ਦੁਨੀਆਂ ਭਰ ਦੇ ਮਜ਼ਦੂਰਾਂ ਨੇ, 1 ਮਈ 2022 ਨੂੰ ਵਿਰੋਧ ਮੁਜ਼ਾਹਰੇ ਅਤੇ ਰੈਲੀਆਂ ਕੀਤੀਆਂ। ਇਸ ਦਿਨ ਉਤੇ ਅੰਤਰਰਾਸ਼ਟਰੀ ਪ੍ਰੋਲਤਾਰੀ, ਸਰਮਾਏਦਾਰੀ ਦੇ ਖ਼ਿਲਾਫ਼ ਆਪਣੇ ਹੱਕਾਂ ਵਾਸਤੇ ਸੰਘਰਸ਼ਾਂ ਦੀ ਹਮਾਇਤ ਅਤੇ ਸਰਮਾਏਦਾਰੀ ਦੀ ਹਕੂਮਤ ਦੇ ਖ਼ਿਲਾਫ਼ ਆਪਣੀ ਏਕਤਾ ਜ਼ਾਹਿਰ ਕਰਦੀ ਹੈ। ਤੁਰਕੀ ਅਤੇ ਕੁੱਝ ਹੋਰ ਦੇਸ਼ਾਂ ਵਿੱਚ ਹਥਿਆਰਬੰਦ ਪੁਲੀਸ ਨਾਲ ਮਜ਼ਦੂਰਾਂ ਦੀਆਂ ਝੜਪਾਂ ਵੀ ਹੋਈਆਂ ਹਨ।

ਮਜ਼ਦੂਰਾਂ ਨੇ ਆਪਣੇ ਬੈਨਰਾਂ, ਪੋਸਟਰਾਂ ਅਤੇ ਖਾੜਕੂ ਨਾਅਰਿਆਂ ਦੇ ਰਾਹੀਂ ਵਧ ਰਹੀ ਬੇਰੁਜ਼ਗਾਰੀ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕੀਤਾ। ਉਨ੍ਹਾਂ ਨੇ ਆਰਥਿਕਤਾ ਦੇ ਹਰ ਖੇਤਰ ਉਤੇ ਅਜਾਰੇਦਾਰ ਸਰਮਾਏਦਾਰ ਕਾਰਪੋਰੇਸ਼ਨਾਂ ਦੇ ਵਧ ਰਹੇ ਕੰਟਰੋਲ ਅਤੇ ਸਮਾਜਿਕ ਸੇਵਾਵਾਂ ਵਿੱਚ ਕਟੌਤੀਆਂ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਖ਼ਿਲਾਫ਼ ਲੜਨ ਦੇ ਬਹਾਨੇ ਹੇਠ ਅਤੇ ਹੋਰ ਬਹਾਨੇ ਬਣਾ ਕੇ ਜਨਤਕ ਵਿਰੋਧਾਂ ਨੂੰ ਦਬਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਫੌਜਸ਼ਾਹੀ ਅਤੇ ਸਾਮਰਾਜੀ ਜੰਗਾਂ, ਅਤੇ ਨਸਲਵਾਦ, ਫਿਰਕਾਪ੍ਰਸਤੀ ਅਤੇ ਹਰ ਕਿਸਮ ਦੇ ਵਿਤਕਰੇ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਹੋਰਨਾਂ ਦੇਸ਼ਾਂ ਦੇ ਮਜ਼ਦੂਰਾਂ ਨਾਲ, ਸਰਮਾਏਦਾਰਾ ਲੁੱਟ, ਸਾਮਰਾਜੀ ਦਬਦਬੇ, ਕੌਮੀ ਦਮਨ ਅਤੇ ਜੰਗ ਦੇ ਖ਼ਿਲਾਫ਼ ਆਪਣੀ ਏਕਤ ਪ੍ਰਗਟ ਕੀਤੀ।
ਹਿੰਦੋਸਤਾਨ ਵਿੱਚ, ਇਸ ਸਾਲ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਹਜ਼ਾਰਾਂ ਹੀ ਮੁਜ਼ਾਹਰੇ, ਰੈਲੀਆਂ ਅਤੇ ਜਸ਼ਨ ਜਥੇਬੰਦ ਕੀਤੇ ਗਏ। ਮਜ਼ਦੂਰਾਂ ਨੇ ਪਾਰਟੀ ਸਬੰਧਾਂ ਅਤੇ ਫੈਡਰੇਸ਼ਨਾਂ ਦੀ ਮੈਂਬਰਸ਼ਿਪ ਤੋਂ ਉਪਰ ਉਠ ਕੇ ਸਾਂਝੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਮਈ ਦਿਵਸ ਪ੍ਰੋਗਰਾਮਾਂ ਵਿਚ ਭਾਰਤੀ ਰੇਲ, ਸੜਕ ਟਰਾਂਸਪੋਰਟ, ਸ਼ਿਪੰਗ, ਬੰਦਰਗਾਹਾਂ ਅਤੇ ਘਾਟਾਂ, ਸੂਬਾਈ ਬਿਜਲੀ ਬੋਰਡਾਂ, ਬੈਂਕਾਂ, ਬੀਮਾ ਕੰਪਨੀਆਂ, ਆਟੋ ਇੰਡਸਟਰੀ, ਟੈਕਸਟਾਈਲ ਅਤੇ ਪੁਸ਼ਾਕ ਇੰਡਸਟਰੀ, ਡੀਫੈਂਸ ਉਤਪਾਦਨ ਇਕਾਈਆਂ, ਹਸਪਤਾਲਾਂ ਦੇ ਮਜ਼ਦੂਰਾਂ ਅਤੇ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਟੀਚਰਾਂ ਨੇ ਹਿੱਸਾ ਲਿਆ।
ਮਜ਼ਦੂਰ ਜਥੇਬੰਦੀਆਂ ਦੇ ਪ੍ਰਵਕਤਾਵਾਂ ਨੇ ਬਹੁਮੁੱਲੇ ਸਰਬਜਨਕ ਅਸਾਸਿਆਂ ਨੂੰ, ਨਿੱਜੀਕਰਣ, ਵਿਿਨਵੇਸ਼ ਅਤੇ ਪਬਲਿਕ-ਪ੍ਰਾਈਵੇਟ ਭਾਗੀਦਾਰੀ ਦੇ ਬੈਨਰ ਹੇਠ, ਹਿੰਦੋਸਤਾਨੀ ਅਤੇ ਬਦੇਸ਼ੀ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਚਾਰ ਲੇਬਰ ਕੋਡਾਂ ਦੀ ਵਿਰੋਧਤਾ ਕੀਤੀ, ਜੋ ਕਿ ਮਜ਼ਦੂਰਾਂ ਦੇ ਹੱਕ ਖੋਹਣ ਅਤੇ ਉਨ੍ਹਾਂ ਦੀ ਲੁੱਟ-ਖਸੁੱਟ ਨੂੰ ਹੋਰ ਤੀਬਰ ਬਣਾਉਣ ਲਈ ਬਣਾਏ ਗਏ ਹਨ। ਉਨ੍ਹਾਂ ਨੇ ਥੋੜ੍ਹ-ਚਿਰੇ ਠੇਕੇ ਉਤੇ ਮਜ਼ਦੂਰਾਂ ਨੂੰ ਕੰਮ ਉਤੇ ਰੱਖਣ ਦੀ ਰੀਤ, ਜਿਸ ਦੇ ਹੇਠ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ, ਦੀ ਵਿਰੋਧਤਾ ਕੀਤੀ। ਉਨ੍ਹਾਂ ਨੇ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਰਾਜ-ਆਯੋਜਿਤ ਫਿਰਕੂ ਹਿੰਸਾ ਫੈਲਾਏ ਜਾਣ ਦੀ ਸਖਤ ਨਿੰਦਿਆ ਕੀਤੀ ਅਤੇ ਮਜ਼ਦੂਰਾਂ ਨੂੰ ਚੇਤੰਨ ਰਹਿਣ ਅਤੇ ਇੱਕ ਜਮਾਤ ਦੇ ਤੌਰ ਉਤੇ ਆਪਣੀ ਖਾੜਕੂ ਏਕਤਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
ਨਵੀਂ ਦਿੱਲੀ ਵਿੱਚ ਸਾਰੀਆਂ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਮਜ਼ਦੂਰਾਂ ਨੇ ਪੁਰਾਣੀ ਦਿੱਲੀ ਦੀਆਂ ਸੜਕਾਂ ਉਤੇ ਇੱਕ ਸਾਂਝਾ ਜਲੂਸ ਕੱਢਿਆ, ਜੋ ਰਾਮ ਲੀਲ੍ਹਾ ਮੈਦਾਨ ਤੋਂ ਸ਼ੁਰੂ ਹੋ ਕੇ ਟਾਊਨ ਹਾਲ ਦੇ ਸਾਹਮਣੇ ਇੱਕ ਪਬਲਿਕ ਮੀਟਿੰਗ ਕਰਨ ਨਾਲ ਸਮਾਪਤ ਹੋਇਆ। ਪੁਰਾਣੀ ਦਿੱਲੀ ਨਿਵਾਸੀਆਂ ਨੇ ਇਸ ਜਲੂਸ ਦਾ ਉਤਸ਼ਾਹ ਪੂਰਬਕ ਸਵਾਗਤ ਕੀਤਾ। ਇਹ ਮਾਰਚ ਅਤੇ ਰੈਲੀ ਆਲ ਇੰਡੀਆ ਟਰੇਡ ਯੂਨੀਅਨ ਸੈਂਟਰ, ਮਜ਼ਦੂਰ ਏਕਤਾ ਕਮੇਟੀ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ਼, ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ, ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ, ਇੰਡੀਅਨ ਕੌਂਸਲ ਆਫ ਟਰੇਡ ਯੂਨੀਅਨਜ਼, ਟਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ, ਸੈਲਫ-ਐਂਪਲਾਈਜ਼ ਐਸੋਸੀਏਸ਼ਨ ਅਤੇ ਲੇਬਰ ਪ੍ਰਾਗਰੈਸਿਵ ਫੈਡਰੇਸ਼ਨ ਵਲੋਂ ਮਿਲ ਕੇ ਜਥੇਬੰਦ ਕੀਤਾ ਗਿਆ ਸੀ।
ਕਿਸਾਨ ਯੂਨੀਅਨਾਂ ਨੇ ਮਈ ਦਿਵਸ ਉਤੇ ਮਜ਼ਦੂਰਾਂ ਦੇ ਤਮਾਮ ਪ੍ਰੋਗਰਾਮਾਂ ਦੀ ਡਟ ਕੇ ਹਮਾਇਤ ਕੀਤੀ।
ਹੇਠਾਂ ਮਈ ਦਿਵਸ 2022 ਨੂੰ ਮਜ਼ਦੂਰਾਂ ਦਾ ਗੁੱਸਾ ਦਿਖਾਂਉਂਦੀਆਂ ਤਸਵੀਰਾਂ ਹਨ
|
|
|
|
|
|
|
|