ਪੰਜਾਬ ਦੇ ਠੇਕਾਂ ਮਜ਼ਦੂਰਾਂ ਨੇ ਹੜਤਾਲ ਕੀਤੀ

ਪੰਜਾਬ ਰੋਡਵੇਜ ਦੇ ਠੇਕਾ ਮਜ਼ਦੂਰ, ਜਿਹਨਾਂ ਦੇ ਵਿਚ ਪੰਨ ਬਸਸੇਵਾ ਅਤੇ ਪੈਪਸੂ ਰੋਡਵੇਜ ਦੇ ਮਜ਼ਦੂਰ ਵੀ ਸ਼ਾਮਿਲ ਹਨ, ਉਹਨਾਂ ਨੇ ਨਿਯਮਿਤ ਰੋਜਗਾਰ ਅਤੇ ਸਮਾਨ ਦੇ ਲਈ ਸਮਾਨ ਤਨਖਾਂ ਦੀ ਮੰਗ ਨੂੰ ਲੈ ਕੇ 14 ਅਗਸਤ ਤੋਂ ਦੀਨਾ ਦੀ ਹੜਤਾਲ ਕੀਤੀ ਗਈ|ਹੜਤਾਲ ਦੀ ਅਗਵਾਈ ਪੀ.ਆਰ.ਟੀ.ਸੀ. ਠੇਕਾ ਮਜ਼ਦੂਰ ਯੂਨੀਅਨ ਨੇ ਕੀਤਾ ਅਤੇ ਇਸ ਦੇ ਵਿਚ 8000 ਮਜ਼ਦੂਰਾਂ ਨੇ ਹਿਸਾ ਲਿਆ| ਹੜਤਾਲ ਦੀ ਵਜ੍ਹਾ ਨਾਲ 3000 ਤੋਂ ਵੀ ਜਿਆਦਾ ਬੱਸਾਂ ਸੜਕਾ ਉਤੇ ਨਹੀਂ ਉਤਰੀਆਂ|

ਯੂਨੀਅਨ ਦੇ ਅਨੁਸਾਰ ਪੀ.ਆਰ.ਟੀ.ਸੀ. ਦੇ ਹਜਾਰਾਂ ਏਦਾਂ ਦੇ ਠੇਕਾ ਮਜ਼ਦੂਰ ਹਨ ਜੋ 15 ਸਾਲ ਤੋਂ ਘਟ ਤੋਂ ਲਗੇ ਹੋਏ ਹਨ ਉਹਨਾਂ ਨੂੰ ਹਜੇ ਤਕ ਪਕਾ ਨਹੀਂ ਕੀਤਾ ਗਿਆ| ਯੂਨੀਅਨ ਨੇ ਮੰਗ ਕੀਤੀ ਹੈ ਕਿ ਬਲੇਕਲਿਸ੍ਟ ਕੀਤੇ ਗਏ ਮਜ਼ਦੂਰਾਂ ਨੂੰ ਮੁੜ ਤੋਂ ਬਹਿਲ ਕੀਤਾ ਜਾਵੇ ਅਤੇ ਔਤਸੂਰਸਿੰਗ ਨੂੰ ਖਤਮ ਕੀਤਾ ਜਾਵੇ, ਪੀ.ਆਰ.ਟੀ.ਸੀ. ਦੇ ਲਾਇ 1000 ਨਵੀਆਂ ਬੱਸਾਂ ਖਰੀਦੀਆਂ ਜਾਣਿਆ ਚਾਹੀਦੀਆਂ ਹਨ| ਯਾਦ ਕੀਤਾ ਜਾਵੇ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਵਾਧਾ ਕੀਤਾ ਸੀ ਕਿ ਪੀ.ਆਰ.ਟੀ.ਸੀ. ਦੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇਗਾ|

ਕੁਝ ਮਹੀਨੇ ਪਹਿਲਾ ਵੀ ਯੂਨੀਅਨ ਨੇ ਮੁੱਖਮੰਤਰੀ ਨਾਲ ਵਾਰਤਾ ਕੀਤੀ ਸੀ ਅਤੇ ਮੁੱਖਮੰਤਰੀ ਦੇ ਵਲੋਂ ਉਹਨੂੰ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਉਹਨਾਂ ਦੀਆਂ ਮੰਗ ਨੂੰ ਪੂਰਾ ਕੀਤਾ ਜਾਵੇਗਾ| ਪਰ ਇਹ ਵਿਸ਼ਵਾਸ ਝੂਠਾ ਨਿਕਲਿਆ| ਇਸ ਲਈ ਮਜ਼ਦੂਰਾਂ ਨੇ ਤਿੰਨ ਦਿਨ ਦੀ ਹੜਤਾਲ ਦੀ ਯੋਜਨਾ ਬਨਾਉਣ ਦੇ ਲਾਇ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ| ਉਹਨਾਂ ਦੀ ਹੜਤਾਲ ਦੇ ਨਾਲ ਆਵਾਜਾਈ ਉਤੇ ਇਹਨਾਂ ਅਸਰ ਪਿਆ ਕਿ ਟਰਾਂਸਪੋਰਟ ਮੰਤਰੀ ਅਤੇ ਮੁੱਖਮੰਤਰੀ ਨੇ ਫਿਰ ਤੋਂ ਇਕ ਵਾਰ ਯੂਨੀਅਨ ਦੇ ਨਾਲ ਵਿਚਾਰ ਵਟਾਂਦਰਾਂ ਕਰਨ ਬਾਰੇ ਕਿਹਾ| ਲੋਕ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮਜ਼ਦੂਰਾਂ ਨੇ ਆਪਣੀ ਹੜਤਾਲ ਵਾਪਿਸ ਲੈ ਲਈ|

close

Share and Enjoy !

Shares

Leave a Reply

Your email address will not be published.