ਏਅਰ ਇੰਡੀਆ ਦੇ ਪਾਇਲਟਾਂ ਨੇ ਕੰਮ ਕਰਨ ਦੀਆਂ ਨਵੀਆਂ ਹਾਲਤਾਂ ਦਾ ਵਿਰੋਧ ਕੀਤਾ

ਏਅਰ ਇੰਡੀਆ ਦੇ ਪਾਇਲਟਾਂ ਦੀਆਂ ਦੋ ਯੂਨੀਅਨਾਂ – ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸਿਏਸ਼ਨ (ਆਈ.ਸੀ.ਪੀ.ਏ.) ਅਤੇ ਇੰਡੀਅਨ ਪਾਇਲਟ ਗਿਲਡ (ਆਈ.ਪੀ.ਜੀ.) ਨੇ ਨਵੇ ਵੇਤਨ ਢਾਂਚੇ ਦਾ ਅਤੇ ਟਾਟਾ ਸਮੂਹ ਦੇ ਪ੍ਰਬੰਧਨ ਵੱਲੋੰ ਓੁਹਨਾਂ ਓੁੱਤੇ ਥੋਪੇ ਜਾ ਰਹੇ ਕੰਮ ਦੇ ਨਿਯਮਾਂ ਤੇ ਸ਼ਰਤਾਂ ਦਾ ਵਿਰੋਧ ਕੀਤਾ ਹੈ। ਓੁਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਵੇਂ ਕੰਮ-ਇਕਰਾਰਨਾਮੇ ਦੇ ਸਮਝੋਤੇ ਤੇ ਦਸਤਖਤ ਕਰਨ ਦੇ ਲਈ, ਓੁਹਨਾਂ ਨੂੰ ਮਜਬੂਰ ਕੀਤਾ ਗਿਆ ਤਾਂ ਓੁਹ ਹੜ੍ਤਾਲ ਤੇ ਚਲੇ ਜਾਣਗੇ। ਓੁਹਨਾਂ ਵੱਲੋੰ ਇਸ ਇਕਰਾਰਨਾਮੇ ਨੂੰ ਬੇ-ਰਹਿਮ ਕਰਾਰ ਕਰ ਦਿੱਤਾ ਗਿਆ ਹੈ।

17 ਅਪੈ੍ਲ ਨੂੰ ਏਅਰ ਇੰਡੀਆ ਦੇ ਪ੍ਰਬੰਧਨ ਨੇ ਆਪਣੇ ਮੁਲਾਜ਼ਮਾਂ ਨੂੰ ਅੰਦਰੂਨੀ ਸੰਚਾਰ ਦੇ ਜ਼ਰੀਏ ਸੂਚਿਤ ਕਰਕੇ, ਪਾਇਲਟਾਂ ਦੇ ਵੇਤਨ, ਕੰਮ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਦੇ ਬਾਰੇ ਦੱਸਿਆ ਸੀ। ਜੋ ਅਪ੍ਰੈਲ 2023 ਤੋੰ ਲਾਗੂ ਹੋਵੇਗਾ। ਨਵੇ ਨਿਯਮਾਂ, ਕੰਮ ਦੀਆਂ ਸ਼ਰਤਾਂ ਅਤੇ ਨਵੇਂ ਵੇਤਨ ਢਾਂਚੇ ਦੇ ਇਕਰਾਰਨਾਮੇ ਦੇ ਪੱਤਰ ਪਾਇਲਟਾਂ ਅਤੇ ਕੈਬਿਨ ਕਰੂ ਨੂੰ ਵਿਅਕਤੀਗਤ ਰੂਪ ਵਿੱਚ ਭੇਜਿਆ ਗਿਆ ਸੀ।

ਪ੍ਰਬੰਧਨ ਨੇ ਨਵੀਆਂ ਸ਼ਰਤਾਂ ਨੂੰ ਲੈਕੇ ਪਾਇਲਟਾਂ ਦੀਆਂ ਯੂਨੀਅਨਾਂ ਦੇ ਨਾਲ ਕੋਈ ਵੀ ਗੰਭੀਰ ਚਰਚਾ ਤੇ ਗੱਲਬਾਤ ਨਹੀੰ ਕੀਤੀ।ਪਾਇਲਟਾਂ ਦੇ ਅਨੁਸਾਰ, ਮੁਲਾਜ਼ਮਾਂ ਦੇ ਨਾਲ ਇੱਕ ਵਰਚੂਅਲ ਮੀਟਿੰਗ ਕੀਤੀ ਗਈ ਜਿਸ ਦਾ ਸਮਾਗਮ ਪ੍ਰਬੰਧਕਾਂ ਨੇ ਨਵੇਂ ਨਿਯਮਾਂ ਅਤੇ ਸ਼ਰਤਾਂ ਦੀਆਂ ਘੋਸ਼ਣਾ ਕਰਨ ਲਈ ਕੀਤਾ ਸੀ।ਇਹ ਪ੍ਰਬੰਧਨ ਵੱਲੋਂ ਕੀਤਾ ਗਿਆ ਇੱਕ ਤਰਫਾ ਸੰਵਾਦ ਸੀ।ਪ੍ਰਬੰਧਨ ਨੇ ਵੱਡੇ-ਵੱਡੇ ਦਾਅਵੇ ਕੀਤੇ ਕਿ ਸ਼ਰਤਾਂ ਪਾਇਲਟਾਂ ਦੇ ਲਾਭ ਲਈ ਹਨ। ਪਰ ਵਰਚੂਅਲ ਚੈਟ ਵਿੱਚ ਪੋਸਟ ਕੀਤੇ ਗਏ ਸਪਸ਼ਟ ਅਤੇ ਸਬੰਧਤ ਸਵਾਲਾਂ ਦਾ ਸਿੱਧਾ-ਸਿੱਧਾ ਜਵਾਬ ਕਿਸੇ ਨੇ ਨਹੀਂ ਦਿੱਤਾ।

ਆਈ.ਸੀ.ਪੀ.ਏ. ਅਤੇ ਆਈ.ਪੀ.ਜੀ. ਦੋਨੋ ਮਿਲਕੇ ਏਅਰ ਇੰਡੀਆ ਦੇ ਲਗਭੱਗ 1700 ਪਾਇਲਟਾਂ ਦਾ ਪ੍ਰਤਿਿਨਧਤਾ ਕਰਦੇ ਹਨ। ਏਅਰ ਇੰਡੀਆ ਦੇ ਮੁੱਖ ਮਾਨਵ ਸਰੋਤ ਅਧਿਕਾਰੀ ਨੂੰ 19 ਅਪ੍ਰੈਲ ਨੂੰ ਭੇਜੇ ਗਏ ਇੱਕ ਸੰਯੁਕਤ ਪੱਤਰ ਵਿੱਚ ਓੁਹਨਾਂ ਨੇ ਕਿਹਾ ਹੈ ਕਿ “ਨਿਯਮਾਂ ਤੇ ਸ਼ਰਤਾਂ ਸਾਨੂੰ ਮਨਜ਼ੂਰ ਨਹੀਂ ਹਨ ਅਤੇ ਇਸਦਾ ਮੁਕਾਬਲਾ, ਅਸੀਂ ਓੁਪਲਬਧ ਸਾਰੇ ਤਰੀਕਿਆਂ ਨਾਲ ਕਰਾਂਗੇ। ਸਾਡੇ ਲੋਕ ਪਾਇਲਟ ਨੌਕਰੀ ਅਤੇ ਭੱਤਿਆਂ ਦੀ ਇੱਕਤਰਫਾ ਸੋਧੀਆਂ ਹੋਈਆਂ ਸ਼ਰਤਾਂ ਤੇ ਦਸਤਖਤ ਨਹੀਂ ਕਰਨਗੇ”। ਇਸ ਤੋੰ ਇਲਾਵਾ ਪੱਤਰ ਵਿੱਚ ਕਿਹਾ ਗਿਆ ਹੈ ਕਿ “ਇਹਨਾਂ ਬੇ-ਰਹਿਮ ਸ਼ਰਤਾਂ ਅਤੇ ਭੱਤਿਆਂ ਓੁੱਤੇ ਦਸਤਖਤ ਕਰਾਉਣ ਲਈ, ਸਾਡੇ ਮੈੰਬਰ ਪਾਇਲਟਾਂ ਦੇ ਖਿਲਾਫ ਕੰਪਨੀ ਵੱਲੋੰ ਕਿਸੇ ਵੀ ਸਖ਼ਤ ਕਦਮ ਯਾ ਪ੍ਰੇਸ਼ਾਨੀ ਤੋਂ ਓੁਦਯੋਗਿਕ ਅਸ਼ਾਂਤੀ ਪੈਦਾ ਹੋਵੇਗੀ”।

ਪਾਇਲਟਾਂ ਦੇ ਪੱਤਰ ਵਿੱਚ ਇਹ ਕਿਹਾ ਹੈ ਕਿ “ਏਅਰ ਇੰਡੀਆ ਦੀਆਂ ਸੇਵਾ  ਸ਼ਰਤਾਂ ਵਿੱਚ ਕੋਈ ਵੀ ਬਦਲਾਅ ਓੁਦਯੋਗਿਕ ਕਾਨੂੰਨ ਦੀ ਰੂਪ ਰੇਖਾ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਇੱਕ ਤਰਫਾ ਰੂਪ ਤੋੰ ਸੇਵਾ ਸ਼ਰਤਾਂ ਨੂੰ ਬਦਲਣ ਲਈ ਸਾਡੀ ਮੈੰਬਰਸ਼ਿਪ ਤੇ ਨਵੇੰ ਨਿਯਮਾਂ ਅਤੇ ਸ਼ਰਤਾਂ ਓੁੱਤੇ ਥੋਪਣ ਦੀ ਕਾਰਵਾਈ ਪੂਰੀ ਤਰਾਂ ਗੈਰ ਕਾਨੂੰਨੀ ਹੈ। ਸ਼ੇਅਰ ਖਰੀਦਣ ਦੇ ਸਮਝੌਤੇ ਵਿੱਚ ਇੱਕ ਤਰਫਾ ਬਦਲਾਅ ਵੀ ਓੁਨਾਂ ਹੀ ਅਨੈਤਿਕ ਤੇ ਗੈਰ ਕਾਨੂੰਨੀ ਹੈ, ਜਿੰਨਾ ਕਿ ਛੁੱਟੀ ਅਤੇ ਛੁੱਟੀ ਦੇ ਨਕਦੀਕਰਨ ਨੂੰ ਨਿਯੰਤਰਿਤ ਕਰਨ ਵਾਲੀਆਂ ਸ਼ਰਤਾਂ ਵਿੱਚ ਇੱਕ ਤਰਫਾ ਬਦਲਾਅ।”

ਏਅਰ ਇੰਡੀਆ ਦੇ ਟਾਟਾ ਸਮੂਹ ਦੇ ਨਵੇਂ ਪ੍ਰਬੰਧਨ ਨੇ ਇਹਦੇ ਜਵਾਬ ਵਿੱਚ ਕਿਹਾ ਹੈ ਕਿ ਇਹ ਕੋਈ ਮਾਨਤਾ ਪ੍ਰਾਪਤ ਯੂਨੀਅਨਾਂ ਨਹੀੰ ਹਨ। ਓੁਹਨਾਂ ਨੇ (ਆਈ. ਸੀ.ਪੀ.ਏ.) ਅਤੇ (ਆਈ.ਪੀ.ਜੀ.) ਨੂੰ ਮਾਨਤਾ ਦੇਣ ਤੋੰ ਇਨਕਾਰ ਕਰ ਦਿੱਤਾ ਹੈ।ਇਹਨਾਂ ਯੂਨੀਅਨਾਂ ਦੇ ਪੱਤਰ ਨੂੰ ਸਵੀਕਾਰ ਕਰਨ ਤੋੰ ਮਨਾਂ ਕਰ ਦਿੱਤਾ ਹੈ।

ਪਾਇਲਟ ਨਵੇਂ ਨਿਯਮਾਂ ਤੇ ਸ਼ਰਤਾਂ ਦਾ ਵਿਰੋਧ ਕਿਓੰ ਕਰ ਰਹੇ ਹਨ?

ਇਸ ਨਵੇਂ ਇਕਰਾਰਨਾਮੇ ਵਿੱਚ 40 ਘੰਟਿਆਂ ਦੀ ਓੁਡਾਨ ਸਮੇਂ ਦੇ ਲਈ ਇੱਕ ਨਿਸ਼ਚਿੱਤ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਜਦ ਕਿ ਪਹਿਲਾਂ ਦੇ 70 ਘੰਟਿਆਂ ਦੀ ਓੁਡਾਨ ਦੇ ਸਮੇਂ ਦੀ ਕਟੌਤੀ ਹੈ, ਜਿਹਦੇ ਲਈ ਕਰੋਨਾ ਮਹਾਂਮਾਰੀ ਦੇ ਪਹਿਲਾਂ ਵੇਤਨ ਮਿਲਦਾ ਸੀ।ਨਵੀਂ ਸ਼ਰਤਾਂ ਤੋਂ ਏਅਰ ਇੰਡੀਆ, ਵਿਸਤਾਰਾ ਅਤੇ ਏਅਰ ਏਸ਼ੀਆ ਦੇ ਤਿੰਨ ਹਜ਼ਾਰ ਪਾਇਲਟ ਪ੍ਰਭਾਵਿਤ ਹੋਣ ਵਾਲੇ ਹਨ।

ਪਾਇਲਟਾਂ ਦਾ ਕਹਿਣਾ ਹੈ ਕਿ ਜਦ ਵੀ ਕੋਈ ਪਾਇਲਟ ਛੁੱਟੀ ਤੇ ਹੋਵੇਗਾ ਯਾਂ ਸਿਖਲਾਈ ਜ਼ਰੂਰਤਾਂ ਅਤੇ ਲਾਈਸੈਂਸ ਦੇ ਨਵੀਨੀਕਰਨ ਦੇ ਕਾਰਣ ਡਿਓੂਟੀ ਤੇ ਨਹੀਂ ਆ ਸਕਦਾ, ਤਾਂ ਇਹ ਸੱਭ ਲਈ ਓੁਹਦੇ ਤਨਖਾਹ ਵਿੱਚ ਕਟੌਤੀ ਕੀਤੀ ਜਾਵੇਗੀ।

ਪਾਇਲਟਾਂ ਦੇ ਇਕਰਾਰਨਾਮੇ ਵਿੱਚ ਦਿੱਤੇ ਗਏ ਅਨੁਛੇਦ ਦਾ ਵੀ ਵਿਰੋਧ ਕੀਤਾ ਹੈ ਜਿਸਦੇ ਮੁਤਾਬਿਕ ਪਾਇਲਟਾਂ ਦਾ “ਮਜ਼ਦੂਰ” ਦਾ ਦਰਜਾ ਖਤਮ ਕਰ ਦਿੱਤਾ ਜਾਵੇਗਾ। ਦੂਜੇ ਸ਼ਬਦਾਂ ਵਿੱਚ, ਪਾਇਲਟਾਂ ਨੂੰ ਆਪਣੀ ਯੂਨੀਅਨਾਂ ਬਨਾਓੁਣ ਅਤੇ ਆਪਣੀਆਂ ਮੰਗਾਂ ਨੂੰ ਓੁਠਾਓੁਣ ਯਾਂ ਪ੍ਰਬੰਧਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਲਈ, ਵਿਰੋਧ ਪ੍ਰਦਰਸ਼ਨ ਯਾਂ ਹੜਤਾਲ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਵੇਗਾ।

ਪਾਇਲਟ ਨਵੇਂ ਇਕਰਾਰਨਾਮੇ ਵਿੱਚ ਇਸ ਸ਼ਰਤ ਦਾ ਵਿਰੋਧ ਕਰ ਰਹੇ ਹਨ ਕਿ ਜ਼ਰੂਰਤ ਪੈਣ ਤੇ ਪਾਇਲਟਾਂ ਨੂੰ “ਸਟੇੈੰਡ ਬਾਇ ਡਿਓੂਟੀ” ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਪਵੇਗਾ। ਵਿਮਾਨ ਕੰਪਨੀ ਦਾ ਪ੍ਰਬੰਧਨ ਹੁਣ ਪਾਇਲਟਾਂ ਨੂੰ ਇੱਕ ਨਿਸ਼ਚਿਤ ਰੋਸਟਰ ਨਹੀਂ ਦਵੇਗਾ। ਜਿਸ ਬਿਨਾਂ ਓੁਹ ਆਪਣੇ ਰੋਜ਼-ਮਰਾ ਦੀ ਜ਼ਿੰਦਗੀ ਨੂੰ ਆਪਣੀ ਮਰਜੀ ਨਾਲ ਨਹੀਂ ਜਿਓੰ ਸਕਦੇ।ਏਅਰ ਕੰਪਨੀ ਦੇ ਪ੍ਰਬੰਧਨ ਨੇ ਕਿਹਾ ਹੈ ਕਿ “ਪਾਇਲਟਾਂ ਤੋੰ ਇਹ ਓੁਮੀਦ ਕੀਤੀ ਜਾਂਦੀ ਹੈ ਕਿ ਓੁਹ ‘ਕਾਰੋਬਾਰ ਦੀ ਜਰੂਰਤ’ ਦੇ ਲਈ ਹੁਣ ਸੱਤੇ ਦਿਨ 24 ਘੰਟੇ ਬੁਲਾਵੇ ਤੇ ਰਹਿਣਗੇ, ਮਤਲਬ ਕਿ ਸਥਾਈ ਰੂਪ ਵਿੱਚ ਸਟੈੰਡ ਬਾਇ ਡਿਓੂਟੀ ਤੇ ਰਹਿਣਗੇ।”ਓੁਹਨਾਂ ਨੂੰ ਲਗਦਾ ਹੈ ਕਿ ਇਸ ਤਰਾਂ ਦੀ ਨੀਤੀ ਤੋਂ ਓੁਹਨਾਂ ਦੇ ਸਮਾਜਿਕ ਅਤੇ ਪਰਿਵਾਰਿਕ ਜੀਵਨ ਤੇ ਪ੍ਰਭਾਵ ਪਵੇਗਾ। ਓੁਹਨਾਂ ਨੇ ਦੱਸਿਆ ਹੈ ਕਿ ਪਹਿਲਾਂ ਤੋੰ ਹੀ ਆਪਣੀ ਓੁਡਾਨ ਦੇ ਸਮੇੰ ਵਿੱਚ ਹਰ ਰੋਜ਼ ਅਤੇ ਹਰ ਘੰਟੇ ਪਰਿਵਰਤਨ ਦੇ ਕਾਰਣ ਅਤੇ ਨਾਲਦੀ ਨਾਲ ਤਤਕਾਲ ਜਰੂਰਤਾਂ ਪੈਣ ਤੇ ਵੀ ਛੁੱਟੀ ਦੇਣ ਤੋੰ ਇਨਕਾਰ ਦੇ ਕਾਰਣ ਬਹੁਤ ਤਨਾਵ ਵਿਚ ਹਨ। ਪਾਇਲਟਾਂ ਦਾ ਕਹਿਣਾ ਹੈ ਕਿ ਨਵਾਂ ਪ੍ਰਬੰਧਨ ਇਸ ਨੂੰ ਨਵਾੰ ਸਟੈਂਡਰਡ ਬਨਾਓੁਣਾ ਚਾਹੁੰਦਾ ਹੈ।

ਟਾਟਾ ਸਮੂਹ ਨੇ ਜਨਵਰੀ 2022 ਵਿੱਚ ਏਅਰ ਇੰਡੀਆ ਦੀ ਪ੍ਰਾਪਤੀ ਕੀਤੀ ਅਤੇ ਹਾਲੀ ਵਿੱਚ ਓੁਸਨੇ ਆਪਣੇ ਜਹਾਜ ਅਤੇ ਨੈਟਵਰਕ ਦੇ ਲਈ ਵੱਡੇ ਪੈਮਾਨੇ ਤੇ ਵਿਸਥਾਰ ਕਰਨ ਦੀ ਘੋਸ਼ਣਾ ਕੀਤੀ ਹੈ।ਓੁਹਨੇ ਦਾਅਵਾ ਕੀਤਾ ਹੈ ਕਿ ਓੁਹ ਘਾਟੇ ਵਿੱਚ ਚੱਲ ਰਹੀ ਕੰਪਨੀ ਨੂੰ ਮੁਨਾਫੇ ਵਿੱਚ ਬਦਲ ਦੇਵੇਗਾ। ਓੁਹਨੇ ਕੈਪਟਨਾਂ ਅਤੇ ਟਰੇਨਰਾਂ ਸਹਿਤ 1000 ਤੋੰ ਵੱਧ ਪਾਇਲਟਾਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਏਅਰ ਕੰਪਨੀ ਕੋਲ ਮੌਜੂਦਾ ਸਮੇਂ ਵਿੱਚ 1800 ਤੋੰ ਵੱਧ ਪਾਇਲਟ ਹਨ। ਇਹਨੇਂ ਬੋਇੰਗ ਅਤੇ ਏਅਰ ਬੱਸ ਦੇ ਨਾਲ 470 ਜਹਾਜ਼ਾਂ ਦੀ ਖ੍ਰੀਦ ਦੇ ਆਡਰ ਦਿੱਤੇ ਹਨ। ਜਿਹਦੇ ਵਿੱਚ ਵੱਡੇ ਅਕਾਰ ਦੇ ਜਹਾਜ ਵੀ ਸ਼ਾਮਿਲ ਹਨ।

ਜ਼ਾਹਿਰ ਹੈ ਕਿ ਪਾਇਲਟਾਂ ਅਤੇ ਹੋਰ ਮੁਲਾਜ਼ਮਾਂ ਦੇ ਸੋਸ਼ਣ ਨੂੰ ਕਾਫੀ ਹੱਦ ਤੱਕ ਵਧਾਕੇ ਟਾਟਾ ਸਮੂਹ ਦੇ ਮੁਨਾਫੇ ਨੂੰ ਵਧਾਇਆ ਜਾਵੇਗਾ।

Share and Enjoy !

Shares

Leave a Reply

Your email address will not be published. Required fields are marked *