ਭਾਰਤੀ ਰੇਲ ਮਜ਼ਦੂਰਾਂ ਨੇ ਰੇਲ ਨਿਜੀਕਰਨ ਦਾ ਵਿਰੋਧ ਕੀਤਾ

4 ਅਗਸਤ, 202 ਨੂੰ ਭਾਰਤੀ ਰੇਲ ਦੇ ਮਜ਼ਦੂਰਾਂ ਨੇ ਜੰਤਰ ਮੰਤਰ ਉਤੇ ਜਾ ਕੇ ਧਰਨਾ ਦਿਤਾ ਅਤੇ ਪੂਰੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ| ਇਹ ਭੁੱਖ ਹੜਤਾਲ ਸਰਕਾਰ ਦੀ ਰੇਲ ਵਿਰੋਧੀ ਅਤੇ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਕੀਤਾ ਗਿਆਨ ਸੀ| ਧਰਨੇ ਦਾ  ਸਾਰੀ ਭਾਗਡੋਰ ਆਲ ਇੰਡੀਆ ਲੋਕੋ ਰਨਿਗ ਸਟਾਫ ਐਸੋਸੀਏਸ਼ਨ ਦੇ ਅਗਵਾਈ ਦੇ ਵਿਚ ਕੀਤੀ ਗਈ| ਭਾਰੀ ਮੀਂਹ ਦੇ ਬਾਵਜੂਦ ਵੀ ਵਿਰੋਧ ਜੋਰਾਂ ਸ਼ੋਰਾਂ ਦੇ ਚਲਦਾ ਰਿਹਾ, ਅਤੇ ਪੂਰੇ ਜੋਸ਼ ਦੇ ਨਾਲ ਨਿਜੀਕਰਨ ਦੇ ਵਿਰੋਧ ਦੇ ਵਿਚ ਨਾਅਰੇ ਬੁਲੰਦ ਕੀਤੇ ਗਏ|

ਇਸ ਭੁੱਖ ਹੜਤਾਲ ਦੇ ਸਮਰਥਨ ਦੇ ਵਿਚ ਰੇਲਵੇ ਦੇ ਸਾਰੇ ਮੰਡਲਾਂ ਦੇ ਵਿਚ ਅਤੇ ਉਹਨਾਂ ਦੇ ਮੁਖ ਦਫਤਰਾਂ ਉਤੇ ਰੇਲ ਮਜ਼ਦੂਰਾਂ ਨੇ ਭੁੱਖ ਹੜਤਾਲ ਨਾਲ ਵਿਰੋਧ ਕੀਤਾ| ਨਾਲ ਹੀ ਨਾਲ, ਟ੍ਰੇਨਿੰਗ ਲੈ ਰਹੇ ਅੱਪਰੇਨਦਸ਼ਿਪ ਮਜ਼ਦੂਰਾਂ ਨੇ ਵੀ ਇਸ ਵਿਚ ਵੱਧ ਚੜ ਕੇ ਹਿਸਾ ਲਿਆ|

ਏ.ਆਈ.ਐਲ.ਆਰ.ਐਸ.ਏ. ਦੇ ਇੱਕ ਵਫ਼ਦ ਨੇ ਰੇਲ ਮੰਤਰੀ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ।

ਰੇਲ ਮਜ਼ਦੂਰਾਂ ਨੇ ਮੰਗ ਕੀਤੀ ਕਿ ਰੇਲਵੇ ਦਾ ਨਿਜੀਕਰਨ ਅਤੇ ਨਿਗਮੀਕਰਨ ਬੰਦ ਕੀਤਾ ਜਾਵੇ, ਅਤੇ ਰੇਲਵੇ ਦੀ ਜਮੀਨ, ਰੇਲਵੇ ਦੇ ਸਟੇਸ਼ਨ, ਰੇਲਵੇ ਦੇ ਸਟੇਡੀਅਮ, ਰੇਲਵੇ ਸਟੇਸ਼ਨ ਉਤੇ ਬਣੀਆਂ ਸਰਾਵਾਂ ਅਤੇ ਹੋਰਾਂ ਨੂੰ ਨਿਜੀ ਕੰਮਪਣੀਆਂ ਨੂੰ ਭੇਚਨਾ ਬੰਦ ਕੀਤਾ ਜਾਵੇ, ਕਿਓਂਕਿ ਇਹ ਸਾਰੀ ਸੰਪਤੀ ਲੋਕ ਦੀ ਮੇਹਨਤ ਦੀ ਕਮਾਈ ਦੇ ਨਾਲ ਬਣਾਈ ਗਈ ਹੈ| ਰੇਲ ਗੱਡੀਆਂ ਨੂੰ ਸਰਕਾਰੀ ਨਿਜੀ ਸਾਂਝੇਦਾਰੀ ਚ ਚਲਾਉਣਾ ਬੰਦ ਕੀਤਾ ਜਾਵੇ|

ਰੇਲ ਮਜ਼ਦੂਰਾਂ ਨੇ ਇਹ ਵੀ ਮੰਗ ਰਾਖੀ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ, ਅਤੇ ਰੇਲਵੇ ਦੇ ਵਿਚ ਖ਼ਾਲੀ ਪਈਆਂ ਸ਼੍ਰੇਣੀਆਂ ਦੀ ਜਲਦ ਤੋਂ ਜਲਦ ਮੁਲਾਜਮ ਭਰਤੀ ਕਰਕੇ ਪੂਰਾ ਕੀਤਾ ਜਾਵੇ| ਰੇਲਵੇ ਦੇ ਵਿਚ ਰੇਲ ਡਰਾਈਵਰਾਂ ਦੇ ਘਟੋ ਘੱਟ 13000 ਪਦ ਖਾਲੀ ਪਏ ਹਨ| ਖਾਲੀ ਪਈ ਸ਼੍ਰੇਣੀਆਂ ਉਤੇ ਭਰਤੀ ਨਾ ਹੋਣ ਕਾਰਨ ਮਜ਼ੋੜਾ ਰੇਲ ਡਰਾਈਵਰਾਂ ਉਤੇ ਕੰਮ ਦਾ ਬੋਜ ਵੱਧ ਰਿਹਾ ਹੈ| ਰੇਲ ਚਲਾਉਣ ਦੀ ਗੁਣਵਤਾ ਦੇ ਵਿਚ ਵੀ ਕਮੀ ਆ ਰਹੀ ਹੈ ਅਤੇ ਜਿਸ ਨਾਲ ਦੁਰਘੱਟਣਾ ਹੋਣ ਦਾ ਖਤਰਾ ਵੱਧ ਜਾਂਦਾ ਹੈ|

ਉਹਨਾਂ ਨੇ ਆਪਨੇ ਕੰਮ ਵਿਚ ਵਰਤਣ ਜਾਨ ਵਾਲੀ ਸ਼ੈਲੀ ਨੂੰ ਹੋਰ ਬੇਹਤਰ ਅਤੇ ਬਿਨਾ ਕਿਸੇ ਖ਼ਤਰੇ ਤੋਂ; ਔਰਤ ਰੇਲ ਡਰਾਈਵਰਾਂ ਦੇ ਲਈ ਕੰਮਕਾਜੀ ਜਗ੍ਹਾ ਨੂੰ ਬੇਹਤਰ ਸੁਵਿਧਾ ਦਵਾਉਣ ਦੇ ਲਈ; ਇੰਜਨ ਕਮਰੇ ਦੇ ਵਿਚ ਈਅਰ ਕੰਡੀਸ਼ਨ ਅਤੇ ਟੂਲ ਬਾਕ੍ਸ ਲਗਾਉਣ, ਹੋਰ ਮੰਗਾਂ ਦੀ ਮੰਗ ਕੀਤੀ| ਨਾਲ ਓਹਨਾ ਨੇ ਇਹ ਗੱਲ ਨਉਤੇ ਵੀ ਜ਼ੋਰ ਦਿੱਤਾ, ਕਿ ਨੈਸ਼ਨਲ ਪੈਨਸ਼ਨ ਸਕੀਮ ਨੂੰ ਰੱਧ ਕੀਤਾ ਜਾਵੇ| ਉਹਨਾਂ ਨੇ ਮੰਗ ਕੀਤੀ ਕਿ ਰੇਲਵੇ ਦੁਆਰਾ ਤੈਅ ਕੀਤੇ ਗਏ ਭੱਤੇ ਜਿਵੇ ਕਿ ਰਾਤ੍ਰਿ ਭੱਤਾ, ਹਾਈ ਰਿਸ੍ਕ ਭੱਤਾ ਹੋਰਾਂ ਦਾ ਭੁਗਤਾਨ ਕੀਤਾ ਜਾਵੇ| ਰੇਲ ਡਰਾਈਵਰਾਂ ਤੋਂ 8 ਘੰਟੇ ਦੀ ਡਿਊਟੀ ਉਤੇ ਹੀ ਕੰਮ ਲੀਤਾ ਜਾਵੇ| ਸਹਾਇਕ ਰੇਲ ਡਰਾਈਵਰਾਂ ਦੇ ਲਾਇ ਹਾਈ ਰਿਸ੍ਕ ਭੱਤਾ ਲਾਗੂ ਕੀਤਾ ਜਾਵੇ|

ਰੇਲ ਡਰਾਈਵਰਾਂ ਨੇ ਰੇਲਵੇ ਦੇ ਸਾਰੇ ਮਮਜ਼ਦੁਰਾ ਦਾ ਸੰਘਰਸ਼, ਨਿਜੀਕਰਨ ਦੇ ਵਿਰੋਧ ਵਿਚ ਮਜ਼ਦੂਰਾਂ ਵਰਗ ਦੇ ਚਲ ਰਹੇ ਸੰਘਰਸ਼ਾਂ ਵਿਚ, ਇਕ ਮਹੱਤਵਪੂਰਨ ਸੰਘਰਸ਼ ਹੈ| ਸਮਾਜ ਦੀ ਸੰਪਤੀ ਨੂੰ ਪੂੰਜੀਪਤੀਆਂ ਦੇ ਹੱਥਾਂ ਤੋਂ ਵਿਕਣ ਤੋਂ ਬਚਾਉਣ ਦੇ ਲਈ ਅਤੇ ਰੋਜਗਾਰ ਦੇਣ ਵਾਲੇ ਇਸ ਸਭ ਤੋਂ ਵੱਡੇ ਸਿਸਟਮ ਨੂੰ ਬਚਾਉਣ ਦੇ ਲਈ, ਦੇਸ਼ ਦੇ ਸਾਰੇ ਅਵਾਮ ਨੂੰ ਇਕਜੁਟ ਹੋ ਕੇ ਨਿਜੀਕਰਨ ਦੇ ਵਿਰੋਧ ਦੇ ਵਿਚ ਚਲ ਰਹੇ ਸੰਘਰਸ਼ ਦੇ ਵਿਚ ਹਿਸਾ ਲੈਣਾ ਪਵੇਗਾ ਅਤੇ ਇਸ ਨੂੰ ਹੋਰ ਤੇਜ ਕਰਨਾ ਪਵੇਗਾ|

Share and Enjoy !

Shares

Leave a Reply

Your email address will not be published. Required fields are marked *