ਟਮਾਟਰਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਨਾਲ ਕਿਸਾਨਾਂ ਨੂੰ ਨੁਕਸਾਨ

27 ਅਗਸਤ ਨੂੰ ਮਹਾਂਰਾਸ਼ਟਰ ਦੇ ਨਾਸਕ ਵਿੱਚ, ਕਿਸਾਨਾਂ ਨੇ ਆਪਣੇ ਟਮਾਟਰਾਂ ਦੀਆਂ ਦਰਜਣਾਂ ਹੀ ਪੇਟੀਆਂ ਸੜਕ ਉਤੇ ਅਤੇ ਬਜ਼ਾਰ ਦੇ ਚੌਕ ਵਿੱਚ ਸੁੱਟ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਕੀਮਤਾਂ ਦੇ ਵਿਰੋਧ ਵਿੱਚ ਅਜਿਹਾ ਕੀਤਾ, ਜਿਨ੍ਹਾਂ ਕੀਮਤਾਂ ‘ਤੇ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣੀ ਪੈ ਰਹੀ ਸੀ।

ਨਾਸਕ, ਤੋਸ਼ਾਨ ਅਤੇ ਹਰਿਆਣਾ ਵਿੱਚ ਅਗਸਤ 2021 ਵਿੱਚ ਟਮਾਟਰਾਂ ਦੀਆਂ ਕੀਮਤਾਂ 7-5 ਰੁਪਏ ਪ੍ਰਤੀ ਕਿਲੋਗਰਾਮ ਅਤੇ ਜੁਲਾਈ 2021 ਵਿੱਚ 10-5 ਰੁਪਏ ਪ੍ਰਤੀ ਕਿਲੋਗਰਾਮ ਸਨ। ਹੁਣ ਸਤੰਬਰ 2021 ਵਿੱਚ ਇਹ ਕੀਮਤਾਂ ਡਿੱਗ ਕੇ 25 ਕਿਲੋਗਰਾਮ ਦੀ ਪੇਟੀ ਦੇ ਲਈ 50 ਰੁਪਏ ਜਾਣੀ ਦੋ ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਪਿਛਲੇ ਸਾਲ ਜੁਲਾਈ ਵਿੱਚ ਟਮਾਟਰ ਦਾ ਥੋਕ ਭਾਅ 20-4 ਰੁਪਏ ਪ੍ਰਤੀ ਕਿਲੋ ਸੀ।

ਨਾਸਕ ਵਿੱਚ ਕਿਸਾਨ ਆਪਣੀ ਪੈਦਾਵਾਰ ਨੂੰ ਥੋਕ ਦੀ ਮੰਡੀ ਵਿੱਚ ਨਹੀਂ ਲਿਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੋ ਫ਼ਸਲ ਦੀ ਕੀਮਤ ਹੈ, ਉਹ ਭਾੜੇ ਦੀ ਲਾਗਤ ਨੂੰ ਵੀ ਪੂਰਾ ਕਰਨ ਦੇ ਲਈ ਕਾਫ਼ੀ ਨਹੀਂ ਹੈ। ਹਰਿਆਣਾ ਦੇ ਕਿਸਾਨਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਲਾਗਤ ਕੀਮਤ ਵੀ ਨਹੀਂ ਮਿਲ ਰਹੀ ਹੈ।

ਨਵੇਂ ਅਧਿਕਾਰਿਕ ਅੰਦਜ਼ਿਆਂ ਦੇ ਅਨੁਸਾਰ, ਦੇਸ਼ ਦੀ ਬਾਗ਼ਵਾਨੀ ਫ਼ਸਲ ਦੀ ਪੈਦਾਵਾਰ 2020-21 ਮੌਸਮ ਵਿੱਚ 33 ਕਰੋੜ ਟਨ ਦੇ ਉੱਚੇ ਪੱਧਰ ਨੂੰ ਛੂਣ ਜਾ ਰਹੀ ਹੈ, ਜੋ ਕਿ ਪੈਦਾਵਾਰ ਵਿੱਚ ਲੱਗਭਗ 3 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।

ਇਹ ਪੂਰੇ ਦੇਸ਼ ਦੇ ਲਈ ਉੱਤਸਵ ਦਾ ਮੌਕਾ ਹੋਣਾ ਚਾਹੀਦਾ ਹੈ। ਦੂਸਰੇ ਪਾਸੇ, ਇਹ ਉੱਤਪਾਦਕਾਂ ਜਾਣੀ ਕਿਸਾਨਾਂ ਦੇ ਲਈ ਇੱਕ ਆਪਦਾ ਹੈ। ਖੇਤੀ ਲਾਗਤ ਅਤੇ ਮੁੱਲ ਅਯੋਗ ਦੇ ਅਨੁਸਾਰ, ਇੱਕ ਕਿਸਾਨ ਆਪਣੀ ਜ਼ਮੀਨ ਉੱਤੇ ਇੱਕ ਕਿਲੋਗਰਾਮ ਟਮਾਟਰ ਪੈਦਾ ਕਰਨ ਦੇ ਲਈ ਘੱਟ ਤੋਂ ਘੱਟ 4 ਰੁਪਏ ਖ਼ਰਚ ਕਰਦਾ ਹੈ। ਕਿਰਾਏ ਦੀ ਜ਼ਮੀਨ ਅਤੇ ਕਿਰਾਏ ਦੇ ਮਜ਼ਦੂਰਾਂ ਦੇ ਨਾਲ ਇੱਕ ਕਿੱਲੋ ਟਮਾਟਰ ਪੈਦਾ ਕਰਨ ਦੀ ਲਾਗਤ 8-10 ਰੁਪਏ ਪ੍ਰਤੀ ਕਿਲੋਗਰਾਮ ਤੱਕ ਪਹੁੰਚ ਸਕਦੀ ਹੈ। ਇਸ ਲਈ 2 ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਮਿਲਣ ਨਾਲ ਕਿਸਾਨਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਚਾਹੇ ਸਬਜ਼ੀਆਂ ਹੋਣ ਜਾਂ ਤਿਲਹਨ, ਮਿਰਚ ਹੋਵੇ ਜਾਂ ਚੀਨੀ, ਆਦਿ ਫ਼ਸਲਾਂ ਦੇ ਉੱਤਪਾਦਕਾਂ ਨੂੰ ਮੁੱਲ ਦੀ ਜ਼ਿਆਦਾ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਮਾਟਰ ਵਰਗੀ ਜ਼ਲਦੀ ਖ਼ਰਾਬ ਹੋਣ ਵਾਲੀ ਉਪਜ਼ ਦੇ ਮਾਮਲੇ ਵਿੱਚ ਇਹ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ, ਕਿਉਂਕਿ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਇਕੱਠਾ ਕਰਕੇ ਨਹੀਂ ਰੱਖਿਆ ਜਾ ਸਕਦਾ, ਜਦੋਂ ਤੱਕ ਕਿ ਕਿਸਾਨ ਦੇ ਕੋਲ ਉਸਨੂੰ ਸਟੋਰ ਕਰਨ ਦੀ ਸਹੂਲਤ ਨਾ ਮਿਲੇ। ਕਿਸਾਨਾਂ ਨੂੰ ਵਪਾਰੀਆਂ ਦੇ ਰਹਿਮੋ-ਕਰਮ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਉਨ੍ਹਾਂ ਦੀਆਂ ਫ਼ਸਲਾਂ  ਨੂੰ ਸਸਤੇ ਮੁੱਲ ‘ਤੇ ਖ਼ਰੀਦ ਕੇ ਪ੍ਰਚੂਨ ਬਜ਼ਾਰ ਵਿੱਚ ਮਹਿੰਗੇ ਭਾਅ ‘ਤੇ ਵੇਚ ਦਿੰਦੇ ਹਨ। ਇਸ ਵਜ੍ਹਾ ਨਾਲ ਸ਼ਹਿਰਾਂ ਦੀ ਮਜ਼ਦੂਰ ਮਿਹਨਤਕਸ਼ ਅਬਾਦੀ, ਜੋ ਇਨ੍ਹਾਂ ਉਪਜਾਂ ਨੂੰ ਖ਼ਰੀਦਦੀ ਹੈ, ਉਨ੍ਹਾਂ ਨੂੰ ਭਰਪੂਰ ਅਪੂਰਤੀ ਹੋਣ ਦੇ ਵਾਬਜੂਦ ਇਸ ਦਾ ਲਾਭ ਨਹੀਂ ਮਿਲਦਾ। ਲੇਕਿਨ ਜਦੋਂ ਪ੍ਰਚੂਨ ਬਜ਼ਾਰ ਵਿੱਚ ਪੂਰਤੀ ਘਟ ਹੁੰਦੀ ਹੈ, ਤਾਂ ਉਹ ਅਸਮਾਨ ਨੂੰ ਛੂਹਣ ਵਾਲੀਆਂ ਕੀਮਤਾਂ ਦਾ ਭੁਗਤਾਨ ਕਰਦੇ ਹਨ।

ਨਿਰਸੰਦੇਹ, ਇਸ ਸੰਕਟ ਦਾ ਕਾਰਨ ਹਾਕਮ ਵਰਗ ਵਲੋਂ ਗਰੰਟੀਸ਼ੁਦਾ ਖ਼ਰੀਦ ਮੁੱਲ ‘ਤੇ ਕਿਸਾਨਾਂ ਦੀ ਫ਼ਸਲ ਨੂੰ ਨਹੀਂ ਖ਼ਰੀਦਆ ਜਾਣਾ ਹੈ। ਖੇਤੀ ਵਿਭਾਗ ਦੇ ਅਧਿਕਾਰਕ ਬੁਲਾਰੇ ਇਸ ਹਾਲਤ ਦੇ ਲਈ ਇਹ ਕਹਿ ਕੇ ਸਫ਼ਾਈ ਦੇ ਰਹੇ ਹਨ ਕਿ ਇੱਕ ਮੌਸਮ ਵਿੱਚ ਕੀਮਤਾਂ ਅਗਲੇ ਮੌਸਮ ਵਿੱਚ ਵਿੱਚ ਫ਼ਸਲ ਦੀ ਪੈਦਾਵਾਰ ਨੂੰ ਪ੍ਰਭਾਵਤ ਕਰਦੀਆਂ ਹਨ, ਇਸ ਲਈ ਕਿਸਾਨਾਂ ਨੂੰ 2020-21 ਵਿੱਚ ਟਮਾਟਰ ਦੀ ਇੰਨੀ ਪੈਦਾਵਾਰ ਕਰਨੀ ਹੀ ਨਹੀਂ ਚਾਹੀਦੀ ਸੀ!! ਇਹ ਕੇਵਲ ਮੌਜੂਦਾ ਵਿਵਸਥਾ ਦੀ ਅਰਾਜਕਤਾ ਨੂੰ ਹੀ ਦਰਸਾਉਂਦਾ ਹੈ। ਇਹ ਉੱਤਪਾਦਨ ਨੂੰ ਵਿਵਸਤਿਤ ਕਰਨ ਅਤੇ ਲਾਗਤ ਅਤੇ ਪੈਦਾਵਾਰ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ, ਤਾਂ ਕਿ ਕਿਸਾਨਾਂ ਨੂੰ ਮਨੁੱਖਾਂ ਵਾਲੀ ਜਿੰਦਗੀ ਦੀ ਗਰੰਟੀ ਦਿੱਤੀ ਜਾ ਸਕੇ। ਇਹ 2022 ਜਾਂ ਕਿਸੇ ਹੋਰ ਸਾਲ ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਝੂਠੇ ਵਾਦੇ ਦਾ ਵੀ ਸਪੱਸ਼ਟ ਰੂਪ ਨਾਲ ਪਰਦਾਫਾਸ਼ ਕਰਦੀ ਹੈ। ਅਰਥਵਿਵਸਥਾ ਦੀ ਦਿਸ਼ਾ ਉੁਤਪਾਦਕਾਂ ਦੀ ਭਲਾਈ ਨੂੰ ਸੁਰੱਖਿਅਤ ਕਰਨ ਦੇ ਵੱਲ ਨਹੀਂ ਹੈ। ਇਸਦੇ ਉਲਟ, ਕੇਂਦਰ ਵਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਸਰਕਾਰ ਠੀਕ ਇਸਦਾ ਉਲਟਾ ਕਰ ਰਹੀ ਹੈ। ਕਿਸਾਨ ਦੇਸ਼ ਵਿੱਚ ਕਿਤੇ ਵੀ ਬਿਨਾ ਮੁਸ਼ਕਲ ਦੇ ਆਪਣੀਆਂ ਉਪਜਾਂ ਵੇਚ ਸਕਣਗੇ ਦੇ ਨਾਂ ਉਤੇ, ਇਨ੍ਹਾਂ ਦਾ ਅਸਲੀ ਉਦੇਸ਼ ਹੈ ਕਿ ਅਜਾਰੇਦਾਰ ਨਿਗ਼ਮਾਂ ਨੂੰ ਖੇਤੀ ਵਿੱਚ ਪ੍ਰਵੇਸ਼ ਕਰਨ ਵਿੱਚ ਯੋਗ ਬਨਾਉਣਾ। ਜਿਨ੍ਹਾਂ ਹਾਲਤਾਂ ਨੇ ਲੱਖਾਂ ਕਿਸਾਨਾਂ ਨੂੰ ਬਰਬਾਦੀ ਅਤੇ ਆਤਮਹੱਤਿਆਵਾਂ ਵੱਲ ਧੱਕਿਆ ਹੈ, ਉਨ੍ਹਾਂ ਨੂੰ ਉਸੇ ਦਿਸ਼ਾ ਵੱਲ ਧੱਕਿਆ ਜਾ ਰਿਹਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *