ਪੁਣੇ ਵਿੱਚ ਸੈਨੇਟਾਈਜਰ ਬਨਾਉਣ ਵਾਲੀ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ ਮਜ਼ਦੂਰਾਂ ਦੀ ਮੌਤ

7 ਜੂਨ 2021 ਨੂੰ, ਮਹਾਂਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿਰਾਂਗਟ ਉਦਯੋਗਿਕ ਖੇਤਰ ਵਿੱਚ ਚੱਲਦੀ ਐਸ.ਵੀ.ਐਸ. ਐਕਵਾ ਟੈਕਨੌਲੋਜੀ ਨਾਮਕ, ਸੈਨੇਟਾਈਜਰ ਬਨਾਉਣ ਵਾਲੇ ਰਸਾਇਨਕ ਪਲਾਂਟ ਵਿੱਚ ਵਿਸ਼ਾਲ ਅੱਗ ਲੱਗਣ ਨਾਲ 18 ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਾਪਤ ਖ਼ਬਰਾਂ ਦੇ ਅਨੁਸਾਰ, 5 ਮਜ਼ਦੂਰ ਲਾਪਤਾ ਹਨ। ਮਰਨ ਵਾਲਿਆਂ ਵਿੱਚ 15 ਔਰਤਾਂ ਮਜ਼ਦੂਰ ਸਨ। ਖ਼ਬਰਾਂ ਦੇ ਅਨੁਸਾਰ, ਜਿਸ ਸਮੇਂ ਅੱਗ ਲੱਗੀ ਉਸ ਸਮੇਂ ਪਲਾਂਟ ਵਿੱਚ ਕੁੱਲ 37 ਮਜ਼ਦੂਰ ਕੰਮ ਕਰ ਰਹੇ ਸਨ।

पुणे में सेनेटाईज़र बनाने वाली फैक्टरी में आग
ਪੁਣੇ ਵਿੱਚ ਸੈਨੇਟਾਈਜ਼ਰ ਬਨਾਉਣ ਵਾਲੀ ਫ਼ੈਕਟਰੀ ਵਿੱਚ ਅੱਗ

ਫ਼ਾਇਰ-ਬਰਗੇਡ ਦੇ ਅਧਿਕਾਰੀਆਂ ਦੇ ਅਨੁਸਾਰ, ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇੱਕ-ਦੂਜੇ ਨਾਲ ਚਿੰਬੜੇ ਹੋਏ ਸਨ। ਇਸ ਲਈ ਉਨ੍ਹਾਂ ਦੀਆਂ ਲਾਸ਼ਾਂ ਸਮੂਹ ਵਿੱਚ ਮਿਲ ਰਹੀਆਂ ਸਨ। ਫ਼ਾਇਰਬ੍ਰਗੇਡ ਅਮਲੇ ਨੂੰ ਅੱਗ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੇ ਲਈ ਪਲਾਂਟ ਦੇ ਦੋਵੇਂ ਪਾਸੇ ਦੀਆਂ ਕੰਧਾਂ ਨੂੰ ਤੋੜਨਾ ਪਿਆ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਲਾਂਟ ਵਿੱਚ ਐਮਰਜੰਸੀ ਰਸਤੇ ਨਹੀਂ ਸਨ। ਅੱਗ ਬੁਝਾਉਣ ਦੇ ਲਈ ਲੋੜੀਂਦੇ ਸੁਰੱਖਿਆ ਉਪਕਰਣ ਵੀ ਮੌਜੂਦ ਨਹੀਂ ਸਨ।

ਮਜ਼ਦੂਰ ਆਪ ਅਤੇ ਆਪਣੇ ਪਰਿਵਾਰਾਂ ਦੀ ਜਿੰਦਗੀ ਨੂੰ ਚਲਾਉਣ ਲਈ ਅਜਿਹੀਆਂ ਅਣਮਨੁੱਖੀ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ। ਔਰਤ ਮਜ਼ਦੂਰਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ।

ਅਜਿਹੀਆਂ ਦੁਰਘਟਨਾਵਾਂ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਉਦਯੋਗਿਕ ਇਲਾਕਿਆਂ ਵਿੱਚ ਲਗਾਤਾਰ ਹੁੰਦੀਆਂ ਰਹਿਦੀਆਂ ਹਨ। ਇਨ੍ਹਾਂ ਦੇ ਕੁੱਝ ਉਦਾਹਰਣ ਹਨ – ਮਾਰਚ 2021 ਵਿੱਚ ਉੱਤਰਪ੍ਰਦੇਸ਼ ਦੇ ਸਾਹਿਬਾਬਾਦ ਦੀ ਫ਼ੈਕਟਰੀ ਵਿੱਚ ਲੱਗੀ ਅੱਗ, ਜਿਸ ਵਿੱਚ ਕਈ ਮਜ਼ਦੂਰ ਝੁਲਸ ਗਏ ਸਨ; ਜਨਵਰੀ 2021 ਨੂੰ ਬਹਾਦੁਰਗੜ੍ਹ ਦੇ ਉਦਯੌਗਿਕ ਇਲਾਕੇ-2 ਵਿੱਚ ਲੱਗੀ ਭੀਸ਼ਣ ਅੱਗ, ਜਿਸ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ; ਜਨਵਰੀ 2021 ਵਿੱਚ ਮਹਾਂਰਾਸ਼ਟਰ ਦੇ ਪਾਲਘਰ ਵਿੱਚ ਇੱਕ ਕੈਮੀਕਲ ਫ਼ੈਕਟਰੀ ਵਿੱਚ ਧਮਾਕਾ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ; ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ ਐਲ.ਜੀ. ਪਾਲੀਮਰਸ ਇੰਡੀਆ ਦੇ ਪਲਾਂਟ ਵਿੱਚ ਮਈ 2020 ਵਿੱਚ ਗੈਸ ਰਿਸਾਵ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ; ਰਾਜਧਾਨੀ ਦਿੱਲੀ ਦੇ ਬਵਾਨਾ ਊਦਯੋਗਿਕ ਇਲਾਕੇ ਅਤੇ ਹੋਰ ਉਦਯੋਗਿਕ ਇਲਾਕਿਆਂ ਵਿੱਚ ਬਾਰ-ਬਾਰ ਅੱਗਾਂ ਲੱਗਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ, ਜਿਨ੍ਹਾਂ ਵਿੱਚ ਸੈਂਕੜੇ ਹੀ ਮਜ਼ਦੂਰਾਂ ਦੀ ਮੌਤ ਹੋਈ, ਆਦਿ।

ਇਨ੍ਹਾਂ ਸਭ ਦੁਰਘਟਨਾਵਾਂ ਲਈ ਰਾਜ ਪੂਰੀ ਤਰ੍ਹਾਂ ਜਿੰਮੇਵਾਰ ਹੈ। ਇਹ ਰਾਜ ਬੜੇ-ਬੜੇ ਅਜਾਰੇਦਾਰ ਸਰਮਾਏਦਾਰਾਂ ਦਾ ਰਾਜ ਹੈ। ਇਹ ਅਜਾਰੇਦਾਰ ਸਰਮਾਏਦਾਰਾਂ ਦੇ ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ੇ ਯਕੀਨੀ ਬਨਾਉਣ ਲਈ ਮਜ਼ਦੂਰਾਂ ਦਾ ਵੱਧ ਤੋਂ ਵੱਧ ਸੋਸ਼ਣ ਕਰਦਾ ਹੈ। ਦੇਸ਼ ਦੇ ਸਾਰੇ ਉਦਯੋਗਿਕ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਫ਼ੈਕਟਰੀਆਂ ਵਿੱਚ ਮਜ਼ਦੂਰਾਂ ਨੂੰ ਨਾ ਸਿਰਫ਼ ਅਜਿਹੀ ਘੱਟ ਤਨਖ਼ਾਹ ‘ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜਿਸ ਵਿੱਚ ਆਧੁਨਿਕ ਸਮੇਂ ਵਿੱਚ ਇਨਸਾਨਾਂ ਲਾਇਕ ਜਿੰਦਗੀ ਜੀਣਾ ਮੁਸ਼ਕਲ ਹੈ, ਬਲਕਿ ਅਜਿਹੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਵੀ ਮਜ਼ਬੂਰ ਕੀਤਾ ਜਾਂਦਾ ਹੈ, ਜਿੱਥੇ ਮਜ਼ਦੂਰ ਦੀ ਜਿੰਦਗੀ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ।

ਬੜੇ-ਬੜੇ ਅਜਾਰੇਦਾਰ ਸਰਮਾਏਦਾਰਾਂ ਦੇ “ਈਜ ਆਫ਼ ਡੂਇੰਗ ਬਿਜ਼ਨਸ” ਨੂੰ ਯਕੀਨੀ ਬਨਾਉਣ ਦੇ ਲਈ ਸਰਕਾਰ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕੰਮ ਦੀ ਥਾਂ ‘ਤੇ ਸੁਰੱਖਿਆ ਨਾਲ ਸਬੰਧਤ ਜਿਨ੍ਹਾਂ ਅਧਿਕਾਰਾਂ ਦੇ ਲਈ ਮਜ਼ਦੂਰਾਂ ਨੇ ਬਾਰ-ਬਾਰ ਸੰਘਰਸ਼ ਕੀਤਾ ਹੈ, ਉਨ੍ਹਾਂ ਸਾਰੇ ਅਧਿਕਾਰਾਂ ਨੂੰ ਮਜ਼ਦੂਰਾਂ ਤੋਂ ਖੋਹ ਲਿਆ ਜਾਵੇਗਾ।

ਇਨ੍ਹਾਂ ਹਾਦਸਿਆਂ ਨਾਲ ਬੜੇ-ਬੜੇ ਅਜਾਰੇਦਾਰ ਸਰਮਾਏਦਾਰਾਂ ਦੇ ਇਸ ਰਾਜ ਅਤੇ ਉਨ੍ਹਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਵਾਲੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦਾ ਬੇਹੱਦ ਅਣਮਨੁੱਖੀ ਚੇਹਰਾ ਬਾਰ-ਬਾਰ ਸਾਹਮਣੇ ਆਉਂਦਾ ਹੈ। ਮਿਹਨਤਕਸ਼ਾਂ ਦਾ ਖ਼ੁਸ਼ਹਾਲ ਭਵਿੱਖ ਯਕੀਨੀ ਬਨਾਉਣ ਦੇ ਲਈ ਹਕੂਮਤ ਅਤੇ ਇਸ ਅਣਮਨੁੱਖੀ ਰਾਜ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਾਨੂੰ ਸੰਘਰਸ ਤੇਜ਼ ਕਰਨਾ ਹੋਵੇਗਾ।

close

Share and Enjoy !

0Shares
0

Leave a Reply

Your email address will not be published. Required fields are marked *