ਬਰਤਾਨੀਆ ਵਿੱਚ ਰਾਸ਼ਟਰੀ ਸਿਹਤ ਸੇਵਾ ਦੇ ਨਿੱਜੀਕਰਨ ਦਾ ਵਿਰੋਧ

ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਦੇ ਮਜ਼ਦੂਰ, ਬ੍ਰਿਿਟਸ਼ ਮਜ਼ਦੂਰ ਜਮਾਤ ਅਤੇ ਆਮ ਲੋਕਾਂ ਵਲੋਂ ਜਨਤਕ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੇ ਵਿਰੁੱਧ ਸੰਘਰਸ਼ ਵਿੱਚ ਸਭ ਤੋਂ ਅੱਗੇ ਹਨ।

400_nhs22 ਨਵੰਬਰ ਨੂੰ, ਜਦੋਂ ਬ੍ਰਿਟਿਸ਼ ਸਰਕਾਰ ਨੇ ਸਿਹਤ ਅਤੇ ਦੇਖਭਾਲ ਬਿੱਲ ਨੂੰ ਚਰਚਾ ਅਤੇ ਵੋਟਿੰਗ ਲਈ ਸੰਸਦ ਵਿੱਚ ਪੇਸ਼ ਕੀਤਾ, ਤਾਂ ਐਨ.ਐਚ.ਐਸ. ਦੇ ਮਜ਼ਦੂਰਾਂ, ਟਰੇਡ ਯੂਨੀਅਨਾਂ ਅਤੇ ਸਿਹਤ ‘ਤੇ ਮੁਹਿੰਮ ਚਲਾਉਣ ਵਾਲੇ ਸੰਗਠਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਬਿੱਲ ਦਾ ਵਿਰੋਧ ਕੀਤਾ।

ਤਿੰਨ ਲੱਖ ਤੋਂ ਵੱਧ ਲੋਕਾਂ ਦੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਪੇਸ਼ ਕੀਤੀ ਗਈ, ਜਿਸ ਵਿੱਚ ਸਰਕਾਰ ਤੋਂ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸਤੋਂ ਬਾਅਦ ਸ਼ਾਮ ਨੂੰ ਇੱਕ ਰੈਲੀ ਕੱਢੀ ਗਈ, ਜਿਸ ਵਿੱਚ ਐਨ.ਐਚ.ਐਸ. ਅੰਦੋਲਨ ਦੇ ਭਵਿੱਖ ਦੀ ਸੁਰੱਖਿਆ ਲਈ ਅੰਦੋਲਨ ਦੇ ਕਈ ਕਾਰਕੁਨਾਂ ਨੇ ਆਪਣੀ ਗੱਲ ਰੱਖੀ।

ਰੈਲੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਨਿੱਜੀਕਰਨ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਐਨ.ਐਚ.ਐਸ. ਦੇ ਲਈ ਬੱਜਟ ਵਧਾਉਣ ਲਈ ਅਤੇ ਇਹਦੇ ਮਜ਼ਦੂਰਾਂ ਨੂੰ ਬਿਹਤਰ ਉਜਰਤਾਂ ਅਤੇ ਕੰਮ ਦੀਆਂ ਬਿਹਤਰ ਹਾਲਤਾਂ ਮੁਹੱਈਆ ਕਰਨ ਲਈ ਕਿਹਾ।

ਵਿਰੋਧ ਰੈਲੀ ਦੀ ਕਾਰਵਾਈ ਤੋਂ ਪਹਿਲਾਂ, “ਯੂਨਾਇਟ ਦਿ ਯੂਨੀਅਨ” ਦੇ ਜਨਰਲ ਸਕੱਤਰ ਨੇ ਦੱਸਿਆ ਕਿ ਐਨ.ਐਚ.ਐਸ. ਮੌਜੂਦਾ ਸਮੇਂ ਵਿੱਚ ਮਜ਼ਦੂਰਾਂ ਨੂੰ ਕੰਮ ਦੀਆਂ ਅਜਿਹੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿਸੇ ਵੀ ਹਾਲਤ ਵਿੱਚ ਲੋਕਾਂ ਨੂੰ ਮਨਜੂਰ ਨਹੀਂ ਹੋ ਸਕਦੀਆਂ। ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ ਅਤੇ ਕੰਮ ਦਾ ਬੋਝ ਬਹੁਤ ਵਧ ਗਿਆ ਹੈ। ਸਰਕਾਰ ਤਨਖਾਹਾਂ ‘ਚ ਕਟੌਤੀ ‘ਤੇ ਜ਼ੋਰ ਦੇ ਰਹੀ ਹੈ। ਸਿਹਤ ਅਤੇ ਦੇਖਭਾਲ ਬਿੱਲ ਦੀ ਵਰਤੋਂ, ਇਸ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਇਸਦੇ ਨਿੱਜੀਕਰਨ ਦਾ ਰਾਹ ਖੋਲ੍ਹਣ ਲਈ ਕੀਤਾ ਜਾ ਰਿਹਾ ਹੈ। ਇਹ ਬਿੱਲ ਲੋਕਾਂ ਲਈ ਸਿਹਤ ਸੰਭਾਲ ਦੇ ਮਿਆਰ ਵਿੱਚ ਗਿਰਾਵਟ ਅਤੇ ਸਾਡੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਕੰਮ ਦੀਆਂ ਹਾਲਤਾਂ ਉੱਤੇ ਹੋਰ ਭਿਆਨਕ ਹਮਲਿਆਂ ਦੀ ਤਿਆਰੀ ਹੈ। ਉਨ੍ਹਾਂ ਇਸ ਸਮੇਂ ਲਗਾਤਾਰ ਹੋ ਰਹੇ ਹਮਲਿਆਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ।

ਇੱਕ ਜਨਤਕ ਰਾਏਸ਼ੁਮਾਰੀ ਵਿੱਚ ਪਾਇਆ ਗਿਆ ਕਿ 70 ਪ੍ਰਤੀਸ਼ਤ ਤੋਂ ਵੱਧ ਲੋਕ ਚਿੰਤਤ ਸਨ ਕਿ ਬਿੱਲ ਦੇ ਨਤੀਜੇ ਵਜੋਂ, ਐਂ.ਐਚ.ਐਸ. ਦੇ ਠੇਕੇ ਹੁਣ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾਣਗੇ। ਇਹ ਵੀ ਪਾਇਆ ਗਿਆ ਕਿ ਲੋਕ ਚਾਹੁੰਦੇ ਹਨ ਕਿ ਐਨ.ਐਚ.ਐਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਇਸ ਸਮੁੱਚੀ ਲੋਕ ਸੇਵਾ ਨੂੰ ਵਧੀਆ ਢੰਗ ਨਾਲ ਚਲਾਇਆ ਜਾ ਸਕੇ ਅਤੇ ਇਸ ਦੀਆਂ ਸੇਵਾਵਾਂ ਸਾਰੇ ਲੋਕਾਂ ਨੂੰ ਮੁਫਤ ਮਿਲ ਸਕਣ। ਦੂਜੇ ਪਾਸੇ ਸਰਕਾਰ ਨੇ ਜਾਣ ਬੁੱਝ ਕੇ ਐਨ.ਐਚ.ਐਸ. ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ ਅਤੇ ਇਹਨੂੰ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦਾ ਸਾਧਨ ਬਣਾਉਣ ਜਾ ਰਹੀ ਹੈ।

ਲੰਡਨ ਵਿੱਚ ਹੈਲਥ ਐਂਡ ਕੇਅਰ ਬਿੱਲ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਹਤ ਸੇਵਾਵਾਂ ਉੱਤੇ ਹੋ ਰਹੇ ਹਮਲਿਆਂ ਦੇ ਖ਼ਿਲਾਫ਼ ਬਰਤਾਨਵੀ ਲੋਕਾਂ ਦਾ ਪ੍ਰਤੀਰੋਧ ਵਧ ਰਿਹਾ ਹੈ। ਲੋਕ ਸਮਝ ਰਹੇ ਹਨ ਕਿ ਸਰਕਾਰ ਐਨ.ਐਚ.ਐਸ. ਨੂੰ ਪੂੰਜੀ-ਕੇਂਦਰਤ ਦਿਸ਼ਾ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇਸਨੂੰ ਕਾਰਪੋਰੇਟ ਘਰਾਣਿਆਂ ਲਈ ਮੁਨਾਫੇ ਦਾ ਸਰੋਤ ਬਣਾਇਆ ਜਾ ਸਕੇ। ਲੋਕਾਂ ਵਿੱਚ ਇਹ ਚੇਤਨਾ ਪੈਦਾ ਕੀਤੀ ਜਾ ਰਹੀ ਹੈ ਕਿ ਐਨ.ਐਚ.ਐਸ. ਨੂੰ ਇੱਕ ਐਸੀ ਨਵੀਂ ਦਿਸ਼ਾ ਦੀ ਸਖ਼ਤ ਲੋੜ ਹੈ ਜੋ ਮਾਨਵ-ਕੇਂਦ੍ਰਿਤ ਹੋਵੇ, ਜਿਸ ਵਿੱਚ ਸਰਕਾਰੀ ਅਧਿਕਾਰੀ ਆਮ ਲੋਕਾਂ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਉਹਨਾਂ ਦੀਆਂ ਲੋੜਾਂ ਬਾਰੇ ਸਿੱਖਦੇ ਹਨ, ਅਤੇ ਉਹਨਾਂ ਨੂੰ ਸਿਹਤ ਕਰਮਚਾਰੀਆਂ ਅਤੇ ਭਾਈਚਾਰੇ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਸਲਾਹ ਕਰਕੇ ਫੈਸਲੇ ਲੈਣ ਵਿੱਚ ਸ਼ਾਮਲ ਕਰਦੇ ਹਨ।

ਜਿੱਥੇ ਜਨਤਕ ਅਧਿਕਾਰੀ ਸਿਹਤ ਕਰਮਚਾਰੀਆਂ ਦੀਆਂ ਲੋੜਾਂ, ਅਤੇ ਉਹਨਾਂ ਭਾਈਚਾਰਿਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨ ਵਿੱਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਉਹ ਸੇਵਾ ਕਰਦੇ ਹਨ, ਅਤੇ ਉਨ੍ਹਾਂ ਸਭ ਨੂੰ ਐਨ.ਐਚ.ਐਸ. ਦੇ ਸੰਬੰਧ ਵਿੱਚ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਦੇ ਹਨ।

close

Share and Enjoy !

0Shares
0

Leave a Reply

Your email address will not be published. Required fields are marked *