ਸਾਲ 2022 ਵਿੱਚ ਦੇਸ਼ਭਰ ਵਿੱਚ ਮਜ਼ਦੂਰਾਂ ਤੇ ਕਿਸਾਨਾਂ ਦਾ ਸੰਘਰਸ਼!
ਅਧਿਕਾਰਾਂ ਤੇ ਹੋ ਰਹੇ ਹਮਲਿਆ ਦੇ ਖ਼ਿਲਾਫ਼ ਸੰਘਰਸ਼ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਧਦੀ ਏਕਤਾ!

400_01_20220612_Pune_meetingਪਿਛਲੇ ਸਾਲ 2022 ਵਿੱਚ, ਪੂਰੇ ਸਾਲ ਨਿੱਜੀਕਰਣ ਦੇ ਸਮਾਜ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਪ੍ਰੋਗਰਾਮ ਦੇ ਖ਼ਿਲਾਫ਼, ਅਨੇਕ ਖੇਤਰਾਂ ਦੇ ਮਜ਼ਦੂਰ ਸੜਕਾਂ ਤੇ ਸੰਘਰਸ਼ ਵਿੱਚ ਦੇਖੇ ਗਏ। ਸਰਵਜਨਕ ਖੇਤਰ ਦੇ ਵੱਖ-ਵੱਖ ਅਦਾਰਿਆਂ ਵਿੱਚ ਮਜ਼ਦੂਰਾਂ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਟ੍ਰੇਡ ਯੂਨੀਅਨਾਂ ਇੱਕ ਸਰਵ ਸਾਂਝੇ ਮੰਚ ਤੇ ਏਕਤਾ ਨਾਲ ਵਿਚਰ ਰਹੀਆਂ ਹਨ ਅਤੇ ਨਿੱਜੀਕਰਨ ਦੇ ਖ਼ਿਲਾਫ਼ ਸੰਘਰਸ਼ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇ ਰਹੀਆਂ ਹਨ। 12 ਜੂਨ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਪੂਨੇ ਵਿੱਚ ਬਿਜਲੀ, ਬੈਂਕ ਅਤੇ ਰੇਲਵੇ ਦੇ ਮਜ਼ਦੂਰਾਂ, ਅਧਿਆਪਕਾਂ ਅਤੇ ਹੋਰ ਖੇਤਰਾਂ ਦੇ ਕਾਰਜਕਰਤਾ ਅਤੇ ਜਨ ਸੰਗਠਨਾਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਇਹ ਪ੍ਰਸਤਾਵ ਪਾਸ ਕੀਤਾ ਗਿਆ ਕਿ ਸਭ ਤਰ੍ਹਾਂ ਦੇ ਨਿੱਜੀਕਰਣ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਲੜਾਈ ਲੜੀ ਜਾਵੇਗੀ।
400_02_202201_Vijaywada_AP_protestਬੀਮਾਂ, ਬੈਂਕ, ਬਿਜ਼ਲੀ ਸਪਲਾਈ, ਸੜਕੀ ਯਾਤਾਯਾਤ, ਏਅਰਲਾਈਂਨ, ਦੂਰਸੰਚਾਰ, ਕੋਲਾ ਅਤੇ ਈਸਪਾਤ ਅਦਾਰਿਆਂ ਦੇ ਮਜ਼ਦੂਰਾਂ, ਸਫ਼ਾਈ ਮਜ਼ਦੂਰ, ਸਿਹਤ ਸੇਵਾ ਮਜ਼ਦੂਰ, ਸਿੱਖਿਆ ਖੇਤਰ ਦੇ ਮਜ਼ਦੂਰ, ਆਸ਼ਾ ਅਤੇ ਆਂਗਨਵਾੜੀ ਮਜ਼ਦੂਰਾਂ ਨੇ ਕੰਮ ਦੀਆਂ ਬਿਹਤਰ ਹਾਲਤਾਂ ਅਤੇ ਬਿਹਤਰ ਤਨਖ਼ਾਹ ਦੇ ਲਈ ਅਤੇ ਰੋਜਗਾਰ ਦੀ ਅਸੁਰੱਖਿਆ ਦੇ ਖ਼ਿਲਾਫ਼ ਵਿਰੋਧ ਪ੍ਰਡਰਸ਼ਣ ਕੀਤੇ ਹਨ; ਉਨ੍ਹਾਂ ਨੇ ਠੇਕਾਂ ਪ੍ਰਣਾਲੀ ਅਤੇ ਮਜ਼ਦੂਰ ਵਿਰੋਧੀ ਕਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸੰਗਠਤ ਹੋਣ ਡੇ ਆਪਣੇ ਅਧਿਕਾਰ ਦੇ ਲਈ ਸੰਘਰਸ਼ ਕੀਤਾ ਹੈ।
400_04_20220328_Kolkata_suburban_railwayਆਪਣੀਆਂ ਮੰਗਾਂ ਦੇ ਇੱਕ ਸਾਂਝੇ ਚਾਰਟਰ ਦੇ ਹੱਕ ਵਿੱਚ 28-29 ਮਾਰਚ ਨੂੰ ਦੇਸ਼ ਵਿਆਪੀ
ਆਮ ਹੜਤਾਲ ਵਿੱਚ ਕਰੋੜਾਂ ਹੀ ਮਜ਼ਦੂਰਾਂ ਨੇ ਹਿੱਸਾ ਲਿਆ। ਸਭ ਤਰ੍ਹਾਂ ਦੀਆਂ ਰੁਕਾਵਟਾਂ ਦੇ ਵਾਬਜੂਦ ਸਭ ਤਰ੍ਹਾਂ ਦੇ ਮਜ਼ਦੂਰਾਂ ਨੇ ਹੜਤਾਲ ਕੀਤੀ-ਜਦ ਕਿ ਕਈ ਥਾਵਾਂ ਤੇ ਉਨ੍ਹਾਂ ਉੱਤੇ ਜ਼ਰੂਰੀ ਸੇਵਾਵਾਂ ਕਨੂੰਨ (ਐਸਮਾ) ਲਗਾਇਆ ਗਿਆ, ਕਈ ਥਾਵਾਂ ਤੇ ਉਨ੍ਹਾਂ ਨੂੰ ਧਮਕੀਆਂ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਪੁਲਿਸ ਦੀ ਮਨਮਾਨੀ ਦਾ ਸਾਹਮਣਾ ਕਰਨਾ ਪਿਆ। ਕੇਰਲ ਵਿੱਚ ਬੀ.ਪੀ.ਐਲ. ਦੇ ਮਜ਼ਦੂਰਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਤੇ ਰੋਕ ਲਾਉਣ ਵਾਲੇ ਉੱਚ ਅਦਾਲਤ ਦੇ ਇੱਕ ਹੁਕਮ ਦਾ ਸਾਹਮਣਾ ਵੀ ਕਰਨਾ ਪਿਆ।
400_03_20220328_Madurai_2ਦੇਸ਼ ਭਰ ਵਿੱਚ ਬੈਂਕ ਅਤੇ ਬੀਮਾਂ ਕੰਪਣੀਆ ਦੇ ਮਜ਼ਦੂਰ ਅਤੇ ਹੋਰ ਸਾਰੇ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਗਏ। ਕੋਲਾ, ਸਟੀਲ, ਗੈਸ ਅਤੇ ਤੇਲ ਅਦਾਰਿਆ ਦੇ ਮਜ਼ਦੂਰਾਂ ਪਾਵਰ ਗ੍ਰਿਡ, ਬਿਜ਼ਲੀ, ਤਾਂਬਾ ਅਦਾਰੇ, ਬੰਦਰਗਾਹ, ਦੂਰਸੰਚਾਰ ਅਤੇ ਸੀਮੈਂਟ ਖੇਤਾ ਦੇ ਮਜ਼ਦੂਰਾਂ ਨੇ 28 ਮਾਰਚ ਦੀ ਸਵੇਰ ਤੋਂ ਹੀ ਕੰਮ ਬੰਦ ਕਰ ਦਿੱਤਾ। ਮਹਾਂ ਰਾਸ਼ਟਰ ਦੇ ਬਿਜ਼ਲੀ ਅਤੇ ਹਰਿਆਣਾ ਦੇ ਸੜਕ ਯਾਤਾਯਾਤ ਦੇ ਮਜ਼ਦੂਰਾਂ ਨੇ ਰਾਜ ਸਰਕਾਰਾਂ ਵਲੋਂ ਐਸਮਾਂ ਲਾਏ ਜਾਣ ਦੇ ਬਾਵਜੂਦ ਇਸ ਦੀ ਉਲੰਘਣਾ ਕਰਦੇ ਹੋਏ ਹੜਤਾਲ ਕੀਤੀ। ਰੇਲਵੇ ਅਤੇ ਰੱਖਿਆ ਖੇਤਰ ਦੇ ਮਜ਼ਦੂਰਾਂ ਨੇ ਦੇਸ਼ ਭਰ ਵਿੱਚ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਥਾਵਾਂ ਤੇ ਪ੍ਰਦਰਸ਼ਣ ਕੀਤੇ।
Anganwadi_Delhi_400ਆਂਗਨਵਾੜੀ, ਆਸ਼ਾ, ਦੁਪਹਿਰ ਦੇ ਖਾਣੇ ਵਾਲੇ ਅਤੇ ਘਰੇਲੂ ਮਜ਼ਦੂਰ, ਨਿਰਮਾਣ ਮਜ਼ਦੂਰ, ਬੀੜੀ ਅਤੇ ਖੇਤੀ ਮਜ਼ਦੂਰ, ਫੇਰੀ ਵਾਲੇ ਅਤੇ ਵੇਚਣ ਵਾਲੇ, ਇਸ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਚੱਕਾ ਜ਼ਾਮ, ਸੜਕ ਰੋੋਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਵਿਰੋਧ ਪ੍ਰਦਰਸ਼ਣ ਕੀਤੇ। ਦੇਸ਼ ਭਰ ਵਿੱਚ, ਵਿਸੇਸ਼ ਰੂਪ ਵਿੱਚ ਡਾਕ, ਅਮਦਣ ਕਰ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰਮੁੱਖ ਸਰਕਾਰੀ ਵਿਭਾਗਾਂ ਦੀ ਇਸ ਦੇਸ਼ ਵਿਆਪੀ ਹੜਤਾਲ ਵਿੱਚ ਭਾਰੀ ਸ਼ਮੂਲੀਅਤ ਸੀ।
ਕਈ ਬਹੁਰਾਸ਼ਟਰੀ ਕੰਪਣੀਆਂ ਸਹਿਤ ਨਿੱਜੀ ਖੇਤਰ ਦੀਆਂ ਉਧਯੁਗਿਕ ਇਕਾਈਆਂ ਨੇ ਮਹਾਂਰਾਸ਼ਟਰ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ ਅਤੇ ਹਰਿਆਣਾ ਵਿੱਚ ਦੋਵੇਂ ਦਿਨ ਵੱਡੇ ਪੈਮਾਨੇ ਤੇ ਹੜਤਾਲ ਕੀਤੀ।
400_Delhi_marchਮਜ਼ਦੂਰਾਂ ਨੇ ਪੂਰੇ ਦੇਸ਼ ਵਿੱਚ ਮਈ ਦਿਵਸ ਤੇ ਵਿਰੋਧ ਪ੍ਰਦਰਸ਼ਣ, ਜਲੂਸ ਅਤੇ ਰੈਲੀਆਂ ਜਥੇਬੰਦ ਕੀਤੀਆਂ। ਮਜ਼ਦੂਰਾਂ ਨੇ ਕਈ ਰਾਜਾਂ ਦੀਆਂ ਰਾਜਧਾਨੀਆਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਜ਼ਾਂਝੇ ਜਲੂਸਾਂ, ਪ੍ਰਦਰਸ਼ਣਾਂ ਅਤੇ ਰੈਲੀਆਂ ਵਿੱਚ ਹਿੱਸਾ ਲਿਆ।
8 ਮਾਰਚ ਨੂੰ ਦੇਸ਼ ਭਰ ਵਿੱਚ ਔਰਤ ਦਿਵਸ ਮਨਾਉਣ ਦੇ ਲਈ ਕਈ ਰੈਲੀਆਂ ਅਤੇ ਪ੍ਰਦਰਸ਼ਣ ਕੀਤੇ ਗਏ। 8 ਮਾਰਚ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਤੇ ਕਈ ਔਰਤ ਸੰਗਠਨਾਂ ਨੇ ਮਿਲ ਕੇ ਔਰਤ ਦਿਵਸ ਮਨਾਇਆ। ਬਿਜ਼ਲੀ ਸਪਲਾਈ ਦੇ ਨਿੱਜੀਕਰਣ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦੇ ਲਈ ਦੇਸ਼ਭਰ ਦੇ ਬਿਜ਼ਲੀ ਸਪਲਾਈ ਮਜ਼ਦੂਰਾਂ ਨੇ ਕਈ ਜੁਝਾਰੂ ਸੰਘਰਸ਼ਾਂ ਵਿੱਚ ਹਿੱਸਾ ਲਿਆ।
400_IWD_J8-March_antar_Mantar_3ਕੇਂਦਰ ਸਾਸ਼ਤ ਪ੍ਰਦੇਸ਼ ਵਿੱਚ ਹਿਜਲੀ ਸਪਲਾਈ ਦਾ ਨਿੱਜੀਕਰਣ ਕਰਨ ਦੇ ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ 21 ਦਸੰਬਰ 2021 ਨੂੰ ਜੰਮੂ ਅਤੇ ਕਸ਼ਮੀਰ ਦੇ ਬਿਜ਼ਲੀ ਕਰਮਚਾਰੀਆਂ ਦੀ ਤਿੰਨ ਦਿਨਾਂ ਦੀ ਹੜਤਾਲ ਦੇ ਨਾਲ ਸਾਲ 2022 ਸ਼ੁਰੂ ਹੋਇਆ। ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਲਈ ਸਮੂਹ ਲੋਕਾਂ ਦਾ ਸਹਿਯੋਗ ਹਾਸਲ ਕੀਤਾ। ਕੜਾਕੇ ਦੀ ਠੰਡ ਵਿੱਚ ਬਲੈਕ-ਆਊਟ ਦੇ ਵਾਬਜੂਦ ਲੋਕ ਹੜਤਾਲ ਦੇ ਹੱਕ ਵਿਚ ਰਹੇ; ਸਰਕਾਰ ਨੂੰ ਮਜ਼ਬੂਰ ਹੋ ਕੇ ਆਪਣੇ ਪ੍ਰਸਤਾਵ ਤੇ ਰੋਕ ਲਗਾਉਣੀ ਪਈ। ਦਸੰਬਰ 2022 ਵਿੱਚ ਪੇਡੂਚਰੀ ਦੇ ਬਿਜ਼ਲੀ ਵਿਭਾਗ ਦੇ ਕਰਮਚਾਰੀ ਨਿੱਜੀਕਰਣ ਦੇ ਖ਼ਿਲਾਫ਼ ਹੜਤਾਲ ਤੇ ਚਲੇ ਗਏ। ਸਰਕਾਰ ਵਲੋਂ ਭਰੋਸਾ ਦਿੱਤੇੇ ਜਾਣ ਦੇ ਬਾਦ ਹੀ ਉਨ੍ਹਾਂ ਨੇ ਆਪਣੀ ਹੜਤਾਲ ਵਾਪਸ ਲਈ, ਇਹ ਭਰੋਸਾ ਹੀ ਸੀ ਕਿ ਬਿਜ਼ਲੀ ਸਪਲਾਈ ਦੇ ਨਿੱਜੀਕਰਣ ਦੀ ਪ੍ਰਕ੍ਰਿਆ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਜੰਮੂ-ਕਸ਼ਮੀਰ ਅਤੇ ਪੇਂਡੂਚਰੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਹੋਰ ਰਾਜਾਂ ਦੇ ਬਿਜ਼ਲੀ ਮਜ਼ਦੂਰਾਂ ਦਾ ਸਹਿਯੋਗ ਹਾਸਲ ਸੀ।
400_JK-Power-Sector-Strike_1ਜਿਸ ਦਿਨ ਬਿਜ਼ਲੀ ਸੰਸੋਧਨ ਬਿਲ 2022 ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ, ਉਸ ਦਿਨ ਦੇਸ਼ ਦੇ 25 ਸ਼ਹਿਰਾਂ ਵਿੱਚ ਬਿਜ਼ਲੀ ਮਜ਼ਦੂਰਾਂ ਨੇ “ਕੰਮ ਰੋੋਕ” ਵਿਰੋਧ ਪ੍ਰਦਰਸ਼ਣਾ ਵਿੱਚ ਹਿੱਸਾ ਲਿਆ, 23 ਨਵੰਬਰ ਨੂੰ ‘ਬਿਜ਼ਲੀ ਕ੍ਰਾਂਤੀ ਰੈਲੀ’ ਦੇ ਝੰਡੇ ਹੇਠ ਹਿੰਦੋਸਤਾਨ ਦੇ ਸਾਰੇ ਹਿੱਸਿਆਂ ਤੋਂ ਆਏ ਬਿਜ਼ਲੀ ਸਪਲਾਈ ਖੇਤਰ ਦੇ ਹਜ਼ਾਰਾਂ ਮਜ਼ਦੂਰ, ਨਵੀਂ ਦਿੱਲੀ ਦੇ ਜੰਤਰ-ਮੰਤਰ ਤੇ ਇੱਕ ਵਿਰੋਧ ਪ੍ਰਦਰਸ਼ਣ ਵਿੱਚ ਇਕੱਠੇ ਹੋਏ। ਇਸ ਸਮੇਂ ਮਹਾਂਰਾਸ਼ਟਰ ਵਿੱਚ ਬਿਜ਼ਲੀ ਸਪਲਾਈ ਖੇਤਰ ਦੇ ਮਜ਼ਦੂਰ, ਰਾਜ ਸਰਕਾਰ ਦੀ ਮਾਲਕੀ ਵਾਲੇ ਪਨਬਿਜ਼ਲੀ ਸਯੰਤਰਾਂ ਨੂੰ ਨਿੱਜੀ ਕੰਪਣੀਆਂ ਨੂੰ ਸੰਭਾਲ ਦੇਣ ਅਤੇ ਨਵੇਂ ਉੱਪ ਸਟੇਸ਼ਨਾਂ ਦੇ ਸੰਚਾਲਨ ਨੂੰ ਨਿੱਜੀ ਠੇਕੇਦਾਰਾਂ ਨੂੰ ਸੰਭਾਲ ਦੇਣ ਦੇ ਵਿਰੋਧ ਵਿੱਚ 18 ਜਨਵਰੀ 2023 ਤੋਂ ਸ਼ੁਰੂ ਹੋਣ ਵਾਲੀ ਅਣਮਿਥੇ ਸਮੇਂ ਦੀ ਹੜਤਾਲ ਦੀ ਤਿਆਰੀ ਵਿੱਚ ਲੱਗੇ ਹੋਏ ਹਨ।
400_11_20221123_Bijli_Kranti_Rally400_10_20220802_Power_engineers_conventionਰੇਲ ਮਜ਼ਦੂਰ ਰੇਲਵੇ ਦੇ ਨਿੱਜੀਕਰਣ ਦੀ ਸਰਕਾਰ ਦੀ ਨੀਤੀ ਦਾ ਜੰਮ ਕੇ ਵਿਰੋਸ਼ ਕਰ ਰਹੇ ਹਨ। ਰੇਲ ਮਜ਼ਦੂਰਾਂ ਦੇ ਵੱਖੋ-ਵੱਖਰੇ ਤਜ਼ਰਬਿਆਂ, ਜਿਵੇ ਕਿ ਲੋਕੋ ਪਾਇਲਟ, ਗਾਰਡ, ਟ੍ਰੈਕ ਮੇਨਟੇਨਰ, ਸਟੇਸ਼ਨ ਮਾਸਟਰ, ਸਿਗਨਲ ਸਟਾਫ਼ ਆਦਿ ਨੇ ਆਪਣੀਆਂ ਸੇਵਾ ਸ਼ਰਤਾਂ ਨਾਲ ਸਬੰਧਤ ਮੰਗਾਂ ਦੇ ਹੱਕ ਵਿੱਚ ਅਤੇ ਨਿੱਜੀਕਰਣ ਦੇ ਖ਼ਿਲਾਫ਼ ਅਨੇਕਾਂ ਪ੍ਰਦਰਸ਼ਣ ਜਥੇਬੰਦ ਕੀਤੇ ਹਨ। 4 ਅਗਸਤ 2022 ਨੂੰ ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਅਸੋਸੀਏਸ਼ਨ (ਏ.ਐਲ.ਆਰ.ਐਸ.ਏ.) ਦੀ ਅਗਵਾਈ ਵਿੱਚ ਲੋਕੋ ਪਾਇਲਟਾਂ ਨੇ ਸੰਸਦ ਦੇ ਬਾਹਰ ਧਰਨਾ ਦਿੱਤਾ। ਸਤੰਬਰ ਵਿੱਚ ਹਜ਼ਾਰਾਂ ਟ੍ਰੈਕ ਮੇਨਟੇਨਰਾਂ ਨੇ ਕੰਮ ਦੀਆਂ ਆਂਪਣੀ ਘਿਨਾਉਣੀਆਂ ਹਾਲਤਾਂ ਦੇ ਖ਼ਿਲਾਫ਼ ਇੱਕ ਜੁਝਾਰੂ ਰੈਲੀ ਕੀਤੀ, ਟ੍ਰੈਕਮੈਨਟੇਨਰਾਂ ਨੂੰ ਜਿਨ੍ਹਾਂ ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਨਾ ਪੈਂਦਾ ਹੈ ਉਸ ਦੇ ਕਰਕੇ ਡਿਊਟੀ ਦੇ ਦੌਰਾਨ ਹਰ ਦਿਨ ਲਗਭਗ ਦੋ ਮਜ਼ਦੂਰਾਂ ਦੀ ਮੌਤ ਹੁੰਦੀ ਹੈ।
ਬੈਂਕਾਂ ਦੇ ਨਿੱਜੀਕਰਣ ਅਤੇ ਮਜ਼ਦੂਰਾਂ ਦੇ ਉੱਪਰ ਥੋਪੀ ਗਈ ਠੇਕਾ-ਮਜ਼ਦੂਰੀ ਦੇ ਖ਼ਿਲਾਫ਼ ਦੇਸ਼ ਦੇ ਵਿਿਭੰਨ ਹਿੱਸਿਆ ਵਿੱਚ ਬੈਂਕ ਮਜ਼ਦੂਰ ਇਸ ਦਾ ਕੜਾ ਵਿਰੋਧ ਕਰ ਰਹੇ ਹਨ। ਵੱਡੇ ਸਰਮਾਏਦਾਰਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਨੂੰ ਐਨ.ਪੀ.ਏ. ਦੇ ਨਾਂ ਤੇ ਬੱਟੇ-ਖਾਤੇ ਵਿੱਚ ਪਾ ਕੇ, ਸਰਕਾਰ ਵਲੋਂ ਜਨਤਾ ਦੇ ਪੈਸੇ ਦੀ ਲੁੱਟ ਦਾ ਉਹ ਵਿਰੋਧ ਕਰਦੇ ਆ ਰਹੇ ਹਨ। ਉਹ ਦੇਸ਼ ਭਰ ਵਿੱਚ ਵੱਡੇ ਪੈਮਾਨੇ ਤੇ ਦਸਤਖ਼ਤ ਅਭਿਯਾਨਾਂ ਅਤੇ ਗਾਹਕਾਂ ਤੇ ਨਿੱਜੀਕਰਣ ਦੇ ਅਸਰਾਂ ਨੂੰ ਸਮਝਣ ਵਾਲੇ ਵੀਡੀਓ ਅਤੇ ਪੋਸਟਰਾਂ ਦੇ ਨਾਲ ਲੋਕਾਂ ਤੱਕ ਪਹੁੰਚੇ ਹਨ।
400_220804_AILRSA_Dharna_2ਯੁਨਇੀਟਡ ਫ਼ੋਰਮ ਆਫ ਬੈਂਕ ਜੂਨੀਅਨਜ਼ ਨੇ 21 ਜੁਲਾਈ ਨੂੰ ਦਿੱਲੀ ਵਿੱਚ ਧਰਨਾ ਦੇ ਕੇ ਆਪਣੀਆਂ ਮੰਗਾ ਨੂੰ ਪੇਸ਼ ਕੀਤਾ। ਉਨ੍ਹਾਂ ਦੀਆਂ ਮੰਗਾਂ ਵਿੱਚ ਕਿਸੇ ਵੀ ਨਾਂ ਤੇ ਨਿੱਜੀਕਰਣ ਦੀਆਂ ਸਾਰੀਆਂ ਯੋਜਨਾਵਾਂ ਨੂੰ ਵਾਪਸ ਲੈਣਾ, ਬੈਂਕ ਪ੍ਰਬੰਧਨ ਵਲੋਂ ਵਧਦੇ ਹਮਲਿਆਂ ਨੂੰ ਰੋਕਣਾ, ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਬਦਲੀਆਂ ਨੂੰ ਰੋਕਣਾ, ਪੱਕੀਆਂ ਨੌਕਰੀਆਂ ਲਈ ਆਊਟ ਸੋਰਸਿੰਗ ਵਰਗੀ ਮਜ਼ਦੂਰੀ ਦੀ ਖ਼ਰਾਬ ਪ੍ਰਥਾ ਨੂੰ ਰੋਕਣਾ ਅਤੇ ਨੌਕਰੀ ਦੀ ਸੁਰੱਖਿਆ ਸ਼ਾਮਲ ਸਨ।
ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਨੇ ਸਰਵਜਨਕ ਖੇਤਰ ਦੀਆਂ ਇਕਾਈਆਂ (ਪੀ.ਐਸ.ਯੂ.) ਅਤੇ ਸਰਕਾਰੀ ਵਿਭਾਗਾਂ ਵਿੱਚ ਖਾਲੀ ਪੋਸਟਾਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ 28 ਮਈ ਨੂੰ ਮੰਗ ਦਿਵਸ ਦੇ ਰੂਪ ਵਿੱਚ ਮਨਾਇਆ। ਰੇਲਵੇ, ਡਾਕ ਅਤੇ ਟੈੋਲੀਗ੍ਰਾਫ਼ ਆਦਿ ਦੀਆਂ ਯੂਨੀਅਨਾਂ ਨੇ ਇਸ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਦੇਸ਼ ਭਰ ਦੇ ਸਰਕਾਰੀ ਕਰਮਚਾਰੀ ਵੀ ਨਵੀਂ ਪੈਨਸ਼ਨ ਯੋਜਨਾਂ ਨੂੰ ਖ਼ਤਮ ਕਰਕੇ ਅਤੇ ਪੁਰਾਣੀ ਪੈਨਸ਼ਨ ਯੋਜਨਾਂ ਨੂੰ ਬਹਾਲ ਕਰਨ ਲਈ ਮੰਗ ਕਰ ਰਹੇ ਹਨ।
ਪਿਛਲੇ ਸਾਲ ਪੰਜਾਬ, ਹਰਿਆਣਾ ਅਤੇ ਮਹਾਂਰਾਸ਼ਟਰ ਵਰਗੇ ਕਈ ਰਾਜਾਂ ਵਿੱਚ ਸੜਕ ਯਾਤਾਯਾਤ ਮਜ਼ਦੂਰਾਂ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸੜਕ ਨਿਰਮਾਣ ਮਜ਼ਦੂਰਾਂ ਨੇ ਰੈਗੂਲਰ ਰੋਜਗਾਰ ਅਤੇ ਮਜ਼ਦੂਰੀ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ।
bank_strike_400ਵਿਿਭੰਨ ਰਾਜਾਂ ਵਿੱਚ ਆਸ਼ਾ ਤੇ ਆਂਗਣਵਾੜੀ ਨਾਲ ਜੁੜੇ ਵਰਕਰਾਂ ਨੇ ਆਪਣੇ ਆਪ ਨੂੰ ਮਜ਼ਦੂਰਾਂ ਦੇ ਰੂਪ ਵਿੱਚ ਪਹਿਚਾਣੇ ਜਾਣ ਦੇ ਆਪਣੇ ਅਧਿਕਾਰਾਂ ਅਤੇ ਕਨੂੰਨੀ ਘੱਟੋ-ਘੱਟ ਤਨਖ਼ਾਹ ਦੇ ਭੁਗਤਾਨ ਦੇ ਨਾਲ ਨਾਲ ਹੋਰ ਸਹੂਲਤਾਂ ਜਿਵੇ ਕਿ ਬਿਮਾਰੀ ਛੁੱਟੀ, ਪ੍ਰਸ਼ੂਤਾ ਛੁੱਟੀ, ਗ੍ਰੈਜੁਟੀ ਅਤੇ ਪੈਨਸ਼ਨ ਆਦਿ ਦੇ ਲਈ, ਸਮੇਂ ਸਮ,ੇਂ ਤੇ ਵਿਰੋਧ ਪ੍ਰਦਰਸ਼ਣ ਕੀਤੇ ਹਨ। 8 ਮਾਰਚ ਨੂੰ ਔਰਤ ਦਿਵਸ ਦੇ ਦਿਨ, ਆਪਣੀਆਂ ਮੰਗਾਂ ਦੇ ਹੱਕ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਉਨ੍ਹਾਂ ਨੇ ਇੱਕ ਵਿਸ਼ਾਲ ਪ੍ਰਦਰਸ਼ਣ ਜਥੇਬੰਦ ਕੀਤਾ। ਦਿੱਲੀ ਸਟੇਟ ਆਂਗਣਵਾੜੀ ਵਰਕਰ ਅਤੇ ਹੈਲਪਰ ਅਸੋਸੀਏਸ਼ਨ ਦੇ ਝੰਂਡੇ ਹੇਠ ਸੰਗਠਿਤ ਹਜ਼ਾਰਾਂ ਕਰਮਚਾਰੀਆਂ ਅਤੇ ਸਹਾਇਕਾਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੈਲੀ ਕੀਤੀ। ਯੂਨੀਅਨ ਵਲੋਂ ਕੀਤੇ ਵਿਰੋਧ ਪ੍ਰਦਰਸ਼ਣਾ ਵਿੱਚ ਹਿੱਸਾ ਲੈਣ ਦੇ ਕਾਰਣ ਬਰਖਾਸਤ ਕੀਤੇ ਗਏ 600 ਆਂਗਣਵਾੜੀ ਮਜ਼ਦੂਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ 4 ਨਵੰਬਰ ਨੂੰ ਪ੍ਰਦਰਸ਼ਣ ਕੀਤਾ।
ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ, ਨੌਕਰੀ ਤੋਂਬਦਤਰਫ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ। ਇਨ੍ਹਾਂ ਨਰਸਾਂ ਨੂੰ ਕੋਵਿਡ ਮਹਾਂਮਾਰੀ ਦੇ ਦੌਰਾਨ ਕੰਮ ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਲੋਕਾਂ ਦੀ ਸਿਹਤ ਸਬੰਧੀ ਸੇਵਾਵਾਂ ਦੇਣ ਦੇ ਲਈ ਆਪਣੀ ਜਾਨ ਤੱਕ ਜੋਖ਼ਮ ਵਿੱਚ ਪਾ ਦਿੱਤੀ ਸੀ। ਹੁਣ ਉਨ੍ਹਾਂ ਨੂੰ ਬੇਰਹਿਮੀ ਨਾਲ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਸਫ਼ਾਈ ਕਰਮਚਾਰੀ ਬੇਹਤਰ ਤਨਖ਼ਾਹ, ਕੰਮ ਕਰਨ ਦੀਆਂ ਬਿਹਤਰ ਹਾਲਤਾਂ ਅਤੇ ਆਪਣੇ ਰੋਜਗਾਰ ਦੇ ਰੈਗੂਲਰ ਕਰਨ ਦੇ ਲਈ ਵਿਰੋਧ ਪ੍ਰਦਰਸ਼ਣ ਕਰ ਰਹੇ ਹਨ। ਸਫ਼ਾਈ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰਾਂ ਸੀ ਕਹਾਣੀ ਸਾਰੇ ਦੇਸ਼ ਵਿੱਚ ਇੱਕੋ ਜਿਹੀ ਹੀ ਹੈ। ਵਧਦੀ ਠੇਕੇਦਾਰੀ ਅਤੇ ਬਕਾਇਆਂ ਤਨਖ਼ਾਹ ਦਾ ਭੁਗਤਾਨ ਲੰਬੇ ਸਮੇਂ ਤੋਂ ਨਾ ਹੋਣ ਦੇ ਕਾਰਣ, ਸਫ਼ਾਈ ਕਰਮਚਾਰੀਆਂ ਦੀ ਜਿੰਦਗੀ ਬੇਹੱਦ ਮੁਸ਼ਕਿਲ ਹੋ ਗਈ ਹੈ।
PSGI-employeesਰੇਲਵੇ ਮੇਲ ਸਰਵਿਸ (ਆਰ.ਐਸ.ਐਸ.) ਮੇਲ ਮੋਟਰ ਸਰਵਿਸ (ਐਮ.ਐਸ.ਐਸ.) ਪੋਸਟ ਬੈਂਕ ਸਰਵਿਸ (ਪੀ.ਓ.ਬੀ.ਐਸ.) ਅਤੇ ਗ੍ਰਾਮੀਣ ਡਾਕ ਸੇਵਕਾਂ ਸਹਿਤ ਭਾਰਤੀ ਡਾਕ ਦੇ ਤਿੰਨ ਲੱਖ ਤੋਂ ਜ਼ਿਆਦਾ ਕਰਮਚਾਰੀ 10 ਅਗਸਤ ਨੂੰ ਇੱਕ ਦਿਨਾਂ ਹੜਤਾਲ ਤੇ ਰਹੇ। ਕਈ ਡਾਕ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਸੰਯੁਕਤ ਮੰਚ, ਪੋਸਟਲ ਜੁਆਇੰਟ ਕੌਂਸਲ ਆਫ਼ ਐਕਸ਼ਨ (ਪੀ.ਜੇ.ਸੀ.ਏ.) ਦੇ ਝੰਡੇ ਹੇਠਾਂ ਇਸ ਹੜਤਾਲ ਦਾ ਪ੍ਰਬੰਧ ਕੀਤਾ ਗਿਆ ਸੀ। ਹੜਤਾਲ ਨੂੰ ਸਾਰੀਆਂ ਪ੍ਰਮੁੱਖ ਕੇਂਦਰੀ ਟ੍ਰੇਡ ਯੂਨੀਅਨਾਂ ਦਾ ਸਹਿਯੋਗ ਹਾਸਲ ਸੀ। ਡਾਕ ਕਰਮਚਾਰੀ ਬਾਰ ਬਾਰ ਇਸ ਗੱਲ ਵਲ ਇਸ਼ਾਰਾ ਕਰਦੇ ਆ ਰਹੇ ਹਨ ਕਿ ਡਾਕ ਸੇਵਾਵਾਂ ਦੇ ਨਿੱਜੀਕਰਣ ਨਾਲ ਦੇਸ ਦੇ ਜ਼ਿਆਦਾ ਦੂਰ ਦੁਰਾਡੇ ਖੇਤਰਾਂ ਵਿੱਚ ਓਿਨ੍ਹਾਂ ਸੇਵਾਵਾਂ ਵਿੱਚ ਗਿਰਾਵਟ ਆ ਰਹੀ ਹੈ। ਇਹ ਸਮਾਜ ਦੇ ਆਮ ਹਿਤਾਂ ਦੇ ਖ਼ਿਲਾਫ਼ ਹੈ।
Punbus_PRTC_strike_Ludhiana400_18_20220329_Bhagatanwala_anaj_mandiਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਹੈ। ਉਨ੍ਹਾਂ ਨੇ ਦਸੰਬਰ 2021 ਵਿੱਚ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ ਆਪਣੀ ਮੰਗਾਂ ਦੇ ਹੱਕ ਵਿੱਚ ਰੇਲ ਰੇੋਕੋ ਅਤੇ ਹੋਰ ਜੁਝਾਰੂ ਪ੍ਰਦਰਸ਼ਣ ਕੀਤੇ ਹਨ। ਖੇਤੀ ਦੇ ਲਈ ਲਾਗਤ ਦੀਆਂ ਚੀਜ਼ਾਂ, ਬਿਹਤਰ ਸਿੰਚਾਈ ਸਹੂਲਤਾਂ ਦੇ ਲਈ, ਕਰਜ਼ ਮਾਫ਼ੀ ਦੇ ਲਈ ਅਤੇ ਬਿਜ਼ਲੀ ਸੰਸੋਧਨ ਬਿਲ ਦੇ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਜਾਰੀ ਹੈ। ਉਹ ਉਨ੍ਹਾਂ ਸਾਰੇ ਕਿਸਨਾਂ ਨੂੰ ਮੁਆਵਜਾ ਦੇਣ ਦੀ ਮੰਗ ਕਰ ਰਹੇ ਹਨ ਜਿਨ੍ਹਾ ਦੀਆਂ ਫ਼ਸਲਾਂ ਵਰਖਾਂ ਅਤੇ ਸੁੰਡੀਆਂ ਦੇ ਹਮਲੇ ਕਾਰਣ ਖ਼ਰਾਬ ਹੋ ਗਈਆਂ, ਝੋਨੇ ਦੀ ਪਰਾਲੀ ਦੇ ਪ੍ਰਬੰਧ ਦੇ ਲਈ ਮੁਆਵਜਾ, ਭੂਮੀ ਅਧਿਗ੍ਰਹਿਣ ਦੇ ਲਈ ਕਿਸਾਨਾਂ ਨੂੰ ਯੋਗ ਮੁਅਵਜਾ, ਉਨ੍ਹਾਂ ਡਾਇਰੀ ਕਿਸਾਨਾਂ ਅਤੇ ਹੋਰਾਂ ਨੂੰ ਮੁਆਵਜਾ ਜਿਨ੍ਹਾਂ ਦੇ ਪਸ਼ੂ-ਧਨ ਲੰਪੀ ਰੋਗ ਦੇ ਕਾਰਣ ਮਰ ਗਏ। ਕਿਸਾਨ ਆਪਣੇ ਖੇਤਾਂ ਦੀ ਸਿੰਚਾਈ ਦੇ ਲਈ ਲੋੜੀਂਦੇ ਪਾਣੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਲਰ ਰਹੇ ਹਨ। ਉਨ੍ਹਾਂ ਨੇ ਲਖੀਮਪੁਰ ਖੀਰੀ ਵਿੱਚ ਅਦੋਲਨਕਾਰੀ ਕਿਸਾਨਾਂ ਦੀ ਹੱਤਿਆ ਦੇ ਗ਼ੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਅਤੇ ਪੁਲਿਸ ਵਲੋਂ ਅੰਦੋਲਨਕਾਰੀ ਕਿਸਾਨਾਂ ਦੇ ਖ਼ਿਲਾਫ਼ ਬਣਾਏ ਗਏ ਝੂਠੇ ਮੁਕੱਦਮਿਆਂ ਨੂੰ ਰੱਦ ਕਲਰਵਾਉਣ ਦੇ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਹੈ।
400_20_20221126_SKM_protest_Patnaਕਿਸਾਨਾਂ ਨੇ 27 ਨਵੰਬਰ ਨੂੰ ਆਪਣੇ ਅੰਦੋਲਨ ਦੀ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਤੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਜਪਾਲਾਂ ਦੇ ਘਰਾਂ ਦੇ ਸਾਹਮਣੇ ਪ੍ਰਦਰਸ਼ਣ ਕੀਤਾ। ਜਿੱਥੇ ਉਨ੍ਹਾਂ ਨੇ ਆਪਣੀਆਂ ਉਨ੍ਹਾਂ ਸਾਰੀਆਂ ਮੰਗਾਂ ਨੂੰ ਫ਼ਿਰ ਤੋਂ ਦੁਹਰਾਇਆ ਜਿਨ੍ਹਾਂ ਨੂੰ ਸਰਕਾਰ ਨੇ ਆਂਪਣੇ ਵਾਅਦਿਆਂ ਦੇ ਵਾਬਜੂਦ ਹਾਲੇ ਤੱਕ ਪੂਰਾ ਨਹੀਂ ਕੀਤਾ ਹੈ।
ਸਾਲ 2022 ਵਿੱਚ, ਸਰਮਾਏਦਾਰਾਂ ਦੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਸਮਾਜ ਵਿਰੋਧੀ ਪ੍ਰੋਗਰਾਮ ਦੇ ਖ਼ਿਲਾਫ਼ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿੱਚ ਵਧਦੀ ਏਕਤਾ ਨਜ਼ਰ ਆਈ। ਮਾਰਚ 2022 ਦੀ ਸਰਵ ਹਿੰਦ ਆਮ ਹੜਤਾਲ ਵਿੱਚ ਮਜ਼ਦੂਰਾਂ ਦੇ ਨਾਲ ਨਾਲ ਕਿਸਾਨਾਂ ਅਤੇ ਖੇਤੀ ਬਾੜੀ ਦੇ ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਕਿਸਾਨ ਯੂਨੀਅਨਾਂ ਵਲੋਂ 27 ਨਵੰਬਰ ਨੂੰ ਵਿਿਭੰਨ ਰਾਜਾਂ ਦੀਆਂ ਰਾਜਧਾਂਨੀਆਂ ਵਿੱਚ ਅਯੋਜਤ ਵਿਰੋਧ ਪ੍ਰਦਰਸ਼ਣਾ ਅਤੇ ਰੈਲੀਆਂ ਵਿੱਚ ਮਜ਼ਦੂਰ ਯੂਨੀਅਨਾਂ ਦੀ ਜੋਰਦਾਰ ਹਿੱਸੇਦਾਰੀ ਰਹੀ।

close

Share and Enjoy !

Shares

Leave a Reply

Your email address will not be published. Required fields are marked *