ਦਿੱਲੀ ਦੇ ਬਾੜਾ ਹਿੰਦੂ ਰਾਓ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ

(ਹੇਠ ਲਿਖੀ ਰਿਪੋ੍ਰਟ ਮਜ਼ਦੂਰ ਏਕਤਾ ਕਮੇਟੀ ਦੇ ਇੱਕ ਪੱਤਰਕਾਰ ਤੋਂ ਪ੍ਰਾਪਤ ਹੋਈ ਹੈ)

Bara_Hindu_400
ਬਾੜਾ ਹਿੰਦੂ ਰਾਓ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਆਪਣੀਆਂ ਤਨਖਾਹਾਂ ਦੀ ਮੰਗ ਨੂੰ ਲੈ ਕੇ 22 ਨਵੰਬਰ ਤੋਂ ਹੜਤਾਲ ‘ਤੇ ਹਨ

ਉੱਤਰੀ ਦਿੱਲੀ ਦੇ ਬਾੜਾ ਹਿੰਦੂ ਰਾਓ ਹਸਪਤਾਲ ਦੇ 300 ਤੋਂ ਵੱਧ ਰੈਜ਼ੀਡੈਂਟ ਡਾਕਟਰ ਆਪਣੀਆਂ ਤਨਖਾਹਾਂ ਅਤੇ ਭੱਤਿਆਂ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ 22 ਨਵੰਬਰ ਤੋਂ ਹੜਤਾਲ ‘ਤੇ ਹਨ।

ਓਪੀਡੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਡਾਕਟਰਾਂ ਨੇ ਗੰਭੀਰ ਮਰੀਜ਼ਾਂ ਲਈ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਹੈ ਅਤੇ ਬਦਲੀਆਂ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ।

ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਲਗਾਏ ਗਏ ਧਰਨੇ ਵਿੱਚ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ-ਵੱਡੇ ਬੈਨਰ ਲਾਏ ਗਏ ਹਨ। ਧਰਨੇ ਦਾ ਨਾਅਰਾ ਸੀ – “ਤਨਖਾਹ ਨਹੀਂ ਤਾਂ ਕੰਮ ਨਹੀਂ!” ਇਹ ਨਾਅਰਾ ਹੜਤਾਲੀ ਡਾਕਟਰਾਂ ਦੀ ਹਾਲਤ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ।

ਐੱਚ.ਆਰ.ਐੱਚ. ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ.ਡੀ.ਏ.) ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਰੈਜ਼ੀਡੈਂਟ ਡਾਕਟਰਾਂ ਅਤੇ ਨਰਸਾਂ ਅਤੇ ਹੋਰ ਸਟਾਫ ਨੂੰ ਤਨਖਾਹਾਂ ਮਿਲਣ ਵਿੱਚ ਕਈ-ਕਈ ਮਹੀਨਿਆਂ ਦੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰ.ਡੀ.ਏ. ਹੜਤਾਲ ‘ਤੇ ਜਾਣ ਲਈ ਮਜ਼ਬੂਰ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਦੀ ਮੰਗ ਨੂੰ ਲੈ ਕੇ ਅਦਾਲਤਾਂ ਦਾ ਰੁਖ ਵੀ ਕੀਤਾ ਹੈ। ਪਰ ਇਸ ਦੇ ਬਾਵਜੂਦ ਇਸ ਸਾਲ ਇੱਕ ਵਾਰ ਫਿਰ ਉਸੇ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

ਡਾਕਟਰਾਂ ਨੂੰ ਇਹ ਵੀ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ਕਦੋਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਕਈਆਂ ਨੂੰ ਸਮੇਂ ਸਿਰ ਕਿਰਾਇਆ ਨਾ ਦੇਣ ਕਾਰਨ ਮਕਾਨ ਮਾਲਕਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਈ.ਐਮ.ਆਈ ਜਾਂ ਫਿਰ ਉਹ ਆਪਣੇ ਸਕੂਲ ਜਾਣ ਵਾਲੇ ਬੱਚਿਆਂ ਦੀ ਫੀਸ ਭਰਨ ਦੇ ਵੀ ਸਮਰੱਥ ਨਹੀਂ ਹਨ। ਉਨ੍ਹਾਂ ਨੂੰ ਭਾਰੀ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਹੜਤਾਲ ਕਰਨ ਲਈ ਮਜਬੂਰ ਹਨ। ਕਈ ਹੜਤਾਲੀ ਡਾਕਟਰਾਂ ਨੇ ਦੱਸਿਆ ਕਿ 2020 ਵਿੱਚ ਕੋਵਿਡ-19 ਸੰਕਟ ਦੇ ਸਮੇਂ ਦੌਰਾਨ ਵੀ, ਜਦੋਂ ਉਨ੍ਹਾਂ ਨੇ ਓਵਰਟਾਈਮ ਕੰਮ ਕੀਤਾ ਅਤੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ, ਜ਼ਿਆਦਾਤਰ ਸਮਾਂ ਲੋੜੀਂਦੇ ਸੁਰੱਖਿਆ ਉਪਕਰਣਾਂ ਤੋਂ ਬਿਨਾਂ, ਉਨ੍ਹਾਂ ਨੂੰ ਉਦੋਂ ਵੀ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਸਨ।

ਐੱਚ.ਆਰ.ਐੱਚ. ਉੱਤਰੀ ਦਿੱਲੀ ਨਗਰ ਨਿਗਮ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਹਸਪਤਾਲ ਹੈ ਅਤੇ ਉੱਤਰੀ ਦਿੱਲੀ ਵਿੱਚ ਪ੍ਰਮੁੱਖ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਹਸਪਤਾਲ ਹੈ। ਅੰਦਾਜ਼ਾ ਹੈ ਕਿ ਉਸ ਦੀ ਓ.ਪੀ.ਡੀ. ਵਿੱਚ ਹਰ ਰੋਜ਼ ਦੋ ਹਜ਼ਾਰ ਮਰੀਜ਼ ਆਉਂਦੇ ਹਨ। ਇਸ ਦੇ ਬਾਵਜੂਦ ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਆਪਣੀਆਂ ਤਨਖਾਹਾਂ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ।

ਉੱਤਰੀ ਦਿੱਲੀ ਦੇ ਕਸਤੂਰਬਾ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਵੀ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ 23 ਨਵੰਬਰ ਨੂੰ ਹੜਤਾਲ ‘ਤੇ ਚਲੇ ਗਏ ਸਨ। ਪੂਰਬੀ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ, 500 ਬਿਸਤਰਿਆਂ ਵਾਲੀ ਕੋਵਿਡ-19 ਸੁਵਿਧਾ, ਜੋ ਕਿ ਮਾਰਚ 2021 ਵਿੱਚ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਖੋਲ੍ਹੀ ਗਈ ਸੀ, ਦੇ ਰੈਜ਼ੀਡੈਂਟ ਡਾਕਟਰਾਂ ਨੇ ਵੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਤਨਖਾਹਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਇੱਕ ਪਾਸੇ, ਸਿਹਤ ਸੰਭਾਲ ਸੇਵਾਵਾਂ ਦਾ ਨਿੱਜੀਕਰਨ ਵਧਦਾ ਜਾ ਰਿਹਾ ਹੈ, ਮੈਡੀਕਲ ਖੇਤਰ ਵਿੱਚ ਕੱੁਝ ਸਭ ਤੋਂ ਵੱਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿੱਜੀ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਨੇ ਦੇਸ਼ ਭਰ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਹਸਪਤਾਲ ਖੋਲ੍ਹੇ ਹਨ ਅਤੇ ਸਖ਼ਤ ਜਰੂਰਤ ਵਾਲੇ ਲੋਕਾਂ ਨੂੰ ਲੁੱਟ ਰਹੇ ਹਨ। ਦੂਜੇ ਪਾਸੇ, ਕੇਂਦਰ ਅਤੇ ਰਾਜਾਂ ਵਿੱਚ ਬਾਰ-ਬਾਰ ਆਈਆਂ ਸਰਕਾਰਾਂ ਨੇ ਜਨਤਕ ਸਿਹਤ ਪ੍ਰਣਾਲੀ ਨੂੰ ਲਗਾਤਾਰ ਵਿਗਾੜਨਾ ਜਾਰੀ ਰੱਖਿਆ ਹੈ। ਹਰ ਰੋਜ਼ ਹਜ਼ਾਰਾਂ ਮਰੀਜਾਂ ਨੂੰ ਬਹੁਤ ਹੀ ਔਖੀਆਂ ਹਾਲਤਾਂ ਵਿੱਚ ਡਾਕਟਰੀ ਸਹਾਇਤਾ ਦੇਣ ਲਈ ਅਣਥੱਕ ਮਿਹਨਤ ਕਰਨ ਵਾਲੇ ਡਾਕਟਰਾਂ ਨੂੰ ਵਾਰ-ਵਾਰ ਨਗਰ ਨਿਗਮ ਅਤੇ ਸਰਕਾਰੀ ਹਸਪਤਾਲਾਂ ਦਾ ਤਨਖਾਹਾਂ ਅਤੇ ਬਕਾਏ ਦੇਣ ਵਿੱਚ ਅਸਫਲ ਰਹਿਣਾ, ਹਾਕਮ ਜਮਾਤ ਦੀ ਇੱਕ ਯੋਜਨਾਬੱਧ ਚਾਲ ਦਾ ਹਿੱਸਾ ਹੈ। ਇਹ ਉਹ ਰਣਨੀਤੀ ਹੈ, ਜਿਸ ਰਾਹੀਂੇ ਉਹ ਜਨਤਕ ਸਿਹਤ ਸੇਵਾਵਾਂ ਨੂੰ ਤਬਾਹ ਕਰਨ, ਉੱਥੇ ਕੰਮ ਕਰਨ ਵਾਲੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਨਿਰਾਸ਼ ਕਰਨ ਅਤੇ ਸਿਹਤ ਸੰਭਾਲ ਦੇ ਨਿੱਜੀਕਰਨ ਨੂੰ ਜਾਇਜ਼ ਠਹਿਰਾਉਣ ਚਾਹੁੰਦੇ ਹਨ।

close

Share and Enjoy !

Shares

Leave a Reply

Your email address will not be published.