ਪੰਜਾਬ ਦੇ ਖੇਤ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤਾ

Sangarur_laathi_chargeਜਮੀਨ ਪ੍ਰਾਪਤੀ ਸੰਘਰਸ਼ ਸਮਿਤੀ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਦਿਹਾੜੀ ਮਜ਼ਦੂਰ ਸਭਾ ਦੇ ਨਾਲ ਜੁੜੇ ਖੇਤ ਮਜ਼ਦੂਰਾਂ ਨੇ ਸੰਗਰੂਰ ਦੇ ਵਿਚ ਪੰਜਾਬ ਦੇ ਮੁਖ ਮੰਤਰੀ ਦੇ ਘਰ ਦੇ ਬਾਹਰ 30 ਨਵੰਬਰ ਨੂੰ ਇਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ|

ਉਹਨਾਂ ਦੀ ਮੁੱਖ ਮੰਗਾਂ ਹਨ – ਪਿੰਡ ਦੀ ਸ਼ਾਮਲਾਟ ਜਮੀਨ ਨੂੰ ਪੱਕੀ ਸੁਰਖਿਅਤ ਜਮੀਨ ਦੇ ਵਿਚ ਬਦਲਣ ਦੇ ਲਾਇ ਕਨੂੰਨ ਦੇ ਵਿਚ ਸੰਸ਼ੋਧਨ ਕਰਨਾ, ਪਿੰਡ ਦੇ ਸਹਿਕਾਰੀ ਸਮਿਤੀ ਦੇ ਵਿਚ ਦਲਿਤਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਕਰਨਾ ਅਤੇ ਵਿਰੋਧ ਪ੍ਰਦਰਸ਼ਨ ਦੇ ਵਿਚ ਹਿਸਾ ਲੈ ਰਹੇ ਜ਼ੈਡ.ਪੀ.ਐਸ.ਸੀ. ਦੇ ਕਾਰਕੁਨਾਂ ਦੇ ਖਿਅਫ਼ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਰੱਧ ਕਰਵਾਣਾ ਹੈ|

ਅੰਦੋਲਨਕਾਰੀ ਜਦੋ ਮੁੱਖਮੰਤਰੀ ਦੇ ਘਰ ਦਾ ਘਰੋਂ ਕਰ ਲਾਇ ਪੁਜੇ ਤਾਂ ਪੁਲਿਸ ਨੇ ਉਹਨਾਂ ਦੇ ਰਸਤੇ ਦੇ ਵਿਚ ਬੈਰੀਕੇਡ ਲਗਾ ਦਿਤੇ, ਟਰੱਕਾਂ ਅਤੇ ਹੋਰ ਵਸੀਲਿਆਂ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ| ਪੁਲਿਸ ਨੇ ਅੰਦੋਲਨਕਾਰੀਆਂ ਉਤੇ ਅੰਨ੍ਹੇ ਵਾਹ ਲਾਠੀਆਂ ਬਰਸਾਨੀਆਂ, ਜਿਸਦੇ ਕਾਰਨ  ਬਹੁਤ ਕਾਰਕੁਨ ਜਖਮੀ ਹੋ ਗਏ|

ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ 21 ਦਸੰਬਰ ਨੂੰ ਅੰਦੋਲਨਕਾਰੀ ਖੇਤ ਮਜ਼ਦੂਰਾਂ ਨੂੰ ਮਿਲਣਗੇ, ਤਾਂ ਮਜ਼ਦੂਰਾਂ ਨੇ ਆਪਣੇ ਅੰਦੋਲਨ ਨੂੰ ਖਤਮ ਕਰ ਦਿੱਤਾ| ਹਾਲਾਂਕਿ, ਉਹਨਾਂ ਨੇ ਐਲਾਨ ਕੀਤਾ ਹੈ ਕਿ ਲੰਭੇ ਸਮੇ ਤੋਂ ਚਲੀ ਆਉਂਦੀ ਉਹਨਾਂ ਦੀਆਂ ਮੰਗਾਂ ਨੂੰ ਅਗਰ ਸਰਕਾਰ ਨੂੰ ਪੂਰਾ ਕਰ ਪਾਉਂਦੀ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ ਕਰ ਦੇਣਗੇ|

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਵੇ ਪੰਜਾਬ ਦੇ ਹੋਰ ਕਿਸਾਨ ਸੰਘਠਨਾਂ ਨੇ ਖੇਤ ਮਜ਼ਦੂਰਾਂ ਦੇ ਦੁਆਰਾ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕੀਤਾ ਹੈ|

Share and Enjoy !

Shares

Leave a Reply

Your email address will not be published. Required fields are marked *