ਭਾਰਤੀ ਰੇਲ ਦਾ ਨਿੱਜੀਕਰਣ – ਭਾਗ 5: ਹਿੰਦੋਸਤਾਨ ਦੇ ਸਾਰੇ ਲੋਕਾਂ ਨੂੰ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ    

ਭਾਰਤੀ ਰੇਲ ਦਾ ਨਿੱਜੀਕਰਣ ਕਰਨ ਦੀ ਹਾਕਮ ਵਰਗ ਦੀ ਯੋਜਨਾ ਜ਼ੋਰ-ਸ਼ੋਰ ਨਾਲ ਅੱਗੇ ਵਧ ਰਹੀ ਹੈ। ਕੇਂਦਰ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਲਈ ਕਰੋਨਾ ਮਹਾਂਮਾਰੀ ਦਾ ਫ਼ਾਇਦਾ ਉਠਾਇਆ ਹੈ। ਅੱਜ ਤਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਲੋਂ ਬਾਰ-ਬਾਰ ਕੀਤੇ ਗਏ ਵਾਦੇ, ਕਿ ਭਾਰਤੀ ਰੇਲ ਦਾ ਨਿੱਜੀਕਰਣ ਕਦੇ ਨਹੀਂ ਕੀਤਾ ਜਾਵੇਗਾ, ਇਹ ਸ਼ਰੇਆਮ ਝੂਠੇ ਸਾਬਤ ਹੋਏ ਹਨ।

ਰੇਲ-ਮੰਤਰੀ ਨੇ ਨਿੱਜੀਕਰਣ ਨੂੰ ਨਵਾਂ ਹੀ ਨਾਂ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ “ਸੰਪਤੀ ਮੁਦਰੀਕਰਣ” ਕਿਹਾ ਹੈ। ਮੰਤਰੀ ਨੇ ਸਮਝਾਇਆ ਕਿ ਇਸਦਾ ਮਤਲਬ ਹੈ ਕਿ ਨਿੱਜੀਕਰਣ ਨਿਵੇਸ਼ਕਾਂ ਨੂੰ ਸਭ ਤੋਂ ਜ਼ਿਆਦਾ ਮੁਨਾਫ਼ੇਦਾਰ ਮਾਰਗ ਦੇਣਾ, ਅਖੌਤੀ ਸਰਕਾਰੀ ਨਿੱਜੀ ਭਾਗੀਦਾਰੀ ਦੇ ਰਾਹੀਂ ਸਟੇਸ਼ਨਾਂ ਦਾ ਪੁਨਰ-ਵਿਕਾਸ ਕਰਨਾ ਅਤੇ ਸਰਕਾਰੀ ਸੰਪਤੀ ਵਲੋਂ ਨਿੱਜੀ ਲਾਭ ਦੇ ਹੋਰ ਤਰੀਕਿਆ ਨੂੰ ਬਾਹਰ ਕੱਢਣਾ ਹੈ।

ਅਸਲ ਵਿੱਚ ਭਾਰਤੀ ਰੇਲ ਵਿਸ਼ਾਲ ਪ੍ਰਾਪਰਟੀ ਦਾ ਮਾਲਕ ਹੈ। ਇਹ ਪ੍ਰਾਪਰਟੀ ਪੂਰੇ ਸਮਾਜ ਦੀ ਹੈ। ਇਨ੍ਹਾਂ ਪ੍ਰਾਪਰਟੀਆਂ ਨੂੰ ਨਿੱਜੀ ਨਿਵੇਸ਼ਕਾਂ ਨੂੰ ਦੇਣਾ ਰਾਸ਼ਟਰ-ਵਿਰੋਧੀ ਕਦਮ ਹੈ। ਸਰਕਾਰ ਨੂੰ ਇਨ੍ਹਾਂ ਪ੍ਰਾਪਰਟੀਆਂ ਨੂੰ ਭਾਰਤੀ ਜਾਂ ਵਿਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਨੂੰ ਸੰਭਾਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ – ਉਹ ਚਾਹੇ ਕਿਸੇ ਵੀ ਨਾਮ ਨਾਲ ਜਾਂ ਕਿਸੇ ਵੀ ਬਹਾਨੇ ਹੇਠ ਕੀਤਾ ਜਾ ਰਿਹਾ ਹੋਵੇ। ਰੇਲਵੇ ਨੇ ਨਵੰਬਰ 2020 ਵਿੱਚ, ਰੇਲਵੇ ਦੇ ਸਾਰੇ ਲੋਕਾਂ ਨੂੰ ਆਪਣੀਆਂ ਸਾਰੀਆਂ ਨਵੀਆਂ ਭਰਤੀਆਂ ਨੂੰ ਰੋਕਣ ਅਤੇ ਸਾਰੀਆਂ ਖਾਲੀ ਪੋਸਟਾਂ ਦੇ 50 ਪ੍ਰਤੀਸ਼ਤ ਨੂੰ ਖ਼ਤਮ ਕਰਨ ਦੇ ਹੁਕਮ ਜ਼ਾਰੀ ਕੀਤੇ ਹਨ।

ਭਾਰਤੀ ਰੇਲ ਉੱਤੇ ਜਬਰਦਸਤ ਹਮਲਾ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਪੂਰੇ ਸਮਾਜ ਉੱਤੇ ਵੀ ਹਮਲਾ ਹੈ। ਰੇਲਵੇ ਦੇ ਨਿੱਜੀਕਰਣ ਦੇ ਅੰਤਰਰਾਸਟਰੀ ਤਜ਼ਰਬੇ ਤੋਂ ਪਤਾ ਲੱਗਦਾ ਹੈ ਕਿ ਵਰਤੋਕਾਰਾਂ ਅਤੇ ਸਮਾਜ ਦੇ ਲਈ ਨਿੱਜੀਕਰਣ ਦੇ ਲਾਭਾਂ ਦੇ ਵਿਭਿੰਨ ਦਾਵੇ ਝੂਠੇ ਹਨ। ਇਸਦੇ ਉਲਟ, ਕਿਰਤੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਨਿੱਜੀਕਰਣ ਤੋਂ ਬਾਦ ਵਰਤੋਂਕਾਰਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਨਿੱਜੀਕਰਣ ਦੇ ਕਾਰਨ ਸੁਰੱਖਿਆ ਨਾਲ ਪੂਰੀ ਤਰ੍ਹਾਂ ਨਾਲ ਅਲਗਰਜ਼ੀ ਕੀਤੀ ਗਈ, ਕਿਉਂਕਿ ਸਰਮਾਏਦਾਰ ਵਾਧੂ ਲਾਭ ਦੇ ਲਈ ਆਪਣੀ ਕਾਹਲ ਵਿੱਚ ਪ੍ਰਸਿੱਖਿਅਕ ਮਜ਼ਦੂਰਾਂ ਵਿੱਚ ਨਿਵੇਸ਼ ਨਹੀਂ ਕਰਨਾ ਚਾਹੁੰਦੇ ਹਨ ਨਾ ਹੀ ਸੁਰੱਖਿਆ ਉਪਾਵਾਂ ਨੂੰ ਯਕੀਨੀ ਨਹੀਂ ਬਨਾਉਣਾ ਚਾਹੁੰਦੇ ਹਨ।

ਜਿੱਥੇ ਕਿਤੇ ਵੀ ਰੇਲਵੇ ਦਾ ਨਿੱਜੀਕਰਣ ਕੀਤਾ ਗਿਆ ਹੈ, ਉੱਥੇ ਹੀ ਰਾਜ ਨੇ ਨਵੇਂ ਸਰਮਾਏਦਾਰ ਮਾਲਕਾਂ ਦਾ ਬੜੇ ਪੈਮਾਨੇ ‘ਤੇ ਵਿੱਤੀ ਪੋਸ਼ਣ ਕੀਤਾ ਹੈ, ਤਾਂਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਦੀ ਗਰੰਟੀ ਦਿੱਤੀ ਜਾ ਸਕੇ। ਅਖੌਤੀ ਸਰਕਾਰੀ-ਨਿੱਜੀ- ਭਾਗੀਦਾਰੀ ਦਾ ਮਤਲਬ ਹੈ ਕਿ ਨੁਕਸਾਨ ਦੀ ਭਰਪਾਈ ਲੋਕਾਂ ਦੇ ਪੈਸੇ ਨਾਲ ਕੀਤੀ ਜਾਵੇ ਅਤੇ ਮੁਨਾਫ਼ਾ ਸਰਮਾਏਦਾਰਾਂ ਵਲੋਂ ਹੜੱਪ ਲਿਆ ਜਾਵੇ। ਕੰਮਕਾਰ ਵਾਲੇ ਲੋਕਾਂ ਦੀ ਪਹੁੰਚ ਸੁਰੱਖਿਅਤ ਅਤੇ ਸਸਤੀ ਰੇਲ ਯਾਤਰਾ ਤੱਕ ਕਰਨ ਦੀ ਲੋੜ ਹੈ। ਇਹ ਸੇਵਾ ਸਰਮਾਏਦਾਰਾਂ ਨੂੰ ਸੰਭਾਲ ਦੇਣ ਨਾਲ ਇਸਦਾ ਜ਼ਬਰਦਸਤ ਵਿਰੋਧ ਪੈਦਾ ਹੋਵੇਗਾ।

ਰੇਲ ਦਾ ਨਿੱਜੀਕਰਣ ਸਮਾਜ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਹੈ। ਹਿੰਦੋਸਤਾਨੀ ਸਰਮਾਏਦਾਰ ਸਮਾਜ ਉੱਤੇ ਹੋਣ ਵਾਲੇ ਅਸਰਾਂ ਦੀ ਪਰਵਾਹ ਕੀਤੇ ਬਿਨਾਂ, ਇਸ ਰਾਸ਼ਟਰ-ਵਿਰੋਧੀ ਰਸਤੇ ਉੱਤੇ ਚੱਲ ਰਹੇ ਹਨ। ਰੇਲ ਮਜ਼ਦੂਰ ਅਤੇ ਸਾਡੇ ਦੇਸ਼ ਦੇ ਲੋਕ, ਇਨ੍ਹਾਂ ਨੂੰ ਇਸ ਰਸਤੇ ਉੱਤੇ ਚੱਲਣ ਦੀ ਅਗਿਆ ਨਹੀਂ ਦੇ ਸਕਦੇ।

ਰੇਲ ਮਜ਼ਦੂਰਾਂ ਨੇ ਇਸ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਕਿਸੇ ਵੀ ਨਾਂ ‘ਤੇ ਨਿੱਜੀਕਰਣ ਨੂੰ ਨਹੀਂ ਮੰਨਣਗੇ। ਉਹ ਸਭ ਆਪਣੀ ਪਾਰਟੀ ਅਤੇ ਯੂਨੀਅਨਾਂ ਦੀ ਸਬੰਧਾਂ ਤੋਂ ਉਪਰ ਉਠ ਕੇ ਇੱਕ ਸਾਂਝਾ ਸੰਘਰਸ ਛੇੜਨਗੇ।

ਭਾਰਤੀ ਰੇਲ ਦੇ ਨਿੱਜੀਕਰਣ ਦਾ ਵਿਰੋਧ ਕਰਨ ਦੇ ਲਈ ਰੇਲ ਮਜ਼ਦੂਰਾਂ ਨੇ ਆਪਣੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਠੋਸ ਅਤੇ ਨਿਰਣਾਇਕ ਕਦਮ ਉਠਾਇਆ ਹੈ। ਉਨ੍ਹਾਂ ਨੇ ਨੈਸ਼ਨਲ ਕੋਆਂਰਡੀਨੇਸ਼ਨ ਕਮੇਟੀ ਆਫ਼ ਰੇਲਵੇ ਮੈਨਸ ਸਟਰਗਲ (ਐਨ.ਸੀ.ਸੀ.ਆਰ.ਐਸ.) ਦਾ ਪੁਨਰ-ਗਠਨ ਕੀਤਾ ਹੈ। 16 ਪ੍ਰਮੁੱਖ ਫ਼ੈਡਰੇਸ਼ਨਾਂ, ਯੂਨੀਅਨਾਂ ਅਤੇ ਸ਼੍ਰੇਣੀ-ਬਧ ਐਸੋਸੀਏਸ਼ਨਾਂ – ਆਲ ਇੰਡੀਆ ਰੇਲਵੇ ਮੈਨ ਫ਼ੈਡਰੇਸ਼ਨ, ਨੈਸ਼ਨਲ ਫ਼ੈਡਰੇਸ਼ਨ ਆਫ਼ ਰੇਲਵੇ ਮੈਨ, ਭਾਰਤੀ ਰੇਲ ਮਜ਼ਦੂਰ ਸੰਘ, ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਅਸੋਸਏਸ਼ਨ, ਆਲ ਇੰਡੀਆਂ ਗਾਰਡਸ ਕਾਉਂਸਿਲ, ਆਲ ਇੰਡੀਆ ਸਟੇਸ਼ਨ ਮਾਸਟਰਸ ਅਸੋਸੀਏਸ਼ਨ, ਆਲ ਇੰਡੀਆ ਟਰੇਨ ਕੰਟਰੋਲਰਸ ਅਸੋਸੀਏਸ਼ਨ, ਇੰਡੀਅਨ ਰੇਲਵੇ ਟਿਕਟ ਚੈਕਿਗ ਸਟਾਫ਼ ਆਰਗੇਨਾਈਜੇਸ਼ਨ, ਇੰਡੀਅਨ ਰੇਲਵੇ ਸਿਗਨਲਸ ਐਂਡ ਟੈਲੀਕਮਿੳਨੀਕੇਸ਼ਨ ਮੇਨਟੇਨਰਸ ਯੂਨੀਅਨ, ਆਲ ਇੰਡੀਆ ਟ੍ਰੈਕ-ਮੈਨਟੇਨਰਸ ਯੂਨੀਅਨਸ, ਆਲ ਇੰਡੀਆ ਰੇਲਵੇ ਮੈਨਸ ਕੰਨਫ਼ੈਡਰੇਸ਼ਨ, ਇੰਡੀਅਨ ਰੇਲਵੇ ਲੋਕੋ ਮੈਨਸ ਆਰਗੇਨਈਜੇਸ਼ਨ, ਰੇਲਵੇ ਕਰਮਚਾਰੀ ਟ੍ਰੈਕ ਮੈਨਟੇਨਰਸ  ਅਸੋਸੀਏਸ਼ਨ, ਦੱਖਣੀ ਰੇਲਵੇ ਕਰਮਚਾਰੀ ਸੰਘ, ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜਰਸ ਅਸੌਸੀਏਸ਼ਨ, ਆਲ ਇੰਡੀਆ ਐਸ.ਸੀ. ਐਂਡ ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਅਤੇ ਨਾਲ ਹੀ ਕਾਮਗਾਰ ਏਕਤਾ ਕਮੇਟੀ (ਕੇ.ਈ.ਸੀ) ਦੇ ਕੁੱਲ ਹਿੰਦ ਲੀਡਰ ਸੰਘਰਸ਼ ਵਿੱਚ ਇੱਕ ਬੈਨਰ ਹੇਠਾਂ ਇੱਕ ਸਾਥ ਆਏ ਹਨ। ਐਨ.ਸੀ.ਸੀ.ਆਰ.ਐਸ. ਦੇ ਬੈਨਰ ਹੇਠਾਂ 1974 ਵਿੱਚ ਰੇਲ ਕਰਮੀਆਂ ਨੇ ਇਤਿਹਾਸਕ ਰੇਲ ਹੜਤਾਲ ਕੀਤੀ ਸੀ।

ਕਾਮਗਾਰ ਏਕਤਾ ਕਮੇਟੀ ਦੇ ਨਾਲ-ਨਾਲ ਰੇਲ ਮਜ਼ਦੂਰਾਂ ਦੀਆਂ ਫ਼ੈਡਰੇਸ਼ਨਾਂ ਅਤੇ ਯੂਨੀਅਨਾਂ, ਭਾਰਤੀ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਰੇਲ ਮਜ਼ਦੂਰਾਂ ਦੇ ਨਾਲ ਲੋਕਾਂ ਦੀ ਏਕਤਾਂ ਬਨਾਉਣ ਦੇ ਲਈ ਜਨ-ਸਮੂਹ ਦੇ ਵਿੱਚ ਲਗਾਤਾਰ ਇੱਕ ਵਿਆਪਕ ਮੁਹਿੰਮ ਚਲਾ ਰਹੇ ਹਨ। ਕਈ ਯਾਤਰੀ ਅਸੋਸੀਏਸ਼ਨਾਂ ਇਸ ਜਨ-ਸੰਘਰਸ਼ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਨਾਲ ਨਿੱਜੀਕਰਣ ਦੇ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ।

ਰੇਲਵੇ ਦੇ ਨਿੱਜੀਕਰਣ ਦੇ ਪ੍ਰੋਗਰਾਮ ਨੂੰ ਰੋਕਣਾ ਜ਼ਰੂਰੀ ਵੀ ਹੈ ਅਤੇ ਸੰਭਵ ਵੀ। ਨਿੱਜੀਕਰਣ ਦੇ ਖ਼ਿਲਾਫ਼ ਰੇਲ ਮਜ਼ਦੁਰਾਂ ਦੇ ਸੰਘਰਸ ਨੂੰ ਸਾਡੇ ਦੇਸ਼ ਦੀ ਜਨਤਾ ਦਾ ਵਿਆਪਕ ਸਮਰਥਨ ਪ੍ਰਾਪਤ ਹੈ। ਜਿਵੇਂ-ਜਿਵੇਂ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਤੇਜ਼ ਹੋ ਰਿਹਾ ਹੈ, ਰੇਲ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਨੂੰ ਆਪਣੀ ਏਕਤਾ ਬਣਾ ਕੇ ਰੱਖਣਾ ਅਤੇ ਮਜ਼ਬੂਤ ਕਰਨਾ ਚਾਹੀਦਾ ਹੈ, ਚਾਹੇ ਪਾਰਟੀ ਜਾਂ ਯੂਨੀਅਨ ਕਿਸੇ ਨਾਲ ਵੀ ਸਬੰਧਤ ਹੋਵੇ। ਸਾਨੂੰ ਸਰਮਾਏਦਾਰ ਵਰਗ ਦੇ ਰਾਜਨੀਤਕ ਦਲਾਂ, ਉਹ ਚਾਹੇ ਕਾਂਗਰਸ ਹੋਵੇ, ਭਾਜਪਾ ਹੋਵੇ ਜਾਂ ਕੋਈ ਹੋਰ ਹੋਵੇ, ਉਨ੍ਹਾਂ ਨੂੰ ਆਪਣੇ ਵਿੱਚ ਕੋਈ ਵੀ ਮੱਤਭੇਦ ਬਨਾਉਣ ਅਤੇ ਆਪਣੀ ਏਕਤਾ ਨੂੰ ਤੋੜਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਹੁਕਮਰਾਨ ਸਰਮਾਏਦਾਰਾ ਵਰਗ ਦੀਆਂ ਸਾਰੀਆਂ ਪਾਰਟੀਆਂ ਰੇਲਵੇ ਦੇ ਨਿੱਜੀਕਰਣ ਦੇ ਪ੍ਰੋਗਰਾਮ ਦੇ ਲਈ ਬਚਨਬੱਧ ਹਨ। ਸਰਮਾਏਦਾਰ ਵਰਗ ਦੀ ਇੱਕ ਪਾਰਟੀ ਦੇ ਥਾਂ ‘ਤੇ ਸਰਮਾਏਦਾਰਾ ਵਰਗ ਦੇ ਨਿੱਜੀਕਰਣ ਦੇ ਉਸੇ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੀ ਦੂਜੀ ਪਾਰਟੀ ਨੂੰ ਸਰਕਾਰ ਵਿੱਚ ਲਿਆਉਣ ਦੇ ਲਈ, ਰੇਲਵੇ ਦੇ ਮਜ਼ਦੂਰ ਹੋਰ ਸੰਘਰਸ਼ ਅਤੇ ਬਲੀਦਾਨ ਨਹੀਂ ਕਰਨਾ ਚਾਹੁੰਦੇ ਹਨ।

ਭਾਰਤੀ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਾਲੇ ਹਾਕਮ ਸਰਮਾਏਦਾਰ ਵਰਗ ਦੇ ਖ਼ਿਲਾਫ਼ ਸੰਘਰਸ਼ ਹੈ। ਨਿੱਜੀਕਰਣ ਦਾ ਪ੍ਰੋਗਰਾਮ ਸਰਮਾਏਦਾਰ ਵਰਗ ਦਾ ਪ੍ਰੋਗਰਾਮ ਹੈ। ਰੇਲ ਕਰਮਚਾਰੀ ਆਪਣੇ ਸੰਘਰਸ਼ ਨੂੰ ਹਾਕਮ ਵਰਗ ਦੀ ਇਸ ਜਾਂ ਉਸ ਪਾਰਟੀ ਵੱਲ ਭਟਕਣ ਨਹੀਂ ਦੇ ਸਕਦੇ।

ਮਜ਼ਦੂਰ ਨਿੱਜੀਕਰਣ ਦੇ ਖ਼ਿਲਾਫ਼ ਜਿਵੇਂ-ਜਿਵੇਂ ਸੰਘਰਸ਼ ਨੂੰ ਤੇਜ਼ ਕਰਦੇ ਹਨ, ਸਾਨੂੰ ਸਰਮਾਏਦਾਰ ਵਰਗ ਦੇ ਰਾਜ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਰਾਜ ਵਿੱਚ ਬਦਲ ਦੇਣ ਦਾ ਆਪਣਾ ਰਣਨੀਤਕ ਟੀਚਾ ਰੱਖਣਾ ਚਾਹੀਦਾ ਹੈ। ਤਾਂ ਹੀ ਅਸੀਂ ਅਜਾਰੇਦਾਰ ਸਰਮਾਏਦਾਰਾ ਲਾਲਚ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤੀ ਗਈ ਅਰਥਵਿਵਸਥਾ ਨੂੰ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕਰਨ ਵਿੱਚ ਕਾਮਯਾਬ ਹੋਵਾਂਗੇ।

Share and Enjoy !

Shares

Leave a Reply

Your email address will not be published. Required fields are marked *