ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 30ਵੀਂ ਬਰਸੀ ਤੇ ਕੀਤੀ ਗਈ ਵਿਸ਼ਾਲ ਸਭਾ:
ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਦੇ ਖ਼ਿਲਾਫ਼ ਸੰਘਰਸ਼ ਜਾਰੀ ਹੈ!

“ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਦੇ ਖ਼ਿਲਾਫ਼ ਸੰਘਰਸ਼ ਜਾਰੀ ਹੈ!” “ਇੱਕ ਤੇ ਹਮਲਾ ਸਭ ਤੇ ਹਮਲਾ!” ਸਭਾ ਦੇ ਮੁੱਖ ਬੈਨਰ ਤੇ ਲਿਖੇ ਗਏ ਇਨ੍ਹਾਂ ਨਾਅਰਿਆ ਨੇ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 30ਵੀਂ ਬਰਸੀ ਤੇ, 6 ਦਸੰਬਰ 2022 ਨੂੰ ਸੰਸਦ ਦੇ ਸਾਹਮਣੇ ਇੱਕ ਲੜਾਕੂ ਵਿਰੋਧ ਪ੍ਰਦਰਸ਼ਣ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੇ ਦ੍ਰਿੜ ਸੰਕਲਪ ਨੂੰ ਪ੍ਰਗਟ ਕੀਤਾ।

ਪ੍ਰਦਰਸ਼ਣ ਦੀ ਥਾਂ ਦੇ ਚਾਰੇ ਪਾਸੇ ਖੜੇ ਕੀਤੇ ਗਏ ਪੁਲਿਸ ਦੇ ਬੈਰੀਗੇਟਾਂ ਤੇ ਲਾਏ ਗਏ ਬੈਨਰਾਂ ਅਤੇ ਸਭਾ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਫੜੇ ਹੋਏ ਬੈਨਰਾਂ ਅਤੇ ਤਖ਼ਤੀਆਂ ਤੇ ਲਿਖੇ ਨਾਅਰੇ ਸਨ-“ਰਾਜ ਵਲੋ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕਵਾਦ ਮੁਰਦਬਾਦ”, “ਲੋਕਾਂ ਦੀ ਏਕਤਾ ਦੀ ਰੱਖਿਆ ਕਰੋ!”, “1984, 1992 ਅਤੇ 2002 ਦੇ ਗੁਨਾਹਗਾਰਾਂ ਨੂੰ ਸਜ਼ਾ ਦਿਓ।“

20221206_BM_Dharna-3ਵਿਰੋਧ ਪ੍ਰਦਰਸ਼ਣ ਦਾ ਪ੍ਰਬੰਧ ਸਾਂਝੇ ਤੌਰ ਤੇ –ਲੋਕ ਰਾਜ ਸੰਗਠਨ (ਐਲ.ਆਰ.ਐਸ.), ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ (ਸੀ.ਜੀ.ਪੀ.ਆਈ.), ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ (ਐਸ.ਡੀ.ਪੀ.ਆਈ.), ਵੈਲਫੇਅਰ ਪਾਰਟੀ ਆਫ ਇੰਡੀਆ (ਡਬਲਯੂ.ਪੀ.ਆਈ.), ਸੀ.ਪੀ.ਆਈ.(ਐਮ.ਐਲ) ਨਿਊ ਪ੍ਰੋਲੇਤੇਰੀਅਨ, ਅਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ (ਏ.ਪੀ.ਸੀ.ਆਰ.), ਸਿਟੀਜਨ ਫਾਰ ਡੈਮੋਕਰੇਸੀ, ਹਿੰਦ ਨੌਜਵਾਨ ਏਕਤਾ ਸਭਾ, ਜਮਾਤ-ਏ- ਇਸਲਾਮੀ ਹਿੰਦ, ਲੋਕ ਪਕਸ਼, ਮਜ਼ਦੂਰ ਏਕਤਾ ਕਮੇਟੀ, ਪੁਰੋਗਾਮੀ ਮਹਿਲਾ ਸੰਗਠਨ, ਦਾ ਸਿੱਖ ਫ਼ੋਰਮ, ਸਟੂਡੈਂਟਸ ਇਸਲਾਮਿਕ ਆਰਗੇਨਾਈਜੇਸ਼ਨ ਆਫ ਇੰਡੀਆ, ਆਲ ਇੰਡੀਆ ਮੁਸਲਿਮ ਮਜਲਿਸ, ਨਿਊ ਡੈਮੋਕਰੈਟਿਕ ਪਾਰਟੀ ਆਫ ਇੰਡੀਆ, ਸਮਾਜਿਕ ਚੇਤਨਾ ਮੰਚ, ਇਨਕਲਾਬੀ ਮਜ਼ਦੂਰ ਕੇਂਦਰ, ਏ.ਆਈ.ਐਫ.ਟੀ.ਯੂ.(ਨਿਊ) ਅਤੇ ਵਿਮੈਨ ਇੰਡੀਆ ਮੂਵਮੈਂਟ ਵਲੋਂ ਕੀਤਾ ਗਿਆ।

ਮੁੱਖ ਬੈਨਰ ਤੇ ਉਨ੍ਹਾਂ ਰਾਜਨੀਤਕ ਪਾਰਟੀਆਂ ਅਤੇ ਸੰਗਠਨਾਂ ਦੇ ਨਾਂ ਲਿਖੇ ਹੋਏ ਸਨ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਇਨਸਾਫ਼ ਦੇ ਲਈ ਸੰਘਰਸ਼ ਨੂੰ ਜਾਰੀ ਰੱਖਿਆ ਹੈ ਅਤੇ ਬਾਰ-ਬਾਰ ਇਕੱਠੇ ਨਾਲ ਆਏ ਹਨ ਅਤੇ ਇਸ ਸਾਲ ਵੀ ਇਕੱਠੇ ਨਾਲ ਆਏ ਹਨ। ਇਹ ਸਾਰੇ ਸੰਗਠਨ, ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅੱਤਵਾਦ ਦੇ ਖ਼ਿਲਾਫ਼ ਇੱਕਜੁੱਟ ਸੰਘਰਸ਼ ਕਰਦੇ ਆ ਰਹੇ ਹਨ।

ਲੋਕ ਰਾਜ ਸੰਗਠਨ ਦੇ ਪ੍ਰਧਾਨ ਐਸ ਰਾਘਵਨ, ਡਬਲਯੂ.ਪੀ.ਆਈ. ਦੇ ਪ੍ਰਧਾਨ ਡਾ: ਐਸ.ਕਿਊ.ਆਰ.ਇਲੀਆਸ, ਸੀ.ਜੀ.ਪੀ.ਆਈ ਦੇ ਬੁਲਾਰੇ ਬਿਰਜੂ ਨਾਇਕ,  ਜਮਾਤੇ ਇਸਲਾਮੀ ਹਿੰਦ ਦੇ ਇਨਾਮ ਉਰ ਰਹਿਮਾਨ, ਐਸ.ਡੀ.ਪੀ.ਆਈ. ਦੇ ਮੋ. ਸ਼ਫ਼ੀ, ਲੋਕ ਪਕਸ਼ ਤੋਂ ਕੇ.ਕੇ. ਸਿੰਘ, ਸਮਾਜਿਕ ਚੇਤਨਾ ਮੰਚ ਤੋ ਡਾ: ਅਨਵਰ ਇਸਲਾਮ, ਇਨਕਲਾਬੀ ਮਜ਼ਦੂਰ ਕੇਂਦਰ ਤੋਂ ਮੁੱਨਾ ਪ੍ਰਸਾਦ ਅਤੇ ਏ.ਪੀ.ਸੀ.ਆਰ. ਦੇ ਸੈਫ਼ੂਲ ਇਸਲਾਮ ਨੇ ਸਭਾ ਨੂੰ ਸੰਬੋਧਨ ਕੀਤਾ।

ਲੋਕਰਾਜ ਸੰਗਠਨ ਦੇ ਪ੍ਰਧਾਨ ਐਸ.ਰਾਘਵਨ ਨੇ ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅੱਤਵਾਦ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਸਾਰੇ ਹੀ ਸਹਿਭਾਗੀ ਸੰਗਠਨਾਂ ਦੇ ਦ੍ਰਿੜ ਸੰਕਲਪ ਦੀ ਸਿਫ਼ਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਉਸ ਸਮੇ ਦੀ ਉੱਤਰ ਪ੍ਰਦੇਸ਼ ਸਰਕਾਰ, ਦੋਵੇਂ ਹੀ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ ਮਨਜੂਰੀ ਦੇਣ ਦੇ ਲਈ ਦੋਸ਼ੀ ਹਨ। ਮਸਜਿਦ ਢਾਹੇ ਜਾਣ ਤੋਂ ਬਾਦ ਮੁਬੰਈ ਸੰਪ੍ਰਦਾਇਕ ਹੱਤਿਆਵਾਂ ਦੇ ਅਯੋਜਨ ਦੇ ਲਈ ਕਾਂਗਰਸ ਪਾਰਟੀ, ਭਾਜਪਾ ਅਤੇ ਸ਼ਿਵ ਸੈਨਾ ਸਾਰੇ ਦੋਸ਼ੀ ਸਨ। ਲੇਕਿਨ ਐਨੇ ਸਾਲ ਬੀਤ ਜਾਣ ਦੇ ਬਾਦ ਵੀ ਇਨ੍ਹਾਂ ਵਿੱਚੋਂ ਕਿਸੇ ਨੂੰ ਸਜ਼ਾ ਨਹੀਂ ਹੋਈ ਹੈ। ਹਿੰਦੋਸਤਾਨੀ ਰਾਜ ਦੇ ਤਿੰਨਾਂ ਅੰਗਾਂ–ਕਾਰਜ ਪਾਲਕਾ, ਵਿਧਾਨ ਪਾਲਕਾ ਅਤੇ ਨਿਆਂ ਪਾਲਕਾ– ਨੇ ਮਿਲੀ ਭੁਗਤ ਨਾਲ ਸਾਡੇ ਲੋਕਾਂ ਦੇ ਖ਼ਿਲਾਫ਼ ਕੀਤੇ ਗਏ ਘਿਨਾਉਣੇ ਗੁਨਾਹਾਂ ਨੂੰ ਲੁਕਾਉਣ ਅਤੇ ਅਪਰਾਧੀਆਂ ਨੂੰ ਮਾਫ਼ ਕਰਨ ਦੇ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਸਮਝਾਇਆ ਕਿ ਲੋਕਾਂ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਦੇ ਲਈ ਰਾਜ ਤੰਤਰ ਦਾ ਪ੍ਰਯੋਗ ਕਰਨ ਵਾਲੀ ਗ਼ੁਨਾਹਗਾਰ ਅਤੇ ਸੰਪ੍ਰਦਾਇਕ ਰਾਜਨੀਤਕ ਪਾਰਟੀਆਂ ਨੂੰ ਰੋਕਣ ਦੀ ਸਾਡੇ ਲੋਕਾਂ ਕੋਲ ਕੋਈ ਤਾਕਤ ਨਹੀਂ ਹੈ। ਉਨ੍ਹਾਂ ਨੇ ਲੋਕਾਂ ਦੇ ਸਮਰੱਥਾਵਾਨ ਹੋਣ ਦੇ ਟੀਚੇ ਦੇ ਇਰਦ-ਗਿਰਦ ਲੋਕਾਂ  ਦੀ ਇੱਕ ਵਿਸ਼ਾਲ ਏਕਤਾ ਬਨਾਉਣ ਦਾ ਸੱਦਾ ਦਿੱਤਾ। ਸਾਨੂੰ ਇਕ ਅਜਿਹੀ ਪ੍ਰਣਾਲੀ ਬਨਾਉਣ ਦੀ ਲੋੜ ਹੈ, ਜਿਸ ਵਿੱਚ ਸਮਾਜ ਤੇ ਅਸਰ ਪਾਉਣ ਵਾਲੇ ਸਾਰੇ ਨਿਰਣੇ ਲੈਣ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਲੋਕਾਂ ਦੇ ਪ੍ਰਤੀ ਜਵਾਬਦੇਹ ਬਨਾਉਣ ਦੀ ਤਾਕਤ ਲੋਕਾਂ ਦੇ ਕੋਲ ਹੋਵੇ। ਸਾਨੂੰ ਇਕ ਅਜਿਹੀ ਪ੍ਰਣਾਲੀ ਦੀ ਲੋੜ ਹੈ, ਜਿਸ ਵਿੱਚ ਜ਼ਮੀਰ ਦੇ ਅਧਿਕਾਰ ਸਮੇਤ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਲਈ ਜਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਜਮਾਤੇ ਇਸਲਾਮੀ ਹਿੰਦ ਦੇ ਇਨਾਮ-ਉਰ-ਰਹਿਮਾਨ ਨੇ ਕਿਹਾ ਕਿ ਬਾਬਰੀ ਮਸਜਿਦ ਦੇ ਢਾਹੇ ਜਾਣ ਨੇ ਇਸ ਝੂਠ ਦਾ ਪਰਦਾ ਫ਼ਾਸ਼ ਕੀਤਾ ਕਿ ਹਿੰਦੋਸਤਾਨੀ ਰਾਜ ਧਰਮਨਿਰਪੱਖ ਹੈ। ਇਸ ਗ਼ੁਨਾਹ ਨੂੰ ਜਥੇਬੰਦ ਕਰਨ ਦੇ ਲਈ ਜਿੰਮੇਵਾਰ ਲੋਕਾਂ ਨੂੰ ਕਦੇ ਸਜ਼ਾ ਨਹੀ ਦਿੱਤੀ ਗਈ, ਬਲਕਿ ਉਨ੍ਹਾਂ ਨੂੰ ਸਰਕਾਰ ਵਿੱਚ ਮੰਤਰੀ ਪਦਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਸੰਪ੍ਰਦਾਇਕ ਅਧਾਰ ਤੇ ਲੋਕਾਂ ਨੂੰ ਵੰਡਣ ਅਤੇ ਸੰਪ੍ਰਦਾਇਕ ਨਸਲਕੁਸ਼ੀ ਜਥੇਬੰਦ ਕਰਨ ਦੇ ਲਈ ਹਿੰਦੋਸਤਾਨੀ ਰਾਜ ਦੀ ਕੜੀ ਨਿੰਦਿਆ ਕੀਤੀ। ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਕਿਸੇ ਵੀ ਤਬਕੇ ਦੇ ਨਾਲ ਹੋਏ ਅਨਿਆਂ ਦੇ ਖ਼ਿਲਾਫ਼ ਅਵਾਜ਼ ਉਠਾਉਣ ਅਤੇ ਰਾਜ ਵਲੋਂ ਜਥੇਬੰਦ ਕੀਤੀ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਦੇ ਖ਼ਿਲਾਫ਼ ਇਕ ਮਜ਼ਬੂਤ ਅੰਦੋਲਨ ਵਿੱਚ ਇੱਕਜੁੱਟ ਹੋਵੋ।

ਵੈਲਫ਼ੇਅਰ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਡਾ. ਐਸ.ਕਿਊ.ਆਰ. ਇਲਿਆਸ ਨੇ ਬਾਬਰੀ ਮਸਜਿਦ ਦੇ ਢਾਹੁਣ ਦੇ ਲਈ ਹਾਲਾਤ ਤਿਆਰ ਕਰਨ ਦੇ ਲਈ ਦੇਸ਼ ਭਰ ਵਿੱਚ ਚਲਾਏ ਗਏ ਸੰਪ੍ਰਦਾਇਕ ਨਫ਼ਰਤ ਦੇ ਅਭਿਯਾਨ ਨੂੰ ਯਾਦ ਕੀਤਾ। ਹਾਲਾਂ ਕਿ ਸੁਪਰੀਮ ਕੋਰਟ ਨੂੰ ਇਹ ਸਵੀਕਾਰ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ ਕਿ ਬਾਬਰੀ ਮਸਜਿਦ ਦਾ ਢਾਹਿਆ ਜਾਣਾ ਇਕ ਗ਼ੈਰ ਇਖਲਾਕੀ ਕੰਮ ਸੀ, ਫਿਰ ਵੀ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲੀਆ, ਕਿਉਂਕਿ ਇਸ ਗ਼ੁਨਾਹ ਦੇ ਲਈ ਜਿੰਮੇਵਾਰ ਅਪ੍ਰਾਧੀਆਂ ਨੂੰ ਸਜ਼ਾ ਦੇਣ ਵਿੱਚ ਉਹ ਅਸਫ਼ਲ ਰਹੀ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਡੇ ਸਾਰਿਆਂ ਦੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਸਾਡੀ ਏਕਤਾ ਦੇ ਲਈ, ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਸਭ ਤੋਂ ਬੜਾ ਖ਼ਤਰਾ ਹੈ, ਉਨ੍ਹਾਂ ਨੇ ਸਾਰਿਆਂ ਨੂੰ ਇਸਦੇ ਖ਼ਿਲਾਫ਼ ਅਵਾਜ਼ ਉਠਾਉਣ ਦਾ ਸੱਦਾ ਦਿੱਤਾ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਬੁਲਾਰੇ ਬਿਰਜੂ ਨਾਇਕ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਿੰਦੋਸਤਾਨੀ ਰਾਜ ਸੰਪ੍ਰਦਾਇਕ ਹੈ। ਇਹ ਇਸ ਤੱਥ ਤੋਂ ਦੇਖਿਆ ਜਾ ਸਜਦਾ ਹੈ ਕਿ ਹੁਕਮਰਾਨ ਵਰਗ ਦੀਆਂ ਦੋ ਪ੍ਰਮੁੱਖ ਪਾਰਟੀਆਂ ਨੇ ਬਾਬਰੀ ਮਸਜਿਦ ਢਾਹੁਣ ਦੀ ਪ੍ਰਵਾਨਗੀ ਦਿੱਤੀ ਸੀ, ਉਸ ਸਮੇਂ ਕੇਂਦਰ ਵਿੱਚ ਕਾਂਗਰਸ ਪਾਰਟੀ ਅਤੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸੱਤਾ ਵਿੱਚ ਸੀ। ਸੁਪਰੀਮ ਕੋਰਟ ਨੇ ਉਸੇ ਜਗ੍ਹਾ ਤੇ ਮੰਦਰ ਬਨਾਉਣ ਦਾ ਹੁਕਮ ਦਿੱਤਾ ਹੈ, ਜਿਸ ਜਗ੍ਹਾ ਤੋਂ ਬਾਬਰੀ ਮਸਜਿਦ ਢਾਹੀ ਗਈ ਸੀ। ਇਹ ਹਿੰਦੋਸਤਾਨੀ ਰਾਜ ਦੀ “ਧਰਮਨਿਰਪੱਖਤਾ” ਦਾ ਪੂਰੀ ਤਰ੍ਹਾਂ ਪਰਦਾ ਫ਼ਾਸ਼ ਕਰਦਾ ਹੈ। ਦੇਸ਼ ਦਾ ਸੰਵਿਧਾਨ ਲੋਕਾਂ ਨੂੰ “ਬਹੁਗ਼ਿਣਤੀ” ਅਤੇ “ਘੱਟ ਗ਼ਿਣਤੀ” ਸਮੂਹਾਂ ਵਿੱਚ ਵੰਡਦਾ ਹੈ, ਜਿਸ ਦੇ ਅਧਾਰ ਤੇ ਰਾਜ ਦੀਆਂ ਸੰਸਥਾਵਾਂ ਵੀ ਲੋਕਾਂ ਦੇ ਇਸ ਜਾਂ ਉਸ ਤਬਕੇ ਦੇ ਨਾਲ ਭੇਦਭਾਵ ਕਰਦੀਆਂ ਹਨ। ਉਨ੍ਹਾਂ ਨੇ ਇਸ ਤੱਥ ਤੇ ਵੀ ਜ਼ੋਰ ਦਿੱਤਾ ਕਿ ਕਿ ਕੇਵਲ ਕਿਸੇ ਇਕ ਵਿਸੇਸ਼ ਰਾਜਨੀਤਕ ਪਾਰਟੀ ਨੂੰ ਹੀ, ਸੰਪ੍ਰਦਾਇਕਤਾ ਅਤੇ ਸੰਪ੍ਰਦਾਇਕ ਹਿੰਸਾ ਦੇ ਸਰੋਤ ਦੇ ਰੂਪ ਵਿੱਚ ਦੇਖਣਾ ਗ਼ਲਤ ਹੈ। ਰਾਜ ਅਤੇ ਉਸਦੇ ਸਾਰੇ ਅੰਗ ਸੰਪ੍ਰਦਾਇਕ ਅਤੇ ਸੰਪ੍ਰਦਾਇਕ ਹਿੰਸਾ ਦੇ ਸਰੋਤ ਹਨ। ਉਨ੍ਹਾਂ ਨੇ ਇਸ ਗੱਲ ਨੂੰ ਫਿਰ ਤੋਂ ਦੁਹਰਾਇਆ ਕਿ ਜੋ ਲੋਕ ਸਮੇ ਸਮੇ ਤੇ ਰਾਜ ਦੇ ਨਿਸ਼ਾਨੇ ਤੇ ਆਉਂਦੇ ਹਨ, ਉਨ੍ਹਾਂ ਨੂੰ ਰਾਜ ਦੇ ਹਮਲਿਆਂ ਦੇ ਖ਼ਿਲਾਫ਼ ਆਪਣੀ ਸੁਰੱਖਿਆ ਦੇ ਲਈ ਸੰਗਠਤ ਹੋਣ ਦਾ ਪੂਰਾ ਅਧਿਕਾਰ ਹੈ। ਅਖ਼ੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਸੰਘਰਸ਼ ਦਾ ਨਿਸ਼ਾਨਾ, ਅਸਲ ਵਿੱਚ ਅਜਿਹਾ ਲੋਕਤੰਤਰ ਰਾਜ ਬਨਾਉਣਾ ਹੋਵੇਗਾ, ਜਿੱਥੇ ਸਾਰੇ ਮਹੱਤਵਪੂਰਣ ਮੁੱਦਿਆਂ ਤੇ ਫ਼ੈਸਲੇ ਲੈਣ ਦੀ ਤਾਕਤ ਲੋਕਾਂ ਦੇ ਕੋਲ ਹੋਵੇਗੀ ਜੋ ਸਾਡੀ ਜ਼ਿੰਦਗੀ ਤੇ ਅਸਰ ਪਾਉਂਦੇ ਹਨ ਅਤੇ ਉਨ੍ਹਾਂ ਸਾਰੇ ਗ਼ੁਨਾਹਗਾਰਾਂ ਨੂੰ ਸਜ਼ਾ ਦੇਣ ਦੀ ਤਾਕਤ ਹੋਵੇਗੀ ਜੋ ਸਾਡੀ ਜਿੰਦਗੀ ਅਤੇ ਜ਼ਮੀਰ ਦੇ ਅਧਿਕਾਰ ਅਤੇ ਇੱਕ ਇੱਜਤਦਾਰ ਅਤੇ ਸੁਰੱਖਿਅਤ ਜਿੰਦਗੀ ਜੀਣ ਦੇ ਸਾਡੇ ਅਧਿਕਾਰ ਦੀ ਉਲੰਘਣਾ ਕਰਦੇ ਹਨ।

ਐਸ.ਡੀ.ਪੀ.ਆਈ ਦੇ ਮੌ:ਸ਼ਫ਼ੀ ਨੇ ਦੱਸਿਆ ਕਿ ਬਾਬਰੀ ਮਸਜਿਦ ਦਾ ਢਾਹਿਆ ਜਾਣਾ ਸਿਰਫ਼ ਮੁਸਲਮਾਨਾਂ ਦੇ ਹੀ ਖ਼ਿਲਾਫ਼ ਨਹੀਂ ਬਲਕਿ ਸਾਡੇ ਦੇਸ਼ ਦੇ ਸਾਰੇ ਲੋਕਾਂ ਤੇ ਅਤੇ ਸਾਡੇ ਲੋਕਤੰਤਰਿਕ ਅਧਿਕਾਰਾਂ ਤੇ ਇੱਕ ਖ਼ਤਰਨਾਕ ਹਮਲਾ ਸੀ। ਸਾਡੇ ਹਾਕਮ ਦੇਸ਼ ਦੇ ਬਹੁ ਗ਼ਿਣਤੀ ਲੋਕਾਂ ਦੇ ਲਈ ਭੋਜਨ, ਘਰ, ਸਿੱਖਿਆ, ਸਿਹਤ ਸੇਵਾ ਅਤੇ ਰੋਜ਼ੀ-ਰੋਟੀ ਆਦਿ ਸੁਰੱਖਿਅਤ ਨਹੀਂ ਕਰ ਸਕਦੇ, ਇਸ ਲਈ ਉਹ ਲੋਕਾਂ ਦੇ ਵਿੱਚ ਫੁੱਟ ਪਾਉਣ ਦੇ ਲਈ ਫ਼ਿਰਕੂ ਜ਼ਹਿਰ ਫੈਲਾਉਂਦੇ ਹਨ।

ਲੋਕ ਪਕਸ਼ ਤੋਂ ਕੇ.ਕੇ. ਸਿੰਘ ਨੇ ਕਿਹਾ ਕਿ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਦੇ ਖ਼ਿਲਾਫ਼ ਸੰਘਰਸ਼, ਦੇਸ਼ ਦੇ ਬੜੇ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰ ਵਰਗ ਦੇ ਕਰੂਰ ਰਾਜ ਦੇ ਖ਼ਿਲਾਫ਼ ਸੰਘਰਸ਼ ਹੈ। ਸੰਪ੍ਰਦਾਇਕ ਹਿੰਸਾ ਦਾ ਨਿਸ਼ਾਨਾ ਪੂਰਾ ਮਜ਼ਦੂਰ ਵਰਗ ਅਤੇ ਆਮ ਲੋਕ ਹਨ। ਉਨ੍ਹਾਂ ਨੇ ਕਿਹਾ ਕਿ ਸੰਪ੍ਰਦਾਇਕ ਹਿੰਸਾ ਤਾਂ ਹੀ ਖ਼ਤਮ ਹੋਵੇਗੀ ਜਦੋਂ ਮਜ਼ਦੂਰਾਂ ਦੇ ਹੱਥ ਵਿੱਚ ਸੱਤਾ ਆਵੇਗੀ।

ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾਮਰੇਡ ਮੁੰਨਾ ਪ੍ਰਸ਼ਾਦ ਨੇ ਕਿਹਾ ਕਿ ਸਾਡਾ ਸੰਘਰਸ਼ ਹਿੰਦੋਸਤਾਨੀ ਰਾਜ ਦੇ ਖ਼ਿਲਾਫ਼ ਹੋਣਾ ਚਾਹੀਦਾ ਹੈ, ਜੋ ਰਾਜ ਬੜੇ ਇਜਾਰੇਦਾਰ ਕਾਰਪੋਰੇਟ ਘਰਾਣਿਆ ਦੇ ਹਿਤਾਂ ਦੀ ਰੱਖਿਆ ਕਰਦਾ ਹੈ ਅਤੇ ਸਾਡੇ ਮਜ਼ਦੂਰਾਂ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਸਭ ਤੋਂ ਮੁਢਲੇ ਅਧਿਕਾਰਾਂ ਦੀ ਬੇਰਹਿਮੀ ਨਾਲ ਉਲੰਘਣਾ ਕਰਦਾ ਹੈ। ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਹੀ ਲੋਕਾਂ ਤੇ ਹੋ ਰਹੇ ਸੰਪ੍ਰਦਾਇਕ ਹਮਲਿਆਂ ਨੂੰ ਰੋਕ ਸਕਦਾ ਹੈ।

ਇਸ ਵਿਰੋਧ ਪ੍ਰਦਰਸ਼ਣ ਦਾ ਪ੍ਰਬੰਧ ਬੇਹੱਦ ਕਠਿਨ ਹਾਲਤਾਂ ਵਿਚ ਕੀਤਾ ਗਿਆ ਸੀ। ਕਿਉਂਕਿ ਦਿੱਲੀ ਪੁਲਿਸ ਨੇ ਇਹ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਆਖ਼ਰੀ ਸਮੇਂ ਤੱਕ ਨਹੀਂ ਦਿੱਤੀ ਸੀ। ਜਦ ਕਿ ਇਸ ਪ੍ਰੋਗਰਾਮ ਦੀ ਅਧਿਕਾਰਤ ਸੂਚਨਾ ਉਨ੍ਹਾਂ ਨੂੰ ਕਈ ਹਫ਼ਤੇ ਪਹਿਲਾਂ ਹੀ ਦੇ ਦਿੱਤੀ ਗਈ ਸੀ। ਰੈਲੀ ਨੂੰ ਰੋਕਣ ਦੇ ਲਈ, ਲਾਠੀਚਾਰਜ ਕਰਨ ਵਾਲੀ ਪੁਲਿਸ ਨੂੰ ਸੈਂਕੜਿਆਂ ਦੀ ਗ਼ਿਣਤੀ ਵਿੱਚ ਤੈਨਾਤ ਕੀਤਾ ਗਿਆ ਸੀ। ਜਦੋਂ ਸਹਿਭਾਗੀ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਣ ਕਰਨ ਦੇ ਆਪਣੇ ਫੈਸਲੇ ਤੇ ਲੜਾਕੂ ਤਰੀਕੇ ਨਾਲ ਜ਼ੋਰ ਪਾਇਆ, ਤਾਂ ਜਾ ਕੇ ਪੁਲਿਸ ਨੇ ਐਲਾਨ ਕੀਤਾ ਕਿ ਪ੍ਰਬੰਧਕਾਂ ਨੂੰ ਸਟੇਜ ਬਨਾਉਣ ਦੀ ਆਗਿਆ ਨਹੀਂ ਹੈ ਅਤੇ ਉਹ ਲਾਊਡ ਸਪੀਕਰ ਦਾ ਵੀ ਪ੍ਰਯੋਗ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਬਾਬਰੀ ਮਸਜਿਦ ਢਾਹੁਣ ਦੇ ਖ਼ਿਲਾਫ਼ ਇਸ ਵਿਰੋਧ ਪ੍ਰਦਰਸ਼ਣ ਨੂੰ ਅਸਫ਼ਲ ਕਰਨ ਦੇ ਲਈ ਹਰ ਸੰਭਵ ਯਤਨ ਕੀਤਾ ਗਿਆ ਸੀ, ਜਦ ਕਿ ਕਈ ਹੋਰ ਰੈਲੀਆਂ ਅਤੇ ਪ੍ਰਦਰਸ਼ਣਾ ਨੂੰ ਇਨ੍ਹਾਂ ਹੀ ਅਧਿਕਾਰੀਆਂ ਵਲੋਂ ੳਸੇ ਜਗ੍ਹਾ ਤੇ ਕਰਨ ਦੀ ਪੂਰੀ ਆਗਿਆ ਦਿੱਤੀ ਗਈ ਸੀ। ਇਹ ਸਪਸ਼ਟ ਸੀ ਕਿ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ ਬਰਸੀ ਤੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਣ ਕਰਨ ਤੋਂ ਰੋਕਣ ਦੇ ਹੁਕਮ ਕੇਂਦਰੀ ਗ੍ਰਹਿ ਵਿਭਾਗ ਦੇ ਮੱਖ ਅਧਿਕਾਰੀਆਂ ਵਲੋਂ ਆਏ ਸਨ। ਇਸ ਵਿਰੋਧ ਪ੍ਰਦਰਸ਼ਣ ਨੂੰ ਰੱਦ ਕਰਨ ਦੇ ਜਬਰਦਸਤ ਦਬਾਅ ਦੇ ਬਾਵਜੂਦ, ਸਹਿਭਾਗੀ ਸੰਗਠਨਾਂ ਨੇ ਬੜੀ ਬਹਾਦਰੀ ਨਾਲ ਅੱਗੇ ਵਧ ਕੇ ਇੱਕ ਸਫ਼ਲ ਵਿਰੋਧ ਪ੍ਰਦਰਸ਼ਣ ਦਾ ਪ੍ਰਬੰਧ ਕੀਤਾ।

ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 30ਵੀਂ ਬਰਸੀ ਉਤੇ ਵਿਰੋਧ ਪ੍ਰਦਰਸ਼ਣ ਨੂੰ ਰੋਕਣ ਦੀ ਅਧਿਕਾਰੀਆਂ ਦੀ ਕੋਸ਼ਿਸ਼ ਇੱਕ ਬਾਰ ਫਿਰ ਇਸ ਸਚਾਈ ਨੂੰ ਪ੍ਰਗਟ ਕਰਦੀ ਹੈ ਕਿ ਹਿੰਦੋਸਤਾਨੀ ਰਾਜ ਸੰਪ੍ਰਦਾਇਕ ਹਿੰਸਾ ਦਾ ਅਯੋਜਕ ਹੈ। ਆਪਣੇ ਜਨ ਵਿਰੋਧੀ ਅਤੇ ਸਮਾਜ ਵਿਰੋਧੀ ਅਜੰਡੇ ਦੇ ਖ਼ਿਲਾਫ਼ ਇੱਕਜੁੱਟ ਵਿਰੋਧ ਨੂੰ ਕੁਚਲਣ ਦੇ ਲਈ ਲੋਕਾਂ ਨੂੰ ਸੰਪ੍ਰਦਾਇਕ ਅਧਾਰ ਤੇ ਵੰਡਣਾ ਅਤੇ ਸੰਪ੍ਰਦਾਇਕ ਜਨਸੰਹਾਰ ਨੂੰ ਬੜਾਵਾ ਦੇਣਾ ਹੁਕਮਰਾਨ ਵਰਗ ਦਾ ਪਸੰਦੀਦਾ ਤਰੀਕਾ ਹੈ। ਹਿੰਦੋਸਤਾਨੀ ਰਾਜ ਇਹ ਯਕੀਨੀ ਬਨਾਉਣ ਦੇ ਲਈ ਬੇਤਾਬ ਹੈ ਕਿ ਰਾਜ ਵਲੋਂ ਅਯੋਜਤ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਦੇ ਖ਼ਿਲਾਫ਼ ਲੋਕਾਂ ਦੀ ਅਵਾਜ਼ ਨੂੰ ਕਿਸੇ ਤਰ੍ਹਾਂ ਦਬਾ ਦਿੱਤਾ ਜਾਵੇ।

ਇਸ ਵਿਰੋਧ ਪ੍ਰਦਰਸ਼ਣ ਦੇ ਸਫ਼ਲ ਅਯੋਜਨ ਨੇ ਲੋਕ ਰਾਜ ਸੰਗਠਨ ਅਤੇ ਸਾਰੇ ਹੀ ਸਹਿਭਾਗੀ ਸੰਗਠਨਾਂ ਦੇ ਦ੍ਰਿੜ ਵਿਸਵਾਸ਼ ਨੂੰ ਇੱਕ ਬਾਰ ਫਿਰ ਸਪਸ਼ਟ ਰੂਪ ਨਾਲ ਸਾਫ਼ ਕੀਤਾ ਕਿ ਲੋਕਾਂ ਦੀ ਏਕਤਾ ਨੂੰ ਤੋੜਨ ਦੀ ਹਿੰਦੋਸਤਾਨੀ ਰਾਜ ਦੀ ਸਾਜ਼ਿਸ਼ ਦਾ ਆਮ ਲੋਕ ਹਮੇਸ਼ਾ ਜ਼ਬਰਦਸਤ ਵਿਰੋਧ ਕਰਨਗੇ। ਸਾਰੇ ਸਹਿਭਾਗੀ ਸੰਗਠਨਾਂ ਨੇ ਰਾਜ ਵਲੋਂ ਕੀਤੀ ਜਾਂਦੀ ਸੰਪ੍ਰਦਾਇਕ ਹਿੰਸਾ ਅਤੇ ਰਾਜਕੀ ਅਤੰਕ ਨੂੰ ਖਤਮ ਕਰਨ ਦੇ ਲਈ ਸੰਘਰਸ਼ ਜਾਰੀ ਰੱਖਣ ਦੇ ਆਪਣੇ ਦ੍ਰਿੜ ਸੰਕਲਪ ਨੂੰ ਇੱਕ ਬਾਰ ਫਿਰ ਤੋਂ ਦੁਹਰਾਇਆ।

close

Share and Enjoy !

Shares

Leave a Reply

Your email address will not be published. Required fields are marked *