ਬਿਹਾਰ ਦੇ ਸਫਾਈ ਮਜ਼ਦੂਰ 27 ਅਗਸਤ 2022 ਤੋ ਰਾਜ ਵਿਆਪੀ ਹੜ੍ਹਤਾਲ ਤੇ ਹਨ। ਇਸ ਵਿੱਚ ਸਾਰੀਆਂ ਨਗਰ ਪਾਲਿਕਾਵਾਂ ਦੇ ਮਜ਼ਦੂਰ ਹਿੱਸਾ ਲੈ ਰਹੇ ਹਨ। ਪਟਨਾ ਨਗਰ ਨਿਗ਼ਮ ਵਿੱਚ ਤਕਰੀਬਨ 40,000 ਮਜ਼ਦੂਰ ਹੜ੍ਹਤਾਲ ਵਿੱਚ ਸ਼ਾਮਲ ਹਨ।
ਹੜ੍ਹਤਾਲ ਦਾ ਅਯੋਜਨ ਬਿਹਾਰ ਲੋਕਲ ਬਾਡੀ ਸੰਯੁਕਤ ਸੰਘਰਸ਼ ਮੋਰਚੇ ਅਤੇ ਬਿਹਾਰ ਸਟੇਟ ਪਰਮਾਨੈਂਟ ਬਾਡੀਜ ਇੰਪਲਾਈਜ਼ ਫ਼ੈਡਰੇਸ਼ਨ ਨੇ ਕੀਤਾ। ਉਨ੍ਹਾਂ ਨੇ ਆਪਣੀਆਂ 11 ਨੁਕਾਤੀ ਮੰਗਾਂ ਦੇ ਹੱਕ ਵਿੱਚ ਅਣਮਿਥੇ ਸਮੇਂ ਲਈ ਹੜ੍ਹਤਾਲ ਕੀਤੀ ਹੈ। ਉਨ੍ਹਾਂ ਦੀਆਂ ਮੰਗਾਂ ਵਿੱਚ ਸ਼ਾਮਲ ਹੈ ਕਿ ਠੇਕੇ ਤੇ ਕੰਮ ਕਰ ਰਹੇ ਮਜ਼ਦੂਰਾਂ ਦੇ ਲਈ ਨਿਯਮਤ ਮਜ਼ਦੂਰਾਂ ਦੇ ਬਰਾਬਰ ਤਨਖ਼ਾਹ ਮਿਲਣੀ ਚਾਹੀਦੀ ਹੈ।
ਪਟਨਾ ਨਗਰ ਨਿਗ਼ਮ ਕੂੜਾ ਹਟਾਉਣ ਦੇ ਲਈ ਜੇ.ਸੀ.ਬੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸਦੇ ਬਾਵਜੂਦ ਖ਼ਬਰਾਂ ਮਿਲ ਰਹੀਆਂ ਹਨ ਕਿ ਪਟਨਾ ਅਤੇ ਹੋਰ ਸ਼ਹਿਰਾਂ ਵਿੱਚ ਘਰ-ਘਰ ਤੋਂ ਕੂੜਾ ਹਟਾਉਣ ਦਾ ਕੰਮ, ਸੜਕਾਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ।
ਠੇਕੇ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਨਖ਼ਾਹ ਨਿਯਮਤ ਮਜ਼ਦੂਰਾਂ ਦੀ ਤਨਖ਼ਾਹ ਨਾਲੋਂ ਤੀਜ਼ਾ ਹਿੱਸਾ ਹੀ ਤਨਖ਼ਾਹ ਮਿਲਦੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਮਜ਼ਦੂਰ ਕਈ ਸਾਲਾਂ ਤੋਂ ਅੰਦੋਲਨ ਕਰਦੇ ਆਏ ਹਨ ਅਤੇ ਉਨ੍ਹਾਂ ਨੇ ਆਂਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਇਰਾਦਾ ਪੱਕਾ ਕੀਤਾ ਹੈ। ਸਫ਼ਾਈ ਮਜ਼ਦੂਰਾਂ ਦੀਆਂ ਮੰਗਾਂ ਹਨ ਕਿ ਬਰਾਬਰ ਕੰਮ ਦੇ ਲਈ ਬਾਬਰ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕੰਮ ਦੇ ਬਿਹਤਰ ਹਾਲਾਤ ਹੋਣੇ ਚਾਹੀਦੇ ਹਨ। ਇਹ ਮੰਗਾਂ ਇੱਕ-ਦਮ ਜਾਇਜ਼ ਹਨ।