ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਕਾਮਿਆਂ ਦੀ ਹੜਤਾਲ

ਪੂਰੇ ਉੱਤਰ ਪ੍ਰਦੇਸ਼ ਵਿੱਚ, ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਦੇ ਅਧੀਨ ਸਰਕਾਰੀ ਸਿਹਤ ਸੇਵਾਵਾਂ ਵਿੱਚ ਕੰਮ ਕਰ ਰਹੇ ਸੈਂਕੜੇ ਹੀ ਠੇਕਾ ਕਰਮਚਾਰੀ ਦਸੰਬਰ 2021 ਦੇ ਸ਼ੁਰੂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਇਸ ਹੜਤਾਲ ਦਾ ਸੱਦਾ ਐਨ.ਐਚ.ਐਮ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਦਿੱਤਾ ਗਿਆ ਹੈ। ਉਹਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ – “ਬਰਾਬਰ ਕੰਮ ਲਈ ਬਰਾਬਰ ਤਨਖਾਹ”, ਯਾਨੀ ਕਿ ਠੇਕਾ ਕਰਮਚਾਰੀਆਂ ਦੀ ਨਿਯਮਤ ਕਰਮਚਾਰੀਆਂ ਦੇ ਨਾਲ ਬਰਾਬਰ ਉਜਰਤ, ਉਜਰਤ ਸੋਧ, ਨੌਕਰੀਆਂ ਨੂੰ ਨਿਯਮਤ ਕਰਨਾ, ਇੱਕ ਮਾਨਵਤਾਵਾਦੀ ਤਬਾਦਲਾ ਨੀਤੀ, ਕੋਵਿਡ-19 ਸਿਹਤ ਬੀਮਾ ਲਾਭਾਂ ਦੇ ਨਾਲ-ਨਾਲ ਨੌਕਰੀ ‘ਤੇ ਸੰਕਰਮਿਤ ਹੋਣ ਵਾਲੇ ਮਜ਼ਦੂਰਾਂ ਵਾਸਤੇ ਮੁਆਵਜ਼ੇ ਦੀ ਮੰਗ, ਆਦਿ।

400_NHM_Workersਨਰਸਿੰਗ ਅਧਿਕਾਰੀਆਂ, ਫਾਰਮੇਸੀ ਅਧਿਕਾਰੀਆਂ, ਸਹਾਇਕ ਨਰਸ-ਦਾਈਆਂ (ਏ.ਐਨ.ਐਮ.), ਲੈਬ ਟੈਕਨੀਸ਼ੀਅਨਾਂ, ਡੈਂਟਲ ਟੈਕਨੀਸ਼ੀਅਨਾਂ ਅਤੇ ਹੋਰ ਕਲਾਸ ਚਾਰ ਵਰਕਰਾਂ ਸਮੇਤ, ਐਨ.ਐਚ.ਐਮ. ਦੇ ਸਾਰੇ ਠੇਕੇ ਵਾਲੇ ਪੈਰਾ-ਮੈਡੀਕਲ ਕਰਮਚਾਰੀਆਂ ਨੇ ਆਪਣੇ ਅਤੇ ਆਪਣੇ ਰੈਗੂਲਰ ਸਾਥੀ ਕਰਮਚਾਰੀਆਂ ਵਿਚਕਾਰ ਤਨਖਾਹਾਂ ਵਿੱਚ ਵਿਤਕਰੇ ਦਾ ਮੁੱਦਾ ਉਠਾਇਆ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਧਰਨੇ ਦੇਣ ਦੇ ਬਾਵਜੂਦ, ਉਨ੍ਹਾਂ ਦੀਆਂ ਤਨਖਾਹਾਂ ਬਰਾਬਰ ਕਰਨ ਅਤੇ ਨੌਕਰੀਆਂ ਨੂੰ ਰੈਗੂਲਰ ਕਰਨ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਹਨ।

ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਿਲ੍ਹਆਂ ਵਿੱਚ ਸਿਹਤ ਵਿਭਾਗ ਦਾ 80 ਫੀਸਦੀ ਤੋਂ ਵੱਧ ਹਿੱਸਾ ਐਨ.ਐਚ.ਐਮ. ਵਰਕਰ ਹਨ। ਇਹਨਾਂ ਵਿੱਚ ਆਸ਼ਾ ਕਰਮਚਾਰੀ ਸ਼ਾਮਲ ਹਨ, ਜੋ ਮਹਾਂਮਾਰੀ ਦੇ ਫੈਲਣ ਦੇ ਸਮੇਂ ਤੋਂ ਹੀ ਕੋਵਿਡ-19 ਦੇ ਮਰੀਜ਼ਾਂ ਦੇ ਸਰਵੇਖਣ, ਸੰਪਰਕ ਟਰੇਸਿੰਗ, ਟੈਸਟਿੰਗ, ਨਮੂਨੇ ਲੈਣ ਅਤੇ ਪ੍ਰਬੰਧਨ ਦੇ ਫਰੰਟ ਲਾਈਨਾਂ ‘ਤੇ ਕੰਮ ਕਰ ਰਹੇ ਹਨ।

ਲਖਨਊ ਵਿੱਚ ਸੀ.ਐਮ.ਓ. ਦੇ ਦਫ਼ਤਰ ਅੱਗੇ ਵਿਰੋਧ-ਪ੍ਰਦਰਸ਼ਨ ਕਰਦੇ ਹੋਏ ਐਨ.ਐਚ.ਐਮ. ਠੇਕਾ ਮੁਲਾਜ਼ਮ ਧਰਨੇ ’ਤੇ ਬੈਠੇ ਹਨ। ਰਾਜ ਦੇ ਹੋਰ ਹਿੱਸਿਆਂ ਵਿੱਚ ਵੀ, ਉਹ ਆਪੋ-ਆਪਣੇ ਜ਼ਿਿਲ੍ਹਆਂ ਵਿੱਚ ਸੀ.ਐਮ.ਓ. ਦੇ ਦਫਤਰਾਂ ਦੇ ਬਾਹਰ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ।

400_nhm Woker Protestਹੜਤਾਲੀ ਕਾਮਿਆਂ ਦਾ ਕਹਿਣਾ ਹੈ ਕਿ ਪਿਛਲੇ 10-12 ਸਾਲਾਂ ਤੋਂ ਐਨ.ਐਚ.ਐਮ. ਦੇ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਐਨ.ਐਚ.ਐਮ. ਠੇਕਾ ਮਜ਼ਦੂਰ ਨੂੰ ਸਿਰਫ 12,000-15,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਜਿਸ ‘ਤੇ ਉਸਦਾ ਅਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਅਸੰਭਵ ਹੈ। ਹਾਲਾਂਕਿ ਇਹਨਾਂ ਕਾਮਿਆਂ ਨੇ ਆਪਣੀਆਂ ਜਾਨਾਂ ਅਤੇ ਸਿਹਤ ਨੂੰ ਖਤਰੇ ਵਿੱਚ ਪਾਇਆ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਲੰਬੇ ਸਮੇਂ ਤੱਕ ਕੰਮ ਕੀਤਾ, ਅਕਸਰ ਲੋੜੀਂਦੇ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਹੀ, ਉਹ ਅਜਿਹੇ ਬਹੁਤ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਬਣੇ ਹੋਏ ਹਨ। ਕਿਉਂਕਿ ਉਹ ਠੇਕਾ ਮਜ਼ਦੂਰ ਹਨ, ਇਸ ਲਈ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਗੰਭੀਰ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਵੀ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਹਨ, ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।

ਹੜਤਾਲੀ ਵਰਕਰਾਂ ਦੇ ਸੰਘਰਸ਼ ਕਾਰਨ, ਸੂਬੇ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਟੈਸਟਿੰਗ ਅਤੇ ਸੈਂਪਲਿੰਗ ਅਤੇ ਟੀਕਾਕਰਨ ਸੇਵਾਵਾਂ ਦੇ ਨਾਲ-ਨਾਲ ਹੋਰ ਸਿਹਤ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੜਤਾਲੀ ਕਰਮਚਾਰੀਆਂ ਨੇ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਐਨ.ਐਚ.ਐਮ. ਦੇ ਠੇਕਾ ਕਰਮਚਾਰੀਆਂ ਦੀ ਹੜਤਾਲ ਨੂੰ ਸੀਨੀਅਰ ਡਾਕਟਰਾਂ ਸਮੇਤ ਸਾਰੇ ਸਥਾਈ ਕਰਮਚਾਰੀਆਂ ਦੁਆਰਾ ਸਮਰਥਨ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁੱਝ ਨੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ – “ਕੋਵਿਡ-19 ਦੌਰਾਨ ਜ਼ਿਆਦਾਤਰ ਫੀਲਡ ਵਰਕ ਆਸ਼ਾ ਵਰਕਰਾਂ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਦੇ ਸਹਿਯੋਗ ਨਾਲ ਹੀ ਸਾਰੀ ਮਹਾਂਮਾਰੀ ਨਾਲ ਲੜਿਆ ਗਿਆ। ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਜਾਇਜ਼ ਹੈ।”

ਏਸੇ ਦੌਰਾਨ ਪੰਜਾਬ ਦੇ ਬਠਿੰਡਾ ਵਿੱਚ ਐਨ.ਐਚ.ਐਮ. ਦੇ ਕੰਟਰੈਕਟ ਹੈਲਥ ਵਰਕਰ ਵੀ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ ਅਤੇ ਉਨ੍ਹਾਂ ਨੇ ਵੀ ਇਹੀ ਮੰਗਾਂ ਉਠਾਈਆਂ ਹਨ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਐਨ.ਐਚ.ਐਮ. ਠੇਕਾ ਕਾਮੇ ਲਗਾਤਾਰ ਆਪਣੇ ਹੋ ਰਹੇ ਅਤੀ-ਸ਼ੋਸ਼ਣ ਦੇ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ।

close

Share and Enjoy !

Shares

Leave a Reply

Your email address will not be published.