਿੱਚ ਮਾਰਚ ਕਰਨ ਤੋਂ ਰੋਕਣ ਲਈ 7 ਮਈ ਨੂੰ, 2000 ਤੋਂ ਵੱਧ ਪੁਲਿਸ ਕਰਮੀਆ ਨੂੰ ਵਿਰੋਧ ਵਾਲੀ ਥਾਂ ਅਤੇ ਉਸਦੇ ਨਾਲ-ਨਾਲ, ਉੱਤਰ ਪੱਛਮੀ ਦਿੱਲੀ ਵਿੱਚ ਸਿੰਘੂ ਬਾਰਡਰ ਅਤੇ ਦਿੱਲੀ ਦੀਆਂ ਹੋਰ ਸਰਹੱਦਾ ਤੇ ਤੈਨਾਤ ਕੀਤਾ ਗਿਆ ਸੀ। ਕਈ ਕਿਸਾਨ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪ੍ਰੰਤੂ ਬੈਰੀਕੇਡ ਅਤੇ ਭਾਰੀ ਪੁਲਿਸ ਦੀ ਹਾਜ਼ਰੀ ਦੇ ਬਾਵਜੂਦ, ਕਿਸਾਨ ਵਿਰੋਧ ਸਥਲ ਤੱਕ ਪਹੁੰਚਣ ਵਿੱਚ ਸਫ਼ਲ ਰਹੇ। ਉਨ੍ਹਾਂ ਨੇ ਉੱਥੇ ਬੈਠਕ ਕੀਤੀ ਅਤੇ ਪ੍ਰੈਸ ਕਾਨਫ਼ਰੰਸ਼ ਨੂੰ ਸੰਬੋਧਨ ਕੀਤਾ, ਲੋਕਾਂ ਤੋਂ ਪਹਿਲਵਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਬ੍ਰਿਜ਼ਭੂਸ਼ਣ ਸ਼ਰਨ ਸਿੰਘ ਦੀ ਤਤਕਾਲ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਐਸ.ਕੇ.ਐਮ. ਦੇ ਪ੍ਰਤੀਨਿਧੀ ਮੰਡਲ ਨੇ ਦਿੱਲੀ ਦੇ ਪੁਲਿਸ ਆਯੁਕਤ, ਕੇਂਦਰੀ ਖੇਡ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਪਹਿਲਵਾਨਾਂ ਨੇ ਮਿਲ ਰਹੇ ਸਮਰਥਨ ਦੇ ਲਈ ਅਭਾਰ ਵਿਅਕਤ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣ ਦਾ ਹੌਸਲਾ ਮਿਲ ਰਿਹਾ ਹੈ।