ਨਿਊ ਯਾਰਕ ਵਿੱਚ 11 ਸਤੰਬਰ ਦੇ ਅੱਤਵਾਦੀ ਹਮਲ਼ੇ ਦੇ 20 ਸਾਲ ਬਾਦ:

ਰਾਜਕੀ ਅੱਤਵਾਦ, ਕਬਜ਼ਾਕਾਰੂ ਜੰਗਾਂ ਅਤੇ ਰਾਸ਼ਟਰੀ ਸੰਪ੍ਰਭੂਤਾ ਦੇ ਘਾਣ ਨੂੰ ਜਾਇਜ਼ ਠਹਿਰਾਉਣ ਦੇ ਲਈ, ਸਾਮਰਾਜਵਾਦ ਦਾ ਇੱਕ ਹੱਥਕੰਡਾ ਹੈ ਅੱਤਵਾਦ

11 ਸਤੰਬਰ 2001 ਨੂੰ, ਨਿਊ ਯਾਰਕ ਦੇ ਵ੍ਰਲਡ ਟਰੇਡ ਸੈਂਟਰ ਦੀਆਂ ਦੋ ਇਮਾਰਤਾਂ ਉੱਤੇ ਦੋ ਵਿਮਾਨ ਟਕਰਾਏ ਸਨ। ਇੱਕ ਹੋਰ ਵਿਮਾਨ ਵਸ਼ਿੰਗਟਨ ਦੇ ਪੈਟਾਗਨ ਨਾਲ ਟਕਰਾਇਆ ਸੀ। ਉਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਲੱਗਭਗ 3000 ਲੋਕ ਮਾਰੇ ਗਏ ਸਨ।

ਤਤਕਲੀਨ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਨੇ ਐਲਾਨ ਕੀਤਾ ਸੀ ਕਿ ਇਹ ਅਲਕਾਇਦਾ ਨਾਂ ਦੇ ਇਸਲਾਮੀ ਅੱਤਵਾਦੀ ਗਿਰੋਹ ਦੀ ਸਾਜਿਸ਼ ਸੀ, ਜਿਸਨੂੰ ਅਫ਼ਗਾਨਿਸਤਾਨ ਦੀ ਸਰਕਾਰ ਦਾ ਸਹਿਯੋਗ ਸੀ। ਅਮਰੀਕੀ ਪ੍ਰਚਾਰ ਮਸ਼ੀਨ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ, ਉਸ ਮਨਘੜਤ ਕਹਾਣੀ ਨੂੰ ਫ਼ੈਲਾਇਆ। ਉਸ ਝੂਠੇ ਪ੍ਰਚਾਰ ਦੇ ਅਧਾਰ ‘ਤੇ ਅਮਰੀਕੀ ਅਤੇ ਨਾਟੋ ਦੀਆਂ ਫੌਜਾਂ ਨੇ ਅਫ਼ਗਾਨਿਸਤਾਨ ਉੱਤੇ ਹਥਿਆਰਬੰਦ ਹਮਲੇ ਨੂੰ ਜਾਇਜ਼ ਠਹਿਰਾਇਆ, ਜਿਸਦੇ ਬਾਦ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਗਿਆ।

ਅਮਰੀਕਾ ਨੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫ਼ੜ ਕੇ ਉਸਦਾ ਕਤਲ ਕੀਤਾ, ਜੋ ਕਿਸੇ ਵੀ ਨੁਕਤਾਨਿਗ੍ਹਾ ਤੋਂ ਇੱਕ ਅੱਤਵਾਦੀ ਹਰਕਤ ਸੀ। ਅਮਰੀਕਾ ਨੇ ਲੀਬੀਆ ਉਤੇ ਹਮਲਾ ਕੀਤਾ ਅਤੇ ਉਸਦੇ ਲੀਡਰ ਮੁਅੱਮਰ ਗ਼ਦਾਫ਼ੀ ਦੀ ਹੱਤਿਆ ਕੀਤੀ। ਬੀਤੇ 10 ਸਾਲਾਂ ਵਿੱਚ ਅਮਰੀਕਾ ਅਤੇ ਉਸਦੇ ਮਿੱਤਰ, ਸੀਰੀਆ ਵਿੱਚ ਬਸ਼ਰ ਅੱਸਾਦ ਦੀ ਸਰਕਾਰ ਨੂੰ ਡੇਗਣ ਦੇ ਇਰਾਦੇ ਨਾਲ, ਅਨੇਕਾਂ ਬਾਗ਼ੀ ਗਿਰੋਹਾਂ ਨੂੰ ਹਥਿਆਰ ਅਤੇ ਆਸਰਾ ਦੇ ਕੇ, ਉੱਥੇ ਗ੍ਰਹਿ ਯੁੱਧ ਦੀਆਂ ਲਾਟਾਂ ਨੂੰ ਹਵਾ ਦੇ ਰਹੇ ਹਨ। ਅਮਰੀਕਾ ਨੇ ਪਾਕਿਸਤਾਨ, ਸੀਰੀਆ, ਯਮਨ ਵਰਗੇ ਕਈ ਦੇਸ਼ਾਂ ਅਤੇ ਅਫ਼ਰੀਕਾ ਦੇ ਅਨੇਕ ਦੇਸ਼ਾਂ ਉਤੇ ਸੈਂਕੜੇ ਹੀ ਡ੍ਰੋਨ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਹਜ਼ਾਰਾਂ ਨਿਰਦੋਸ਼ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ ਹਨ।

ਅਮਰੀਕੀ ਰਾਜ ਨੇ, 11 ਸਤੰਬਰ 2001 ਦੇ ਅੱਤਵਾਦੀ ਹਮਲੇ ਦਾ ਇਸਤੇਮਾਲ ਕਰਕੇ, ਏਸ਼ੀਆ ਅਤੇ ਅਫ਼ਰੀਕਾ ਦੇ ਅਨੇਕਾਂ ਇਸਲਾਮੀ ਮੁਲਕਾਂ ਉਤੇ ਕਬਜ਼ਾਕਾਰੂ ਜੰਗਾਂ ਛੇੜਨ ਦੇ ਪੱਖ ਵਿੱਚ, ਅਮਰੀਕਾ ਦੇ ਅੰਦਰ ਲੋਕ-ਮਤ ਪੈਦਾ ਕੀਤਾ। ਉਸਨੇ ਉਨ੍ਹਾਂ ਹਮਲਿਆਂ ਨੂੰ ਇਸਤੇਮਾਲ ਕਰਕੇ, ਅਮਰੀਕਾ ਦੇ ਅੰਦਰ ਅਤੇ ਸਾਰੀ ਦੁਨੀਆਂ ਵਿੱਚ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਫ਼ੈਲਾਈ। ਅਮਰੀਕਾ ਨੇ “ਇਸਲਾਮੀ ਅੱਤਵਾਦ ਉਤੇ ਜੰਗ” ਨੂੰ ਅਗਵਾਈ ਦੇਣ ਦਾ ਦਾਵ੍ਹਾ ਕੀਤਾ। ਅਰਬ ਅਤੇ ਮੁਸਲਮਾਨ ਲੋਕਾਂ ਨੂੰ ਪਛੜੇ, ਔਰਤ-ਵਿਰੋਧੀ, ਅਸੱਭਿਆ, ਹਠਧਰਮੀ ਅਤੇ ਅੱਤਵਾਦੀ ਦੱਸ ਕੇ, ਉਨ੍ਹਾਂ ਨੂੰ ਬਦਨਾਮ ਕਰਨ ਦੀ ਮਿਥ ਕੇ ਪ੍ਰਚਾਰ ਮੁਹਿੰਮ ਚਲਾਈ ਗਈ ਹੈ। ਆਪਣੇ ਇਸ ਝੂਠੇ ਪ੍ਰਚਾਰ ਉਤੇ ਜ਼ੋਰ ਦੇਣ ਦੇ ਲਈ, ਅਮਰੀਕੀ ਖ਼ੁਫੀਆ ਏਜੰਸੀਆਂ ਨੇ ਸਮੇਂ-ਸਮੇਂ ‘ਤੇ ਅੱਤਵਾਦੀ ਹਮਲੇ ਜਥੇਬੰਦ ਕੀਤੇ ਅਤੇ ਇਨ੍ਹਾਂ ਦੇ ਲਈ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ। ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਰਾਜਕੀ ਅੱਤਵਾਦ ਅਤੇ ਦਮਨ ਦਾ ਸ਼ਿਕਾਰ ਬਣਾਇਆ ਗਿਆ।

ਅਮਰੀਕੀ ਰਾਜ ਨੇ, 11 ਸਤੰਬਰ 2001 ਦੇ ਅੱਤਵਾਦੀ ਹਮਲੇ ਦਾ ਇਸਤੇਮਾਲ ਕਰਕੇ, “ਹੋਮਲੈਂਡ ਸਕਿਓਰਟੀ” (ਸਵਦੇਸ਼ ਸੁਰੱਖਿਆ) ਦੇ ਨਾਂ ਨਾਲ, ਖ਼ੁਦ ਨੂੰ ਵਾਧੂ ਪੁਲਸੀਆ ਤਾਕਤਾਂ ਦੇ ਨਾਲ ਲੈਸ ਕੀਤਾ। “ਅੱਤਵਾਦ ਉਤੇ ਜੰਗ” ਦੇ ਉੱਪਰ ਸਵਾਲ ਕਰਨ ਵਾਲਿਆਂ ਸਾਰੇ ਰਾਜਨੀਤਕ ਬੁਲਾਰਿਆਂ ਉਤੇ ਨਜ਼ਰ ਰੱਖੀ ਜਾਣ ਲੱਗੀ, ਉਨ੍ਹਾਂ ਨੂੰ ਮਨਮਾਨੀ ਨਾਲ ਗ੍ਰਿਫ਼ਤਾਰ ਕੀਤਾ ਅਤੇ ਸਤਾਇਆ ਜਾਣ ਲੱਗਾ।

“ਅੱਤਵਾਦ ਉਤੇ ਜੰਗ” ਨੂੰ ਛੇੜਨ ਦੇ ਪਿੱਛੇ ਅਮਰੀਕੀ ਸਾਮਰਾਜਵਾਦੀਆਂ ਦਾ ਇਰਾਦਾ ਸੀ, ਪਹਿਲਾਂ ਏਸ਼ੀਆ ਉਤੇ ਅਤੇ ਫਿਰ ਪੂਰੀ ਦੁਨੀਆਂ ਉਤੇ ਕਬਜ਼ਾ ਕਰਨਾ। ਅਰਬ ਅਤੇ ਮੁਸਲਮਾਨ ਲੋਕਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਦਾ ਆਪਣਾ ਪ੍ਰਾਚੀਨ ਇਤਿਹਾਸ ਅਤੇ ਸੰਸਕ੍ਰਿਤੀ ਹੈ, ਆਪਣੀਆਂ ਆਰਥਕ ਅਤੇ ਰਾਜਨੀਤਕ ਵਿਵਸਥਾਵਾਂ ਹਨ ਅਤੇ ਉਹ ਯੂਰੋਪੀਆ ਅਤੇ ਅਮਰੀਕੀ ਰਾਜਨੀਤਕ ਨਮੂੰਨਿਆਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਇਸਤੋਂ ਇਲਾਵਾ ਪੱਛਮੀ ਏਸ਼ੀਆ, ਮੱਧ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿੱਚ ਭਰਪੂਰ ਤੇਲ ਅਤੇ ਗ਼ੈਸ ਦੇ ਭੰਡਾਰ ਹਨ। ਇਸ ਪੂਰੇ ਇਲਾਕੇ ਉਤੇ ਆਪਣਾ ਦਬਾਅ ਬਨਾਉਣਾ ਅਮਰੀਕਾ ਦਾ ਇਰਾਦਾ ਸੀ।

ਅਫ਼ਗਾਨਿਸਤਾਨ ਅਤੇ ਇਰਾਕ ਉਤੇ ਹਥਿਆਰਬੰਦ ਕਬਜ਼ੇ ਦੇ ਨਾਲ, ਅਮਰੀਕਾ ਨੇ ਇਰਾਨ ਨੂੰ ਪੂਰਬ ਅਤੇ ਪੱਛਮ ਤੋਂ ਘੇਰਨ ਦਾ ਆਪਣਾ ਇਰਾਦਾ ਵੀ ਹਾਸਲ ਕੀਤਾ ਹੈ। ਏਸ਼ੀਆ ਦੇ ਤੇਲ ਭਰਪੂਰ ਇਲਾਕਿਆਂ ਉਤੇ ਅਮਰੀਕਾ ਦੇ ਕਬਜ਼ੇ ਦਾ ਵਿਸਤਾਰ ਹੋਇਆ ਹੈ। ਇਰਾਕ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਜਦੋਂ ਯੂਰੋਪੀ ਸੰਘ ਦੇ ਨਾਲ ਯੂਰੋ ਵਿੱਚ ਵਪਾਰ ਕਰਨ ਅਤੇ ਇਸ ਤਰ੍ਹਾਂ ਕੱਚਾ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਅੰਤਰਰਾਸ਼ਟਰੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਦਬਾਅ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਅਮਰੀਕਾ ਉਨ੍ਹਾਂ ਕੋਸ਼ਿਸ਼ਾਂ ਨੂੰ ਨਕਾਮਯਾਬ ਕਰਨ ਵਿੱਚ ਸਫ਼ਲ ਹੋਇਆ।

ਅਫ਼ਗਾਨਿਸਤਾਨ ਅਤੇ ਇਰਾਕ ਉਤੇ ਜੰਗ ਦੇ ਸਹਾਰੇ, ਅਮਰੀਕੀ ਫ਼ੌਜੀ (ਜੰਗੀ) ਉਦਯੋਗਿਕ ਢਾਂਚੇ ਅਤੇ ਅੰਤਰਰਾਸ਼ਟਰੀ ਯੁੱਧ ਮਸ਼ੀਨ ਨੂੰ ਜਾਰੀ ਰੱਖਿਆ ਗਿਆ।

ਇਸ “ਅੱਤਵਾਦ ਉਤੇ ਜੰਗ” ਦੀ ਵਜ੍ਹਾ ਨਾਲ ਦਸਾਂ ਹਜ਼ਾਰਾਂ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ ਹਨ। ਅਪਾਹਜ਼ ਜਾ ਬੇਘਰ ਬਣਾਏ ਗਏ ਲੋਕਾਂ ਦੀ ਗ਼ਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਲੱਖਾਂ-ਲੱਖਾਂ ਲੋਕ ਆਪਣੇ ਘਰ-ਬਾਰ ਛੱਡ ਕੇ, ਸ਼ਰਣਾਰਥੀ ਬਣਨ ਲਈ ਮਜ਼ਬੂਰ ਹੋਏ ਹਨ। ਅਨੇਕ ਦੇਸ਼ਾਂ ਦੀਆਂ ਅਨਮੋਲ ਸੰਪਤੀਆਂ ਅਤੇ ਢਾਂਚਾਗਤ ਰਚਨਾਵਾਂ ਲੁੱਟੀਆਂ ਗਈਆਂ ਹਨ ਜਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ।

ਪਿਛਲੇ 20 ਸਾਲਾਂ ਦੇ ਤਜ਼ਰਬੇ ਤੋਂ ਸਭ ਤੋਂ ਅਹਿਮ ਸਬਕ ਇਹ ਹੈ ਕਿ ਅਮਰੀਕੀ ਸਾਮਰਾਜਵਾਦ ਦੀ ਅਗਵਾਈ ਵਿੱਚ ਚਲਾਇਆ ਜਾ ਰਹੀ “ਅੱਤਵਾਦ ਉਤੇ ਜੰੰਗ” ਇੱਕ ਸਮਾਜ-ਵਿਰੋਧੀ ਅਤੇ ਮਾਨਵਤਾ-ਵਿਰੋਧੀ ਹਮਲਾ ਹੈ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਦ ਸਥਾਪਤ ਕੀਤੇ ਗਏ ਅਸੂਲਾਂ ਨੂੰ ਬਦਲ ਕੇ, ਇੱਕ ਨਵੇਂ ਢਾਂਚੇ ਦੀ ਸਥਾਪਨਾ ਕਰਨ ਦਾ ਯਤਨ ਹੈ, ਜਿਸਦੇ ਅਨੁਸਾਰ ਅਮਰੀਕੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਮਿੱਤਰਾਂ ਨੂੰ ਕਿਸੇ ਵੀ ਮਨਘੜਤ ਬਹਾਨੇ ਦੇ ਅਧਾਰ ‘ਤੇ, ਜਦੋਂ ਚਾਹੇ ਕਿਸੇ ਵੀ ਦੇਸ਼ ਉਤੇ ਹਮਲਾ ਕਰਨ ਦਾ ਬੇਰੋਕ ਅਧਿਕਾਰ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ “ਇਸਲਾਮੀ ਅੱਤਵਾਦ ਉਤੇ ਜੰਗ” ਨੂੰ ਛੇੜਨ ਦਾ ਬਹਾਨਾ ਬਣਾਏ ਜਾਣ ਵਾਲੇ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਸਭ ਤੋਂ ਜ਼ਿਆਦਾ ਫਾਇਦਾ ਅਮਰੀਕੀ ਸਾਮਰਾਜਵਾਦ ਨੂੰ ਹੋਇਆ ਹੈ। ਅਗਰ ਸਾਰੇ ਪ੍ਰਾਪਤ ਤੱਥਾਂ ਨੂੰ ਘੋਖਿਆ ਜਾਵੇ, ਤਾਂ ਅਸੀਂ ਇਸੇ ਨਤੀਜੇ ‘ਤੇ ਪਹੁੰਚਦੇ ਹਾਂ ਕਿ 11 ਸਤੰਬਰ 2001 ਦੇ ਹਮਲੇ ਦਾ ਸਰਗਣਾ, ਉਸ ਸਾਜਸ਼ ਨੂੰ ਰਚਨੇ ਵਾਲਾ, ਅਮਰੀਕੀ ਰਾਜ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

ਅਮਰੀਕੀ ਸਾਮਰਾਜ ਦੇ ਪ੍ਰਭਾਵਸ਼ਾਲੀ ਵਿਚਾਰਕ ਦਲਾਂ, ਜਿਸ ਵਿੱਚ “ਨਵੀਂ ਅਮਰੀਕੀ ਸਦੀ ਦੀ ਪਰਿਯੋਜਨਾ” ਵਰਗੇ ਦਲ ਸ਼ਾਮਲ ਹਨ, ਨੇ ਸੰਨ 2000 ਵਿੱਚ ਇਹ ਪ੍ਰਸਤਾਵ ਕੀਤਾ ਸੀ ਕਿ ਅਮਰੀਕਾ ਨੂੰ ਸੰਯੁਕਤ ਰਾਸ਼ਟਰ ਸੰਘ ਵਰਗੇ ਅੰਤਰਰਾਸ਼ਟਰੀ ਢਾਂਚੇ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ ਅਤੇ ਆਪਣੀ ਫ਼ੌਜੀ ਤਾਕਤ ਦੇ ਨਾਲ ਦੁਨੀਆਂ ਦੇ ਦੂਜੇ ਦੇਸ਼ਾਂ ਉਤੇ ਆਪਣਾ ਕਬਜ਼ਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਨੂੰ ਜ਼ਲਦੀ-ਜ਼ਲਦੀ ਹਾਸਲ ਕਰਨ ਦੇ ਲਈ ਇੱਕ “ਨਵੇਂ ਪਰਲ ਹਾਰਬਰ ਵਰਗੇ ਪਲਾਂ” ਦੀ ਜ਼ਰੂਰਤ ਹੈ। 1942 ਵਿੱਚ ਪਰਲ ਹਾਰਬਰ ਉੱਤੇ ਜਪਾਨ ਵਲੋਂ ਬੰਬ ਸੁੱਟਣ ਨਾਲ ਅਮਰੀਕੀ ਰਾਜ ਨੂੰ ਦੂਸਰੇ ਵਿਸ਼ਵ ਯੁੱਧ ਵਿੱਚ ਜੁੜਨ ਦੇ ਪੱਖ ਵਿੱਚ ਅਮਰੀਕੀ ਲੋਕਾਂ ਦੇ ਵਿੱਚ ਜਨਮਤ ਤਿਆਰ ਕਰਨ ਵਿੱਚ ਮੱਦਦ ਮਿਲੀ ਸੀ। ਇਸੇ ਤਰ੍ਹਾਂ ਅਮਰੀਕੀ ਰਾਜ ਨੇ ਪੂਰੀ ਦੁਨੀਆਂ ਉਤੇ ਆਪਣਾ ਕਬਜ਼ਾ ਜਮਾਉਣ ਦੀ ਆਪਣੀ ਰਣਨੀਤੀ ਨੂੰ ਕਾਮਯਾਬ ਕਰਨ ਦੇ ਲਈ 11 ਸਤੰਬਰ 2001 ਦੇ ਅੱਤਵਾਦੀ ਹਮਲੇ ਨੂੰ ਜਥੇਬੰਦ ਕੀਤਾ ਸੀ।

ਕਈ ਅਮਰੀਕੀ ਇੰਜੀਨੀਅਰਾਂ ਅਤੇ ਹੋਰ ਪੇਸ਼ਿਆਂ ਦੇ ਮਾਹਰਾਂ ਨੇ ਦੱਸਿਆ ਹੈ ਕਿ ਦੋਵੇਂ ਟਾਵਰ ਜਿਸ ਤਰ੍ਹਾਂ ਧਸ ਕੇ ਡਿਗੇ ਸਨ, ਉਹ ਉੱਪਰ ਦੀਆਂ ਮੰਜਲਾਂ ਨਾਲ ਵਿਮਾਨਾਂ ਦੇ ਟਕਰਾਉਣ ਨਾਲ ਨਹੀਂ ਹੋ ਸਕਦਾ ਸੀ। ਉਨ੍ਹਾਂ ਇਮਾਰਤਾਂ ਦੇ ਧਸਣ ਦੇ ਢੰਗ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਵਿੱਚ ਲੱਗੇ ਇਸਪਾਤ ਦੇ ਖੰਬਿਆਂ ਦੇ ਹੇਠਲੇ ਹਿੱਸੇ ਵਿੱਚ ਬੰਬ ਫ਼ੋੜੇ ਗਏ ਸਨ। ਉਸ ਅੱਤਵਾਦੀ ਹਮਲੇ ਦੇ ਮਾਤਰ 26 ਦਿਨ ਬਾਦ, ਅਮਰੀਕਾ ਅਤੇ ਬਰਤਾਨੀਆਂ ਨੇ ਅਫ਼ਗਾਨਿਸਤਾਨ ਉਤੇ ਕਬਜਾ ਕਰਨ ਦੀ ਆਪਣੀ ਜੰਗ ਨੂੰ ਸ਼ੁਰੂ ਕਰ ਦਿੱਤਾ। ਕਈ ਅਮਰੀਕੀ ਸਾਬਕਾ ਸੈਨਾਪਤੀਆਂ ਨੇ ਕਿਹਾ ਹੈ ਕਿ ਇੰਨੇ ਬੜੇ ਯੁੱਧ ਦੀ ਤਿਆਰੀ, ਉਸ ਤੋਂ ਬਹੁਤ ਪਹਿਲਾਂ ਤੋਂ ਹੀ ਕੀਤੀ ਜਾ ਸਕਦੀ ਸੀ। ਇਸ ਨਾਲ ਹੋਰ ਜ਼ਿਆਦਾ ਸ਼ੱਕ ਪੈਦਾ ਹੂੰਦਾ ਹੈ ਕਿ 11 ਸਤੰਬਰ 2001 ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਸਰਗਣਾ ਅਮਰੀਕੀ ਸਾਮਰਾਜਵਾਦ ਹੀ ਸੀ।

ਹੁਣ ਤਾਂ ਅਮਰੀਕੀ ਖ਼ੁਫੀਆਂ ਏਜੰਸੀਆਂ ਵੀ ਇਹ ਕਬੂਲ ਕਰਦੀਆਂ ਹਨ ਕਿ ਉਨ੍ਹਾਂ ਨੇ ਅੱਲਕਾਇਦਾ ਵਰਗੇ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਗਿਰੋਹਾਂ ਨੂੰ ਗਠਿਤ ਕੀਤਾ, ਪੈਸਾ ਅਤੇ ਹਥਿਆਰ ਦਿੱਤੇ ਸਨ, ਜਿਨ੍ਹਾਂ ਦੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਅੱਡੇ ਸਨ। 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਸੋਵੀਅਤ ਕਬਜ਼ਾਕਾਰੀ ਸੈਨਕਾਂ ਦੇ ਖ਼ਿਲਾਫ਼ ਲੜਨ ਦੇ ਲਈ, ਉਨ੍ਹਾਂ ਗਿਰੋਹਾਂ ਨੂੰ ਅਤੇ ਤਰ੍ਹਾਂ-ਤਰ੍ਹਾਂ ਦੇ ਸਥਾਨਕ ਸਰਦਾਰਾਂ ਨੂੰ ਹਥਿਆਰ ਅਤੇ ਪੈਸਾ ਦਿੱਤਾ ਸੀ।

1988-89 ਵਿੱਚ ਜਦੋਂ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਕਰ ਲਿਆ, ਤਾਂ ਉਸ ਤੋਂ ਬਾਦ ਅਮਰੀਕਾ ਨੇ ਯੂਰੋਪ ਅਤੇ ਏਸ਼ੀਆ ਵਿੱਚ ਆਪਣੇ ਭੂ-ਰਾਜਨੀਤਕ ਹੱਕਾਂ ਨੂੰ ਬੜ੍ਹਾਵਾ ਦੇਣ ਦੇ ਲਈ ਉਨ੍ਹਾਂ ਅੱਤਵਾਦੀ ਗਿਰੋਹਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਹਥਿਆਰਬੰਦ ਅੱਤਵਾਦੀਆਂ ਨੂੰ, ਇਸਲਾਮ ਦੀ ਰਾਖੀ ਕਰਨ ਦੇ ਨਾਂ ‘ਤੇ ਨਿਯੁਕਤ ਕਰਕੇ ਅਤੇ ਫ਼ੌਜੀ ਸਿੱਖਿਆ ਦੇ ਕੇ, ਸੀ.ਆਈ.ਏ. ਦੇ ਵਿਮਾਨਾਂ ਉਤੇ ਅਜਰਬਾਈਜਾਨ ਅਤੇ ਯੋਗੋਸਲਾਵੀਆ ਭੇਜਿਆ ਗਿਆ। ਉਨ੍ਹਾਂ ਨੂੰ ਰੂਸੀ ਪਾਈਪ ਲਾਈਨਾਂ ਨੂੰ ਤੋੜਨ ਦੇ ਲਈ, ਗੁਪਤ ਰੂਪ ਨਾਲ ਚੇਨਚਨੀਆਂ ਅਤੇ ਦਾੋਗਸਤਾਨ ਭੇਜਿਆ ਗਿਆ। ਅਜਿਹੇ ਬਹੁਤ ਸਬੂਤ ਹਨ ਕਿ ਆਈ.ਐਸ.ਆਈ.ਐਸ. ਨਾਂ ਦੇ ਅੱਤਵਾਦੀ ਗਰੋਹਾਂ ਨੂੰ ਸੀ.ਆਈ.ਏ. ਨੇ ਹੀ ਬਣਾਇਆ ਅਤੇ ਪੈਸਾ ਦਿੱਤਾ, ਤਾਂ ਕਿ ਉਹ ਅਫ਼ਗਾਨਿਸਤਾਨ ਅਤੇ ਸੀਰੀਆ ਵਰਗੇ ਅਨੇਕ ਦੇਸ਼ਾਂ ਵਿੱਚ ਅੱਤਵਾਦੀ ਹਮਲੇ ਕਰ ਸਕਣ।

ਅਮਰੀਕੀ ਸਾਮਰਾਜਵਾਦ ਨੇ, 11 ਸਤੰਬਰ 2001 ਦੀਆਂ ਘਟਨਾਵਾਂ ਦਾ ਇਸਤੇਮਾਲ ਕਰਕੇ, “ਇਸਲਾਮੀ ਅੱਤਵਾਦ” ਦਾ ਹਊਆ ਖੜਾ ਕੀਤਾ, ਜਿਸਦੀ ਆੜ ਵਿੱਚ ਉਸਨੇ ਅਮਰੀਕਾ ਦਾ ਵਿਰੋਧ ਕਰਨ ਵਾਲੀਆਂ ਸਰਕਾਰਾਂ ਨੂੰ ਡੇਗਣ ਜਾਂ ਕਮਜ਼ੋਰ ਕਰਨ ਦਾ ਕੰਮ ਕੀਤਾ, ਅਮਰੀਕਾ ਦੇ ਅੰਦਰ ਲੋਕਾਂ ਦੇ ਜਨਵਾਦੀ ਅਧਿਕਾਰਾਂ ਨੂੰ ਕੁਚਲਣ ਦਾ ਕੰਮ ਕੀਤਾ ਅਤੇ ਦੂਸਰੇ ਦੇਸ਼ਾਂ ਉਤੇ ਕਬਜ਼ਾਕਾਰੀ ਜੰਗ ਛੇੜਨ ਦਾ ਕੰਮ ਕੀਤਾ। ਆਪਣੇ ਹੀ ਪੈਸੇ ਅਤੇ ਹਥਿਆਰਾਂ ‘ਤੇ ਪਲੇ ਹੋਏ ਕਿਸੇ ਇੱਕ ਅੱਤਵਾਦੀ ਗਿਰੋਹ ਤੋਂ ਅੱਤਵਾਦੀ ਹਰਕਤਾਂ ਕਰਵਾਉਣਾ ਅਤੇ ਫਿਰ ਉਸਦੇ ਬਹਾਨੇ, ਦੂਜੇ ਦੇਸ਼ਾਂ ਦੀ ਰਾਸ਼ਟਰੀ ਸੰਪ੍ਰਭੂਤਾ ਦਾ ਘਾਣ ਕਰਨਾ, ਦੁਸ਼ਰੇ ਦੇਸ਼ਾਂ ਨੂੰ “ਦੁਸ਼ਟ ਰਾਜ” ਜਾਂ “ਅੱਤਵਾਦੀ ਰਾਜ” ਕਰਾਰ ਦੇਣਾ ਅਤੇ ਉਨ੍ਹਾਂ ਦੇਸ਼ਾਂ ਵਿੱਚ ਸਾਸ਼ਨ ਤਬਦੀਲੀ ਅਤੇ ਉਨ੍ਹਾਂ ਦੇ ਸ਼ਾਸਕਾਂ ਦੀਆਂ ਹੱਤਿਆਵਾਂ ਨੂੰ ਵੀ ਜਾਇਜ਼ ਠਹਿਰਾਉਣਾ – ਇਹ ਸਭ ਅਮਰੀਕੀ ਸਾਮਰਾਜਵਾਦੀਆਂ ਦਾ ਪਸੰਦੀਦਾ ਤਰੀਕਾ ਬਣ ਗਿਆ ਹੈ। ਅਮਰੀਕੀ ਸਾਮਰਾਜਵਾਦ, ਅੱਜ ਦੁਨੀਆਂ ਭਰ ਵਿੱਚ ਫੈਲੇ ਹੋਏ ਹਿੰਸਾ ਅਤੇ ਅੱਤਵਾਦ ਦੇ ਮਹੌਲ ਲਈ ਜਿੰਮੇਵਾਰ ਹੈ। ਦੁਨੀਆਂ ਉੱਤੇ ਆਪਣਾ ਕਬਜ਼ਾ ਜਮਾਉਣ ਦੇ ਅਮਰੀਕੀ ਸਾਮਰਾਜਵਾਦੀਆਂ ਦੇ ਹਮਲਾਵਰ ਯਤਨ ਅੱਜ ਜਨਵਾਦੀ ਅਧਿਕਾਰਾਂ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਤੀ ਦੇ ਲਈ ਸਭ ਤੋਂ ਬੜਾ ਖ਼ਤਰਾ ਹਨ। ਅਮਰੀਕੀ ਸਾਮਰਾਜਵਾਦੀਆਂ ਅਤੇ ਦੁਨੀਆਂ ਉਤੇ ਆਪਣਾ ਕਬਜ਼ਾ ਜਮਾਉਣ ਦੇ ਉਨ੍ਹਾਂ ਦੇ ਖ਼ਤਰਨਾਕ ਯਤਨਾਂ ਦੇ ਖ਼ਿਲਾਫ਼ ਜ਼ਿਆਦਾ ਤੋਂ ਜ਼ਿਆਦਾ ਰਾਜਨੀਤਕ ਏਕਤਾ ਬਨਾਉਣਾ, ਅੱਜ ਬੇਹੱਦ ਜ਼ਰੂਰੀ ਹੈ।

close

Share and Enjoy !

0Shares
0

Leave a Reply

Your email address will not be published. Required fields are marked *