ਲੰਦਨ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਲੜਾਕੂ ਰੈਲੀ ਜਥੇਬੰਦ ਕੀਤੀ ਗਈ

15 ਅਗਸਤ ਨੂੰ ਇੰਗਲੈਂਡ ਦੇ ਸ਼ਹਿਰ ਲੰਡਨ ਵਿੱਚ, ਹਜ਼ਾਰਾਂ ਦੀ ਗ਼ਿਣਤੀ ਵਿੱਚ ਲੋਕਾਂ ਨੇ ਇੱਕ ਲੜਾਕੂ ਰੈਲੀ ਵਿੱਚ ਹਿੱਸਾ ਲਿਆ। ਹਿੰਦੋਸਤਾਨ ਵਿੱਚ ਕਿਸਾਨ ਅੰਦੋਲਨ ਦੇ ਲਈ ਇੰਗਲੈਂਡ ਵਿੱਚ ਹਿੰਦੋਸਤਾਨੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨੂੰ ਪ੍ਰਗਟ ਕਰਨ ਦੇ ਲਈ ਇਸ ਵਿਰੋਧ ਰੈਲੀ ਦਾ ਅਯੋਜਨ ਕੀਤਾ ਗਿਆ ਸੀ। ਵਿਰੋਧ ਰੈਲੀ ਵਿੱਚ ਹਿੱਸਾ ਲੈਣ ਵਾਲੇ ਕਈ ਸੰਗਠਨਾਂ ਵਿੱਚ ਇੰਡੀਅਨ ਵਰਕਰਸ ਐਸੋਸੀਏਸ਼ਨ (ਜੀ.ਬੀ.) ਵੀ ਸ਼ਾਮਲ ਸੀ। ਪ੍ਰਦਰਸ਼ਨਕਾਰੀ, ਲੰਡਨ ਵਿੱਚ ਹਿੰਦੋਸਤਾਨੀ ਉੱਚ ਆਯੋਗ ਦੇ ਬਾਹਰ ਇਕੱਠੇ ਹੋਏ। ਸ਼ਮੂਲੀਅਤ ਏਨੀ ਜ਼ਿਆਦਾ ਸੀ ਕਿ ਆਸ-ਪਾਸ ਦੀਆਂ ਸੜਕਾਂ ਵੀ ਪ੍ਰਦਰਸ਼ਨਕਾਰੀਆਂ ਨਾਲ ਭਰੀਆਂ ਹੋਈਆਂ ਸਨ।

London Protest B Aug 15th 2021_400ਕਾਨੂੰਨ ਰੱਦ ਨਾ ਕਰਨ ਦੇ ਲਈ ਹਿੰਦੋਸਤਾਨੀ ਸਰਕਾਰ ਦੀ ਨਿੰਦਾ ਕੀਤੀ ਗਈ। ਵੱਖ-ਵੱਖ ਸੰਗਠਨਾਂ ਦੇ ਬੁਲਾਰਿਆਂ ਨੇ ਦੱਸਿਆ ਕਿ ਹਿੰਦੋਸਤਾਨ ਦੀ ਅਜ਼ਾਦੀ ਕੇਵਲ ਇੱਕ ਛੋਟੇ ਜਿਹੇ ਤਬਕੇ ਨੂੰ ਹੀ ਲਾਭ ਪਹੁੰਚਾ ਰਹੀ ਹੈ, ਜਦਕਿ ਬਹੁਗਿਣਤੀ ਅਬਾਦੀ ਘੋਰ ਗਰੀਬੀ ਦੀ ਮਾਰ ਝੱਲ ਰਹੀ ਹੈ। ਹਿੰਦੋਸਤਾਨੀ ਸਰਕਾਰ ਟਾਟਾ, ਬਿਰਲਾ, ਅਡਾਨੀ ਅਤੇ ਅੰਬਾਨੀ ਜਿਹੇ ਹੋਰ ਬੜੇ ਸਰਮਾਏਦਾਰਾਂ ਦੇ ਹਿੱਤਾਂ ਦੀ ਪ੍ਰਤੀਨਿੱਧਤਾ ਕਰਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਤਿੰਨੋਂ ਕਿਸਾਨ-ਵਿਰੋਧੀ ਕਾਲੇ ਕਾਨੂੰਨਾਂ ਦੇ ਨਾਲੋ-ਨਾਲ ਚਾਰ ਮਜ਼ਦੂਰ-ਵਿਰੋਧੀ ਕਾਨੂੰਨਾਂ ਨੂੰ ਵੀ ਰੱਦ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਦੌਰਾਨ, ਹਿੰਦੋਸਤਾਨੀ ਸਰਕਾਰ ਦਾ ਰਵੱਈਆ ਸਪੱਸ਼ਟ ਰੂਪ ਨਾਲ ਇਹ ਦਿਖਾਉਂਦਾ ਹੈ ਕਿ ਹਿੰਦੋਸਤਾਨ ਵਿੱਚ ਕੋਈ ਲੋਕਤੰਤਰ ਨਹੀਂ ਹੈ ਅਤੇ ਇੱਥੇ ਲੋਕਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ।

ਲੰਦਨ ਵਿੱਚ ਹਿੰਦੋਸਤਾਨੀ ਉੱਚ ਆਯੋਗ ਦੇ ਬਾਹਰ ਹੋਏ ਪ੍ਰਦਰਸ਼ਨ ਵਿੱਚ ਇੰਡੀਅਨ ਵਰਕਰਸ ਅਸੋਸੀਏਸ਼ਨ (ਜੀ.ਬੀ.) ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਪੂਰੇ ਬਰਤਾਨੀਆਂ ਵਿੱਚ ਵੱਖ-ਵੱਖ ਸ਼ਾਂਖਾਵਾਂ ਤੋਂ ਆਏ ਕਾਰਜਕਰਤਾਵਾਂ ਨੇ ਜੋਸ਼ੀਲੇ ਨਾਅਰੇ ਲਗਾਏ ਅਤੇ ਹਿੰਦੋਸਤਾਨੀ ਸਰਕਾਰ ਦੀ ਨਿੰਦਾ ਕਰਦੇ ਹੋਏ ਭਾਸ਼ਣ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਹਿੰਦੋਸਤਾਨੀ ਰਾਜ ਲੱਗਭਗ 150 ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦੇ ਨਾਲ ਸਹਿਯੋਗ ਕਰ ਰਹੇ ਹਨ। ਕਿਸਾਨ-ਵਿਰੋਧੀ ਅਤੇ ਮਜ਼ਦੂਰ-ਵਿਰੋਧੀ ਕਾਨੂੰਨਾਂ ਦਾ ਇੱਕ-ਮਾਤਰ ਉਦੇਸ਼ ਹਿੰਦੋਸਤਾਨ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਕੀਮਤ ‘ਤੇ ਹਿੰਦੋਸਤਾਨੀ ਅਤੇ ਬਰਤਾਨਵੀ ਅਜਾਰੇਦਾਰ ਸਰਮਾਏਦਾਰਾਂ ਨੂੰ ਸਮਰੱਥ ਬਨਾਉਣਾ ਹੈ। ਹਿੰਦੋਸਤਾਨ ਦੀ ਅਜ਼ਾਦੀ ਬਰਤਾਨਵੀ ਬਸਤੀਵਾਦੀਆਂ ਤੋਂ ਉਨ੍ਹਾਂ ਦੇ ਸਹਿਯੋਗੀਆਂ ਨੂੰ ਸੱਤਾ ਹਸਤੰਤਰਣ ਮਾਤਰ ਸੀ, ਜੋ ਹੁਣ ਹਿੰਦੋਸਤਾਨ ਦੇ ਨਵੇਂ ਮਾਲਕ ਹਨ। ਇਨ੍ਹਾਂ ਕਾਲੇ ਕਾਨੂੰਨਾਂ ਦਾ ਉਦੇਸ਼ ਸਾਡੇ ਦੇਸ਼ ਦੀ ਮਿਹਨਤ ਅਤੇ ਸਾਧਨਾਂ ਦੀ ਲੁੱਟ ਨੂੰ ਹੋਰ ਤੇਜ਼ ਕਰਨਾ ਹੈ।

ਬੁਲਾਰਿਆਂ ਨੇ ਇਸ ਗੱਲ ਉੱਤੇ ਬਹੁਤ ਮਾਣ ਮਹਿਸੂਸ ਕੀਤਾ ਕਿ ਕਿਸਾਨ ਅੰਦੋਲਨ ਨੇ ਪੂਰੇ ਹਿੰਦੋਸਤਾਨ ਵਿੱਚ ਕਿਸਾਨਾਂ, ਮਿਹਨਤਕਸ਼ ਲੋਕਾਂ, ਨੌਜਵਾਨਾਂ ਅਤੇ ਔਰਤਾਂ ਦੇ ਸਾਰੇ ਵਰਗਾਂ ਨੂੰ ਇੱਕਜੁੱਟ ਕੀਤਾ ਹੈ। ਲੋਕ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਏ ਹਨ। ਪਿਛਲੇ ਨੌਂ ਮਹੀਨਿਆਂ ਦੌਰਾਨ ਬਹੁਤ ਲੋਕਾਂ ਨੇ ਬਲੀਦਾਨ ਦਿੱਤੇ ਅਤੇ ਚੱਲ ਰਹੇ ਸੰਘਰਸ਼ ਦੇ ਦੌਰਾਨ ਕਈ ਲੋਕਾਂ ਦੀ ਮੌਤ ਹੋਈ ਹੈ। ਕਿਸਾਨ ਅੰਦੋਲਨ ਨੇ ਪੂਰੀ ਦੁਨੀਆਂ ਵਿੱਚ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਸ ਭਰਮ ਦਾ ਪਰਦਾਫਾਸ਼ ਕੀਤਾ ਹੈ ਕਿ ਹਿੰਦੋਸਤਾਨ ਦੁਨੀਆਂ ਦਾ ਸਭ ਤੋਂ ਬੜਾ ਲੋਕਤੰਤਰ ਹੈ। ਹਿੰਦੋਸਤਾਨ ਵਿੱਚ ਲੜ ਰਹੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਨਿਆਂ-ਪਸੰਦ ਲੋਕਾਂ ਦਾ ਸਹਿਯੋਗ ਹਾਸਲ ਕੀਤਾ ਹੈ। ਹਿਦੋਸਤਾਨੀ ਸਰਕਾਰ ਇਸ ਸੰਘਰਸ਼ ਨਾਲ ਹਿੱਲ ਗਈ ਹੈ ਅਤੇ ਤਿੰਨ ਕਿਸਾਨ-ਵਿਰੋਧੀ ਕਾਨੂੰਨ ਅਤੇ ਮਜ਼ਦੂਰ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਲੜ ਰਹੇ ਬਹਾਦਰ ਲੋਕਾਂ ਦੇ ਸਮੂਹ ਨੂੰ ਤੋੜਨ ਅਤੇ ਉਨ੍ਹਾਂ ਨੂੰ ਅੱਡੋਫਾੜ ਕਰਨ ਦੇ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਆਈ.ਡਬਲਯੂ.ਏ. (ਜੀ.ਬੀ.) ਦੇ ਕਾਰਜਕਰਤਾਵਾਂ ਨੇ ਇਸ ਗੱਲ ਉਤੇ ਧਿਆਨ ਕੇਂਦਰਤ ਕੀਤਾ ਕਿ ਅਖੌਤੀ ਮੁੱਖ ਧਾਰਾ ਦੀਆਂ ਪਾਰਟੀਆਂ ਜਿਵੇਂ ਕਿ ਭਾਜਪਾ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਇਸੇ ਤਰ੍ਹਾਂ ਦੀਆਂ ਹੋਰ ਪਾਰਟੀਆਂ, ਹਿੰਦੋਸਤਾਨੀ ਸਰਮਾਏਦਾਰ ਵਰਗ ਦੇ ਹਿੱਤਾਂ ਦੀ ਸੇਵਾ ਕਰਨਾ ਜਾਰੀ ਰੱਖਣਗੀਆਂ ਅਤੇ ਬਹੁਗਿਣਤੀ ਲੋਕ ਕਿਸੇ ਉਤੇ ਵੀ ਭਰੋਸਾ ਨਹੀਂ ਕਰ ਸਕਦੇ ਹਨ। ਉਹ ਛਲ-ਕਪਟ ਅਤੇ ਲੁਭਾਉਣੇ ਨਾਅਰਿਆਂ ਦੇ ਨਾਲ ਆਉਂਦੀਆਂ ਹਨ, ਲੇਕਿਨ ਉਹ ਹਿੰਦੋਸਤਾਨੀ ਅਤੇ ਵਿਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਵਲੋਂ ਮਜ਼ਦੂਰਾਂ ਦੇ ਸੋਸ਼ਣ ਅਤੇ ਕਿਸਾਨਾਂ ਦੀ ਲੁੱਟ ਨੂੰ ਤੇਜ਼ ਕਰਕੇ ਖੁਦ ਨੂੰ ਸਮਰੱਥ ਬਨਾਉਣ ਦੇ ਅਜੰਡੇ ਨੂੰ ਲਾਗੂ ਕਰਨ ਦੇ ਲਈ ਪ੍ਰਤੀਬੱਧ ਹਨ। ਬੁਲਾਰਿਆਂ ਨੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਵਰਗਾਂ ਦੇ ਵਿੱਚ ਏਕਤਾ ਤੋਂ ਪ੍ਰੇਰਣਾ ਲਈ।

ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਪੂਰੇ ਪ੍ਰਦਰਸ਼ਨ ਦੁਰਾਨ ਗੂੰਜਦੇ ਰਹੇ। ਇਹ ਲੋਟੂ ਹਿੰਦੋਸਤਾਨੀ ਰਾਜ ਦੇ ਖ਼ਿਲਾਫ਼ ਆਪਣੇ ਆਮ ਸੰਘਰਸ਼ਾਂ ਵਿੱਚ ਕਿਸਾਨਾਂ ਅਤੇ ਮਜ਼ਦੂਰ ਵਰਗ ਦੀ ਵਧਦੀ ਏਕਤਾ ਅਤੇ ਇੱਕਜੁੱਟਤਾ ਦਾ ਪ੍ਰਤੀਕ ਸੀ।

ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ, ਮਦਨਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਵਰਗੇ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਾਅਰੇ ਬਾਰ-ਬਾਰ ਲਗਾਏ ਜਾ ਰਹੇ ਸਨ ਕਿ ਸਾਡੇ ਲੋਕਾਂ ਦੇ ਲਈ ਅਸਲੀ ਅਜ਼ਾਦੀ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ ਹੈ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਹਰ ਪਾਸੇ ਸੁਣੇ ਜਾ ਸਕਦੇ ਸਨ, ਇਹ ਸੰਦੇਸ਼ ਦਿੰਦੇ ਹੋਏ ਕਿ ਸਾਡੇ ਪਿਆਰੇ ਦੇਸ਼ਭਗਤਾਂ ਦੇ ਟੀਚੇ ਨੂੰ ਕਾਇਮ ਰੱਖਣ ਦੇ ਲਈ ਇਨਕਲਾਬ ਹੀ ਇੱਕ-ਮਾਤਰ ਹੱਲ ਹੈ। ਕੇਵਲ ਵਿਵਸਥਾ ਨੂੰ ਬਦਲ ਕੇ ਹੀ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਵਰਗਾਂ ਦਾ ਸਾਸ਼ਨ ਵਿੱਚ ਆਉਣ ਨਾਲ ਹੀ, ਬਹੁਗਿਣਤੀ ਦੇ ਲਈ ਇੱਕ ਸੁਰੱਖਿਅਕ ਅਜੀਵਕਾ ਅਤੇ ਇੱਕ ਉੱਜਲ ਭਵਿੱਖ ਮਹੱਈਆ ਕਰਾ ਸਕਦਾ ਹੈ। ਇਨਕਲਾਬ ਹੀ ਹੱਲ ਹੈ।

(ਇੰਡੀਅਨ ਵਰਕਸ ਅਸੋਸੀਏਸ਼ਨ (ਜੀ.ਬੀ.) ਅਤੇ ਗ਼ਦਰ ਇੰਟਰਨੈਸ਼ਨਲ ਦੇ ਪ੍ਰਤੀਨਿਧੀਆਂ ਤੋਂ ਪ੍ਰਾਪਤ ਹੋਈ ਰਿਪੋਰਟ)

close

Share and Enjoy !

0Shares
0

Leave a Reply

Your email address will not be published. Required fields are marked *