ਕਿਸਾਨਾਂ ਨੇ 15 ਅਗਸਤ ਨੂੰ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤੇ

ਤਿੰਨਾਂ ਕਿਸਾਨ-ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ, ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉੱਤੇ ਧਰਨਾ ਦੇ ਰਹੇ ਹਨ। 15 ਅਗਸਤ ਨੂੰ ਪੰਜਾਬ, ਹਰਿਆਣਾ ਅਤੇ ਉੱਤਰਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਵਲੋਂ ਕਈ ਵਿਰੋਧ ਪ੍ਰਦਰਸ਼ਨ ਅਯੋਜਿਤ ਕੀਤੇ ਗਏ।

Vgha Border_7_400
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ-ਮਜ਼ਦੂਰ ਮੁਕਤੀ–ਸੰਘਰਸ਼ ਦਿਵਸ ਦੇ ਰੂਪ ਵਿੱਚ ਮਨਾਇਆ

ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਨੇ, ਅਟਾਰੀ-ਬਾਘਾ ਹੱਦਾਂ ਤੋਂ ਬਿਆਸ ਤੱਕ ਇੱਕ ਮੋਟਰਸਾਈਕਲ ਰੈਲੀ ਦਾ ਪ੍ਰਬੰਧ ਕੀਤਾ, ਜਿਸ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਜ਼ਿੰਦਾ-ਦਿਲੀ ਨਾਲ ਗੀਤ ਗਾਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ‘ਤੇ ਸ੍ਰੀ ਹਰਿਮੰਦਰ ਸਾਹਬ ਦੇ ਗੇਟ ਉੱਤੇ, ਮੋਜੂਦਾ ਭ੍ਰਿਸ਼ਟ ਸਰਕਾਰ ਦਾ ਪੁਤਲਾ ਫੂਕਿਆ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਫ਼ਾਜਿਲਕਾ ਸਮੇਤ, ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ  ਵਲੋਂ ਜ਼ਿਲ੍ਹਾ ਦਫ਼ਤਰਾਂ ‘ਤੇ ਵੀ ਵਿਸ਼ਾਲ ਵਿਰੋਧ ਰੈਲੀਆਂ ਅਯੋਜਿਤ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਪੁਤਲੇ ਫੂਕੇ ਅਤੇ ਨਾਅਰੇਬਾਜੀ ਕਰਦੇ ਹੋਏ ਆਪਣੇ ਬੈਨਰਾਂ ਦੇ ਨਾਲ ਸੜਕਾਂ ਉੱਤੇ ਮਾਰਚ ਕੀਤਾ।

ਕਿਸਾਨ-ਮਜ਼ਦੂਰ ਸੰਘਰਸ਼ ਸਮਿਤੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਵਿਰੋਧ ਪ੍ਰਦਰਸ਼ਨਾਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ “ਗ਼ਦਰੀ ਬਾਬਿਆਂ ਅਤੇ ਹੋਰ ਸ਼ਹੀਦਾਂ ਨੇ ਇੱਕ ਅਜ਼ਾਦ ਹਿੰਦੋਸਤਾਨ ਦਾ ਸੁਪਨਾ ਦੇਖਿਆ ਸੀ, ਲੇਕਿਨ ਇਹ ਸੁੁਪਨਾ ਸਾਕਾਰ ਨਹੀਂ ਹੋਇਆ। ਅੱਜ ਵੀ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਦੇਸ਼ ਦੀ ਜਨਤਾ ਉੱਤੇ ਥੋਪੇ ਜਾਂਦੇ ਹਨ। ਦੇਸ਼ ਦੇ ਮਜ਼ਦੂਰ ਵਰਗ ਦੀ ਲੁੱਟ ਅੱਜ ਵੀ ਜ਼ਾਰੀ ਹੈ। ਹਜ਼ਾਰਾਂ ਮੋਟਰਸਾਈਕਲਾਂ ਦਾ ਇੱਕ ਵਿਸ਼ਾਲ ਕਾਫ਼ਲਾ, ਸਰਕਾਰ ਨੂੰ ਇਹ ਦੱਸਣ ਲਈ ਸੜਕਾਂ ‘ਤੇ ਉੱਤਰ ਆਇਆ ਹੈ ਕਿ ‘ਅਸੀਂ ਅਧੂਰੀ ਅਜ਼ਾਦੀ ਤੋਂ ਸੰਤੁਸ਼ਟ ਨਹੀਂ ਹਾਂ’”।

ਇਸ ਮੌਕੇ ‘ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ, ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਪੰਜਾਬ ਰਾਜ ਦਫ਼ਤਰ ਦੇ ਪ੍ਰਧਾਨ ਗੁਰਬਚਨ ਸਿੰਘ ਚੱਬਾ ਨੇ ਕਿਹਾ, “ਦੇਸ਼ ਦੀ ਸੱਤਾਧਾਰੀ ਸਰਕਾਰ 15 ਅਗਸਤ ਨੂੰ 75ਵਾਂ ਸੁਤੰਤਰਤਾ ਦਿਵਸ ਮਨਾ ਰਹੀ ਹੈ, ਲੇਕਿਨ ਇਹ ਅਜ਼ਾਦੀ ਅਧੂਰੀ ਹੈ। 1947 ਤੋਂ ਬਾਦ ਵੀ, ਦੇਸ਼ ਦਾ ਮਜ਼ਦੂਰ ਵਰਗ ਅਤੇ ਕਿਸਾਨ, ਪੂਰੀ ਅਜ਼ਾਦੀ ਦੇ ਲਈ ਅੱਜ ਤੱਕ ਸੰਘਰਸ਼ ਕਰਦੇ ਆਏ ਹਨ”। ਕੇਂਦਰ ਸਰਕਾਰ ਦੇ ਕਿਸਾਨ-ਵਿਰੋਧੀ ਅਤੇ ਜਨ-ਵਿਰੋਧੀ ਰੁਖ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਜਦਕਿ ਦੇਸ਼ ਦੇ ਮਿਹਨਤਕਸ਼ ਕਿਸਾਨ ਲਗਾਤਾਰ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ, ਹੱਦਾਂ ‘ਤੇ ਸੰਘਰਸ਼ ਕਰ ਰਹੇ ਹਨ, ਇੱਥੇ ਲੱਗ-ਭਗ 600 ਲੋਕ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਹਨ, ਕੇਂਦਰ ਸਰਕਾਰ ਦੇਸ਼ ਦੇ ਸਰਕਾਰੀ ਅਤੇ ਆਰਥਕ ਸਾਧਨ ਕਾਰਪੋਰੇਟ ਘਰਾਣਿਆਂ ਨੂੰ ਸੰਭਾਲ ਦੇਣ ‘ਤੇ ਅੜੀ ਹੋਈ ਹੈ”।

Vgha-Border
15 ਅਗਸਤ ਨੂੰ ਬੀਕੇਯੂ ਏਕਤਾ ਉਗਰਾਹਾਂ ਵਲੋਂ ਅਯੋਜਤ ਰੈਲੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ, ਪੰਜਾਬ ਦੇ ਸੈਂਕੜੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਦਿਨ ‘ਕਿਸਾਨ-ਮਜ਼ਦੂਰ ਮੁਕਤੀ ਸੰਘਰਸ਼ ਦਿਵਸ’ ਦੇ ਰੂਪ ਵਿੱਚ ਮਨਾਇਆ। ਇਨ੍ਹਾਂ ਮੀਟਿੰਗਾਂ ਵਿੱਚ ਹਜ਼ਾਰਾਂ ਦੀ ਗ਼ਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਮੀਟਿੰਗਾਂ ਦੀ ਸ਼ੁਰੂਆਤ, ਮੌਜੂਦਾ ਅੰਦੋਲਨ ਦੇ ਸ਼ੂਰੂ ਤੋਂ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਬਰਤਾਨੀਆਂ-ਵਿਰੋਧੀ ਅੰਦੋਲਨ ਦੇ ਕਿਸਾਨ ਲੀਡਰ, ਚਾਚਾ ਅਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।

ਇਨ੍ਹਾਂ ਵਿਰੋਧ ਮੀਟਿੰਗਾਂ ਵਿੱਚ ਬੁਲਾਰਿਆਂ ਨੇ ਇਸ ਅਸਲੀਅਤ ਉੱਤੇ ਵਿਸਥਾਰ ਨਾਲ ਗੱਲ ਕੀਤੀ ਕਿ 1947 ਵਿੱਚ ਕਾਂਗਰਸ ਦੇ ਲੀਡਰਾਂ ਨੇ ਸਾਡੇ ਲੋਕਾਂ ਦੀਆਂ ਉਮੰਗਾਂ ਨਾਲ ਵਿਸਾਹਘਾਤ ਕੀਤਾ ਸੀ, ਵਾਸਤਵਿਕ ਰਾਸ਼ਟਰੀ ਮੁਕਤੀ ਦੇ ਲਈ ਅੰਗਰੇਜ਼ਾਂ ਨੂੰ ਉਖਾੜ ਸੁੱਟਣ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੱਤਾ ਵਿੱਚ ਲਿਆਉਣ ਦੇ ਉਦੇਸ਼ ਦੇ ਲਈ ਲੜ ਰਹੇ ਦੇਸ਼ਵਾਸੀਆਂ ਦੇ ਨਾਲ ਇੱਕ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਗਿਆ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਇਸ ਇਨਕਲਾਬੀ ਰਸਤੇ ਦੀ ਹਮਾਇਤ ਕੀਤੀ ਸੀ। ਲੇਕਿਨ ਕਾਂਗਰਸੀ ਹਾਕਮਾਂ ਨੇ ਕੇਵਲ ਬਰਤਾਨਵੀ ਬਸਤੀਵਾਦੀਆਂ ਦੀ ਜਗ੍ਹਾ ਲੈ ਲਈ। ਕਿਸਾਨ ਲੀਡਰਾਂ ਅਤੇ ਕਾਰਜਕਰਤਾਵਾਂ ਨੇ ਬੈਠਕਾਂ ਵਿੱਚ ਵਿਸਥਾਰ ਨਾਲ ਸਮਝਾਇਆ ਕਿ ਕਿਵੇਂ ਬਸਤੀਵਾਦੀ ਵਿਵਸਥਾ ਦਾ ਪੂਰਾ ਤਾਣਾ-ਬਾਣਾ ਬਰਕਰਾਰ ਰਿਹਾ – ਸਾਮਰਾਜਵਾਦੀ ਸ਼ਕਤੀਆਂ ਵਲੋਂ ਸਾਡੇ ਕੁਦਰਤੀ ਸਾਧਨਾਂ ਦੀ ਲੁੱਟ, ਕਾਰਪੋਰੇਟ ਘਰਾਣਿਆਂ ਵਲੋਂ ਮਜ਼ਦੂਰਾਂ ਦਾ ਸੋਸ਼ਣ, ਬੇਰੋਜ਼ਗਾਰੀ, ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਅਤੇ ਸੰਪ੍ਰਦਾਇਕ ਹਿੰਸਾ ਅਤੇ ਜਾਤੀ ਭੇਦਭਾਵ ਅਯੋਜਿਤ ਕਰਨ ਦੀਆਂ ਸਾਜਿਸ਼ਾਂ, ਹਰ ਤਰ੍ਹਾਂ ਦੇ ਮੱਤ-ਭੇਦਾਂ ਅਤੇ ਅਸਹਿਮਤੀਆਂ ਦਾ ਕਰੂਰ ਦਮਨ, ਆਦਿ, ਹੁਣ ਤੱਕ ਲਗਾਤਾਰ ਜ਼ਾਰੀ ਹੈ। ਉਨ੍ਹਾਂ ਨੇ ਸਮਝਾਇਆਂ ਕਿ ਇਹ ਹੀ ਕਾਰਨ ਹੈ ਕਿ ਰਾਜ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਦਮਨ ਅਤੇ ਆਪਣੇ ਅਧਿਕਾਰਾਂ ਦੀ ਉਲੰਘਣਾ ਅੱਜ ਅਸੀਂ ਦੇਖ ਰਹੇ ਹਾਂ।

Ugrahan-phto-Meeting
ਕਿਸਾਨ-ਮਜ਼ਦੂਰ ਸੰਘਰਸ਼ ਸਮਿਤੀ ਵਲੋਂ 15 ਅਗਸਤ ਨੂੰ ਬਾਘਾ ਬਾਡਰ ਤੋਂ ਇੱਕ ਮੋਟਰ-ਸਾਈਕਲ ਰੈਲੀ ਦਾ ਅਯੋਜਨ

ਕਿਸਾਨ-ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਬੁਲਾਰਿਆਂ ਨੇ ਕਿਸਾਨਾਂ ਦੀ ਦਰਦਨਾਕ ਹਾਲਤ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਈ ਉਦਾਹਰਣ ਪੇਸ਼ ਕੀਤੇ ਕਿ ਕਿਵੇਂ ਨਿੱਜੀਕਰਣ ਦੇ ਰਾਹੀਂ, ਸਿੱਖਿਆ, ਸਿਹਤ, ਬਿਜ਼ਲੀ, ਯਾਤਾਯਾਤ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਸਮਝਾਇਆ ਕਿ ਕਿਵੇਂ ਬੈਂਕ ਕਰਜ਼ ਉੱਤੇ ਵਿਆਜ਼ ਦਾ ਭੁਗਤਾਨ ਕਰਨ ਦੇ ਲਈ ਕਿਸਾਨਾਂ ਨੂੰ ਗੁਲਾਮ ਬਣਾਇਆ ਗਿਆ ਸੀ। ਉਨ੍ਹਾਂ ਨੇ ਔਰਤਾਂ ਦੇ ਸੋਸ਼ਣ ਅਤੇ ਉਨ੍ਹਾਂ ਦੇ ਨਾਲ ਕੀਤੇ ਜਾਣ ਵਾਲੇ ਭੇਦ-ਭਾਵ ਦੀ ਨਿੰਦਾ ਕੀਤੀ।

ਸਭ ਤੋਂ ਬੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਦੇ ਲਈ, ਟੋਲ-ਪਲਾਜ਼ੇ ਅਤੇ ਸੌਰ-ਸਯੰਤਰਾਂ ਉਤੇ ਵਿਰੋਧ ਪ੍ਰਦਸ਼ਣ ਅਯੋਜਿਤ ਕੀਤੇ ਗਏ। ਅਡਾਨੀ ਸੈਲੋ ਡਗਰੂ (ਮੋਗਾ), ਅਡਾਨੀ ਸੋੋਲਰ ਪਾਵਰ ਪਲਾਂਟ ਸਰਦਾਰਗੜ੍ਹ (ਬਠਿੰਡਾ) ਅਤੇ ਟੋਲ ਪਲਾਜ਼ਾ ਕਾਲਾ ਝਾਰ (ਸੰਗਰੂਰ) ਵਿੱਚ ਹਜ਼ਾਰਾਂ ਹੀ ਔਰਤਾਂ ਅਤੇ ਜਵਾਨ ਇਕੱਠੇ ਹੋਏ। ਕਿਸਾਨ ਅੰਦੋਲਨ ਦੇ ਹੱਕ ਵਿੱਚ, ਠੇਕਾ ਕਰਮਚਾਰੀ, ਅਧਿਆਪਕ, ਪੈਨਸ਼ਨਰ, ਬੇਰੁਜ਼ਗਾਰ ਨੌਜਵਾਨ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਨਰੇਗਾ ਕਰਮਚਾਰੀ, ਬਿਜ਼ਲੀ ਕਰਮਚਾਰੀ, ਜਲ-ਸੇਵਾ ਕਰਮਚਾਰੀ ਅਤੇ ਹੋਰ ਦੱਬੇ-ਕੁਚਲੇ ਵਰਗਾਂ ਦੇ ਲੋਕ ਵੀ ਇਨ੍ਹਾਂ ਵਿਰੋਧ ਮੀਟਿੰਗਾਂ ਵਿੱਚ ਸ਼ਾਮਲ ਹੋਏ।

ਜੋਗਿੰਦਰ ਸਿੰਘ ਉਗਰਾਹਾਂ, ਸਾਬਕਾ ਉੱਪ ਪਰਧਾਨ ਝੰਡਾ ਸਿੰਘ ਜੇਠੂਕੇ, ਪ੍ਰਧਾਨ ਹਰਦੀਪ ਸਿੰਘ ਤੱਲੇਵਾਲ, ਉੱਪ ਪ੍ਰਧਾਨ ਜਨਕ ਸਿੰਘ ਭੂਟਾਲ, ਜਗਤਾਰ ਸਿੰਘ ਕਾਲਾਝਾਰ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿਥੋ, ਗੁਰਪਰੀਤ ਕੌਰ ਬ੍ਰਾਸ, ਸਰੋਜ ਦਿਆਲ ਪੁਰਾ, ਕੁਲਦੀਪ ਕੌਰ ਕੂਸਾ ਸਹਿਤ ਅਤੇ ਲੋਕਲ ਲੀਡਰਾਂ ਨੇ ਹਰ ਜ਼ਿਲ੍ਹੇ ਵਿੱਚ ਅਯੋਜਤ ਬੈਠਕਾਂ ਨੂੰ ਸੰਬੋਧਨ ਕੀਤਾ।

ਸਾਰੇ ਬੁਲਾਰਿਆਂ ਨੇ, ਬੜੇ ਘਰਾਣਿਆਂ ਦੀਆਂ ਤਿਜ਼ੌਰੀਆਂ ਭਰਨ ਦੇ ਲਈ ਲੋਕਾਂ ਦੀ ਸੰਪਤੀ ਦੀ ਲੁੱਟ ਅਤੇ ਸਿੱਖਿਆ, ਸਿਹਤ, ਬਿਜਲੀ ਪਾਣੀ, ਯਾਤਯਾਤ, ਆਦਿ ਸਮੇਤ ਸਰਕਾਰੀ ਸੇਵਾਵਾਂ ਦੇ ਨਿੱਜੀਕਰਣ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਨੇ ਕਿਰਤ-ਨੇਮਾਵਲੀ ਸੋਧ, ਪੈਨਸ਼ਨ ਯੋਜਨਾ ਸੋਧ, ਆਦਿ ਕਾਨੂੰਨਾਂ ਰਾਹੀਂ ਕੀਤੇ ਜਾਣ ਵਾਲੇ ਮਜ਼ਦੂਰਾਂ ਦੇ ਅਤੀ ਸੋਸ਼ਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਵਿਸ਼ਵੀਕਰਣ ਦੀ ਨੀਤੀ ਦੀ ਨਿੰਦਾ ਕੀਤੀ, ਜਿਸਨੇ ਲੱਖਾਂ ਕਿਸਾਨਾਂ ਨੂੰ ਆਤਮਹੱਤਿਆ ਕਰਨ ਦੇ ਲਈ ਮਜ਼ਬੂਰ ਕੀਤਾ, ਬੇਰੁਜ਼ਗਾਰੀ ਅਤੇ ਮੁਦਰਾ ਸਫੀਤੀ ਨੂੰ ਬੜ੍ਹਾਵਾ ਦਿੱਤਾ ਹੈ। ਉਨ੍ਹਾਂ ਨੇ ਥੋਕ ਵਪਾਰ ਦਾ ਰਾਸ਼ਟਰੀਕਰਣ, ਜ਼ਮੀਨੀ ਸੁਧਾਰ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨ ਦੀ ਵੰਡ, ਖੇਤੀ ਦੇ ਲਈ ਸਸਤਾ ਬੈਂਕ ਕਰਜ਼ਾ, ਬੇਰੋਜ਼ਗਾਰਾਂ ਦੇ ਲਈ ਰੋਜ਼ਗਾਰ, ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ। ੳਨ੍ਹਾਂ ਨੇ ਜਾਤੀ ਅਤੇ ਸੰਪ੍ਰਦਾਇਕ ਹਿੰਸਾ, ਔਰਤਾਂ ਉਤੇ ਹਿੰਸਾ ਅਤੇ ਲੋਕਤੰਤਰਿਕ ਵਿਰੋਧ ਨੂੰ ਕੁਚਲਣ ਦੀਆਂ ਬੇਰਹਿਮ ਕੋਸ਼ਿਸਾਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਵਿਰੋਧ ਦੇ ਅਧਿਕਾਰ ਸਮੇਤ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ, ਸੰਪ੍ਰਦਾਇਕ ਅਤੇ ਜਾਤੀ ਵੰਡ ਦੀ ਰਾਜਨੀਤੀ ਨੂੰ ਖ਼ਤਮ ਕਰਨ ਦੀ ਵੀ ਮੰਗ ਕੀਤੀ।

####ਕੈਪਸ਼ਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ-ਮਜ਼ਦੂਰ ਮੁਕਤੀ–ਸੰਘਰਸ਼ ਦਿਵਸ ਦੇ ਰੂਪ ਵਿੱਚ ਮਨਾਇਆ

 

 

close

Share and Enjoy !

0Shares
0

Leave a Reply

Your email address will not be published. Required fields are marked *