ਵਿਦੇਸ਼ ਮੰਤਰੀ ਜੈਸ਼ੰਕਰ ਪ੍ਰਸਾਦ ਦੀ ਅਮਰੀਕਾ ਯਾਤਰਾ:

ਅਮਰੀਕੀ ਸਾਮਰਾਜਵਾਦ ਨਾਲ ਭਾਈਵਾਲੀ, ਸਾਡੇ ਲੋਕਾਂ ਅਤੇ ਇਸ ਇਲਾਕੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਖ਼ਤਰਾ ਹੈ!

ਵਿਦੇਸ਼ ਮੰਤਰੀ ਜੈਸ਼ੰਕਰ ਨੇ 24 ਤੋਂ 28 ਮਈ ਤਕ, ਨਿਊਯਾਰਕ ਅਤੇ ਵਸ਼ਿੰਗਟਨ ਡੀਸੀ ਦਾ ਦੌਰਾ ਕੀਤਾ। ਜਨਵਰੀ ਵਿੱਚ ਰਾਸ਼ਟਰਪਤੀ ਜੋ ਵਾਇਡਨ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਦ ਹਿੰਦੋਸਤਾਨੀ ਸਰਕਾਰ ਵਲੋਂ, ਅਮਰੀਕਾ ਵਿੱਚ ਇਹ ਪਹਿਲੀ ਉੱਚ ਪੱਧਰ ਦੀ ਵਾਰਤਾ ਅਤੇ ਯਾਤਰਾ ਹੈ।

ਆਪਣੀ ਯਾਤਰਾ ਦੇ ਦੌਰਾਨ ਜੈ ਸ਼ੰਕਰ ਨੇ ਆਪਣੇ ਹਮ-ਰੁਤਵਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਿਲੰਕਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰੱਖਿਆ ਸਕੱਤਰ ਲਾਇਡ ਆਸਟਿਨ, ਰਾਸ਼ਟਰੀ ਸੁਰੱਖਿਆ ਸਲਾਹਕਾਰ  ਜੈਕ ਸੁਲਿਵਨ ਅਤੇ ਰਾਸ਼ਟਰੀ ਖ਼ੁਫ਼ੀਆ ਨਿਰਦੇਸ਼ਕ (ਨੈਸ਼ਨਲ ਸਕਿਊਰਟੀ ਅਡਵਾਈਜ਼ਰ) ਐਵਰਿਲ ਹੈਨਸ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਸਰਮਾਏਦਾਰਾਂ ਦੇ ਕੁਛ ਸਮੂਹਾਂ ਦੇ ਨਾਲ ਵੀ ਬੈਠਕਾਂ ਕੀਤੀਆਂ ਅਤੇ ਇੱਕ ਪ੍ਰਮੁੱਖ ਥਿੰਕ ਟੈਂਕ, ਹੂਵਰ ਇੰਸਟੀਚਿਊਟ ਦੇ ਮੈਂਬਰਾਂ ਨਾਲ ਵੀ ਚਰਚਾ ਕੀਤੀ।

ਹਿੰਦੋਸਤਾਨੀ ਰਾਜ ਅਤੇ ਅਮਰੀਕੀ ਸਾਮਰਾਜ ਦੇ ਵਿੱਚ ਵਧਦਾ ਸਹਿਯੋਗ

ਇਸ ਯਾਤਰਾ ਨੂੰ ਪਿਛਲੇ ਕੁੱਝ ਦਹਾਕਿਆਂ ਵਿੱਚ, ਹਿੰਦੋਸਤਾਨੀ ਰਾਜ ਅਤੇ ਅਮਰੀਕੀ ਸਾਮਰਾਜ ਦੇ ਵਿਚਾਲੇ ਵਧਦੇ ਸਹਿਯੋਗ ਦੀ ਪਿੱਠ-ਭੂਮੀ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇਸ ਸਹਿਯੋਗ ਵਿੱਚ, 2005 ਵਿੱਚ ਮਨਮੋਹਨ ਸਿੰਘ ਸਰਕਾਰ ਅਤੇ ਜਾਰਜ ਬੁੱਸ਼ ਸਰਕਾਰ ਦੇ ਵਿੱਚ ਹੋਇਆ ਹਿੰਦੋਸਤਾਨ-ਅਮਰੀਕਾ ਪ੍ਰਮਾਣੂ ਸਮਝੌਤਾ ਇੱਕ ਮੀਲ ਪੱਥਰ ਸੀ। 2016 ਤੋਂ ਬਾਦ ਇਹ ਰਿਸ਼ਤਾ ਹੋਰ ਵੀ ਡੂੰਘਾ ਹੋ ਗਿਆ ਅਤੇ ਇਸ ਦੌਰਾਨ, ਸੈਨਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕਈ ਬੜੇ ਸਮਝੌਤਿਆਂ ਉੱਤੇ ਦਸਤਖਤ ਕੀਤੇ ਗਏ। ਹਿੰਦੋਸਤਾਨੀ ਰਾਜ ਅਤੇ ਅਮਰੀਕੀ ਸਾਮਰਾਜ ਦੇ ਵਿਚਾਲੇ ਵਧਦੀ ਨੇੜਤਾ, ਹਿੰਦੋਸਤਾਨ ਵਿੱਚ ਯੂ.ਏ.ਪੀ.ਏ. ਅਤੇ ਐਨ.ਡੀ.ਏ. ਦੋਹਾਂ ਸਰਕਾਰਾਂ ਅਤੇ ਅਮਰੀਕਾ ਵਿੱਚ ਦੋਹਾਂ, ਰੀਪਬਲਿਕਨ ਅਤੇ ਡੈਮੋਕਰੈਟਿਕ ਪਾਰਟੀਆਂ ਦੇ ਸਾਸ਼ਨ ਦੌਰਾਨ ਹੋਈ ਹੈ। ਇਹ ਗਠਬੰਧਨ, ਸੱਤਾਧਾਰੀ ਹਿੰਦੋਸਤਾਨੀ ਸਰਮਾਏਦਾਰ ਵਰਗ ਅਤੇ ਅਮਰੀਕੀ ਸਾਮਰਾਜਵਾਦ ਦੇ ਹਿੱਤਾਂ ਦੇ ਵਿਚਾਲੇ, ਇੱਕ ਮੱੁਢਲੀ ਸਮਾਨਤਾ ਨੂੰ ਦਰਸਾਉਂਦਾ ਹੈ।

ਹਿੰਦੋਸਤਾਨੀ ਰਾਜ ਅਤੇ ਅਮਰੀਕਾ ਦੇ ਵਿੱਚ ਵਧਦੇ ਸਹਿਯੋਗ ਦਾ ਕੀ ਕਾਰਨ ਹੈ?

1990ਵਿਆਂ ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਨਿੱਜੀਕਰਣ ਅਤੇ ਉਦਾਰੀਕਰਣ ਦੇ ਜ਼ਰੀਏ ਭੂਮੰਡਲੀਕਰਣ ਦੀ ਨੀਤੀ ਦੀ ਸ਼ੁਰੂਆਤ ਦੇ ਨਾਲ, ਹਿੰਦੋਸਤਾਨੀ ਅਜਾਰੇਦਾਰ ਸਰਮਾਏਦਾਰ ਇੱਕ ਬੜੀ ਵਿਸ਼ਵ-ਪੱਧਰੀ ਸ਼ਕਤੀ ਬਨਣ ਦੇ ਆਪਣੇ ਮਣਸ਼ਿਆਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਗਏ। ਸ਼ੀਤ ਯੁੱਧ ਤੋਂ ਬਾਦ ਦੀ ਦੁਨੀਆਂ ਵਿੱਚ, ਹਿੰਦੋਸਤਾਨੀ ਅਜਾਰੇਦਾਰ ਸਰਮਾਏਦਾਰਾਂ ਨੇ, ਅਮਰੀਕਾ ਦੇ ਨਾਲ ਵਧਦੀ ਦੋਸਤੀ ਦੀ ਨੀਤੀ ਦੇ ਮਾਧਿਅਮ ਨਾਲ ਇਹਨੂੰ ਹਾਸਲ ਕਰਨ ਦਾ ਸਭ ਤੋਂ ਵਧੀਆ ਮੌਕਾ  ਦੇਖਿਆ। ਹਿੰਦੋਸਤਾਨੀ ਲੋਕਾਂ ਦੇ ਵਿੱਚ, ਅਮਰੀਕੀ ਸਾਮਰਾਜ ਦੇ ਵਿਰੋਧ ਦੀ ਮਜ਼ਬੂਤ ਰਵਾਇਤ ਦੇ ਖ਼ਿਲਾਫ਼ ਜਾ ਕੇ, ਇਸ ਦਿਸ਼ਾ ਵਿੱਚ, ਹਿੰਦੋਸਤਾਨੀ ਸਰਮਾਏਦਾਰ ਵਰਗ ਨੇ ਆਪਣੀ ਵਿਦੇਸ਼ ਨੀਤੀ ਨੂੰ ਬੜੀ ਸੋਚ ਸਮਝ ਨਾਲ ਬਦਲਣਾ ਸ਼ੁਰੂ ਕਰ ਦਿੱਤਾ।

ਅਮਰੀਕੀ ਸਾਮਰਾਜਵਾਦ ਦੁਨੀਆਂ ਉੱਤੇ ਆਪਣਾ ਦਬਦਬਾ ਕਾਇਮ ਰੱਖਣ ਵਿੱਚ, ਅੱਜ ਤੇਜ਼ੀ ਨਾਲ ਵਧਦੇ, ਸ਼ਕਤੀਸ਼ਾਲੀ ਚੀਨ ਨੂੰ ਇੱਕ ਮੁੱਖ ਰੁਕਾਵਟ ਦੇ ਰੂਪ ਵਿੱਚ ਦੇਖਦਾ ਹੈ। ਉਹ ਹਿੰਦੋਸਤਾਨ ਉੱਤੇ ਇਸ ਤਰ੍ਹਾਂ ਦੇ ਇੱਕ ਗੁੱਟ ਦਾ ਹਿੱਸਾ ਬਣਨ ਦੇ ਲਈ ਦਬਾ ਪਾ ਰਿਹਾ ਹੈ, ਅਤੇ ਬਦਲੇ ਵਿੱਚ, ਹਿੰਦੋਸਤਾਨ ਨੂੰ, ਇੱਕ ਪ੍ਰਮਾਣੂ ਸ਼ਕਤੀ ਦੇ ਰੂਪ ਵਿੱਚ “ਮਾਨਤਾ’ ਅਮਰੀਕਾ ਦੀਆਂ ਕੰਪਣੀਆਂ ਵਲੋਂ, ਕੁਛ ਸੈਨਕ ਹਾਰਡ-ਵੇਅਰ ਵੇਚਣ ਦੇ ਲਈ ਮਨਜ਼ੂਰੀ ਅਤੇ ਖ਼ੁਫ਼ੀਆ ਜਾਣਕਾਰੀ ਵਰਗੀਆਂ ਕੁਛ ਰਿਆਇਤਾਂ ਦੇਣ ਦੀ ਮਣਸ਼ਾ ਜਾਹਰ ਕਰਦਾ ਆਇਆ ਹੈ। ਹਿੰਦੋਸਤਾਨੀ ਰਾਜ ਨੂੰ ਸਵੈ-ਇੱਛਾ ਦੇ ਨਾਲ ਅਮਰੀਕਾ ਦੀ ਅਗਵਾਈ ਵਾਲੇ ਇਸ ਚੀਨ-ਵਿਰੋਧੀ ਮੋਰਚੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਲਾਂ ਵਿੱਚ ਅਮਰੀਕਾ ਇਸ ਗਰੁੱਪ ਨੂੰ “ਕਵਾਡ” (ਚਤੁਰਭੁਜ ਸੁਰੱਖਿਆ ਵਾਰਤਾ) ਦੇ ਰੂਪ ਵਿੱਚ ਜਾਣੇ ਜਾਂਦੇ ਇੱਕ ਗਠਬੰਧਨ ਦੇ ਰਾਹੀਂ, ਉਪਚਾਰਿਕ ਰੂਪ ਦੇਣ ਦੇ ਲਈ, ਸਖ਼ਤ ਮਿਹਨਤ ਕਰਦਾ ਆਇਆ ਹੈ। ਇਸ ਵਿੱਚ ਹਿੰਦੋਸਤਾਨ ਤੋਂ ਇਲਾਵਾ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ – ਜੋ ਪਹਿਲਾਂ ਤੋਂ ਹੀ, ਇੱਕ ਲੰਬੇ ਸਮੇ ਤੋਂ ਸੈਨਕ ਸਹਿਯੋਗੀ ਹਨ। ਹਾਲਾਂਕਿ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ “ਕਵਾਡ” ਇੱਕ ਸੈਨਕ ਗਠਬੰਧਨ ਨਹੀਂ ਹੈ, ਫਿਰ ਵੀ ਇਹ ਚਾਰ ਦੇਸ਼, ਹੋਰ ਸਹਿਯੋਗੀ ਖੇਤਰਾਂ ਤੋਂ ਇਲਾਵਾ, ਦੱਖਣੀ ਚੀਨ ਸਾਗਰ ਅਤੇ ਹਿੰਦ ਮਹਾਂ ਸਾਗਰ ਇਲਾਕੇ ਵਿੱਚ, ਚੀਨ ਦੇ ਦਾਖਲੇ ਨੂੰ ਰੋਕਣ ਦੇ ਉਦੇਸ਼ ਨਾਲ, ਸੈਨਿਕ ਅਭਿਆਸ ਕਰਦੇ ਆਏ ਹਨ। ਕੋਵਾਡ ਦਾ ਗਠਨ 2007 ਵਿੱਚ ਹੋਇਆ ਸੀ, ਅਜਿਹੇ ਸਮੇਂ ਵਿੱਚ, ਜਦੋਂ ਹਿੰਦੋਸਤਾਨ ਅਤੇ ਚੀਨ ਦੇ ਵਿਚਾਲੇ ਸਰਹੱਦਾਂ ਉੱਤੇ ਲੰਬੇ ਸਮੇਂ ਤੋਂ ਸ਼ਾਂਤੀ ਦਾ ਦੌਰ ਚੱਲ ਰਿਹਾ ਸੀ ਅਤੇ ਦੋਹਾਂ ਦੇ ਵਿਚਾਲੇ ਆਰਥਕ ਸਬੰਧ ਵੀ ਵਧ ਰਹੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨ ਦੇ ਖ਼ਿਲਾਫ਼ ਇੱਕ ਲੜਾਕੂ ਰੁਖ ਅਪਨਾਉਣ ਵਾਲੇ ਅਮਰੀਕਾ ਦੀ ਅਗਵਾਈ ਵਿੱਚ ਕਵਾਡ ਸਮੂਹ ਵਿੱਚ ਸ਼ਾਮਲ ਹੋਣ ਤੋਂ ਪਿਛਲੇ ਕੁਛ ਸਾਲਾਂ ਵਿੱਚ, ਹਿੰਦੋਸਤਾਨ ਅਤੇ ਚੀਨ ਦੇ ਵਿੱਚ ਬਹੁਤ ਹੀ ਤਣਾਅਪੂਰਨ ਹਾਲਤ ਪੈਦਾ ਹੋ ਗਈ ਹੈ।

ਕਵਾਡ, ਜਿਸ ਨੂੰ ਵਾਈਡਨ ਸਰਕਾਰ ਦੇ ਤਹਿਤ, ਇੱਕ ਸਿਖਰ ਪੱਧਰੀ ਸੰਵਾਦ ਦੇ ਉੱਚੇ ਦਰਜ਼ੇ ਦੇ ਗਠਬੰਧਨ ਦੇ ਵਾਂਗਰਾਂ ਪੇਸ਼ ਕੀਤਾ ਗਿਆ ਹੈ, ਇਸ ਵਿੱਚ ਸ਼ਾਮਲ ਰਹਿੰਦਿਆਂ ਹਿੰਦੋਸਤਾਨੀ ਰਾਜ ਨੇ ਹਾਲੇ ਵੀ ਕੁਛ ਹੋਰ ਸਮੂਹਾਂ ਵਿੱਚ ਵੀ ਆਪਣੇ ਪੈਰ ਜ਼ਮਾ ਰੱਖੇ ਹਨ, ਜਿਸ ਵਿੱਚ ਚੀਨ ਅਤੇ ਰੂਸ ਸ਼ਾਮਲ ਹਨ, ਜਿਵੇਂ, ਬਰਿਕਸ ਗਠਬੰਧਨ (ਬਰਾਜ਼ੀਲ, ਰੂਸ, ਹਿੰਦੋਸਤਾਨ, ਚੀਨ ਅਤੇ ਦੱਖਣੀ ਅਫ਼ਰੀਕਾ) ਅਤੇ ਐਸ.ਸੀ.ਓ. (ਸ਼ੰਘਾਈ ਸਹਿਯੋਗ ਗਠਬੰਧਨ)। ਦਰਅਸਲ, ਅਮਰੀਕਾ ਤੋਂ ਵਾਪਸੀ ਦੇ ਤੁਰੰਤ ਬਾਦ ਜੈਸ਼ੰਕਰ ਨੇ ਬਰਿਕਸ ਮੰਤਰੀ ਪੱਧਰ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਉਹ ਆਉਣ ਵਾਲੇ ਐਸ.ਸੀ.ਓ. ਦੀ ਬੈਠਕ ਵਿੱਚ ਵੀ ਹਿੱਸਾ ਲਵੇਗਾ।

ਯਾਤਰਾ ਦਾ ਨਤੀਜਾ

ੜੱਖ-ਵੱਖ ਵਿਸ਼ਲੇਖਕਾਂ ਨੇ ਦੱਸਿਆ ਹੈ ਕਿ ਅਮਰੀਕੀ ਅਤੇ ਹਿੰਦੋਸਤਾਨੀ ਸਰਕਾਰਾਂ ਆਪਣੀ ਭਾਈਵਾਲੀ ਨੂੰ ਕਿੰਨਾ ਮਹੱਤਵ ਦਿੰਦੀਆਂ ਹਨ, ਇਸ ਸਬੰਧੀ ਆਪਣੇ ਬਿਆਨਾਂ ਨੂੰ ਫਿਰ ਇੱਕ ਬਾਰ ਦੁਹਰਾਉਣ ਤੋਂ ਇਲਾਵਾ, ਜੈਸ਼ੰਕਰ ਅਮਰੀਕਾ ਤੋਂ ਕੋਈ ਮਹੱਤਵਪੂਰਣ ਉਪਲਭਦੀ ਲੈ ਕੇ ਵਾਪਸ ਨਹੀਂ ਆਏ।

ਨਵੇਂ ਅਮਰੀਕੀ ਪ੍ਰਸਾਸ਼ਨ ਨਾਲ ਮਿਲਣ ਦੇ ਲਈ ਕਿਸੇ ਹਿੰਦੋਸਤਾਨੀ ਪ੍ਰਤੀਨਿੱਧੀ ਦੀ  ਇਹ ਪਹਿਲੀ ਉੱਚ ਪੱਧਰੀ ਯਾਤਰਾ ਹੋਣ ਦੇ ਬਾਵਜੂਦ, ਨਾ ਤਾਂ ਰਾਸ਼ਟਰਪਤੀ ਬਿਡੇਨ ਅਤੇ ਨਾ ਹੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ, ਹਿੰਦੋਸਤਾਨੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੋਈ ਵੀ ਮੁਲਾਕਾਤ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਦੇ ਹਮ-ਰੁਤਵਾ, ਸੈਕਟਰੀ ਆਫ ਸਟੇਟ ਬਿਲਕੇਨਨ, ਜੈਸ਼ੰਕਰ ਦੇ ਅਮਰੀਕਾ ਪਹੁੰਚਣ ‘ਤੇ ਹਾਜ਼ਰ ਨਹੀਂ ਸਨ ਅਤੇ ਵਿਦੇਸ਼ ਮੰਤਰੀ ਨੂੰ, ਆਪਣੀ ਯਾਤਰਾ ਦੇ ਪਹਿਲੇ ਹਿੱਸੇ ਦੇ ਲਈ ਰਾਜਧਾਨੀ ਵਸ਼ਿੰਗਟਨ ਦੀ ਬਜਾਏ ਨਿਊਯਾਰਕ ਵਿੱਚ ਰੁਕਣਾ ਪਿਆ।

ਇਸ ਯਾਤਰਾ ਦੇ ਦੌਰਾਨ ਕਿਸੇ ਵੀ ਸੌਦੇ ਜਾਂ ਸਹਾਇਤਾ ਦੇ ਠੋਸ ਪ੍ਰਸਤਾਵ ਦੀ ਘੋਸ਼ਣਾ ਨਹੀਂ ਕੀਤੀ ਗਈ, ਇੱਥੋਂ ਤੱਕ ਕਿ ਮੋਦੀ ਸਰਕਾਰ ਨੂੰ ਹਿੰਦੋਸਤਾਨ ਵਿੱਚ ਵਿਗ਼ੜਦੇ ਕੋਵਿਡ ਸੰਕਟ ਨਾਲ ਨਿਪਟਣ ਵਿੱਚ ਮੱਦਦ ਕਰਨ ਦੇ ਲਈ ਵੀ ਕੋਈ ਠੋਸ ਕਦਮ ਉਠਾਉਣ ਦੀ ਗੱਲ ਤੱਕ ਵੀ ਨਹੀਂ ਹੋਈ। ਯਾਤਰਾ ਤੋਂ ਬਾਦ, ਕੋਈ ਸੰਯੂਕਤ ਪ੍ਰੈਸ ਕਾਨਫ਼ਰੰਸ, ਇੱਥੋਂ ਤੱਕ ਕਿ ਕੋਈ ਸੰਯੁਕਤ ਪ੍ਰੈਸ ਬਿਆਨ ਵੀ ਜਾਰੀ ਨਹੀਂ ਕੀਤਾ ਗਿਆ। ਇਸਦੀ ਬਜਾਏ ਅਮਰੀਕੀ ਵਿਦੇਸ ਮੰਤਰੀ ਅਤੇ ਰੱਖਿਆ ਸਕੱਤਰ ਦੇ ਦਫ਼ਤਰਾਂ ਨੇ ਅਲਗ-ਅਲਗ ਦੋ ਬਹੁਤ ਹੀ ਸੰਖੇਪ ਬਿਆਨ ਪੜ੍ਹੇ। ਹਿੰਦੋਸਤਾਨੀ ਵਿਦੇਸ਼ ਮੰਤਰਾਲਿਆਂ ਨੇ ਯਾਤਰਾ ਤੋਂ ਬਾਦ ਕੋਈ ਬਿਆਨ ਨਹੀਂ ਦਿੱਤਾ। ਮੋਦੀ ਸਰਕਾਰ ਦੇ ਲਈ ਚਿੰਤਾ ਦੇ ਦੋ ਪ੍ਰਮੁੱਖ ਮੁੱਦਿਆਂ, ਗਲਵਾਨ ਵਿੱਚ ਪਿਛਲੇ ਸਾਲ ਦੀ ਝੜਪ ਤੋਂ ਬਾਦ ਸਰਹੱਦ ਉੱਤੇ ਚੀਨ ਦੇ ਨਾਲ ਵਿਵਾਦ, ਅਤੇ ਅਮਰੀਕਾ ਵਲੋਂ ਆਪਣੇ ਸੈਨਕ ਬਲਾਂ ਦੀ ਵਾਪਸੀ ਨੂੰ ਪੂਰਾ ਕਰਨ ਦੇ ਬਾਦ ਅਫ਼ਗਾਨਿਸਤਾਨ ਵਿੱਚ, ਹਿੰਦੋਸਤਾਨ ਦੀ ਭੂਮਿਕਾ – ਇਨ੍ਹਾਂ ਵਿਿਸ਼ਆਂ ਬਾਰੇ ਅਮਰੀਕਾ ਨੇ ਕੋਈ ਵੀ ਸਰਵਜਨਕ ਬਿਆਨ ਦੇਣ ਤੋਂ ਇਨਕਾਰ ਕੀਤਾ। ਇਸਦੀ ਬਜਾਏ, ਬਿਲੰਕਨ ਨੇ “ਇੱਕ ਸੁਤੰਤਰ ਅਤੇ ਖੁਲ੍ਹੇ ਇੰਡੋ-ਪੈਸੇਫ਼ਿਕ” ਨੂੰ ਬਣਾਏ ਰੱਖਣ ਵਿੱਚ ਕੇਵਲ ਕਵਾਡ ਦੀ ਭੂਮਿਕਾ ਦਾ ਉੱਲੇਖ ਕੀਤਾ। ਜੈਸ਼ੰਕਰ ਨੇ, ਆਪਣੇ ਅਧਿਕਾਰਕ ਬਿਆਨਾਂ ਵਿੱਚ ਸਰਵਜਨਕ ਰੂਪ ਨਾਲ ਕਵਾਡ ਦਾ ਉੱਲੇਖ ਨਹੀਂ ਕੀਤਾ, ਲੇਕਿਨ ਹੂਬਰ ਇੰਸਟਚਿਊਟ ਦੇ ਨਾਲ ਆਪਣੀ ਗੱਲਬਾਤ ਵਿੱਚ, ਉਨ੍ਹਾਂ ਨੇ ਦੁਨੀਆਂ ਵਿੱਚ “ਬਹੁ-ਧਰੁਵੀ” (ਕਈ ਸ਼ਕਤੀ ਕੇਂਦਰ, ਸਿਰਫ ਇੱਕ ਨਹੀਂ) ਦੇ ਮਹੱਤਵ ‘ਤੇ ਜ਼ੋਰ ਦਿੱਤਾ – ਇੱਕ ਅਵਧਾਰਣਾ ਜੋ ਅਮਰੀਕਾ ਨੂੰ ਪਸੰਦ ਨਹੀਂ ਹੈ।

ਨਿਚੋੜ

ਅਮਰੀਕਾ ਵਿੱਚ ਸ਼੍ਰੀ ਜੈਸ਼ੰਕਰ ਦੀਆਂ ਮੁੱਖ ਬੈਠਕਾਂ ਵਿਦੇਸ਼ ਨੀਤੀ, ਸੈਨਕ ਅਤੇ ਖ਼ੁਫ਼ੀਆਂ ਵਿਭਾਗਾਂ ਦੇ ਮੂਖੀਆਂ ਦੇ ਨਾਲ ਸਨ, ਜੋ ਇਹ ਦਰਸਾਉਂਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਹਿੰਦੋਸਤਾਨ ਅਤੇ ਅਮਰੀਕਾ ਦੇ ਵਿਚਾਲੇ ਸਬੰਧ ਵਿਕਸਤ ਹੋ ਰਹੇ ਹਨ। ਹਿੰਦੋਸਤਾਨ ਅਤੇ ਅਮਰੀਕਾ ਦੇ ਵਿੱਚ ਵਧਦਾ ਇਹ ਸੈਨਕ ਗਠਬੰਧਨ, ਹਿੰਦੋਸਤਾਨੀ ਲੋਕਾਂ ਦੇ ਲਈ ਬਹੁਤ ਖ਼ਤਰਨਾਕ ਹੈ, ਅਤੇ ਵਿਸ਼ੇਸ਼ ਰੂਪ ਨਾਲ ਇਸ ਖੇਤਰ ਵਿੱਚ ਹੋਰ ਦੇਸ਼ਾਂ ਦੇ ਨਾਲ ਹਿੰਦੋਸਤਾਨ ਦੇ ਸਬੰਧਾਂ ਨੂੰ ਕਾਇਮ ਰੱਖਣ ਦੇ ਵਿੱਚ ਇਹ ਹੋਰ ਵੀ ਕਠਿਨਾਈਆਂ ਪੈਦਾ ਕਰੇਗਾ। ਅਮਰੀਕਾ ਸਪੱਸ਼ਟ ਰੂਪ ਵਿੱਚ ਚਾਹੇਗਾ ਕਿ ਚੀਨ-ਵਿਰੋਧੀ ਮੋਰਚੇ ‘ਤੇ, ਹਿੰਦੋਸਤਾਨੀ ਹੋਰ ਖੁਲ੍ਹ ਕੇ ਆਉਣ, ਚਾਹੇ ਉਹ ਕਵਾਡ ਦੇ ਰੂਪ ਵਿੱਚ ਹੋਵੇ ਜਾ ਕੁਛ ਹੋਰ, ਅਤੇ ਉਸ ਦਿਸ਼ਾ ਵਿੱਚ ਅਮਰੀਕਾ, ਹਿੰਦੋਸਤਾਨ ਉੱਤੇ ਲਗਾਤਾਰ ਦਬਾ ਬਣਾ ਰਿਹਾ ਹੈ। ਹਿੰਦੋਸਤਾਨ, ਚੀਨ ਅਤੇ ਰੂਸ ਦੇ ਵਿਚਾਲੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਨੂੰ ਉਹ ਕੰਮਜੋਰ ਹੀ ਹੁੰਦੇ ਦੇਖਣਾ ਚਾਹੇਗਾ। ਕਿਉਂਕਿ ਅਮਰੀਕਾ ਪਹਿਲਾਂ ਤੋਂ ਹੀ ਹਿੰਦੋਸਤਾਨ ਨੂੰ ਆਪਣੇ ਸੈਨਕ ਅਤੇ ਖ਼ੁਫ਼ੀਆ ਨੈਟਵਰਕ ਵਿੱਚ ਉਲਝਾ ਚੁੱਕਾ ਹੈ, ਇਸ ਲਈ ਉਹ ਇਸ ਲਾਭ ਦਾ ਉਪਯੋਗ ਦੁਨੀਆਂ ਉੱਤੇ ਆਪਣੀ ਦਾਦਾਗਿਰੀ ਵਧਾਉਣ ਦੇ ਲਈ ਆਪਣੇ ਹਿੱਤਾਂ ਦੀ ਹਿਫ਼ਾਜਤ ਕਰੇਗਾ। ਹਿੰਦੋਸਤਾਨੀ ਜਨਤਾ ਨੂੰ ਬਹੁਤ ਹੀ ਹੁਸ਼ਿਆਰ ਰਹਿਣਾ ਹੋਵੇਗਾ ਅਤੇ ਹਿੰਦੋਸਤਾਨੀ ਰਾਜ ਅਤੇ ਅਮਰੀਕੀ ਸਾਮਰਾਜਵਾਦ ਦੇ ਵਿਚਾਲੇ ਇਸ ਵਧਦੇ ਸਹਿਯੋਗ ਦਾ ਸਰਗਰਮੀ ਨਾਲ ਵਿਰੋਧ ਕਰਨਾ ਹੋਵੇਗਾ।

close

Share and Enjoy !

0Shares
0

Leave a Reply

Your email address will not be published. Required fields are marked *