ਭੁਵਨੇਸ਼ਵਰ ਵਿੱਚ ਆਂਗਣਵਾੜੀ ਕਰਮੀਆਂ ਦਾ ਵਿਰੋਧ-ਪ੍ਰਦਰਸ਼ਨ

400_Anganwari workers odishaਕਈ ਹਜ਼ਾਰਾਂ ਆਂਗਣਵਾੜੀ ਕਰਮੀਆਂ ਨੇ, 6 ਦਸੰਬਰ ਅਤੇ 13 ਦਸੰਬਰ ਨੂੰ, ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਵਿਧਾਨ ਸਭਾ ਦੇ ਬਾਹਰ ਵਿਰੋਧ-ਪ੍ਰਦਰਸ਼ਨ ਕੀਤਾ। ਇਹ ਵਿਰੋਧ-ਪ੍ਰਦਰਸ਼ਨ, ਉਨ੍ਹਾਂ ਨੇ ‘ਆਲ ਉਡੀਸ਼ਾ ਆਂਗਣਵਾੜੀ ਲੇਡੀਜ਼ ਵਰਕਰਸ ਐਸੋਸੀਏਸ਼ਨ’ ਦੇ ਝੰਡੇ ਹੇਠ ਜਥੇਬੰਦ ਹੋ ਕੇ ਕੀਤਾ।

ਆਂਗਣਵਾੜੀ ਕਰਮੀਆਂ ਨੇ, “ਹਮਾਰੀ ਮਾਂਗੇਂ ਪੂਰੀ ਕਰੋ!” ਦੇ ਨਾਅਰੇ ਲਾ ਕੇ, ਸਰਕਾਰ ਨੂੰ ਇੱਕ 17-ਸੂਤਰੀ ਮੰਗ-ਪੱਤਰ ਪੇਸ਼ ਕੀਤਾ। ਉਨ੍ਹਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ – ਸਭ ਆਂਗਣਵਾੜੀ ਕਰਮੀਆਂ ਦੀ ਤਨਖਾਹ ਵਿੱਚ ਵਾਧਾ, ਆਂਗਣਵਾੜੀ ਕਰਮੀਆਂ ਲਈ ਘੱਟੋ-ਘੱਟ ਤਨਖਾਹ 21,000 ਰੁਪਏ ਪ੍ਰਤੀ ਮਹੀਨਾ, ਹੈਲਪਰ ਵਾਸਤੇ ਘੱਟੋ-ਘੱਟ ਤਨਖਾਹ 10,500 ਰੁਪਏ ਪ੍ਰਤੀ ਮਹੀਨਾ, ਸੇਵਾ-ਮੁਕਤੀ ਦੀ ਉਮਰ ਵਿੱਚ ਵਾਧਾ, ਸੁਪਰਵਾਈਜ਼ਰ ਦੇ ਵਧੇਰੇ ਅਹੁੱਦੇ, ਗਰਮੀਆਂ ਦੀਆਂ ਛੁੱਟੀਆਂ ਅਤੇ ਪੈਨਸ਼ਨ।

close

Share and Enjoy !

Shares

Leave a Reply

Your email address will not be published.