ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 29ਵੀਂ ਬਰਸੀ ਉਤੇ ਵਿਰੋਧ ਮੀਟਿੰਗ

6 ਦਿਸੰਬਰ 2021 ਨੂੰ, ਕਈ ਇੱਕ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਨੇ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 29ਵੀਂ ਬਰਸੀ ਉੱਤੇ ਪਾਰਲੀਮੈਂਟ ਦੇ ਸਾਹਮਣੇ ਇੱਕ ਸਾਂਝੀ ਵਿਰੋਧ ਮੀਟਿੰਗ ਕੀਤੀ। ਮੀਟਿੰਗ ਨੇ ਹਾਕਮ ਜਮਾਤ ਵਲੋਂ ਸਾਨੂੰ ਪਾੜਨ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਲੋਕਾਂ ਦੀ ਏਕਤਾ ਨੂੰ ਉੱਚਿਆਂ ਲਹਿਰਾਇਆ। ਮੀਟਿੰਗ ਨੇ ਇਨਸਾਫ ਅਤੇ ਸਾਡੇ ਲੋਕਾਂ ਦੇ ਖ਼ਿਲਾਫ਼ ਜ਼ੁਰਮ ਕਰਨ ਵਾਲੇ ਗੁਨਾਹਗਾਰਾਂ ਨੂੰ ਸਜ਼ਾਵਾਂ ਦੇਣ ਲਈ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ।

6-Dec2021-dharna-in-jantar-mantarਮੁੱਖ ਬੈਨਰ ਉੱਤੇ ਇਹ ਨਾਅਰੇ ਲਿਖੇ ਹੋਏ ਸਨ: “ਬਾਬਰੀ ਮਸਜਿਦ ਨੂੰ ਢਾਹੁੱਣ ਵਾਲੇ ਗੁਨਾਹਗਾਰਾਂ ਨੂੰ ਸਜ਼ਾਵਾਂ ਦੁਆਉਣ ਲਈ ਸੰਘਰਸ਼ ਜਾਰੀ ਰਹੇਗਾ!”, “ਅਮਨ ਅਤੇ ਏਕਤਾ ਬਣਾਈ ਰੱਖਣ ਦਾ ਇਹੀ ਇੱਕੋ-ਇੱਕ ਰਸਤਾ ਹੈ!”, “ਇੱਕ ਉੱਤੇ ਹਮਲਾ, ਸਭ ਉੱਤੇ ਹਮਲਾ!”। ਇਹ ਨਾਅਰੇ ਵਿਰੋਧੀ ਐਕਸ਼ਨ ਦਾ ਖੁਲਾਸਾ ਕਰਦੇ ਹਨ। ਆਲੇ-ਦੁਆਲੇ ਦੀਆਂ ਕੰਧਾਂ ਉੱਤੇ ਇਸ ਤਰ੍ਹਾਂ ਦੇ ਨਾਅਰੇ ਸਨ: “ਰਾਜ ਵਲੋਂ ਜਥੇਬੰਦ ਕੀਤੀ ਜਾਂਦੀ ਫਿਰਕੂ ਹਿੰਸਾ ਅਤੇ ਦਹਿਸ਼ਤ ਮੁਰਦਾਬਾਦ!”

ਇਹ ਮੀਟਿੰਗ ਲੋਕ ਰਾਜ ਸੰਗਠਨ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ, ਵੈਲਫੇਅਰ ਪਾਰਟੀ ਆਫ ਇੰਡੀਆ, ਸੀ ਪੀ ਆਈ (ਐਮ ਐਲ)  – ਨਿਊ ਪ੍ਰੋਲੋਤੇਰੀਅਨ, ਸਿਟੀਜ਼ਨਜ਼ ਫਾਰ ਡੈਮੋਕ੍ਰੇਸੀ, ਪੀ ਯੂ ਸੀ ਐਲ (ਦਿੱਲੀ), ਹਿੰਦ ਨੌਜਵਾਨ ਏਕਤਾ ਸਭਾ, ਜਮਾਤ-ਏ-ਇਸਲਾਮੀ ਹਿੰਦ, ਲੋਕ ਪਖਸ਼ਾ, ਮਜ਼ਦੂਰ ਏਕਤਾ ਕਮੇਟੀ, ਐਨ ਸੀ ਐਚ ਆਰ ਓ, ਪਾਪੂਲਰ ਫਰੰਟ ਆਫ ਇੰਡੀਆ, ਯੂਨਾਈਟਿਡ ਮੁਸਲਿਮਜ਼ ਫਰੰਟ, ਆਲ ਇੰਡੀਆ ਮੁਸਲਿਮ ਮਜਲਿਸ ਏ ਮੁਸਾਵਰਤ ਕੌਂਸਲ, ਆਲ ਇੰਡੀਆ ਲਾਇਰਜ਼ ਕੌਂਸਲ, ਏ ਪੀ ਸੀ ਆਰ (ਦਿੱਲੀ ਚੈਪਟਰ), ਦਲਿੱਤ ਵੌਇਸ ਅਤੇ ਦੇਸੀਆ ਮਕਾਲ ਸਾਖਤੀ ਕਾਚੀ ਨੇ ਮਿਲ ਕੇ ਜਥੇਬੰਦ ਕੀਤੀ ਸੀ। ਆਲ ਇੰਡੀਆ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼, ਇਨਕਲਾਬੀ ਮਜ਼ਦੂਰ ਕੇਂਦਰ ਅਤੇ ਪੀਪਲਜ਼ ਫਰੰਟ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਮੀਟਿੰਗ ਨੂੰ ਸੰਬੋਧਿਤ ਕੀਤਾ।

29 ਸਾਲ ਪਹਿਲਾਂ, ਜਦੋਂ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ, ਉਸ ਸਮੇਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਹਾਕਮ ਜਮਾਤਾਂ ਦੀਆਂ ਕਾਂਗਰਸ ਅਤੇ ਭਾਜਪਾ ਵਰਗੀਆਂ ਸਿਆਸੀ ਪਾਰਟੀਆਂ ਵਲੋਂ ਹਿੰਦੋਸਤਾਨ ਦੇ ਲੋਕਾਂ ਦੇ ਖ਼ਿਲਾਫ਼ ਭਿਅੰਕਰ ਜ਼ੁਰਮਾਂ ਦੀ ਸਖਤ ਨਿਖੇਧੀ ਕੀਤੀ ਸੀ। ਸੀ ਜੀ ਪੀ ਆਈ, ਉਦੋਂ ਤੋਂ ਲੈ ਕੇ ਇਸ ਇਤਿਹਾਸਿਕ ਸਮਾਰਕ ਨੂੰ ਢਾਹੁੱਣ ਦੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਿੱਤੇ ਜਾਣ ਵਾਸਤੇ ਲਗਾਤਾਰ ਜ਼ੋਰਦਾਰ ਆਵਾਜ਼ ਉਠਾਉਂਦੀ ਆ ਰਹੀ ਹੈ।

IMG_20211206_114023706ਸਾਡੀ ਪਾਰਟੀ ਬਾਰ ਬਾਰ ਇਹ ਕਹਿੰਦੀ ਰਹੀ ਹੈ ਕਿ ਉਸ ਵੇਲੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਅਤੇ ਯੂ ਪੀ ਵਿੱਚ ਭਾਜਪਾ ਦੀ ਸਰਕਾਰ, ਦੋਵਾਂ ਦੀ ਸਾਂਝੀ ਨਿਗਰਾਨੀ ਹੇਠ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਹੈ। ਹਿੰਦੋਸਤਾਨੀ ਰਾਜ ਉਤੇ ਕੰਟਰੋਲ ਕਰਨ ਵਾਲੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਨੇ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ-ਦੂਸਰੇ ਦੇ ਦੁਸ਼ਮਣ ਬਣਾਉਣ ਅਤੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਖ਼ਿਲਾਫ਼ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਨੂੰ ਤੋੜਨ ਲਈ ਬਾਬਰੀ ਮਸਜਿਦ ਨੂੰ ਢਾਹੁਣਾ ਜਥੇਬੰਦ ਕੀਤਾ ਹੈ। ਮਸਜਿਦ ਨੂੰ ਢਾਹੁਣ ਅਤੇ ਉਸ ਤੋਂ ਬਾਅਦ 1992-93 ਵਿੱਚ ਮੁੰਬਈ ਵਿੱਚ ਫਿਰਕੂ ਕਤਲੇਆਮ ਆਯੋਜਿਤ ਕਰਨ ਲਈ ਕਾਂਗਰਸ ਪਾਰਟੀ, ਭਾਜਪਾ ਅਤੇ ਸ਼ਿਵ ਸੈਨਾ ਗੁਨਾਹਗਾਰ ਸਨ। ਪਰ ਏਨੇ ਸਾਲ ਬਾਅਦ ਵੀ, ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਇਹ ਇੱਕ ਠੋਸ ਸਬੂਤ ਹੈ ਕਿ ਉਨ੍ਹਾਂ ਜ਼ੁਰਮਾਂ ਦੇ ਪਿੱਛੇ ਹਾਕਮ ਜਮਾਤ ਦਾ ਹੱਥ ਸੀ ਅਤੇ ਇਹ ਪਾਰਟੀਆਂ ਹਾਕਮ ਜਮਾਤ ਦੀ ਯੋਜਨਾ ਨੂੰ ਹੀ ਲਾਗੂ ਕਰ ਰਹੀਆਂ ਸਨ। ਹਿੰਦੋਸਤਾਨੀ ਰਾਜ ਦੇ ਸਾਰੇ ਅੰਗਾਂ – ਕਾਰਜਕਾਰਣੀ, ਵਿਧਾਨਕਾਰਣੀ ਅਤੇ ਨਿਆਂਪਾਲਕਾ – ਨੇ ਲੋਕਾਂ ਦੇ ਖ਼ਿਲਾਫ਼ ਇਸ ਭਿਅੰਕਰ ਜ਼ੁਰਮ ਨੂੰ ਛੁਪਾਉਣ ਅਤੇ ਗੁਨਾਹਗਾਰਾਂ ਨੂੰ ਮਾਫ ਕਰਨ ਲਈ ਮਿਲ ਕੇ ਕੰਮ ਕੀਤਾ ਹੈ।

29 ਸਾਲ ਪਹਿਲਾਂ, ਸਾਡੀ ਪਾਰਟੀ ਨੇ ਕਿਹਾ ਸੀ ਕਿ ਬਾਬਰੀ ਮਸਜਿਦ ਦਾ ਢਾਹਿਆ ਜਾਣਾ ਅਤੇ ਉਸ ਤੋਂ ਬਾਅਦ ਫਿਰਕੂ ਕਤਲੇਆਮ ਸਿਆਸਤ ਦੇ ਮੁਜ਼ਰਮੀਕਰਣ ਅਤੇ ਲੋਕਾਂ ਨੂੰ ਸਿਆਸੀ ਤਾਕਤ ਤੋਂ ਦੂਰ ਰੱਖਣ ਦੇ ਪ੍ਰਤੀਕ ਹਨ। ਇਨ੍ਹਾਂ ਦੋਵਾਂ ਨੂੰ ਖਤਮ ਕਰਨ ਲਈ ਸਿਆਸੀ ਢਾਂਚੇ ਅਤੇ ਪ੍ਰੀਕ੍ਰਿਆ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਫੈਸਲੇ ਲੈਣ ਦੀ ਤਾਕਤ ਲੋਕਾਂ ਦੇ ਹੱਥ ਵਿੱਚ ਲਿਆਉਣਾ ਜ਼ਰੂਰੀ ਹੈ।

ਸੀ ਜੀ ਪੀ ਆਈ, ਲੋਕਾਂ ਨੂੰ ਸਮਝਾਉਂਦੀ ਆ ਰਹੀ ਹੈ ਕਿ ਫਿਰਕਾਪ੍ਰਸਤੀ ਅਤੇ ਫਿਰਕੂ ਹਿੰਸਾ ਵਾਸਤੇ ਕੋਈ ਖਾਸ ਪਾਰਟੀ ਜ਼ਿਮੇਵਾਰ ਨਹੀਂ ਹੈ। ਇਹਦੇ ਵਾਸਤੇ ਹਾਕਮ ਜਮਾਤ ਜ਼ਿਮੇਵਾਰ ਹੈ। ਸਰਕਾਰ ਚਲਾਉਣ ਵਾਲੀ ਪਾਰਟੀ ਤਾਂ ਮਹਿਜ਼ ਹਾਕਮ ਜਮਾਤ ਦਾ ਅਜੰਡਾ ਲਾਗੂ ਕਰਨ ਲਈ ਉਨ੍ਹਾਂ ਦੀ ਇੱਕ ਭਰੋਸੇਯੋਗ ਮੈਨੇਜਮੈਂਟ ਟੀਮ ਹੈ।

ਲੋਕਾਂ ਨੂੰ ਧਰਮ ਦੇ ਅਧਾਰ ਉੱਤੇ ਪਾੜਨਾ ਅਤੇ ਫਿਰਕੂ ਕਤਲੇਆਮ ਜਥੇਬੰਦ ਕਰਨਾ ਸਾਡੇ ਹਾਕਮਾਂ ਦਾ ਪ੍ਰਸ਼ਾਸ਼ਣ ਚਲਾਉਣ ਦਾ ਪਸੰਦੀਦਾ ਤਰੀਕਾ ਹੈ। ਕਿਹੜੀ ਸਿਆਸੀ ਪਾਰਟੀ ਸਰਕਾਰ ਚਲਾਉਂਦੀ ਹੈ, ਉਸਦਾ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦਾ ਉਦੇਸ਼ ਲੋਕਾਂ ਦੇ ਰੁਜ਼ਗਾਰ ਅਤੇ ਅਧਿਕਾਰਾਂ ਉੱਤੇ ਸਭਤਰਫਾ ਹਮਲਿਆਂ ਦੇ ਖ਼ਿਲਾਫ਼ ਉਨ੍ਹਾਂ ਦੀ ਏਕਤਾ ਨੂੰ ਤਬਾਹ ਕਰਨਾ ਅਤੇ ਵੱਡੇ ਅਜਾਰੇਦਾਰ ਸਰਮਾਏਦਾਰਾਂ ਦੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਅਜੰਡੇ ਨੂੰ ਲਾਗੂ ਕਰਨਾ ਹੈ।

ਜ਼ਰੂਰੀ ਹੈ ਕਿ ਫਿਰਕਾਪ੍ਰਸਤੀ ਦੇ ਖ਼ਿਲਾਫ਼ ਸੰਘਰਸ਼ ਅਜਾਰੇਦਾਰ ਸਰਮਾਏਦਾਰਾਂ ਦੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਅਜੰਡੇ ਦੇ ਖ਼ਿਲਾਫ਼ ਸੰਘਰਸ਼ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਅਤੇ ਨਾ ਹੀ ਦੇਖਣਾ ਚਾਹੀਦਾ ਹੈ। ਫਿਰਕਾਪ੍ਰਸਤੀ ਦੇ ਖ਼ਿਲਾਫ਼ ਸੰਘਰਸ਼ ਜ਼ਰੂਰੀ ਤੌਰ ਉਤੇ ਹਾਕਮ ਜਮਾਤ ਅਤੇ ਭਾਜਪਾ ਅਤੇ ਕਾਂਗਰਸ ਸਮੇਤ, ਉਨ੍ਹਾਂ ਦੀਆਂ ਸਭ ਭਰੋਸੇਮੰਦ ਪਾਰਟੀਆਂ ਦੇ ਖ਼ਿਲਾਫ਼ ਹੈ। ਇਸਦਾ ਨਿਸ਼ਾਨਾ ਉਹ ਰਾਜ ਹੋਣਾ ਚਾਹੀਦਾ ਹੈ, ਜੋ ਮੇਹਨਤਕਸ਼ ਬਹੁਗਿਣਤੀ ਲੋਕਾਂ ਉਤੇ ਸਰਮਾਏਦਾਰ ਜਮਾਤ ਦੀ ਤਾਨਾਸ਼ਾਹੀ ਦੀ ਹਿਫਾਜ਼ਤ ਕਰਦਾ ਹੈ।

ਧਾਰਮਿਕ ਪਹਿਚਾਣ ਦੇ ਅਧਾਰ ਉਤੇ ਨਿਸ਼ਾਨਾ ਬਣਾਏ ਜਾਂਦੇ ਲੋਕਾਂ ਨੂੰ ਆਪਣੀ ਜ਼ਿੰਦਗੀ, ਆਸਥਾ ਅਤੇ ਇਬਾਦਤ ਦੇ ਤੌਰ ਤਰੀਕਿਆਂ ਦੀ ਹਿਫਾਜ਼ਤ ਕਰ ਲਈ ਜਥੇਬੰਦ ਹੋਣ ਦਾ ਹਰ ਹੱਕ ਹੈ। ਉਨ੍ਹਾਂ ਨੂੰ ਫਿਰਕਾਪ੍ਰਸਤ ਕਹਿਣਾ ਜ਼ੁਰਮ ਕਰਨ ਵਾਲਿਆਂ ਦੀ ਬਜਾਏ ਉਸਦਾ ਸ਼ਿਕਾਰ ਲੋਕਾਂ ਨੂੰ ਦੋਸ਼ ਦੇਣਾ ਹੈ।

ਫਿਰਕੂ ਹਿੰਸਾ ਦੇ ਖਾਤਮੇ ਵਾਸਤੇ ਸੰਘਰਸ਼ ਨੂੰ ਸਰਮਾਏਦਾਰ ਜਮਾਤ ਦੀ ਹਕੂਮਤ ਨੂੰ ਖਤਮ ਕਰਨ ਅਤੇ ਉਸਦੀ ਜਗ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਦੇ ਨਿਸ਼ਾਨੇ ਨਾਲ ਚਲਾਇਆ ਜਾਣਾ ਜ਼ਰੂਰੀ ਹੈ। ਸਾਨੂੰ ਅਵੱਸ਼ਕ ਤੌਰ ਉਤੇ ਇੱਕ ਨਵਾਂ ਰਾਜ ਉਸਾਰਨਾ ਚਾਹੀਦਾ ਹੈ ਜਿਸ ਵਿੱਚ ਫੈਸਲੇ ਲੈਣ ਅਤੇ ਅਜੰਡਾ ਤੈਅ ਕਰਨ ਦਾ ਅਧਿਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥ ਵਿੱਚ ਹੋਵੇ; ਜਿਸ ਵਿੱਚ ਸਮਾਜ ਦੇ ਹਰ ਮੈਂਬਰ ਦੇ ਜ਼ਮੀਰ ਦੇ ਹੱਕ ਦੀ ਇੱਕ ਵਿਆਪਕ ਅਤੇ ਉਲੰਘਣਹੀਣ ਹੱਕ ਬਤੌਰ ਕਦਰ ਅਤੇ ਹਿਫਾਜ਼ਤ ਕੀਤੀ ਜਾਵੇ। ਅਜੇਹਾ ਰਾਜ ਇਹ ਯਕੀਨੀ ਬਣਾਏਗਾ ਕਿ ਕਿਸੇ ਵੀ ਵਿਅਕਤੀ ਦੇ ਜ਼ਮੀਰ ਜਾਂ ਕਿਸੇ ਹੋਰ ਮਾਨਵ ਅਧਿਕਾਰ ਦੀ ਉਲੰਘਣਾ ਕਰਨ ਵਾਲੇ ਵਿਅਕਤੀ, ਗਰੁੱਪ ਜਾਂ ਪਾਰਟੀ ਉਤੇ ਫੌਰਨ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਖਤ ਸਜ਼ਾ ਦਿੱਤੀ ਜਾਵੇਗੀ।

ਸਾਰੇ ਬੁਲਾਰਿਆਂ ਨੇ ਕਿਹਾ ਕਿ ਫਿਰਕੂ ਜ਼ੁਰਮ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣਾ ਅਤੇ ਲੋਕਾਂ ਦੇ ਜਿਉਣ ਦੇ ਹੱਕ ਅਤੇ ਜ਼ਮੀਰ ਦੇ ਹੱਕ ਦੀ ਹਿਫਾਜ਼ਤ ਨਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ, ਭਾਵੇਂ ਰਾਜ ਪ੍ਰਸ਼ਾਸਣ ਵਿੱਚ ਉਸਦਾ ਅਹੁੱਦਾ ਕਿਨਾ ਵੀ ਵੱਡਾ ਕਿਉਂ ਨਾ ਹੋਵੇ।

ਮੀਟਿੰਗ ਦੀ ਸਮਾਪਤੀ ਆਪਣੇ ਲੋਕਾਂ ਦੀ ਏਕਤਾ ਨੂੰ ਬਰਕਰਾਰ ਰੱਖਣ ਅਤੇ ਰਾਜ-ਆਯੋਜਿਤ ਫਿਰਕੂ ਹਿੰਸਾ ਅਤੇ ਰਾਜਕੀ ਦਹਿਸ਼ਤ ਦਾ ਖਾਤਮਾ ਕਰਨ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਕਰਨ ਨਾਲ ਹੋਈ।

close

Share and Enjoy !

Shares

Leave a Reply

Your email address will not be published.