ਲੰਡਨ ਵਿਚ ਜੋਸ਼-ਭਰਪੂਰ ਮਈ ਦਿਵਸ ਮੁਜ਼ਾਹਰਾ

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ.ਬ.) ਦੇ ਪੱਤਰਕਾਰ ਦੀ ਰਿਪੋਰਟ

ਮਜ਼ਦੂਰ ਜਥੇਬੰਦੀਆਂ ਨੇ ਬਰਤਾਨੀਆਂ ਦੀ ਰਾਜਧਾਨੀ, ਲੰਡਨ ਵਿਚ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ, ਮਈ ਦਿਵਸ, ਬੜੇ ਉਤਸ਼ਾਹਜਨਕ ਮਹੌਲ ਵਿਚ ਮਨਾਇਆ। ਦਸ ਹਜ਼ਾਰ ਤੋਂ ਵੀ ਵਧ ਲੋਕਾਂ ਨੇ ਮਾਰਕਸ ਮੈਮੋਰੀਅਲ ਲਾਇਬ੍ਰੇਰੀ ਦੇ ਨੇੜੇ, ਕਲਰਕਿਨਵੈਲ ਗਰੀਨ, ਵਿਚ ਇਕੱਠੇ ਹੋਣ ਤੋਂ ਬਾਦ ਟ੍ਰਾਫਾਲਗਰ ਸੁਕੇਅਰ ਤਕ ਮਾਰਚ ਕੀਤਾ।

londonਮਾਰਚ ਦੀ ਅਗਵਾਈ ਮਜ਼ਦੂਰਾਂ ਅਤੇ ਮੇਹਨਤਕਸ਼ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਟਰੇਡ ਯੂਨੀਅਨਾਂ ਵਲੋਂ ਕੀਤੀ ਗਈ। ਇਸ ਮਾਰਚ ਵਿਚ ਵੱਖ ਵੱਖ ਕੌਮੀ ਘੱਟ ਗਿਣਤੀਆਂ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਵੀ ਜ਼ੋਰਸ਼ੋਰ ਨਾਲ ਹਿੱਸਾ ਲਿਆ। ਮਈ ਦਿਵਸ ਰੈਲੀ ਸਾਮਰਾਜਵਾਦ, ਸਾਮਰਾਜਵਾਦੀ ਜੰਗਾਂ, ਨਸਲਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਮਜ਼ਦੂਰਾਂ ਦੀ ਵਧ ਰਹੀ ਏਕਤਾ ਦਾ ਸਾਰ/ਤੱਤ ਸੀ।

ਰੇਲਵੇ ਵਰਕਰਜ਼ ਦੀਆਂ ਯੂਨੀਅਨਾਂ, ਕਮਿਉਨੀਕੇਸ਼ਨ ਵਰਕਰਜ਼ ਯੂਨੀਅਨ, ਪਬਲਿਕ ਐਂਡ ਕਮਰਸ਼ੀਅਲ ਸਰਵਿਸਿਜ਼ਿ ਯੂਨੀਅਨ, ਐਜੂਕੇਸ਼ਨ (ਪੜਾਈ) ਅਤੇ ਨੈਸ਼ਨਲ ਹੈਲਥ ਸਰਵਿਸ ਯੂਨੀਅਨਜ਼, ਟਰਾਂਪੋਰਟ ਯੂਨੀਅਨ ਅਤੇ ਟੀਚਰਜ਼ ਐਂਡ ਲੈਕਚਰਰਜ਼ ਯੂਨੀਅਨਾਂ ਨੇ ਸਰਕਾਰੀ ਸੇਵਾਵਾਂ ਦੇ ਨਿੱਜੀਕਰਣ ਅਤੇ ਵਧ ਰਹੀ ਮਹਿੰਗਾਈ ਦੇ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ। ਮਾਰਚ ਵਿਚ ਅਨੇਕਾਂ ਖਾੜਕੂ ਬੈਨਰ ਨਜ਼ਰ ਆ ਰਹੇ ਸਨ ਅਤੇ ਸੰਵੇਦਨਸ਼ੀਲ ਸੰਗੀਤ ਵਜ ਰਿਹਾ ਸੀ, ਗੀਤ ਗਾਏ ਜਾ ਰਹੇ ਸਨ ਅਤੇ ਖਾੜਕੂ ਨਾਅਰੇ ਗੂੰਜ ਰਹੇ ਸਨ, ਜਿਨ੍ਹਾਂ ਨੇ ਇਕ ਫਖ਼ਰ ਅਤੇ ਖੁਸ਼ੀ ਵਾਲਾ ਮਹੌਲ ਸਾਜਿਆ ਹੋਇਆ ਸੀ। ਇੰਡੀਅਨ ਅਤੇ ਵਰਕਰਜ਼ ਐਸੋਸੀਏਸ਼ਨ ਆਫ ਗ੍ਰੇਟ ਬਰਿਟਨ ਨੇ ਵੀ ਅਜਾਰੇਦਾਰ ਸਰਮਾਏਦਾਰ ਜਮਾਤ ਦੀ ਲੁੱਟ ਦੇ ਖਿਲਾਫ ਸੰਘਰਸ਼ ਕਰ ਰਹੇ ਦੁਨੀਆਂ ਦੇ ਤਮਾਮ ਮਜ਼ਦੂਰਾਂ ਨਾਲ ਆਪਣੀ ਇਕਮੁੱਠਤਾ/ਮਿੱਤਰਤਾ ਦਾ ਪ੍ਰਗਟਾਵਾ ਕਰਨ ਲਈ ਇਸ ਮਾਰਚ ਵਿਚ ਹਿੱਸਾ ਲਿਆ।

ਦੁਨੀਆਂ ਭਰ ਵਿਚ ਹੀ, ਅਜਾਰੇਦਾਰ ਸਰਮਾਏਦਾਰ ਮਹਿੰਗਾਈ ਦਾ ਸੰਕਟ ਮੇਹਨਤਕਸ਼ ਲੋਕਾਂ ਦੇ ਮੋਢਿਆਂ ਉਤੇ ਸੁੱਟ ਰਹੇ ਹਨ। ਸਰਮਾਏਦਾਰ ਆਪਣੇ ਉੱਚੇ ਮੁਨਾਫੇ ਬਰਕਰਾਰ ਰਖਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਪ੍ਰਵਾਰਾਂ ਦੇ ਢਿੱਡ ਭਰਨ ਲਈ ਫੂਡ ਬੈਂਕਾਂ, ਚੈਰਿਟੀਆਂ ਕੋਲ ਜਾਣ ਲਈ ਮਜਬੂਰ ਕਰ ਰਹੇ ਹਨ, ਜਿਨ੍ਹਾਂ ਕੋਲ ਕੰਮ ਵੀ ਹੈ, ਕਿਉਂਕਿ ਕੰਮ ਕਰਕੇ ਤਨਖਾਹ ਬਹੁਤ ਘੱਟ ਦਿਤੀ ਜਾ ਰਹੀ ਹੈ। ਮੌਜੂਦਾ ਢਾਂਚੇ ਨੂੰ ਮੇਹਨਤਕਸ਼ ਲੋਕਾਂ ਦੀ ਦੇਖਭਾਲ ਕਰਨ ਦੀ ਕੋਈ ਚਿੰਤਾ ਨਹੀਂ ਹੈ। ਉਸ ਨੂੰ ਤਾਂ ਮੇਹਨਤਕਸ਼ ਲੋਕਾਂ ਦੀ ਭਾਰੀ ਬਹੁਗਿਣਤੀ ਦੀ ਕੀਮਤ ਉਤੇ ਮੁੱਠੀ ਭਰ ਅਮੀਰਾਂ ਨੂੰ ਹੋਰ ਅਮੀਰ ਕਰਨ ਦੀ ਚਿੰਤਾ ਹੈ।

ਮੌਜੂਦਾ ਢਾਂਚੇ ਦੀ ਥਾਂ ਇਕ ਅਜੇਹੇ ਵਿਕਲਪੀ ਢਾਂਚੇ ਦੀ ਜ਼ਰੂਰਤ ਹੈ ਜੋ ਪੂਰੇ ਸਮਾਜ ਦੇ ਫਾਇਦੇ ਲਈ ਚਲਾਇਆ ਜਾਵੇ; ਨਾਂ ਕਿ ਅਲਪਸੰਖਿਅਕ ਹਕੂਮਤੀ ਸ੍ਰੇਸ਼ਟ ਜਮਾਤ ਦੇ ਫਾਇਦੇ ਲਈ। ਅਜਾਰੇਦਾਰਾ ਪੂੰਜੀਵਾਦ ਦੇ ਖਿਲਾਫ ਲੜਨ ਵਾਲੀਆਂ ਤਮਾਮ ਜਥੇਬੰਦੀਆਂ ਨੂੰ ਇਕ ਅਜੇਹਾ ਨਵਾਂ ਢਾਂਚਾ ਸਥਾਪਤ ਕਰਨ ਲਈ ਸੰਘਰਸ਼ ਕਰਦਿਆਂ ਆਪਣੀ ਏਕਤਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਜਿਸ ਢਾਂਚੇ ਵਿਚ ਆਰਥਿਕਤਾ ਦੀ ਦਿਸ਼ਾ ਮੇਹਨਤਕਸ਼ ਲੋਕਾਂ ਵਲੋਂ ਪੈਦਾ ਕੀਤੀ ਜਾਂਦੀ ਦੌਲਤ ਨੂੰ ਬਹੁਗਿਣਤੀ ਦੀ ਜ਼ਿੰਦਗੀ ਅਤੇ ਸਭਿਆਚਾਰਕ ਮਿਆਰ ਨੂੰ ਲਗਾਤਾਰ ਉੱਚਾ ਚੁੱਕਣ ਵਲ ਹੋਵੇ। ਇਕ ਅਜੇਹਾ ਢਾਂਚਾ ਜਿਥੇ ਆਪਣੀ ਜ਼ਿੰਦਗੀ ਨਾਲ ਸਬੰਧਤ ਨੀਤੀਆਂ ਬਾਰੇ ਫੈਸਲੇ ਲੋਕ ਖੁਦ ਲੈਣ। ਇਕ ਸਮਾਜਵਾਦੀ ਢਾਂਚਾ ਜੋ ਸਭਨਾਂ ਦੀ ਖੁਸ਼ਹਾਲੀ ਅਤੇ ਸੁਰਖਿਆ ਦੀ ਗਰੰਟੀ ਕਰੇ।

Share and Enjoy !

Shares

Leave a Reply

Your email address will not be published. Required fields are marked *