ਭਾਰਤ ਅਰਥ ਮੂਵਰਜ਼ ਲਿਮਟਿਡ (ਬੀ ਈ ਐਮ ਐਲ) ਦਾ ਨਿੱਜੀਕਰਣ ਮਜ਼ਦੂਰ-ਵਿਰੋਧੀ ਅਤੇ ਦੇਸ਼-ਵਿਰੋਧੀ ਹੈ!

ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਪਲਕੱਡ, ਕੇਰਲਾ ਦੇ ਸੈਂਕੜੇ ਮਜ਼ਦੂਰ, 6 ਜਨਵਰੀ 2021 ਤੋਂ ਲੈ ਕੇ ਸਰਕਾਰ ਵਲੋਂ ਇਸ ਕੰਪਨੀ ਦਾ ਨਿੱਜੀਕਰਣ ਕਰਨ ਦੇ ਕਦਮ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। 24 ਮਈ 2022 ਨੂੰ, ਅਣਮਿਥੇ ਸਮੇਂ ਲਈ ਲਾਏ ਧਰਨੇ ਦੇ 500 ਦਿਨ ਪੂਰੇ ਹੋਣ ਬਾਦ, ਉਨ੍ਹਾਂ ਨੇ ਇੱਕ ਵਿਰੋਧ ਸੰਮੇਲਨ ਕੀਤਾ ਅਤੇ ਲੋਕ ਜਗਾਊ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬਾਰ ਬਾਰ ਇਸ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਉਨ੍ਹਾਂ ਦੀਆਂ ਨੌਕਰੀਆਂ ਬਚਾਉਣ ਲਈ ਨਹੀਂ ਹੈ, ਬਲਕਿ ਜਨਤਕ ਪੈਸੇ ਦੀ ਲੁੱਟ ਦਾ ਵਿਰੋਧ ਕਰਨ ਲਈ ਹੈ। ਬੀ ਈ ਐਮ ਐਲ ਦੇ ਹੋਰ ਪਲਾਂਟਾਂ ਦੇ ਮਜ਼ਦੂਰ ਵੀ ਇਸ ਦੇ ਨਿੱਜੀਕਰਣ ਦੀ ਵਿਰੋਧਤਾ ਕਰਦੇ ਆ ਰਹੇ ਹਨ।

400_BEML1ਬੀ ਈ ਐਮ ਐਲ ਦੇ ਨਿੱਜੀਕਰਣ ਕਰਨ ਦਾ ਕਦਮ ਫਿਰ ਤੋਂ ਸਾਬਤ ਕਰਦਾ ਹੈ ਕਿ ਸਰਕਾਰ ਵਲੋਂ ਇਸ ਜਨਤਕ ਸੇਵਾ ਇਕਾਈ ਦੇ ਨਿੱਜੀਕਰਣ ਕਰਨ ਲਈ ਦਿੱਤੀਆਂ ਜਾ ਰਹੀਆਂ ਦਲੀਲਾਂ ਝੂਠੀਆਂ ਹਨ ਅਤੇ ਇਸ ਸੱਚਾਈ ਨੂੰ ਛੁਪਾਉਣ ਲਈ ਦਿੱਤੀਆਂ ਜਾ ਰਹੀਆਂ ਹਨ ਕਿ ਨਿੱਜੀਕਰਣ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰਾਂ ਦੇ ਹਿੱਤਾਂ ਦੀ ਸੇਵਾ ਕਰਨ ਖਾਤਰ ਕੀਤਾ ਜਾਂਦਾ ਹੈ।

ਡੀਫੈਂਸ ਖੇਤਰ ਵਿਚਲੇ ਅਜਾਰੇਦਾਰ ਸਰਮਾਏਦਾਰ ਬੀ ਈ ਐਮ ਐਲ ਦੇ ਵਿਸ਼ਾਲ ਅਸਾਸੇ ਅਤੇ ਮੁਨਾਫੇਦਾਰ ਬਿਜ਼ਨਿਸਾਂ ਉਪਰ ਚਿਰਾਂ ਤੋਂ ਅੱਖ ਰੱਖ ਰਹੇ ਸਨ। ਬੀ ਈ ਐਮ ਐਲ 1964 ਵਿੱਚ ਇਸ ਦੀ ਸਥਾਪਨਾ ਤੋਂ ਲੈ ਕੇ ਹੀ ਇੱਕ ਮੁਨਾਫੇਦਾਰ ਸਰਕਾਰੀ ਇਕਾਈ ਸੀ। ਬੈਂਗਾਲੁਰੂ ਅਤੇ ਮੈਸੁਰੂ ਵਿੱਚ ਇਸ ਦੀ 30,000 ਕ੍ਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਸਮੇਤ ਇਸ ਦੇ ਅਸਾਸਿਆਂ ਦੀ ਕੀਮਤ 65,000 ਕ੍ਰੋੜ ਰੁਪਏ ਮੰਨੀ ਜਾਂਦੀ ਹੈ।

400_BEML_workers_dharnaਬੀ ਈ ਐਮ ਐਲ ਡੀਫੈਂਸ ਖੇਤਰ ਦੀ ਇੱਕ ਰਣਨੀਤਿਕ ਅਹਿਮੀਅਤ ਰੱਖਣ ਵਾਲੀ ਸਰਕਾਰੀ ਇਕਾਈ ਹੈ। ਇਹ ਮਿਸਾਈਲ ਲਾਂਚਰ, ਟੈਂਕ ਐਗਰੀਗੇਟ, ਆਰਮਡ ਰੀਕਵਰੀ ਵਹੀਕਲਜ਼ ਅਤੇ ਆਰਮਡ ਰੀਪੇਅਰ ਐਂਡ ਰੀਕਵਰੀ ਵਹੀਕਲਜ਼, ਪੁੱਲ ਬਣਾਉਣ ਦਾ ਸਿਸਟਮ, ਟਰਾਂਸਪੋਰਟੇਸ਼ਨ ਟਰੇਲਰਜ਼, ਆਦਿ ਦਾ ਉਤਪਾਦਨ ਕਰਦਾ ਹੈ। ਠੀਕ ਇਸੇ ਕਾਰਨ ਹੀ ਬੀ ਈ ਐਮ ਐਲ ਨੂੰ ਡੀਫੈਂਸ ਖੇਤਰ ਵਿੱਚ ਰੱਖਿਆ ਗਿਆ ਹੈ। ਉੱਚੀ ਕਾਬਲੀਅਤ ਰੱਖਣ ਵਾਲੇ ਮਜ਼ਦੂਰਾਂ ਦੀ ਬਦੌਲਤ ਇਹ ਡੀਫੈਂਸ ਉਤਪਾਦਨ ਦੇਸ਼ ਦੇ ਅੰਦਰ ਕਰਨ ਵਿੱਚ ਬਹੁਤ ਬੜਾ ਰੋਲ ਅਦਾ ਕਰ ਸਕਦਾ ਹੈ ਅਤੇ ਬਾਹਰਲੇ ਦੇਸ਼ਾਂ ਉਪਰ ਨਿਰਭਰਤਾ ਘਟਾ ਸਕਦਾ ਹੈ।

ਅੱਜ ਇਹ ਡੀਫੈਂਸ ਅਤੇ ਏਰੋਸਪੇਸ ਖੇਤਰਾਂ ਨੂੰ 3,500 ਕ੍ਰੋੜ ਰੁਪਏ ਦੀ ਵਿੱਕਰੀ ਕਰਦਾ ਹੈ ਅਤੇ ਇਸ ਦੇ ਕੋਲ 2,400 ਕ੍ਰੋੜ ਰੁਪਏ ਦੇ ਹੋਰ ਆਰਡਰ ਪਏ ਹਨ। ਕੁੱਲ ਮਿਲਾ ਕੇ ਇਸ ਕੋਲ 12,000 ਕ੍ਰੋੜ ਰੁਪਏ ਦੇ ਆਰਡਰ ਜਮ੍ਹਾਂ ਹਨ।

400_BEML_21964 ਵਿੱਚ ਬੀ ਈ ਐਮ ਐਲ ਵਿੱਚ 6.56 ਕ੍ਰੋੜ ਰੁਪਏ ਨਿਵੇਸ਼ ਸਮੇਤ ਹਿੰਦੋਸਤਾਨ ਦੀ ਸਰਕਾਰ ਨੇ ਇਸ ਵਿੱਚ ਕੇਵਲ 23.56 ਕ੍ਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮੁਕਾਬਲੇ ਵਿੱਚ ਬੀ ਈ ਐਮ ਐਲ ਨੇ ਸਰਕਾਰ ਨੂੰ 350 ਕ੍ਰੋੜ ਰੁਪਏ ਦੇ ਡਿਵੀਡੈਂਟ ਦਿੱਤੇ ਹਨ। ਇਹ ਰਕਮ ਹੋਰ ਵੀ ਵੱਡੀ ਹੋਣੀ ਸੀ, ਜੇਕਰ ਸਰਕਾਰ ਨੇ ਇਸ ਦੇ 46 ਫੀਸਦੀ ਸ਼ੇਅਰ ਨਿੱਜੀ ਕੰਪਨੀਆਂ ਨੂੰ ਨਾ ਵੇਚੇ ਹੁੰਦੇ।

ਕੇਂਦਰ ਸਰਕਾਰ ਨੇ ਬੀ ਈ ਐਮ ਐਲ ਦਾ ਨਿੱਜੀਕਰਣ ਕਰਨ ਦਾ ਕਦਮ 2016 ਵਿੱਚ ਉਠਾਇਆ ਸੀ, ਪਰ ਮਜ਼ਦੂਰਾਂ ਵਲੋਂ ਇਸ ਦੇ ਵਿਰੋਧ ਨੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ। 4 ਜਨਵਰੀ 2021 ਨੂੰ, ਸਰਕਾਰ ਨੇ ਇਸ ਦੀ ਮੈਨੇਜਮੈਂਟ ਦੇ ਕੰਟਰੋਲ ਸਮੇਤ ਇਹਦੇ ਵਿੱਚ ਆਪਣੇ 54 ਫੀਸਦੀ ਸ਼ੇਅਰਾਂ ਵਿਚੋਂ 26 ਫੀਸਦੀ ਸ਼ੇਅਰ ਵੇਚਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ।

ਹੁਣ ਤਕ ਟਾਟਾ ਮੋਟਰਜ਼ ਗਰੁੱਪ, ਹਿੰਦੂਜਾ ਗਰੁੱਪ ਦੀ ਕੰਪਨੀ ਅਸ਼ੋਕ ਲੇਲੈਂਡ, ਕਲਿਆਣੀ ਗਰੁੱਪ ਦੀ ਕੰਪਨੀ ਭਾਰਤ ਫੋਰਜ ਨੂੰ ਖ੍ਰੀਦਦਾਰਾਂ ਦੀ ਲਿਸਟ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਸਭ ਕੰਪਨੀਆਂ ਦੇ ਮਾਲਕ ਹਿੰਦੋਸਤਾਨ ਦੇ ਬੜੇ ਬੜੇ ਸਰਮਾਏਦਾਰ ਗਰੁੱਪ ਹਨ ਅਤੇ ਇਹ ਸਾਰੇ ਪਹਿਲਾਂ ਹੀ ਡੀਫੈਂਸ ਉਤਪਾਦਨ ਵਿੱਚ ਲੱਗੇ ਹੋਏ ਹਨ।

ਬੀ ਈ ਐਮ ਐਲ ਦੇ ਸ਼ੇਅਰਾਂ ਦੀ ਮੌਜੂਦਾ ਕੀਮਤ ਦੇ ਹਿਸਾਬ ਨਾਲ 26 ਫੀਸਦੀ ਸ਼ੇਅਰ ਖ੍ਰੀਦਣ ਵਾਲੀ ਕੰਪਨੀ ਮਹਿਜ਼ 1,500 ਕ੍ਰੋੜ ਰੁਪਏੇ ਦੇ ਕੇ 60,000 ਕ੍ਰੋੜ ਰੁਪਏ ਦੇ ਅਸਾਸਿਆਂ ਉਤੇ ਕੰਟਰੋਲ ਹਾਸਲ ਕਰ ਲਵੇਗੀ।

400_Banner BEMLਕੇਂਦਰ ਸਰਕਾਰ ਦੀ ਹਰ ਹਾਲਤ ਵਿੱਚ ਨਿੱਜੀਕਰਣ ਕਰਨ ਦੀ ਇੱਛਾ, ਉਸ ਦੀ ਮੁੱਲ ਪਾਉਣ ਦੀ ਨੀਤੀ ਤੋਂ ਵੀ ਜ਼ਾਹਿਰ ਹੁੰਦੀ ਹੈ। ਜੇਕਰ ਕੋਈ ਸੁਬਾਈ ਸਰਕਾਰ ਕਿਸੇ ਪਬਲਿਕ ਖੇਤਰ ਕੰਪਨੀ ਦੀ ਜ਼ਮੀਨ ਖ੍ਰੀਦਣਾ ਚਾਹੁੰਦੀ ਹੈ ਤਾਂ ਉਸ ਨੂੰ ਬਜ਼ਾਰ ਦਾ ਚੱਲਦਾ ਰੇਟ ਦੇਣਾ ਪਵੇਗਾ, ਪਰ ਨਿੱਜੀ ਕੰਪਨੀ ਨੂੰ ਬਹਤ ਹੀ ਸਸਤੇ ਰੇਟ ਉਤੇ ਵੇਚੀ ਜਾਵੇਗੀ। ਇਹੀ ਕੁੱਝ ਕੇਰਲਾ ਦੀ ਸਰਕਾਰ ਨਾਲ ਹੋਇਆ, ਜਦੋਂ ਉਸਨੇ ਪਲਕੱਡ ਇਕਾਈ ਨੂੰ ਖ੍ਰੀਦਣ ਦਾ ਫੈਸਲਾ ਕੀਤਾ ਸੀ।

ਬੀ ਈ ਐਮ ਐਲ ਦਾ ਨਿੱਜੀਕਰਣ ਡੀਫੈਂਸ ਉਤਪਾਦਨ ਦਾ ਨਿੱਜੀਕਰਣ ਹਰ ਹਾਲਤ ਵਿੱਚ ਕਰਨ ਦੀ ਨੀਤੀ ਦਾ ਹਿੱਸਾ ਹੈ, ਜੋ ਕਿ ਪਿਛਲੇ 20 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਡੀਫੈਂਸ ਉਤਪਾਦਨ ਨੂੰ ਨਿੱਜੀ ਖੇਤਰ ਲਈ 2001 ਵਿੱਚ ਖੋਲ੍ਹ ਦਿੱਤਾ ਗਿਆ ਸੀ ਅਤੇ ਇਸ ਵਿੱਚ 26 ਫੀਸਦੀ ਸਿੱਧੇ ਬਦੇਸ਼ੀ ਨਿਵੇਸ਼ (ਐਫ ਡੀ ਆਈ) ਦੀ ਇਜਾਜ਼ਤ ਦਿੱਤੀ ਗਈ ਸੀ। ਸਿੱਧੇ ਬਦੇਸ਼ੀ ਨਿਵੇਸ਼ ਦੀ ਸੀਮਾ 2016 ਵਿੱਚ 49 ਫੀਸਦੀ ਅਤੇ 2020 ਵਿੱਚ 74 ਫੀਸਦੀ ਕਰ ਦਿੱਤੀ ਗਈ। ਇਸ ਖੇਤਰ ਵਿੱਚ ਨਿੱਜੀਕਰਣ ਨੂੰ ਉਤਸ਼ਾਹਤ ਕਰਨ ਲਈ ਇੱਕ ਹੋਰ ਕਦਮ 2019 ਵਿੱਚ ਲਿਆ ਗਿਆ, ਜਦੋਂ ਸਰਕਾਰੀ ਡੀਫੈਂਸ ਆਰਡਨੈਂਸ ਫੈਕਟਰੀਆਂ ਵਿੱਚ ਉਤਪਾਦਿਤ ਕੀਤੀਆਂ ਜਾਣ ਵਾਲੀਆਂ 275 ਚੀਜ਼ਾਂ ਨੂੰ “ਗੈਰ-ਅਹਿਮ” (ਨੌਨ-ਕੋਰ) ਕਰਾਰ ਦੇ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਹੁਣ ਇਹ ਚੀਜ਼ਾਂ ਨਿੱਜੀ ਖੇਤਰ ਵਿਚੋਂ ਖ੍ਰੀਦੀਆਂ ਜਾ ਸਕਦੀ ਹਨ।

ਡੀਫੈਂਸ ਖੇਤਰ ਦੀਆਂ ਇਕਾਈਆਂ ਦਾ ਨਿੱਜੀਕਰਣ ਸ਼ੇਅਰ ਵੇਚਣ ਰਾਹੀਂ ਕਰਨ ਦਾ ਸਿਲਸਿਲਾ ਪਿਛਲੇ ਕਈਆਂ ਸਾਲਾਂ ਤੋਂ ਚਲ ਰਿਹਾ ਹੈ। ਪਿਛਲੇ ਪੰਜਾਂ ਸਾਲਾਂ ਦੁਰਾਨ ਹਿੰਦੋਸਤਾਨ ਏਰੋਨਾਟਿਕਸ ਲਿਿਮਟਡ (ਐਚ ਏ ਐਲ), ਭਾਰਤ ਇਲੈਕਟ੍ਰਾਨਿਕਸ ਲਿਿਮਟਡ (ਬੀ ਈ ਐਲ), ਬੀ ਈ ਐਮ ਐਲ ਆਦਿ ਦਾ ਅੰਸ਼ਕ ਨਿੱਜੀਕਰਣ ਕੀਤਾ ਜਾ ਚੁੱਕਾ ਹੈ। 2019-20 ਤਕ ਹਿੰਦੋਸਤਾਨ ਦੇ ਡੀਫੈਂਸ ਉਤਪਾਦਨ ਵਿੱਚ ਨਿੱਜੀ ਕੰਪਨੀਆਂ ਦਾ ਹਿੱਸਾ 23 ਫੀਸਦੀ ਦੇ ਕਰੀਬ ਪਹੁੰਚ ਗਿਆ ਸੀ।

ਡੀਫੈਂਸ ਉਤਪਾਦਨ ਦੇ ਨਿੱਜੀਕਰਣ ਵੱਲ ਇੱਕ ਹੋਰ ਮੁੱਖ ਕਦਮ ਆਰਡਨੈਂਸ ਫੈਕਟਰੀਆਂ ਦੇ ਕਾਰਪੋਰੇਟੀਕਰਣ ਕਰਨ ਨਾਲ ਲਿਆ ਗਿਆ ਹੈ।

ਕੇਂਦਰ ਸਰਕਾਰ ਕਈ ਰਾਜਾਂ ਦੀਆਂ ਸਰਕਾਰਾਂ ਨਾਲ ਮਿਲ ਕੇ 50 ਸ਼ਹਿਰਾਂ ਵਿੱਚ ਮੈਟਰੋ ਰੇਲ ਸਿਸਟਮ ਸਥਾਪਤ ਕਰ ਰਹੀ ਹੈ। ਇਹਦੇ ਨਾਲ 5 ਹਜ਼ਾਰ ਤੋਂ ਵੱਧ ਮੈਟਰੋ ਕੋਚਾਂ (ਡੱਬੇ) ਦੀ ਲੋੜ ਪੈਦਾ ਹੋਵੇਗੀ। ਬੀ ਈ ਐਮ ਐਲ ਦਾ ਨਿੱਜੀਕਰਣ ਹੋਣ ਨਾਲ ਨਿੱਜੀ ਅਜਾਰੇਦਾਰੀਆਂ ਨੂੰ ਮੈਟਰੋ ਦੇ ਡੱਬਿਆਂ ਦੀਆਂ ਕੀਮਤਾਂ ਵਧਾਉਣ ਦੀ ਖੁੱਲ੍ਹ ਮਿਲ ਜਾਵੇਗੀ।

ਪਲਕੱਡ ਪਲਾਂਟ ਦੀਆਂ ਤਮਾਮ ਟਰੇਡ ਯੂਨੀਅਨਾਂ ਨੇ ਇਸ ਦੇ ਨਿੱਜੀਕਰਣ ਦੀ ਵਿਰੋਧਤਾ ਕਰਨ ਲਈ ਮਿਲ ਕੇ ਬੀ ਈ ਐਮ ਐਲ ਕੌਂਸਲ ਬਣਾ ਲਈ ਹੈ। ਇਸ ਕੌਂਸਲ ਨੂੰ ਸੀਟੂ, ਇੰਟਕ ਅਤੇ ਏ ਆਈ ਟੀ ਯੂ ਸੀ ਦੀਆਂ ਫੈਡਰੇਸ਼ਨਾਂ ਵਲੋਂ ਹਮਾਇਤ ਵੀ ਪ੍ਰਾਪਤ ਹੈ। ਪਲਕੱਡ ਦੇ ਲੋਕਾਂ ਵਲੋਂ ਮਜ਼ਦੂਰਾਂ ਦੀ ਹਮਾਇਤ ਨੇ ਉਨ੍ਹਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਸਮੇਤ ਕੇਰਲਾ ਦੇ ਮੁੱਖ ਮੰਤਰੀ ਨੂੰ ਵੀ ਉਨ੍ਹਾਂ ਦੇ ਸੰਘਰਸ਼ ਦੀ ਖੁਲ੍ਹੇਆਮ ਹਮਾਇਤ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਨੂੰ ਨਿੱਜੀਕਰਣ ਦਾ ਵਿਰੋਧ ਕਰ ਰਹੇ ਦੂਸਰੇ ਜਨਤਕ ਖੇਤਰਾਂ ਦੇ ਅਦਾਰਿਆਂ ਦੇ ਮਜ਼ਦੂਰਾਂ ਦੀ ਹਮਾਇਤ ਮਿਲੀ ਹੈ।

ਮਜ਼ਦੂਰ ਏਕਤਾ ਲਹਿਰ ਬੀ ਈ ਐਮ ਐਲ ਦੇ ਮਜ਼ਦੂਰਾਂ ਦੇ ਜਾਇਜ਼ ਸੰਘਰਸ਼ ਦੀ ਹਮਾਇਤ ਕਰਦਾ ਹੈ। ਨਿੱਜੀ ਸਰਮਾਏਦਾਰਾਂ ਵਲੋਂ ਇਸ ਜਨਤਕ ਪੈਸੇ ਦੀ ਲੁੱਟ ਦੀ ਤਮਾਮ ਹਿੰਦੋਸਤਾਨੀ ਲੋਕਾਂ ਨੂੰ ਵਿਰੋਧਤਾ ਕਰਨੀ ਚਾਹੀਦੀ ਹੈ। ਡੀਫੈਂਸ ਖੇਤਰ ਦੇ ਹੋਰ ਨਿੱਜੀਕਰਣ ਦੀ ਇਜਾਜ਼ਤ ਦੇਣ ਨਾਲ ਹਿੰਦੋਸਤਾਨੀ ਲੋਕਾਂ ਦੀ ਸੁਰੱਖਿਆ ਅਤੇ ਬਚਾਓ ਨੂੰ ਖਤਰਾ ਪੈਦਾ ਹੋ ਜਾਵੇਗਾ, ਕਿਉਂਕਿ ਇਸ ਨਾਲ ਨਿੱਜੀ ਸਰਮਾਏਦਾਰਾਂ ਨੂੰ ਸਾਡੀ ਆਰਥਿਕਤਾ ਦਾ ਹੋਰ ਫੌਜੀਕਰਣ ਕਰਨ ਦੀਆਂ ਨੀਤੀਆਂ ਉਤੇ ਜ਼ੋਰ ਦੇਣ ਦਾ ਹੌਸਲਾ ਮਿਲੇਗਾ।

 ਬੀ ਐਮ ਐਲ ਸਰਕਾਰੀ ਖੇਤਰ ਉਦਯੋਗ ਦਾ ਇੱਕ ‘ਛੋਟਾ-ਨਵਰਤਨ’

ਬੀ ਈ ਐਮ ਐਲ, ਡੀਫੈਂਸ ਖੇਤਰ ਦਾ ਇੱਕ ਅਹਿਮ ਸਰਬਜਨਕ ਖੇਤਰੀ ਉਦਯੋਗ ਹੈ। ਇਹ 1964 ਵਿੱਚ ਡੀਫੈਂਸ ਦੀਆਂ ਲੁੜੀਂਦੀਆਂ ਚੀਜ਼ਾਂ ਦੀ ਪੂਰਤੀ ਕਰਨ ਲਈ ਸਥਾਪਤ ਕੀਤੀ ਗਈ ਸੀ ਅਤੇ ਡੀਫੈਂਸ ਖੇਤਰ ਵਿੱਚ ਇਸ ਦੀ ਬਹੁਤ ਮਹੱਤਤਾ ਸੀ। 1992 ਤਕ ਇਹ ਸਮੁੱਚੇ ਤੌਰ ਉੱਤੇ ਡੀਫੈਂਸ ਮੰਤਰਾਲੇ ਹੇਠ ਸੀ; ਇਸ ਦਾ ਚਾਲਕ ਵੀ ਇਹ ਮੰਤਰਾਲਾ ਸੀ, ਜਦੋਂ ਸਰਕਾਰ ਨੇ ਇਸ ਵਿੱਚ ਆਪਣੀ 25 ਫੀਸਦੀ ਹਿੱਸੇਦਾਰੀ ਵੇਚ ਦਿੱਤੀ ਸੀ।

ਇਸ ਦੀਆਂ ਕੋਲਰ ਗੋਲਡ ਫੀਲਡਜ਼, ਬੈਂਗਾਲੁਰੂ, ਮੈਸੂਰ ਅਤੇ ਪਲਕੱਡ ਵਿੱਚ ਫੈਕਟਰੀਆਂ ਹਨ। ਪਬਲਿਕ ਉਦਯੋਗ ਵਿਭਾਗ ਨੇ ਕਾਰਪੋਰੇਟ ਪ੍ਰਸ਼ਾਸਿਕ ਨੁਕਤਾਨਿਗਾਹ ਤੋਂ “ਸਰੇਸ਼ਟ” ਦਰਜਾ ਦਿੱਤਾ ਸੀ।

ਡੀਫੈਂਸ ਤੋਂ ਇਲਾਵਾ, ਇਸ ਦਾ ਏਰੋਸਪੇਸ, ਰੇਲ, ਊਰਜਾ, ਮਾਈਨਿੰਗ ਅਤੇ ਅਧਾਰਿਕ ਸੰਰਚਨਾ ਵਰਗੇ ਅਹਿਮ ਖੇਤਰਾਂ ਲਈ ਸਪਲਾਈ ਵਿੱਚ ਅਹਿਮ ਰੋਲ ਹੈ। ਇਹ ਏਸ਼ੀਆ ਵਿੱਚ ਅਰਥ ਮੂਵਿੰਗ ਸਮਾਨ ਦੇ ਉਤਪਾਦਨ ਕਰਨ ਵਾਲਾ ਦੂਸਰਾ ਸਭ ਤੋਂ ਵੱਡਾ ਉਦਯੋਗ ਹੈ ਅਤੇ ਹਿੰਦੋਸਤਾਨ ਦੇ ਇਸ ਖੇਤਰ ਦੇ 70 ਫੀਸਦੀ ਉਤੇ ਕੰਟਰੋਲ ਕਰਦਾ ਹੈ। ਇਹ ਮਾਈਨਿੰਗ (ਖਦਾਨ), ਕਨਸਟਰੱਕਸ਼ਨ (ਨਿਰਮਾਣ), ਊਰਜਾ, ਸਿੰਚਾਈ, ਖਾਦ, ਸੀਮੈਂਟ, ਸਟੀਲ, ਅਤੇ ਰੇਲਵੇ ਖੇਤਰ ਦੀਆਂ ਚੀਜ਼ਾਂ ਦਾ ਉਤਪਾਦਨ ਕਰਦਾ ਹੈ। ਅਰਥ ਮੂਵਿੰਗ ਸਮਾਨ ਵਿੱਚ ਬੁਲਡੋਜ਼ਰ, ਡੰਪ ਟਰੱਕ, ਪਣ-ਚਾਲਕ ਖੋਦੂ (ਹਾਈਡਰਾਲਿਕ ਐਕਸਕਾਵੇਟਰਜ਼), ਵੀਲ੍ਹ ਲੋਡਰਜ਼, ਰੋਪ ਸ਼ਵਲਜ਼, ਵਾਕਿੰਗ ਡਰੈਗਲਾਈਨਜ਼, ਮੋਟਰ ਗਰੇਡਰਜ਼ ਅਤੇ ਸਕਰੇਪਰਜ਼ ਸ਼ਾਮਲ ਹਨ।

ਬੀ ਈ ਐਮ ਐਲ ਆਪਣੇ 85 ਫੀਸਦੀ ਆਰਡਰ ਵੈਸ਼ਵਿਕ ਟੈਂਡਰਾਂ ਵਿੱਚ ਹਿੱਸਾ ਲੈ ਕੇ ਅਤੇ ਬਦੇਸ਼ੀ ਅਤੇ ਘਰੇਲੂ ਬਹੁ-ਰਾਸ਼ਟਰੀ ਕੰਪਨੀਆਂ ਨਾਲ ਮੁਕਾਬਲਾ ਕਰਕੇ ਪ੍ਰਾਪਤ ਕਰਦੀ ਹੈ। ਕਈ ਇੱਕ ਬਹੁ-ਰਾਸ਼ਟਰੀ ਕੰਪਨੀਆਂ ਨਾਲ ਟੱਕਰ ਕਰਦਿਆਂ ਬੀ ਈ ਐਮ ਐਲ ਨੇ ਪਿਛਲੇ ਸਾਲ ਵਿੱਚ 67 ਦੇਸ਼ਾਂ ਨੂੰ ਆਪਣੇ ਉਤਪਾਦ ਬਰਾਮਦ ਕੀਤੇ ਹਨ ਅਤੇ 280 ਕ੍ਰੋੜ ਰੁਪਏ ਦੀ ਬਦੇਸ਼ੀ ਕਰੰਸੀ ਕਮਾਈ ਹੈ।

close

Share and Enjoy !

Shares

Leave a Reply

Your email address will not be published. Required fields are marked *