ਮਜ਼ਦੂਰ ਜਥੇਬੰਦੀਆਂ ਨੇ ਮਹਿੰਗਾਈ, ਵਧ ਰਹੀ ਲੁੱਟ-ਖਸੁੱਟ ਅਤੇ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ

ਮਜ਼ਦੂਰ ਏਕਤਾ ਲਹਿਰ ਨੂੰ, ਮਜ਼ਦੂਰ ਏਕਤਾ ਕਮੇਟੀ ਤੋਂ 25 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦੀ ਰਿਪੋ੍ਰਟ ਮਿਲੀ ਹੈ। ਅਸੀਂ ਇਸਨੂੰ ਇੱਥੇ ਪ੍ਰਕਾਸ਼ਿਤ ਕਰ ਰਹੇ ਹਾਂ।

ਸੰਸਦ ਮਾਰਗ ‘ਤੇ ਸਾਂਝਾ ਪ੍ਰਦਰਸ਼ਨ

ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੀਆਂ ਸਾਰੀਆਂ ਮਜ਼ਦੂਰ ਯੂਨੀਅਨਾਂ ਨੇ ਇੱਕਜੁੱਟ ਹੋ ਕੇ, 25 ਨਵੰਬਰ 2021 ਨੂੰ ਨਵੀਂ ਦਿੱਲੀ ਵਿੱਚ ਪਾਰਲੀਮੈਂਟ ਸਟਰੀਟ ਵਿਖੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ।

ਯੂਨਾਈਟਿਡ ਟਰੇਡ ਯੂਨੀਅਨ ਫੋਰਮ ਆਫ ਦਿੱਲੀ ਸਟੇਟ ਦੀ ਅਗਵਾਈ ਹੇਠ ਹੋਏ ਇਸ ਧਰਨੇ ਵਿੱਚ ਦਿੱਲੀ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਦੇ ਲੱਖਾਂ ਕਿਰਤੀ ਮਜ਼ਦੂਰਾਂ ਨੇ ਭਾਗ ਲਿਆ। ਇਸ ਵਿੱਚ ਵੱਖ-ਵੱਖ ਸੈਕਟਰਾਂ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਦਿੱਲੀ ਜਲ ਬੋਰਡ ਅਤੇ ਨਗਰ ਨਿਗਮਾਂ ਦੇ ਕਰਮਚਾਰੀ, ਆਸ਼ਾ-ਆਂਗਣਵਾੜੀ-ਮਿਡ ਡੇਅ ਮੀਲ ਕਰਮੀ, ਘਰੇਲੂ ਕਰਮਚਾਰੀ, ਰੇਹੜੀ-ਫੜ੍ਹੀ ਵਾਲੇ ਆਦਿ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਸਨ।

20211125_Demo_Sansad_marg
ਸੰਸਦ ਮਾਰਗ ‘ਤੇ ਸਾਂਝਾ ਪ੍ਰਦਰਸ਼ਨ

“ਨਿੱਜੀਕਰਨ ਨਹੀਂ ਚੱਲੇਗਾ!”, “ਲੋਕਾਂ ਦੇ ਵਸੀਲੇ ਵੇਚਣੇ ਬੰਦ ਕਰੋ!”, “ਮਜ਼ਦੂਰਾਂ ਦੇ ਹੱਕਾਂ ‘ਤੇ ਹਮਲੇ ਕਰਨੇ ਬੰਦ ਕਰੋ!”, “ਚਾਰ ਲੇਬਰ ਨੇਮਾਵਲੀਆਂ ਰੱਦ ਕਰੋ!”, ਇਹੋ ਅਤੇ ਹੋਰ ਜੋਰਦਾਰ ਨਾਅਰੇ ਲਾਉਂਦੇ ਹੋਏ ਜਲੂਸ ਨੇ ਸੰਸਦ ਵੱਲ ਮਾਰਚ ਕੀਤਾ। ਮਾਰਚ ਬੈਂਕ ਆਫ ਬੜੌਦਾ ਤੋਂ ਜੰਤਰ ਮੰਤਰ ਵੱਲ ਵਧਿਆ। ਪ੍ਰਦਰਸ਼ਨਕਾਰੀਆਂ ਨੇ ਲਾਲ ਝੰਡੇ ਅਤੇ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਭਾਗ ਲੈਣ ਵਾਲੀਆਂ ਜਥੇਬੰਦੀਆਂ ਦੇ ਨਾਂ ਅਤੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਲਿਖੀਆਂ ਹੋਈਆਂ ਸਨ।

ਪੁਲੀਸ ਨੇ ਥੋੜ੍ਹੀ ਦੂਰੀ ’ਤੇ ਜਾ ਕੇ ਜਲੂਸ ਨੂੰ ਰੋਕ ਲਿਆ। ਇਸ ਤੋਂ ਬਾਅਦ ਵਰਕਰਾਂ ਨੇ ਪਾਰਲੀਮੈਂਟ ਸਟਰੀਟ ‘ਤੇ ਹੀ ਜਨ ਸਭਾ ਕਰ ਕੇ ਰੋਸ ਪ੍ਰਗਟ ਕੀਤਾ।

Public_Meeting_Sansad_margਮੀਟਿੰਗ ਨੂੰ ਏ.ਆਈ.ਟੀ.ਯੂ.ਸੀ. ਤੋਂ ਵਿਦਿਆਸਾਗਰ ਗਿਰੀ, ਸੀਟੂ ਤੋਂ ਤਪਨ ਸੇਨ, ਐਚ.ਐਮ.ਐਸ. ਤੋਂ ਰਾਜਿੰਦਰ ਸਿੰਘ, ਸੇਵਾ ਤੋਂ ਲਤਾ, ਏ.ਆਈ.ਸੀ.ਸੀ.ਟੀ.ਯੂ. ਤੋਂ ਸੰਤੋਸ਼ ਰਾਏ, ਮਜ਼ਦੂਰ ਏਕਤਾ ਕਮੇਟੀ ਤੋਂ ਸੰਤੋਸ਼ ਕੁਮਾਰ, ਏ.ਆਈ.ਯੂ.ਟੀ.ਯੂ.ਸੀ. ਤੋਂ ਐਸ.ਐਸ. ਨੇਗੀ, ਯੂ.ਟੀ.ਯੂ.ਸੀ. ਤੋਂ ਆਰ.ਐਸ. ਡਾਗਰ, ਐਮ.ਸੀ.ਡੀ. ਸਫ਼ਾਈ ਮਜ਼ਦੂਰ ਯੂਨੀਅਨ ਤੋਂ ਅਸ਼ੋਕ ਅਗਨੀ ਅਤੇ ਆਈ.ਸੀ.ਟੀ.ਯੂ. ਤੋਂ ਨਰਿੰਦਰ ਵਲੋਂ ਸੰਬੋਧਿਤ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਘੱਟੋ-ਘੱਟ ਉਜਰਤ 26,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਨਿੱਜੀਕਰਨ ਨੂੰ ਰੋਕਣ, ਮਜ਼ਦੂਰ ਵਿਰੋਧੀ ਲੇਬਰ ਨੇਮਾਵਲੀਆਂ ਨੂੰ ਰੱਦ ਕਰਨ, ਬਿਜਲੀ ਸੋਧ ਬਿੱਲ ਵਾਪਸ ਲੈਣ, ਠੇਕੇਦਾਰੀ ਪ੍ਰਥਾ ਉੱਤੇ ਪਾਬੰਦੀ ਅਤੇ ਨਿਸ਼ਚਿਤ ਮਿਆਦ ਦੇ ਠੇਕਿਆਂ ਉੱਤੇ ਪਾਬੰਦੀ ਦੀ ਮੰਗ ਕੀਤੀ। ਦਿੱਲੀ ਦੇ ਕਾਰਖਾਨਿਆਂ ਦੇ ਮਜ਼ਦੂਰਾਂ, ਰੇਹੜੀ ਵਾਲਿਆਂ, ਦਿਹਾੜੀਦਾਰਾਂ, ਰਿਕਸ਼ਾ ਅਤੇ ਈ-ਰਿਕਸ਼ਾ ਚਾਲਕਾਂ, ਘਰੇਲੂ ਕਾਮਿਆਂ, ਉਸਾਰੀ ਮਜ਼ਦੂਰਾਂ ਅਤੇ ਹੋਰ ਕਰੋਨਾ ਤੋਂ ਪ੍ਰਭਾਵਿਤ ਅਸੰਗਠਿਤ ਮਜ਼ਦੂਰਾਂ-ਬੇਰੁਜ਼ਗਾਰਾਂ ਨੂੰ 7500 ਰੁਪਏ ਮਾਸਿਕ ਮੱਦਦ, ਕੰਮ ਵਾਲੀ ਥਾਂ ‘ਤੇ ਸੁਰੱਖਿਆ, ਮਹੀਨਾਵਾਰ ਪੈਨਸ਼ਨ, ਸਾਰੇ ਮਜ਼ਦੂਰਾਂ ਲਈ ਰਾਸ਼ਨ ਕਾਰਡ,  ਸਾਰੇ ਵਰਕਰਾਂ ਲਈ ਰਜਿਸਟ੍ਰੇਸ਼ਨ ਆਦਿ – ਇਹ ਕੁੱਝ ਹੋਰ ਮੁੱਖ ਮੰਗਾਂ ਸਨ।

ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮੰਗਾਂ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੰਦਿਆਂ ਨਾਅਰਿਆਂ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

close

Share and Enjoy !

Shares

Leave a Reply

Your email address will not be published.