ਕਾਮਰੇਡ ਗੁਰਮੀਤ ਕੌਰ ਨਨਰ ਨੂੰ ਲਾਲ ਸਲਾਮ

ਸਾਡੀ ਪਿਆਰੀ ਕਾਮਰੇਡ ਗੁਰਮੀਤ ਕੌਰ ਨਨਰ ਦਾ, ਲੰਬਾ ਸਮਾਂ ਬੀਮਾਰ ਰਹਿਣ ਤੋਂ ਬਾਅਦ, 21 ਅਗਸਤ ਨੂੰ ਇਕ ਸ਼ਾਂਤ ਅਵਸਥਾ ਵਿਚ ਦੇਹਾਂਤ ਹੋ ਗਿਆ। ਉਸ ਵਕਤ ਉਸਦੀ ਸਪੁੱਤਰੀ ਇੰਦਰਾ ਅਤੇ ਜਵਾਈ ਮੈਨੁਅਲ ਉਹਦੇ ਕੋਲ ਸਨ। ਉਹ 94 ਸਾਲ ਦੇ ਸਨ। ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਇਸ ਸਿਦਕੀ ਕਾਮਰੇਡ ਜੁਝਾਰੂ ਦੀ ਯਾਦ ਨੂੰ ਸਲਾਮ ਕਰਦੀ ਹੈ।

ਗੁਰਮੀਤ ਕੌਰ ਦਾ ਜਨਮ 5 ਮਾਰਚ, 1928 ਨੂੰ ਪੰਜਾਬ ਦੇ ਇਕ ਕਸਬੇ ਮਾਹਲਪੁਰ ਵਿਚ ਇਕ ਦੇਸ਼-ਭਗਤ ਕਮਿਉਨਿਸਟ ਪ੍ਰਵਾਰ ਵਿਚ ਹੋਇਆ ਸੀ। ਉਹ ਬਹੁਤ ਛੋਟੀ ਉਮਰ ਤੋਂ ਹੀ ਆਪਣੀ ਮਾਤਭੂਮੀ ਦੇ ਪਿਆਰ ਅਤੇ ਕਮਿਉਨਿਜ਼ਮ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਈ ਸੀ। ਆਪਣੀ ਸਮੁੱਚੀ ਜ਼ਿੰਦਗੀ ਦੁਰਾਨ ਉਸ ਨੇ ਇਨ੍ਹਾਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਦੀ ਰਖਵਾਲੀ ਕੀਤੀ।

ਗੁਰਮੀਤ ਕੌਰ ਗੁਰਬਖ਼ਸ਼ ਸਿੰਘ ਬੈਂਸ ਅਤੇ ਅਮਰ ਕੌਰ ਸਹੋਤਾ ਦੀ ਸਪੁੱਤਰੀ ਸੀ। ਉਸ ਦੇ ਪਿਤਾ ਜੀ ਅਣਵੰਡੀ ਕਮਿਉਨਿਸਟ ਪਾਰਟੀ ਆਫ ਇੰਡੀਆ ਦੇ ਸਰਗਰਮ ਮੈਂਬਰ ਸਨ ਅਤੇ ਬਾਅਦ ਵਿਚ ਕਮਿਉਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ ਮੈਂਬਰ ਰਹੇ ਸਨ। ਉਸ ਦੀਆਂ ਇਨਕਲਾਬੀ ਸਰਗਰਮੀਆਂ ਦੇ ਕਾਰਨ, ਉਸਨੂੰ ਲੰਮੀਆਂ ਕੈਦਾਂ ਹੋਈਆਂ ਅਤੇ ਗੁਪਤਵਾਸ ਰਹਿਣਾ ਪਿਆ। ਗੁਰਮੀਤ ਕੌਰ ਅਤੇ ਉਸ ਦੇ ਵੱਡੇ ਭਰਾ ਅਜੀਤ ਸਿੰਘ ਬੈਂਸ ਅਤੇ ਰਣਜੀਤ ਕੌਰ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਪ੍ਰਵਾਰ ਚਲਾਉਣ ਲਈ ਕੰਮ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਚਾਰ ਛੋਟੇ ਭੈਣ ਭਰਾ – ਗੁਰਦੇਵ ਕੌਰ, ਯਸ਼ਦੀਪ ਬੈਂਸ, ਹਰਮੋੋਹਿੰਦਰ ਬੈਂਸ ਅਤੇ ਹਰਦਿਆਲ ਬੈਂਸ – ਨੂੰ ਉਚੇਰੀ ਕਾਲਜੀ ਵਿਿਦਆ ਮਿਲੇ।

ਗੁਰਮੀਤ ਕੌਰ ਨੇ ਆਪਣਾ ਸਾਰਾ ਜੀਵਨ ਔਰਤਾਂ ਨੂੰ ਗੁਲਮ ਰਖਣ ਵਾਲੇ ਪੜਛੇ ਰਿਵਾਜਾਂ ਅਤੇ ਰੀਤਾਂ ਦੇ ਖਿਲਾਫ ਲੜਾਈ ਕੀਤੀ। ਮਾਹਲਪੁਰ ਵਿਚੋਂ ਉਹ ਅਤੇ ਉਸ ਵੱਡੀ ਭੈਣ ਰਣਜੀਤ ਪਹਿਲੀਆਂ ਲੜਕੀਆਂ ਸਨ ਜੋ ਕਾਲਜ ਗਈਆਂ ਸਨ। ਗੁਰਮੀਤ ਪੰਜਾਬ ਵਿਚ ਔਰਤਾਂ ਦੀ ਕਮਿਉਨਿਸਟ ਜਥੇਬੰਦੀ ਦੀ ਸਰਗਰਮ ਮੈਂਬਰ ਸੀ।

1960 ਵਿਚ ਗੁਰਮੀਤ ਅਤੇ ਉਸ ਦਾ ਪ੍ਰਵਾਰ ਕਨੇਡਾ ਚਲਾ ਗਿਆ। ਕਨੇਡਾ ਵਿਚ ਉਸ ਨੇ ਨਸਲਵਾਦ, ਫਾਸ਼ੀਵਾਦ ਦੇ ਖਿਲਾਫ ਅਤੇ ਸਭਨਾਂ ਦੇ ਹੱਕਾਂ ਵਾਸਤੇ ਸੰਘਰਸ਼ਾਂ ਵਿਚ ਸਰਗਰਮ ਹਿੱਸਾ ਲਿਆ। ਉਹ ਈਸਟ ਇੰਡੀਅਨ ਡੀਫੈਂਸ ਕਮੇਟੀ, ਪੀਪਲਜ਼ ਫਰੰਟ ਅਗੇਂਸਟ ਰੇਸਿਸਟ ਅਤੇ ਫਾਸ਼ਸਿਟ ਵਾਇਲੈਂਸ, ਡੈਮੋਕ੍ਰੈਟਿਕ ਵਿਿਮਨਜ਼ ਯੂਨੀਅਨ ਆਫ ਕਨੇਡਾ ਅਤੇ ਐਸੋਸੀਏਸ਼ਨ ਆਫ ਪ੍ਰੌਗਰੈਸਿਵ ਸਟੱਡੀ ਗਰੁਪਸ ਦੀ ਫਾਊਂਡਿੰਗ ਮੈਂਬਰ ਸੀ।

ਗੁਰਮੀਤ ਨੇ ਕਨੇਡਾ ਅਤੇ ਹਿੰਦੋਸਤਾਨ, ਦੋਵਾਂ ਦੇਸ਼ਾਂ ਵਿਚ ਦੀ ਕਮਿਉਨਿਸਟ ਲਹਿਰਾਂ ਵਿਚ ਪੂਰੇ ਤਾਣ ਨਾਲ ਹਿੱਸਾ ਪਾਇਆ। ਜਦੋਂ ਤਕ ਕਿ ਉਸ ਦਾ ਦਿਮਾਗ ਅਤੇ ਸਰੀਰ ਜਵਾਬ ਨਹੀਂ ਦੇ ਗਿਆ, ਉਹ ਉਸ ਨੂੰ ਦਿਤਾ ਗਿਆ ਹਰ ਕੰਮ ਜ਼ਿਮੇਵਾਰੀ ਨਾਲ ਨਿਭਾਉਂਦੀ ਰਹੀ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ, ਮੈਂ ਉਸ ਦੇ ਪ੍ਰਵਾਰ ਅਤੇ ਕੌਮਾਂਤਰੀ ਕਮਿਉਨਿਸਟ ਲਹਿਰ ਦੇ ਕਾਮਰੇਡਾਂ ਨਾਲ ਅਫਸੋਸ ਜ਼ਾਹਿਰ ਕਰਦਾਂ ਹਾਂ।

ਲਾਲ ਸਿੰਘ
ਜਨਰਲ ਸਕੱਤਰ
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ

Share and Enjoy !

Shares

Leave a Reply

Your email address will not be published. Required fields are marked *