86 ਨਾਵਿਕਾਂ ਦੀ ਮੌਤ ਦੇ ਲਈ ਓ.ਐਨ.ਜੀ.ਸੀ ਦਾ ਪ੍ਰਬੰਧਨ ਜਿੰਮੇਵਾਰ ਹੈ

ਓ.ਐਨ.ਜੀ.ਸੀ. ਦੇ ਮੁੱਖ ਦਫ਼ਤਰ ਸਾਹਮਣੇ ਮਜ਼ਦੂਰਾਂ ਨੇ 9 ਜੂਨ 2021 ਨੂੰ ਵਿਰੋਧ ਪ੍ਰਦਰਸ਼ਨ ਕੀਤਾ

9 ਜੂਨ 2021 ਨੂੰ, ਫ਼ਾਰਵਰਡ ਸੀਮੈਨ ਯੂਨੀਅਨ ਆਫ ਇੰਡੀਆ (ਐਫ.ਐਸ.ਯੂ.ਆਈ.) ਅਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ (ਸੀਟੂ) ਨੇ, ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਦੇ ਮੁੱਖ ਦਫ਼ਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ 86 ਨਾਵਿਕਾਂ ਦੀ ਮੌਤ ਨੂੰ ਲੈਕੇ ਪ੍ਰਬੰਧਨ ਦੇ ਖ਼ਿਲਾਫ਼ ਕੀਤਾ ਗਿਆ। ਯੂਨੀਅਨ ਦੀ ਮੰਗ ਹੈ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾਵੇ। ਇਨ੍ਹਾਂ ਮੌਤਾਂ ਦੇ ਲਈ ਓ,ਐਨ.ਜੀ.ਸੀ. ਦੇ ਪ੍ਰਬੰਧਨ ਨੂੰ ਜਿੰਮੇਵਾਰ ਠਹਿਰਾਇਆ ਜਾਵੇ।

ਯਾਦ ਰਹੇ ਕਿ 17 ਮਈ ਨੂੰ ਸਮੁੰਦਰੀ ਤੁਫ਼ਾਨ ਤੌਕਤੇ ਦੇ ਦੌਰਾਨ ਬਾਰਜ ਪੀ-305 (ਇਹ ਲੋਹੇ ਦੇ ਸਪਾਟ ਤਲ ਵਾਲੀ ਲੰਬੀ ਬੇੜੀ ਨੂੰ ਸਮਾਨ ਢੋਣ ਦੇ ਕੰਮ ਵਿੱਚ ਲਿਆਇਆ ਜਾਂਦਾ ਹੈ ਅਤੇ ਇਸ ਨੂੰ ਟੱਗ-ਬੇੜੀ ਦੇ ਨਾਲ ਖ਼ਿੱਚਿਆ ਜਾਂਦਾ ਹੈ ਅਤੇ ਇਸ ਵਿੱਚ ਇੰਜਣ ਵੀ ਹੁੰਦਾ ਹੈ।) ਅਤੇ ਟੱਗ-ਬੇੜੀ ਐਮਵੀ ਵਰਪ੍ਰਦਾ ਮੁੰਬਈ ਦੇ ਨੇੜੇ ਅਰਬ ਸਾਗਰ ਵਿੱਚ ਡੁੱਬ ਗਏ। ਬਾਰਜ ਉੱਤੇ 261 ਅਤੇ ਟਗ-ਬੇੜੀ ਵਰਪ੍ਰਦਾ ਉੱਤੇ 13 ਨਾਵਿਕ ਸਵਾਰ ਸਨ। ਇਨ੍ਹਾਂ ਦੋਹਾਂ ਜਹਾਜਾਂ ਉੱਤੇ ਸਵਾਰ ਨਾਵਿਕਾਂ ਵਿੱਚੋਂ 86 ਦੀ ਮੌਤ ਹੋ ਗਈ ਹੈ।

ਇਸ ਬੇੜੀ ਨੂੰ ਓ.ਐਨ.ਜੀ.ਸੀ. ਨੇ ਕਿਰਾਏ ‘ਤੇ ਲਿਆ ਸੀ। ਇਹ ਬੇੜੀ ਏਸ਼ੀਆ ਫ਼ਾਊਂਡੇਸ਼ਨ ਐਂਡ ਕੰਸਟਰਕਸ਼ਨ ਲਿਮਟੇਡ (ਏ.ਐਫ.ਸੀ.ਓ.ਐਨ.ਐਸ.) ਦੀ ਸੀ ਅਤੇ ਇਸਦਾ ਓ.ਐਨ.ਜੀ.ਸੀ. ਦੇ ਲਈ ਏ.ਐਫ.ਸੀ.ਓ.ਐਨ.ਐਸ. ਦਾ ਠੇਕਾ ਦਾ ਹੈ। ਏ.ਐਫ.ਸੀ.ਓ.ਐਨ.ਐਸ. ਦਾ ਮਾਲਕ ਸ਼ਾਪੂਰ ਪਾਲੋਨ ਮਿਸਤਰੀ ਹੈ। ਬੁਨਿਆਦੀ ਢਾਂਚਾ ਵਿਕਸਤ ਕਰਨ ਵਿੱਚ ਇਹ ਦੇਸ਼ ਦੀ ਪਹਿਲੀ ਨਿੱਜੀ ਕੰਪਣੀ ਹੈ। ਇਸ ਦੇ ਨਾਲ ਹੀ ਸਮੁੰਦਰੀ ਢਾਂਚਾ ਵਿਕਸਤ ਕਰਨ ਵਿੱਚ ਇਸ ਕੰਪਣੀ ਦਾ ਦੁਨੀਆਂ ਵਿੱਚ 15ਵਾਂ ਸਥਾਨ ਹੈ।

ਐਫ.ਐਸ.ਯੂ.ਆਈ ਨੇ ਦੱਸਿਆ ਕਿ “ਪਿਛਲੇ ਤਿੰਨ ਦਹਾਕਿਆਂ ਵਿੱਚ ਦੁਨੀਆਂ ਵਿੱਚ ਇਹ ਚੌਥੀ ਐਸੀ ਬਿਪਤਾ ਹੈ। ਜ਼ਿੰਦਗੀ-ਬਚਾਊ ਬੇੜੀਆਂ ਠੀਕ ਨਹੀਂ ਸਨ, ਉਨ੍ਹਾਂ ਵਿੱਚੋਂ ਕਈਆਂ ਵਿੱਚ ਪੱਥਰ ਸਨ। ਬਾਰਜ ਪੁਰਾਣਾ ਸੀ, ਜੋ ਤੁਫ਼ਾਨ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਡੁੱਬ ਗਿਆ।

ਇਹ ਜਾਣੀ-ਪਹਿਚਾਣੀ ਗੱਲ ਹੈ ਕਿ ਮੌਸਮ ਵਿਭਾਗ ਨੇ ਸਮੁੰਦਰੀ ਤੁਫ਼ਾਨ ਦੀ ਘੋਸ਼ਣਾ 11 ਮਈ ਦੀ ਸ਼ਾਮ ਨੂੰ ਕੀਤੀ ਸੀ। ਇਸਦੇ ਨਾਲ ਹੀ ਅਰਬ ਸਾਗਰ ਤੋਂ ਆਉਣ ਵਾਲੇ ਇਸ ਤੁਫ਼ਾਨ ਦੇ ਖ਼ਤਰੇ ਦੀ ਚੇਤਾਵਨੀ ਦੇ ਮੱਦੇਨਜ਼ਰ, ਮੱਛੀਆਂ ਫ਼ੜਨ ਵਾਲੀਆਂ ਬੇੜੀਆਂ ਸਮੇਤ ਓ.ਐਨ.ਜੀ.ਸੀ. ਅਤੇ ਹੋਰ ਸਾਰੀਆਂ ਕੰਪਣੀਆਂ ਦੇ ਜਹਾਜਾਂ ਨੂੰ 15 ਮਈ ਤੱਕ ਤੱਟ ‘ਤੇ ਪਹੁੰਚਣ ਦੇ ਹੁਕਮ ਦਿੱਤੇ ਗਏ ਸਨ। ਇਸਦੇ ਬਾਵਜੂਦ, ਸਭ ਤੋਂ ਜ਼ਿਆਦਾ ਕਰੂ ਮੈਂਬਰਾਂ ਦੇ ਨਾਲ ਡੁੱਬਣ ਵਾਲੀ ਬਾਰਜ ਪੀ-305 ਓ.ਐਨ.ਜੀ.ਸੀ. ਦੀ ਬੰਬੇ ਹਾਈ ਆਇਲ ਫ਼ੀਲਡ ਪਰਿਯੋਜਨਾ ਦੇ ਇੱਕ ਪਲੇਟਫ਼ਾਰਮ ਦੇ ਨਾਲ ਬੱਝੀ ਹੋਈ ਸੀ। ਅਪਾਤਕਾਲ ਵਿੱਚ ਵਰਤੇ ਜਾਣ ਵਾਲੇ ਬਚਾਅ ਦੇ ਇਸਦੇ ਉਪਕਰਣ ਵੀ ਠੀਕ ਹਾਲਤ ਵਿੱਚ ਨਹੀਂ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਓ.ਐਨ.ਜੀ.ਸੀ. ਅਤੇ ਏ.ਐਫ.ਸੀ.ਓ.ਐਨ.ਐਸ. ਦੋਹਾਂ ਨੇ ਤੁਫ਼ਾਨ ਤੋਂ ਨਾਵਿਕਾਂ ਦੀ ਸੁਰੱਖਿਆ ਦੇ ਪ੍ਰਤੀ ਲਾਪਰਵਾਹੀ ਕੀਤੀ ਹੈ ਅਤੇ ਦੋਵੇਂ ਹੀ ਚਾਲਕ ਦਲ ਅਤੇ ਹੋਰ ਮੈਂਬਰਾਂ ਦੀ ਮੌਤ ਦੇ ਲਈ ਜਿੰਮੇਵਾਰ ਹਨ।

ਜਦ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੁਛ ਮੁਆਵਜੇ ਦਾ ਭਰੋਸਾ ਦਿੱਤਾ ਗਿਆ ਹੈ ਸੱਚ ਤਾਂ ਇਹ ਹੈ ਕਿ ਹਿੰਦੋਸਤਾਨੀ ਰਾਜ, ਕਿਰਤੀਆਂ ਦੀ ਜ਼ਿੰਦਗੀ ਨੂੰ ਸਸਤਾ ਸਮਝਦਾ ਹੈ। ਇਸ ਦੀਆਂ ਨੀਤੀ ਅਤੇ ਕਾਰਵਾਈਆਂ ਕਿਰਤੀਆਂ ਨੂੰ ਰੈਗੂਲਰ ਰੋਜ਼ਗਾਰ ਅਤੇ ਸੁਰੱਖਿਆ ਦੇਣ ਦੀ ਜਿੰਮੇਵਾਰੀ ਤੋਂ ਬਚਣ ਦੀ ਹੈ। ਇਹੀ ਵਜ੍ਹਾ ਹੈ ਕਿ ਆਏ ਦਿਨ ਹਾਦਸਿਆਂ ਵਿੱਚ ਕਿਰਤੀਆਂ ਦੀ ਮੌਤ ਹੁੰਦੀ ਰਹਿੰਦੀ ਹੈ। ਮਜ਼ਦੂਰ ਏਕਤਾ ਲਹਿਰ, ਕਿਰਤੀਆਂ ਦੇ ਪ੍ਰਤੀ ਰਾਜ ਦੀ ਉਦਾਸੀਨਤਾ ਅਤੇ ਲਾਪਰਵਾਹੀ ਦੀ ਸਖ਼ਤ ਨਿੰਦਾ ਕਰਦੀ ਹੈ।

close

Share and Enjoy !

Shares

Leave a Reply

Your email address will not be published.