ਬੈਲਜੀਅਮ ਵਿੱਚ ਮਹਿੰਗਾਈ, ਵੇਤਨ ਵਧਣ ਉੱਤੇ ਬੰਦਸ਼ ਅਤੇ ਜੰਗ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਹੜਤਾਲ

ਬੈਲਜੀਅਮ ਵਿੱਚ 20 ਜੂਨ ਨੂੰ, ਦੇਸ਼ ਭਰ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ। ਉਸੇ ਦਿਨ ਉਥੇ ਦੀ ਰਾਜਧਾਨੀ, ਬਰਸਲਜ਼ ਵਿੱਚ ਇੱਕ ਭਾਰੀ ਮੁਜ਼ਾਹਰਾ ਕੀਤਾ ਗਿਆ।

Workers-Protest-Belgiumਮਜ਼ਦੂਰ ਅਸਮਾਨੇ ਚੜ੍ਹ ਰਹੀ ਮਹਿੰਗਾਈ ਨੂੰ ਰੋਕਣ ਅਤੇ ਵੇਤਨਾਂ ਵਿੱਚ ਵਾਧੇ ਉਤੇ  ਬੰਦਸ਼ ਖਤਮ ਕੀਤੇ ਜਾਣ ਦੀ ਮੰਗ ਕਰ ਰਹੇ ਸਨ। ਇਸ ਮੁਜ਼ਾਹਰੇ ਵਿੱਚ 80,000 ਤੋਂ ਵੱਧ ਮਜ਼ਦੂਰਾਂ ਨੇ ਹਿੱਸਾ ਲਿਆ। ਬਹੁਤ ਸਾਰੇ ਖੇਤਰਾਂ ਵਿੱਚ ਹੜਤਾਲਾਂ ਹੋਈਆਂ, ਖਾਸ ਕਰਕੇ ਟਰਾਂਸਪੋਰਟ ਖੇਤਰ ਦੀ ਹੜਤਾਲ ਨੇ ਪੂਰੇ ਦੇਸ਼ ਵਿੱਚ ਆਵਾਜਾਈ ਬੰਦ ਕਰ ਦਿੱਤੀ। ਬਰਲਸਜ਼ ਇੰਟਰਨੈਸ਼ਨਲ ਏਅਰਪੋਰਟ ਤੋਂ ਤਮਾਮ ਏਅਰਲਾਈਨਾਂ ਦੀਆਂ ਉਡਾਣਾਂ ਬੰਦ ਰਹੀਆਂ ਤੇ ਦੇਸ਼ ਦੇ ਹੋਰ ਏਅਰਪੋਰਟਾਂ ‘ਤੇ ਵੀ ਅਸਰ ਪਿਆ।   ਪੂਰੇ ਦੇਸ਼ ਵਿੱਚ ਹੀ ਮੈਟਰੋ, ਬੱਸ ਅਤੇ ਸਟਰੀਟਕਾਰ ਸੇਵਾਵਾਂ ਠੱਪ ਰਹੀਆਂ।

ਇਹ ਹੜਤਾਲਾਂ ਜਨਰਲ ਲੇਬਰ ਫੈਡਰੇਸ਼ਨ ਆਫ ਬੈਲਜੀਅਮ (ਐਫ ਜੀ ਟੀ ਬੀ),  ਕਨਫੈਡਰੇਸ਼ਨ ਆਫ ਕ੍ਰਿਸ਼ਚੀਅਨ ਟਰੇਡ ਯੂਨੀਅਨਜ਼ (ਸੀ ਐਸ ਸੀ) ਅਤੇ ਜਨਰਲ ਕਨਫੈਡਰੇਸ਼ਨ ਆਫ ਲਿਬਰਲ ਟਰੇਡ ਯੂਨੀਅਨਜ਼ ਆਫ ਬੈਲਜੀਅਮ (ਸੀ ਜੀ ਐਸ ਐਲ ਬੀ) ਵਲੋਂ ਜਥੇਬੰਦ ਕੀਤੀਆਂ ਗਈਆਂ ਸਨ। ਇਸ ਸਾਲ ਫਰਵਰੀ, ਅਪਰੈਲ ਤੇ ਮਈ ਵਿਚ ਵੀ ਅਜੇਹੇ ਮੁਜ਼ਾਹਰੇ ਕੀਤੇ ਗਏ ਸਨ। ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਜੂਨ ਦੇ ਅੰਤ ਤੋਂ ਪਹਿਲਾਂ ਹੋਰ ਹੜਤਾਲਾਂ ਅਤੇ ਮੁਜ਼ਾਹਰੇ ਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਗਈਆਂ ਹਨ।

ਹੜਤਾਲੀ ਮਜ਼ਦੂਰਾਂ ਵਲੋਂ ਲਾਏ ਜਾ ਰਿਹਾ ਅਤੇ ਬੈਨਰਾਂ ਉਤੇ ਲਿਿਖਆ ਹੋਇਆ ਹਰਮਨ ਪਿਆਰਾ ਨਾਅਰਾ ਸੀ: “ਵੇਤਨ ਨਹੀਂ, ਕੀਮਤਾਂ ਵਧਣ ਤੋਂ ਰੋਕੋ”। ਮਜ਼ਦੂਰਾਂ ਨੇ ਹੀਟਿੰਗ (ਘਰ ਗਰਮ ਕਰਨ  ਖਾਣਪੀਣ ਦੀਆਂ ਚੀਜ਼ਾਂ, ਊਰਜਾ ਤੇ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਨਿੰਦਿਆਕੀਤੀ। ਜੂਨ ਵਿਚ ਦੇਸ਼ ਵਿਚ 9 ਫੀਸਦੀ ਮੁਦਰਾਸਫੀਤੀਸੀ, ਜੋ ਪਿਛਲੇ 40 ਸਾਲਾਂ ਵਿਚ ਸਭ ਤੋਂ ਵਧ ਹੈ।

400_Belgium_cost_of_livingਬੈਲਜੀਅਮ ਦੇ ਟਰੇਡ ਯੂਨੀਅਨ ਕਾਰਕੁੰਨਾ ਨੇ ਧਿਆਨ ਦੁਆਇਆ ਕਿ ਅਪਰੈਲ 2021 ਤੋਂ ਅਪਰੈਲ 2022 ਦੁਰਾਨ ਬਿਜਲੀ 49.7 ਫੀਸਦੀ, ਕੁਦਰਤੀ ਗੈਸ 139.5 ਫੀਸਦੀ, ਡੀਜ਼ਲ 33.5 ਫੀਸਦੀ ਅਤੇ ਪਟਰੌਲ 21 ਫੀਸਦੀ ਵਧ ਮਹਿੰਗਾ ਹੋਇਆ ਹੈ। ਏਸੇ ਅਰਸੇ ਵਿਚ ਵੇਤਨਾਂ ਵਿਚ ਔਸਤਨ 0.4 ਫੀਸਦੀ % ਵਾਧਾ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਯੂਕਰੇਨ ਵਿਚ ਜੰਗ ਦਾ ਫਾਇਦਾ ਉਠਾ ਕੇ ਅੰਤਰਰਾਸ਼ਟਰੀ  ਊਰਜਾ ਕੰਪਨੀਆਂ ਅੰਨ੍ਹੇ ਮੁਨਾਫੇ ਕਮਾ ਰਹੀਆਂ ਹਨ। ਬੈਲਜੀਅਮ ਦੀਆਂ ਤੇਲ ਅਤੇਊਰਜਾ ਖੇਤਰ ਦੀਆਂ ਵੱਡੀਆਂ ਕੰਪਨੀਆਂ ਬੜੇ ਬੜੇ ਮੁਨਾਫੇ ਬਣਾ ਰਹੀਆਂ ਹਨ।  ਦੂਸਰੇ ਪਾਸੇ, ਮਹਿੰਗਾਈ ਨੇ ਮਜ਼ਦੂਰ ਜਮਾਤ ਦੇ ਪ੍ਰਵਾਰਾਂ ਗੁਜ਼ਾਰਾ ਔਖਾ ਕਰ ਦਿੱਤਾ ਹੈ।

1996 ਦੇ ਵੇਤਨ ਸਟੈਂਡਰਡ ਐਕਟ ਅਧੀਨ ਬੈਲਜੀਅਮ ਵਿੱਚ ਮਜ਼ਦੂਰਾਂ ਦੇ ਵੇਤਨ  ਵਧਣ ਉਤੇ ਸੀਮਾਂ ਲੱਗੀ ਹੋਈ ਹੈ। ਬੈਲਜੀਅਮ ਦੀ ਹਾਕਮ ਜਮਾਤ ਇਸ ਕਾਨੂੰਨ ਨੂੰ ਇਸ ਦਲੀਲ ਨਾਲ ਜਾਇਜ਼ ਠਹਿਰਾਉਂਦੀ ਹੈ ਕਿ ਯੂਰਪੀਨ ਯੂਨੀਅਨ ਦੇ ਹੋਰ ਦੇਸ਼ਾਂ ਵਿਚ ਵੇਤਨ ਦੇ ਬਰਾਬਰ ਰੱਖਣ ਲਈ ਇਹ ਜ਼ਰੂਰੀ ਹੈ। ਦੂਸਰੇ ਸ਼ਬਦਾਂ ਵਿਚ,ਪੂਰਬੀਯੂਰਪ ਅਤੇ ਦੱਖਣੀ ਯੂਰਪ ਵਿਚ ਮਜ਼ਦੂਰਾਂ ਦੇ ਨੀਵੇਂ ਵੇਤਨਾਂ ਨੂੰ ਬੈਲਜੀਅਮ  ਦੇ ਮਜ਼ਦੂਰਾਂ ਦੇ ਵੇਤਨ ਘਟਾਉਣ ਲਈ ਵਰਤਿਆ ਗਿਆ ਹੈ। 2021-2022 ਦੇ ਅਰਸੇ ਦੁਰਾਨ ਵੇਤਨ ਵਿਚ ਵਧ ਤੋਂ ਵਧ ਵਾਧਾ 0.4% ਤਕ ਨਿਰਧਾਰਤ ਕੀਤਾ ਗਿਆ ਸੀ। ਇਹ ਸੀਮਾ ਹਰ ਦੋ ਸਾਲ ਬਾਅਦ ਦੁਹਰਾਈ ਜਾਂਦੀ ਰਹੇਗੀ। ਯੂਨੀਅਨਾਂ ਇਸ ਸੀਮਾ ਨੂੰ ਖਤਮ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਨੂੰ ਵੇਤਨਾਂ ਵਿਚ ਵਾਧੇ ਉਤੇ ਤਮਾਮ ਬੰਦਸ਼ਾਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਕਿ ਮੌਜੂਦਾ ਹਾਲਾਤਾਂ  ਵਿਚ ਮਜ਼ਦੂਰਾਂ ਲਈ ਅੱਛਾ ਜੀਵਨ ਮਿਆਰ ਯਕੀਨੀ ਬਣਾਉਣ ਲਈ ਮਜ਼ਦੂਰ ਅਤੇ ਮਾਲਕ ਆਪਸ ਵਿਚ ਨਵੇਂ ਵੇਤਨਾਂ ਲਈ ਦੁਬਾਰਾ ਸਮਝੌਤਾ ਕਰਨ ਲਈ ਗੱਲਬਾਤ  ਕਰ ਸਕਣ।

ਮਜ਼ਦੂਰ ਊਰਜਾ ਦੀਆਂ ਕੀਮਤਾਂ ਘਟਾਏ ਜਾਣ ਅਤੇ ਘੱਟ ਤੋਂ ਘੱਟ ਵੇਤਨ ਵਧਾਏ  ਜਾਣ ਅਤੇ ਮਜ਼ਦੂਰਾਂ ਦੇ ਆਉਣ ਜਾਣ ਦੇ ਖਰਚੇ ਵਿਚ ਮਾਲਕਾਂ ਦਾ ਹਿੱਸਾ ਵਧਾਉਣ ਦੀ ਵੀ ਮੰਗ ਕਰ ਰਹੇ ਹਨ।

ਬਰਸਲਜ਼ ਦੇ ਮੁਜ਼ਾਹਰੇ ਵਿਚ ਮਜ਼ਦੂਰਾਂ ਦੇ ਬੈਨਰਾਂ ਅਤੇ ਬੁੱਲ੍ਹਾਂ ਉਤੇ ਅਜੇਹੇ ਨਾਅਰੇ  ਬੁਲੰਦਸਨ:“ਜੰਗ ਲਈ ਨਹੀਂ, ਬਲਕਿ ਵੇਤਨਾਂ ਲਈ ਧਨ ਦਿਤਾ ਜਾਵੇ”! ਬਰਸਲਜ਼ ਕੇਵਲ ਯੂਰਪੀਨ ਯੂਨੀਅਨ ਦੀ ਰਾਜਧਾਨੀ ਹੀ ਨਹੀਂ ਬਲਕਿ ਨੇਟੋ ਦਾ ਹੈਡਕੁਆਟਰ ਵੀ ਹੈ। ਬਹੁਤੇ ਮਜ਼ਦੂਰਾਂ ਨੇ “ਨੇਟੋ ਨੂੰ ਖਤਮ ਕਰੋ” ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਨੇ ਮੌਜੂਦਾ ਮਹਿੰਗਾਈ ਦਾ ਦੋਸ਼ ਸਿੱਧੇ ਤੌਰ ਉਤੇ ਅਮਰੀਕਾ ਦੀ ਅਗਵਾਈ ਹੇਠਪੱਛਮੀ ਯੂਰਪੀ ਤਾਕਤਾਂ ਦੀਆਂ ਰੂਸ ਖਿਲਾਫ ਹਮਲਾਵਰ ਨੀਤੀਆਂ ਨੂੰ ਦਿੱਤਾ। ਉਨ੍ਹਾਂਨੇ ਯੁਕਰੇਨ ਦੀ ਜੰਗ ਵਿੱਚ ਰੂਸ ਦੇ ਖਿਲਾਫ, ਯੂਰਪੀਨ ਯੂਨੀਅਨ ਸਣੇ ਅਮਰੀਕਾ  ਦੀ ਅਗਵਾਈ ਵਿਚ ਨੇਟੋ ਦੀ ਭੂਮਿਕਾ ਅਤੇ ਯੂਕਰੇਨ ਨੂੰ ਭਾਰੀ ਮਾਤਰਾ ਵਿਚ ਹਥਿਆਰ ਵੇਚੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਜੰਗ ਉਪਰ ਖਰਚ ਕਰਨਾ ਬੰਦ ਕਰੇ ਅਤੇ ਇਸ ਦੀ ਬਜਾਏ ਮੇਹਨਤਕਸ਼ ਲੋਕਾਂ ਦੀ ਬੇਤਹਰੀ ਲਈ ਨਿਵੇਸ਼ ਕਰਨਾ ਸ਼ੁਰੂ ਕਰੇ।

Share and Enjoy !

Shares

Leave a Reply

Your email address will not be published. Required fields are marked *