ਏਮਸ ਦੇ ਕਰਮਚਾਰੀਆਂ ਨੇ ਅਣਮਿਥੇ ਸਮੇਂ ਦੀ ਹੜਤਾਲ ਦਾ ਨੋਟਿਸ ਦਿੱਤਾ

ਏਮਸ ਦੀਆਂ ਨਰਸਾਂ ਦੀ ਯੂਨੀਅਨ ਨੇ, ਏਮਸ ਦੀ ਕਰਮਚਾਰੀ ਯੂਨੀਅਨ (ਏਮਸ) ਅਤੇ ਆਫ਼ੀਸਰ ਅਸੋਸੀਏਸ਼ਨ ਆਫ਼ ਏਮਸ ਦੇ ਨਾਲ ਹੱਥ ਮਿਲਾ ਕੇ, ਪ੍ਰਸਾਸ਼ਨ ਨੂੰ ਸੰਯੁਕਤ ਹੜਤਾਲ ਦਾ ਨੋਟਿਸ  ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ‘ਤੇ 25 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ।

AIIMS_Nurses_400ਏਮਸ ਦੇ ਕਰਮਚਾਰੀਆਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਉਨ੍ਹਾਂ ਦਾ ਆਖਰੀ ਯਤਨ ਹੋਵੇਗਾ। ਦਿੱਲੀ ਦੇ ਏਮਸ ਵਿੱਚ ਸਾਰੇ ਕੇਡਰ ਸਮੂਹਾਂ ਨੇ ਆਪਣੀਆਂ ਮੰਗਾਂ ਦੀ ਸੂਚੀ ਪੇਸ਼ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਹਾਕਿਆਂ ਤੋਂ ਲਟਕਦਆਂਿ ਆ ਰਹੀਆਂ ਹਨ ਅਤੇ ਹੁਣ ਤੱਕ ਪ੍ਰਸਾਸ਼ਨ ਵਲੋਂ ਕੋਈ ਗੰਭੀਰ ਪ੍ਰਤੀਕ੍ਰਿਆ ਨਹੀਂ ਮਿਲੀ ਹੈ। ਪ੍ਰਸਾਸ਼ਨ ਦੇ ਨਾਲ ਕਈ ਬਾਰ ਬੈਠਕਾਂ ਕਰਨ ਦੇ ਬਾਵਜੂਦ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਮੁੱਖ ਤੌਰ ‘ਤੇ ਤਨਖ਼ਾਹ ਅਤੇ ਭੱਤੇ ਵਿੱਚ ਸਮਾਨਤਾ, ਬੋਨਸ ਅਤੇ ਹੋਰ ਲਾਭ ਅਤੇ ਕਰਮਚਾਰੀਆਂ ਦੇ ਕੰਮ ਦੇ ਭਾਰ ਵਿੱਚ ਕਮੀ ਦੀਆਂ ਮੰਗਾਂ ਹਨ।

ਏਮਸ ਦੀ ਨਿਯਮਾਵਲੀ ਦੇ ਨਿਯਮ 35 ਦੇ ਅਨੁਸਾਰ, ਏਮਸ ਦੇ ਸਾਰੇ ਕਰਮਚਾਰੀ ਬਰਾਬਰ ਤਨਖ਼ਾਹ ਅਤੇ ਭੱਤਿਆਂ ਦੇ ਹੱਕਦਾਰ ਹਨ, ਜੋ ਕੇਂਦਰ ਸਰਕਾਰ ਦੇ ਤੁਲਨਾਤਮਕ ਹਾਲਤ ਦੇ ਕਰਮਚਾਰੀਆਂ ਦੇ ਲਈ ਮੰਨਣਯੋਗ ਹਨ। ਇਹੀ ਇਹ ਬਰਾਬਰੀ ਹੈ ਜਿਸਦੀ ਮੰਗ ਕਰਮਚਾਰੀ ਕਰ ਰਹੇ ਹਨ। ਹੜਤਾਲ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇ ਇਸਦਾ ਹੱਲ ਕਰ ਦਿੱਤਾ ਜਾਂਦਾ ਤਾਂ ਨਵੀਂ ਦਿੱਲੀ ਦੇ ਏਮਸ ਕਰਮਚਾਰੀਆਂ ਦੀਆਂ ਜ਼ਿਆਦਾਤਰ ਸ਼ਕਾਇਤਾਂ ਪੈਦਾ ਹੀ ਨਾ ਹੁੰਦੀਆਂ।

ਉਨ੍ਹਾਂ ਦੀਆਂ ਹੋਰ ਮਹੱਤਵਪੂਰਨ ਅਤੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਵਿਚੋਂ ਇੱਕ ਨਰਸਾਂ ਅਤੇ ਹੋਰ ਕਰਮਚਾਰੀਆਂ ਦੀਆਂ ਪੋਸਟਾਂ ਵਧਾਉਣ ਦੀ ਮੰਗ ਰਹੀ ਹੈ। ਹਸਪਤਾਲ ਵਿੱਚ ਜਿੱਥੇ ਕਈ ਨਵੇਂ ਕੇਂਦਰ ਬਣਾਏ ਗਏ ਹਨ, ਉੱਥੇ ਹੀ ਇਨ੍ਹਾਂ ਸੇਵਾਵਾਂ ਦੇ ਲਈ ਪੋਸਟਾਂ ਦੀ ਗਿਣਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸੇ ਦਾ ਹੀ ਨਤੀਜਾ ਹੈ ਕਿ ਕਰਮਚਾਰੀਆਂ ਨੂੰ ਜ਼ਿਆਦਾ ਕੰਮ ਦੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਜਾਣਦੇ ਹਨ ਕਿ ਇਸ ਨਾਲ ਮਰੀਜ਼ਾਂ ਦੀ ਸੇਵਾ ਦੀ ਗੁਣਵਤਾ ਉਤੇ ਅਸਰ ਪੈਂਦਾ ਹੈ। ਏਮਸ ਵਿੱਚ 30 ਸਾਲਾਂ ਤੋਂ ਕੋਈ ਕੇਡਰ ਸਮੀਖਿਆ ਨਹੀਂ ਹੋਈ ਹੈ, ਜਦ ਕਿ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਇਸਨੂੰ ਹਰ 5 ਸਾਲ ਵਿੱਚ ਅਯੋਜਿਤ ਕੀਤਾ ਜਾਣਾ ਚਾਹੀਦਾ ਹੈ।

AIIMS_Nurses_to_go_on_strike_400ਯੂਨੀਅਨ ਦੀਆਂ ਹੋਰ ਮੰਗਾਂ ਵਿੱਚ ਨਵੀਂ ਪੈਨਸ਼ਨ ਯੋਜਨਾ (ਐਨ.ਪੀ.ਐਸ.) ਵਿੱਚ ਪ੍ਰਸਾਸ਼ਨ ਵਲੋਂ ਕੀਤੇ ਗਏ ਯੋਗਦਾਨ ਦੀ ਸਮੀਖਿਆ, ਹਸਪਤਾਲ ਦੇ ਅਵਾਸ ਵਿੱਚ ਵਾਧਾ, ਹਸਪਤਾਲ ਵਿੱਚ ਈ.ਐਚ.ਐਸ. ਸਹੂਲਤਾਂ ਵਿੱਚ ਸੁਧਾਰ ਸ਼ਾਮਲ ਹਨ। ਈ.ਐਚ.ਐਸ. (ਪਰਿਵਾਰਕ ਚਕਿਤਸਾ ਵਿਭਾਗ) ਦੀ ਸਥਾਪਨਾ ਸੰਸਥਾਨ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸਿਹਤ ਦੀ ਦੇਖਭਾਲ ਦੇ “ਨਿਵਾਰਕ, ਪ੍ਰੋਤਸਾਹਨ ਅਤੇ ਉਪਚਾਰਤਮਕ ਪਹਿਲੂਆਂ” ਦੀ ਦੇਖਭਾਲ ਦੇ ਲਈ ਕੀਤੀ ਗਈ ਸੀ।

ਕੋਵਿਡ ਮਹਾਂਮਾਰੀ ਦੇ ਦੌਰਾਨ ਕਰਮਚਾਰੀਆਂ ਨੇ ਬਹੁਤ ਸਖ਼ਤ ਹਾਲਤਾਂ ਦਾ ਸਾਹਮਣਾ ਕੀਤਾ, ਉਨ੍ਹਾਂ ਨੇ ਆਪਣੇ ਕਈ ਸਹਿਯੋਗੀਆਂ ਨੂੰ ਗੁਆ ਲਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਿੱਚੋਂ ਬਹੁਤ ਕੁਛ ਘੱਟ ਕੀਤਾ ਜਾ ਸਕਦਾ ਸੀ ਅਤੇ ਰੋਕਿਆ ਜਾ ਸਕਦਾ ਸੀ, ਅਗਰ ਕੰਮ ਦੀਆਂ ਸ਼ਰਤਾਂ ਉਨ੍ਹਾਂ ਦੀਆਂ ਮੰਗਾਂ ਦੇ ਅਨੁਸਾਰ ਹੁੰਦੀਆਂ।

ਜਦੋਂ ਤੋਂ ਵੀ ਸਿਹਤ ਕਰਮਚਾਰੀ ਹੜਤਾਲ ਦਾ ਨੋਟਿਸ ਦਿੰਦੇ ਹਨ ਤਾਂ ਪ੍ਰਸਾਸ਼ਨ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ ਕਿ ਉਹ ਆਪਣੇ ਮਰੀਜ਼ਾਂ ਦੇ ਹਿੱਤਾਂ ਦੀ ਉਲੰਘਣਾ ਕਰ ਰਹੇ ਹਨ। ਮੁੱਖ ਤੌਰ ‘ਤੇ ਅਜਿਹਾ ਮਹਾਂਮਾਰੀ ਦੇ ਦੌਰਾਨ ਹੋਇਆ ਹੈ। ਹੜਤਾਲੀ ਕਰਮਚਾਰੀਆਂ ਨੇ ਸਮਝਾਇਆ ਕਿ ਉਨ੍ਹਾਂ ਨੇ ਦਸੰਬਰ 2020 ਵਿੱਚ ਦਿੱਲੀ ਉੱਚ ਅਦਾਲਤ ਦੇ ਹੁਕਮਾਂ ਅਨੁਸਾਰ ਹੜਤਾਲ ਰੋਕ ਦਿੱਤੀ ਸੀ, ਉਸ ਸਮੇਂ ਏਮਸ ਪ੍ਰਬੰਧਨ ਨੇ ਕੋਰਟ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਉਤੇ ਗੌਰ ਕੀਤਾ ਜਾਵੇਗਾ, ਲੇਕਿਨ ਕੁਛ ਵੀ ਨਹੀਂ ਹੋਇਆ।

ਇਸ ਤਰ੍ਹਾਂ ਦੀ ਨਿਸ਼ਕ੍ਰਿਅਤਾ ਅਤੇ ਝੂਠੇ ਵਾਅਦਿਆਂ ਨੇ ਏਮਸ ਦੀਆਂ ਨਰਸਾਂ ਅਤੇ ਹੋਰ ਕਰਮਚਾਰੀਆਂ ਨੂੰ ਹੜਤਾਲ ਦਾ ਨੋਟਿਸ ਦੇਣ ਦੇ ਲਈ ਮਜ਼ਬੂਰ ਕੀਤਾ ਹੈ। ਇੱਕ ਪਾਸੇ ਸਰਕਾਰ ਮਹਾਂਮਾਰੀ ਦੌਰਾਨ ਸਿਹਤ ਕਰਮਚਾਰੀਆਂ ਦੀ ਨਿਸਵਾਰਥ ਸੇਵਾ ਦੀ ਸ਼ਲਾਘਾ ਕਰਦੀ ਹੈ, ਲੇਕਿਨ ਦੂਸਰੇ ਪਾਸੇ, ਇਹ ਉਨ੍ਹਾਂ ਦੇ ਕੰਮ ਦੀਆਂ ਹਾਲਤਾਂ ਅਤੇ ਉਨ੍ਹਾਂ ਨੂੰ ਸਿਹਤਮੰਦ ਰਹਿਣ ਅਤੇ ਆਪਣੀ ਡਿਊਟੀ ਨੂੰ ਜਾਰੀ ਰੱਖਣ ਦੇ ਲਈ ਹੋਰ ਸੁਰੱਖਿਆ ਦੀ ਪ੍ਰਵਾਹ ਨਹੀਂ ਕਰਦੀ ਹੈ। ਇਸ ਤਰ੍ਹਾਂ ਦੇ ਅਨਿਆਂ ਦੇ ਸਾਹਮਣੇ ਪ੍ਰਸੰਸ਼ਾ ਦੀਆਂ ਸਾਰੀਆਂ ਘੋਸ਼ਨਾਵਾਂ ਦਾ ਕੋਈ ਫ਼ਾਇਦਾ ਨਹੀਂ ਹੈ।

close

Share and Enjoy !

0Shares
0

Leave a Reply

Your email address will not be published. Required fields are marked *