ਅਮਰੀਕੀ ਸਾਮਰਾਜਵਾਦ ਦੀ ਰਣਨੀਤੀ ਵਿਚ ਹਿੰਦੋਸਤਾਨ ਦੀ ਭੂਮਿਕਾ

ਅਮਰੀਕੀ ਸਾਮਰਾਜਵਾਦ ਦੀ ਪੂਰੇ ਏਸ਼ੀਆ ਉਤੇ ਆਪਣੀ ਚੌਧਰ ਸਥਾਪਤ ਕਰਨ ਦੀ ਰਣਨੀਤੀ ਵਿਚ ਹਿੰਦੋਸਤਾਨ ਮੁੱਖ ਭੂਮਿਕਾ ਨਿਭਾ ਰਿਹਾ ਹੈ।

ਅਮਰੀਕੀ ਬਦੇਸ਼ ਵਿਭਾਗ ਵਿਚ ਪੂਰਵੀ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਬਿਊਰੋ ਦੇ ਉਪ ਸਹਾਇਕ ਸਕੱਤਰ, ਐਲੈਕਸ ਵੌਂਗ ਨੇ ਅਪਰੈਲ 2018 ਵਿਚ “ਹਿੰਦ-ਪ੍ਰਸ਼ਾਂਤ ਰਣਨੀਤੀ” ਨਾਂ ਦੀ ਤਕਰੀਰ ਵਿਚ ਹੇਠ ਲਿਖੇ ਨੁਕਤੇ ਉਠਾਏ:

“ਆਪਣਾ ਧਿਆਨ ‘ਹਿੰਦ-ਪ੍ਰਸ਼ਾਂਤ’ ਸ਼ਬਦ ਉਤੇ ਕਰੋ। ਇਹ ਮਹੱਤਵਪੂਰਣ ਹੈ ਕਿ ਅਸੀਂ ਇਸ ਸ਼ਬਦ ਦਾ ਪ੍ਰਯੋਗ ਕਰ ਰਹੇ ਹਾਂ। ਪਹਿਲਾਂ ਵੀ ਲੋਕ ਹਿੰਦ-ਪ੍ਰਸ਼ਾਂਤ ਸ਼ਬਦ ਦੀ ਵਰਤੋਂ ਕਰਦੇ ਸਨ … ਪਰ ਅਸੀਂ ਦੋ ਕਾਰਨਾਂ ਕਰਕੇ ਇਨ੍ਹਾਂ ਸ਼ਬਦਾਂ ਨੂੰ ਅਪਣਾਇਆ ਹੈ। ਨੰਬਰ ਇਕ, ਇਹ … ਇਸ ਵਰਤਮਾਨ ਸਚਾਈ ਨੂੰ ਸਵੀਕਾਰ ਕਰਦਾ ਹੈ ਕਿ ਦੱਖਣੀ ਏਸ਼ੀਆ ਅਤੇ ਖਾਸ ਕਰਕੇ ਹਿੰਦੋਸਤਾਨ, ਪੈਸੇਫਿਕ ਅਤੇ ਪੂਰਵੀ ਏਸ਼ੀਆ ਵਿਚ ਅਤੇ ਦੱਖਣ-ਪੂਰਵੀ ਏਸ਼ੀਆ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੂਸਰਾ … ਇਹ ਸਾਡੇ ਹਿੱਤ ਵਿਚ ਹੈ ਕਿ ਹਿੰਦੋਸਤਾਨ ਇਸ ਖੇਤਰ ਵਿਚ ਹੋਰ ਧੜੱਲੇਦਾਰ ਭੂਮਿਕਾ ਨਿਭਾਏ। ਇਹ ਦੇਸ਼ ਹਿੰਦ-ਪ੍ਰਸ਼ਾਂਤ ਇਲਾਕੇ ਵਿਚ ਅਜ਼ਾਦ ਅਤੇ ਖੁਲ੍ਹੇ ਹਾਲਾਤ ਸਥਾਪਤ ਕਰ ਸਕਦਾ ਹੈ ਅਤੇ ਸਾਡੀ ਨੀਤੀ ਇਹ ਯਕੀਨੀ ਬਣਾਉਣਾ ਹੈ ਕਿ ਹਿੰਦੋਸਤਾਨ ਇਹ ਭੂਮਿਕਾ ਨਿਭਾਏ”।

ਹਿੰਦ-ਪ੍ਰਸ਼ਾਂਤ ਦਾ ਮਤਲਬ ਹੈ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਦਾ ਇਲਾਕਾ। ਇਸ ਵਿਚ ਅਫਰੀਕਾ ਦੇ ਪੂਰਵੀ ਤੱਟ ਤੋਂ ਲੈ ਕੇ ਅਮਰੀਕਾ ਦੇ ਪੱਛਮੀ ਤੱਟ ਤਕ ਦੇ ਸਾਰੇ ਦੇਸ਼ ਸ਼ਾਮਲ ਹਨ। ਹਿੰਦੋਸਤਾਨ ਅਤੇ ਅਮਰੀਕਾ ਇਸ ਇਲਾਕੇ ਦੇ ਦੋ ਸਿਰੇ ਬਣਨ ਵਾਲੇ ਹਨ (ਪੱਛਮ ਵਿਚ ਹਿੰਦੋਸਤਾਨ ਅਤੇ ਪੂਰਵ ਵਿਚ ਅਮਰੀਕਾ। ਹਿੰਦੋਸਤਾਨ ਦੀ ਭੂਮਿਕਾ ਏਸ਼ੀਆ ਉਤੇ ਆਪਣੀ ਚੌਧਰ ਜਮਾਉਣ ਵਿਚ ਅਮਰੀਕਾ ਦੀ ਮਦਦ ਕਰਨਾ ਹੈ।

ਅਮਰੀਕਾ ਮੰਗ ਕਰ ਰਿਹਾ ਹੈ ਕਿ ਸਭ ਦੇਸ਼ਾਂ ਨੂੰ ਅਜਾਰੇਦਾਰ ਸਰਮਾਏਦਾਰਾਂ ਅਤੇ ਸਾਮਰਾਜਵਾਦੀ ਦੇਸ਼ਾਂ ਵਲੋਂ ਖੁੱਲੀ ਲੁੱਟ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਣੇ ਚਾਹੀਦੇ ਹਨ ਅਤੇ ਬਹੁ-ਪਾਰਟੀਵਾਦੀ ਪ੍ਰਤੀਨਿਧਤਾਵਾਦੀ ਜਮਹੂਰੀਅਤ ਦੇ ਨੁਸਖੇ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਹੜੇ ਦੇਸ਼ ਅਜੇਹਾ ਨਹੀਂ ਕਰਦੇ, ਉਨ੍ਹਾਂ ਉਪਰ “ਅਜ਼ਾਦ ਅਤੇ ਖੁੱਲ੍ਹਾ” ਨਾਂ ਹੋਣ ਦਾ ਇਲਜ਼ਾਮ ਲਾਇਆ ਜਾਂਦਾ ਹੈ।

ਐਡਮਿਰਲ ਜੌਹਨ ਅਕਿਨੀਲੋ ਨੇ ਮਈ 2018 ਵਿਚ ਅਮਰੀਕੀ ਪ੍ਰਸ਼ਾਂਤ ਸਮੁੰਦਰੀ ਬੇੜੇ ਦੀ ਕਮਾਨ ਸੰਭਾਲਦਿਆਂ ਐਲਾਨ ਕੀਤਾ ਸੀ: “ਵੱਡੀਆਂ ਤਾਕਤਾਂ ਵਿਚਕਾਰ ਆਪਸੀ ਮੁਕਾਬਲੇਬਾਜ਼ੀ ਇੰਡੋ-ਪਸੇਫਿਕ ਖੇਤਰ ਨਾਲੋਂ ਵਧ ਹੋਰ ਕਿਤੇ ਵੀ ਨਹੀਂ ਹੈ…”।

ਅਮਰੀਕਾ ਨੇ ਆਪਣੀਆਂ ਫੌਜਾਂ ਦਾ ਬਹੁਤ ਹਿੱਸਾ ਹਿੰਦ-ਪ੍ਰਸ਼ਾਂਤ ਇਲਾਕੇ ਵਿਚ ਭੇਜ ਦਿਤਾ ਹੈ। ਉਹ ਦੱਖਣੀ ਚੀਨ ਸਾਗਰ ਵਿਚ ਆਪਣੀਆਂ ਫੌਜਾਂ ਤਾਇਨਾਤ ਕਰਨੀਆਂ ਤੇਜ਼ ਕਰ ਦਿਤਾ ਹੈ ਅਤੇ ਚੀਨ ਦੇ ਟਾਪੂਆਂ ਤੋਂ 12 ਮੀਲ ਦੀ ਦੂਰੀ ਦੇ ਅੰਦਰ ਇਕ ਗਿਣੇ-ਮਿਥੇ ਢੰਗ ਨਾਲ ‘ਫ੍ਰੀਡਮ ਆਫ ਨੈਵੀਗੇਸ਼ਨ (ਨੇਵੀ ਦੇ ਆਉਣ ਜਾਣ ਦੀ ਅਜ਼ਾਦੀ)’ ਨਾਮੀ ਜੰਗੀ ਮਸ਼ਕਾਂ ਕਰਦਾ ਰਹਿੰਦਾ ਹੈ। ਇਹ ਚੀਨ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਹਨ। ਉਹ ਚੀਨ ਅਤੇ ਹਿੰਦੋਸਤਾਨ ਸਮੇਤ ਕਈ ਹੋਰ ਦੇਸ਼ਾਂ ਦੇ ਆਰਥਿਕ ਖੇਤਰਾਂ ਵਿਚ ਆਪਣੇ ਜੰਗੀ ਬੇੜੇ ਲੈ ਜਾਂਦਾ ਹੈ, ਇਹ ਆਰਥਿਕ ਖੇਤਰ ਉਸ ਦੇ ਤੱਟ ਤੋਂ 200 ਕਿਲੋਮੀਟਰ ਤਕ ਦੇ ਇਲਾਕੇ ਨੂੰ ਮੰਨਿਆਂ ਜਾਂਦਾ ਹੈ। ਇਹ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਹੈ ਜਿਸ ਦੇ ਮੁਤਾਬਕ ਕਿਸੇ ਵੀ ਦੇਸ਼ ਦੇ ਆਰਥਿਕ ਖੇਤਰ ਵਿਚ ਜੰਗੀ ਬੇੜੇ ਦਾਖਲ ਕਰਨ ਤੋਂ ਪਹਿਲਾਂ ਉਸ ਦੇਸ਼ ਤੋਂ ਇਜਾਜ਼ਤ ਲਈ ਜਾਣੀ ਚਾਹੀਦੀ ਹੈ। ਅਮਰੀਕਾ ਹਿੰਦੋਸਤਾਨ ਅਤੇ ਹੋਰ ਦੇਸ਼ਾਂ ਨੂੰ ਚੀਨ ਦੇ ਖਿਲਾਫ ਭੜਕਾਉਂਦਾ ਰਹਿੰਦਾ ਹੈ।

ਹਿੰਦੋਸਤਾਨ ਦੇ ਬਦੇਸ਼ ਮੰਤਰੀ ਐਸ. ਜੈਸ਼ੰਕਰ ਨੇ 18 ਅਗਸਤ ਨੂੰ, ਬੈਂਕਾਕ, ਥਾਇਲੈਂਡ ਦੇ ਚੁਲਾਲੌਂਗ ਵਿਸ਼ਵਵਿਿਦਆਲੇ ਵਿਚ ਦਿਤੇ ਇਕ ਭਾਸ਼ਣ ਵਿਚ ਕਿਹਾ ਸੀ ਕਿ:

“… ਹਿੰਦੋਸਤਾਨ ਦੇ ਵਧੇਰੇ ਹਿੱਤ ਹੁਣ ਹਿੰਦੋਸਤਾਨ ਦੇ ਪੂਰਵ ਵਿਚ, ਹਿੰਦ-ਮਹਾਂਸਾਗਰ ਤੋਂ ਅੱਗੇ ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਵਿਚ ਹਨ”। ਇਸ ਤੋਂ ਅੱਗੇ ਉਸ ਨੇ ਕਿਹਾ ਕਿ, “ਸਿਧੇ ਸ਼ਬਦਾਂ ਵਿਚ ਕਹੀਏ ਤਾਂ ਹਿੰਦ-ਮਹਾਂਸਾਗਰ ਤੋਂ ਪ੍ਰਸ਼ਾਂਤ ਮਹਾਂ-ਸਾਗਰ ਦਾ ਅਲੱਗ ਹੋਣਾ 1945 ਤੋਂ ਬਾਅਦ ਅਮਰੀਕਾ ਦੇ ਰਣਨੈਤਿਕ ਦੱਬ-ਦਬਾ ਦਾ ਨਤੀਜਾ ਸੀ। ਕਿਉਂਕਿ ਪਿਛਲੇ ਦੋ ਦਹਾਕਿਆਂ ਤੋਂ ਵੱਖ ਵੱਖ ਦੇਸ਼ਾਂ ਦੀ ਤਾਕਤ ਵਿਚ ਤਬਦੀਲੀ ਹੋਈ ਹੈ ਇਸ ਲਈ ਜ਼ਰੂਰੀ ਤੌਰ ਉਤੇ ਇਹਦੇ ਵਿਚ ਵੀ ਤਬਦੀਲੀ ਹੋਣੀ ਹੀ ਸੀ। ਅਮਰੀਕਾ ਦੀ ਮੌਜੂਦਾ ਨਵੀਂ ਸਥਿਤੀ, ਚੀਨ ਦੇ ਨਾਲ ਨਾਲ ਹਿੰਦੋਸਤਾਨ ਦਾ ਉੱਭਰ ਕੇ ਅੱਗੇ ਆਉਣ, ਜਪਾਨ ਅਤੇ ਅਸਟਰੇਲੀਆ ਦੇ ਇਸ ਖੇਤਰ ਵਿਚ ਬਾਹਰੀ ਸਬੰਧ, ਦੱਖਣੀ ਕੋਰੀਆ ਦੇ ਹਿੱਤਾਂ, ਏਸੀਆਨ ਦਾ ਵਿਆਪਕ ਨਜ਼ਰੀਆ, ਇਨ੍ਹਾਂ ਸਭ ਨੇ ਇਸ ਤਬਦੀਲੀ ਵਿਚ ਹਿੱਸਾ ਪਾਇਆ ਹੈ। … ਹੁਣ ਕਿਸੇ ਇਕ ਦੇਸ਼ ਲਈ ਇਸ ਸਭਤਰਫਾ ਬੋਝ ਸੰਭਾਲਣਾ ਸੰਭਵ ਨਹੀਂ ਹੈ”।

ਮੰਤਰੀ ਦਾ ਮਤਲਬ ਹੈ ਕਿ ਹਿੰਦੋਸਤਾਨ ਨੂੰ ਅਮਰੀਕੀ ਸਾਮਰਾਜਵਾਦ ਦੇ “ਬੋਝ” ਨੂੰ ਵੰਡਾਉਣਾ ਚਾਹੀਦਾ ਹੈ। ਹਿੰਦੋਸਤਾਨ ਨੂੰ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਆਰਥਿਕ ਅਤੇ ਰਾਜਨੀਤਕ ਢਾਂਚੇ ਸਥਾਪਤ ਕਰਨ ਤੋਂ ਰੋਕਣ ਅਤੇ ਚੀਨ ਦੇ ਪ੍ਰਭਾਵ ਖੇਤਰ ਨੂੰ ਵਧਣ ਤੋਂ ਰੋਕਣ ਦੇ ‘ਬੋਝ’ ਨੂੰ ਚੁੱਕਣ ਵਿਚ ਅਮਰੀਕਾ ਦਾ ਸਾਂਝੀਦਾਰ ਬਣਨਾ ਚਾਹੀਦਾ ਹੈ।

ਚੀਨ ਪਿਛਲੇ ਦੋ ਦਸ਼ਕਾਂ ਵਿਚ ਅਮਰੀਕਾ ਵਾਸਤੇ ਇਕ ਚੁਣੌਤੀ ਦੇ ਰੂਪ ਵਿਚ ਉਭਰਿਆ ਹੈ। ਅਮਰੀਕਾ ਚੀਨ ਦੀ ਤਰੱਕੀ ਨੂੰ ਰੋਕਣਾ ਚਾਹੁੰਦਾ ਹੈ। ਇਸ ਮਕਸਦ ਲਈ ਉਹ ਹਿੰਦੋਸਤਾਨ ਨੂੰ ਸਭ ਤੋਂ ਅਹਿਮ ਖਿਲਾੜੀਆਂ ਵਿਚੋਂ ਇਕ ਦੇ ਰੂਪ ਵਿਚ ਦੇਖਦਾ ਹੈ। ਇਸ ਨਿਸ਼ਾਨੇ ਲਈ ਉਹ ਹਿੰਦੋਸਤਾਨ ਦੀਆਂ ਸਾਮਰਾਜਵਾਦੀ ਲਾਲਸਾਵਾਂ ਨੂੰ ਪੱਠੇ ਪਾ ਰਿਹਾ ਹੈ। ਹਿੰਦੋਸਤਾਨੀ ਅਜਾਰੇਦਾਰ ਸਰਮਾਏਦਾਰ ਘਰਾਣੇ ਆਪਣੀਆਂ ਮੰਡੀਆਂ ਅਤੇ ਕੱਚੇ ਮਾਲ ਦੇ ਸਰੋਤਾਂ ਨੂੰ ਵਧਾਉਣ ਲਈ ਅਤੇ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਨਵੀਂਆਂ ਸੰਭਾਵਨਾਵਾਂ ਦੇਖ ਕੇ ਬਹੁਤ ਉਤਸ਼ਾਹਤ ਹੋ ਰਹੇ ਹਨ। ਉਹ ਅਮਰੀਕੀ ਸਾਮਰਾਜਵਾਦੀਆਂ ਨਾਲ ਸਹਿਯੋਗ ਅਤੇ ਚੀਨ ਨਾਲ ਟੱਕਰ ਦੇ ਜ਼ਰੀਏ ਅਜੇਹਾ ਕਰਨ ਦਾ ਸੁਪਨਾ ਦੇਖ ਰਹੇ ਹਨ।

ਪਿਛਲੇ ਦੋ ਦਹਾਕਿਆਂ ਤੋਂ, ਅਮਰੀਕੀ ਸਾਮਰਾਜਵਾਦੀਏ ਹੌਲੀ ਹੌਲੀ ਹਿੰਦੋਸਤਾਨੀ ਹਾਕਮ ਜਮਾਤ ਨਾਲ ਰਣਨੈਤਿਕ ਸੈਨਿਕ ਸਾਂਝੀਦਾਰੀ ਬਣਾ ਅਤੇ ਮਜ਼ਬੂਤ ਕਰ ਰਹੇ ਹਨ। ਅਮਰੀਕੀ ਸਾਮਰਾਜਵਾਦ ਸਮੁੱਚੇ ਏਸ਼ੀਆ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਲਈ ਹਿੰਦੋਸਤਾਨ ਦੀ ਧਰਤੀ ਅਤੇ ਲੋਕਾਂ ਨੂੰ ਏਸ਼ੀਆ ਦੇ ਹੋਰ ਲੋਕਾਂ ਦੇ ਖਿਲਾਫ ਵਰਤਣਾ ਚਾਹੁੰਦਾ ਹੈ।

ਹਿੰਦੋਸਤਾਨੀ ਰਾਜ ਨੇ ਅਮਰੀਕਾ ਨਾਲ ਕਈ ਫੌਜੀ ਸਮਝੌਤਿਆਂ ਉਪਰ ਦਸਖਤ ਕੀਤੇ ਹਨ। ਇਨ੍ਹਾਂ ਸਮਝੌਤਿਆਂ ਤੋਂ ਇਹ ਸੰਭਾਵਨਾ ਬਣਦੀ ਹੈ ਕਿ ਅਮਰੀਕਾ ਆਪਣੀਆਂ ਜੰਗਾਂ ਲਈ ਹਿੰਦੋਸਤਾਨ ਨੂੰ ਆਪਣੇ ਅੱਡੇ ਦੇ ਤੌਰ ਤੇ ਵਰਤ ਸਕਦਾ ਹੈ। ਹਿੰਦੋਸਤਾਨ ਦੀ ਹਾਕਮ ਜਮਾਤ ਆਪਣੇ ਤੰਗ ਸਾਮਰਾਜਵਾਦੀ ਨਿਸ਼ਾਨੇ ਪ੍ਰਾਪਤ ਕਰਨ ਲਈ, ਦੇਸ਼ ਦੀ ਪ੍ਰਭੂਸੱਤਾ ਅਤੇ ਇਸ ਖਿੱਤੇ ਦੀ ਸ਼ਾਂਤੀ ਨੂੰ ਖਤਰੇ ਵਿਚ ਪਾ ਰਹੀ ਹੈ। ਉਹ ਇਕ ਖਤਰਨਾਕ ਰਾਹ ਉਤੇ ਚਲ ਰਿਹਾ ਹੈ ਜੋ ਸਾਡੇ ਲੋਕਾਂ ਅਤੇ ਦੇਸ਼ ਨੂੰ ਤਬਾਹਕੁੰਨ ਜੰਗ ਵਿਚ ਫਸਾ ਸਕਦਾ ਹੈ।

ਅਮਰੀਕਾ ਨਾਲ ਆਪਣਾ ਗਠਬੰਧਨ ਮਜ਼ਬੂਤ ਕਰਨ ਦੇ ਨਾਲ ਨਾਲ, ਹਿੰਦੋਸਤਾਨੀ ਹਾਕਮ ਜਮਾਤ ਨੇ ਰੂਸ ਨਾਲ ਵੀ ਆਪਣੇ ਸੈਨਿਕ-ਰਣਨੈਤਿਕ ਸਬੰਧ ਬਣਾਏ ਹੋਏ ਹਨ। ਹਿੰਦੋਸਤਾਨੀ ਹਾਕਮ ਜਮਾਤ ਇਹ ਸਬੰਧ ਬਣਾਈ ਰਖਣ ਵਿਚ ਕਈ ਫਾਇਦੇ ਦੇਖਦਾ ਹੈ। ਹਿੰਦੋਸਤਾਨੀ ਫੋਜ ਨੂੰ ਰੂਸ ਤੋਂ ਅਤੀ-ਆਧੁਨਿਕ ਹਥਿਆਰ ਮਿਲਦੇ ਰਹੇ ਹਨ। ਇਨ੍ਹਾਂ ਹਥਿਆਰਾਂ ਦੀ ਦੇਖ-ਭਾਲ ਲਈ ਹਿੰਦੋਸਤਾਨ ਰੂਸ ਉਤੇ ਨਿਰਭਰ ਹੈ। ਇਸ ਤੋਂ ਇਲਾਵਾ ਹਿੰਦੋਸਤਾਨੀ ਹਾਕਮ ਜਮਾਤ ਰੂਸ ਨਾਲ ਤਾਲਮੇਲ ਕਰਕੇ ਹਿੰਦੋਸਤਾਨ ਦੇ ਉੱਤਰ-ਪੱਛਮ – ਇਰਾਨ, ਅਫਗ਼ਾਨਿਸਤਾਨ, ਪਾਕਿਸਤਾਨ ਅਤੇ ਮੱਧ-ਏਸ਼ੀਆਈ ਗਣਰਾਜਾਂ ਵਿਚ ਆਪਣੇ ਹਿੱਤ ਅਗੇ ਵਧਾਉਣ ਦੀ ਉਮੀਦ ਰਖਦੇ ਹਨ। ਉਹ ਰੂਸ ਨਾਲ ਆਪਣੇ ਸਬੰਧ ਖਰਾਬ ਨਹੀਂ ਕਰਨਾ ਚਾਹੁੰਦੇ, ਜਿਸ ਤਰਾਂ ਕਿ ਅਮਰੀਕਾ ਨੇ ਮੰਗ ਕੀਤੀ ਹੈ। ਜਿਸ ਦੀ ਮਿਸਾਲ, ਹਿੰਦੋਸਤਾਨੀ ਰਾਜ ਵਲੋਂ ਯੁਕਰੇਨ ਵਿਚ ਜੰਗ ਲਈ ਰੂਸ ਦੀ ਨਿਖੇਧੀ ਕਰਨਾ, ਜਾਂ ਰੂਸ ਦੇ ਖਿਲਾਫ ਬੰਦਸ਼ਾਂ ਲਾਉਣ ਤੋਂ ਇਨਕਾਰ ਕਰਨਾ ਹੈ। ਇਸ ਸਮੇਂ, ਅਮਰੀਕਾ ਨੇ ਹਿੰਦ-ਰੂਸ ਸਬੰਧਾਂ ਬਾਰੇ ਹਿੰਦੋਸਤਾਨ ਦਾ ਰੱਸਾ ਢਿੱਲਾ ਛੱਡਿਆ ਹੋਇਆ ਹੈ। ਉਹ ਹਿੰਦੋਸਤਾਨ ਦੀ ਵਰਤੋਂ ਚੀਨ ਨੂੰ ਨਿਖੇੜਨ ਅਤੇ ਕਮਜ਼ੋਰ ਕਰਨ ਲਈ ਕਰਨਾ ਚਾਹੁੰਦਾ ਹੈ। ਅਮਰੀਕੀ ਸਾਮਰਾਜਵਾਦ ਚੀਨ ਦੇ ਖਿਲਾਫ ਇਕ ਤੋਂ ਬਾਅਦ ਦੂਸਰੀ ਛੇੜਖਾਨੀ ਕਰ ਰਿਹਾ ਹੈ ਅਤੇ ਉਹ ਹਿੰਦੋਸਤਾਨ ਨੂੰ ਵੀ ਚੀਨ ਨਾਲ ਪੰਗੇ ਲੈਣ ਲਈ ਉਕਸਾ ਰਹੇ ਹਨ। ਅਮਰੀਕਾ ਵਲੋਂ ਫੜਿਆ ਹੋਇਆ ਰਾਹ ਸਾਡੇ ਇਲਾਕੇ ਵਿਚ ਜੰਗ ਲਾ ਸਕਦਾ ਹੈ ਜਾਂ ਇਕ ਹੋਰ ਵਿਸ਼ਵ ਜੰਗ ਛੇੜ ਸਕਦਾ ਹੈ।

ਹਿੰਦੋਸਤਾਨੀ ਹਾਕਮ ਜਮਾਤ ਇਕ ਖਤਰਨਾਕ ਰਾਹੇ ਪਈ ਹੋਈ ਹੈ। ਹਿੰਦੋਸਤਾਨ ਦੀ ਮਜ਼ਦੂਰ ਜਮਾਤ ਅਤੇ ਲੋਕਾਂ ਨੂੰ ਏਸ਼ੀਆ ਵਿਚ ਅਮਰੀਕੀ ਸਾਮਰਾਜਵਾਦ ਦੀ ਰਣਨੀਤੀ ਵਿਚ ਹਿੱਸਾ ਲੈਣ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਹਿੰਦੋਸਤਾਨ ਲੋਕਾਂ ਨੂੰ ਜ਼ਰੂਰੀ ਤੌਰ ਤੇ ਮੰਗ ਕਰਨੀ ਅਤੇ ਸੰਘਰਸ਼ ਚਲਾਉਣਾ ਚਾਹੀਦਾ ਹੈ ਕਿ ਹਿੰਦੋਸਤਾਨ ਅਮਰੀਕਾ ਨਾਲ ਆਪਣਾ ਸੈਨਿਕ ਰਣਨੈਤਿਕ ਗਠਜੋੜ ਤੋੜ ਦੇਵੇ।

close

Share and Enjoy !

Shares

Leave a Reply

Your email address will not be published. Required fields are marked *