ਮੱਧ ਪ੍ਰਦੇਸ਼ ਦੇ ਯੂਨੀਅਰ ਡਾਕਟਰ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ

ਭੋਪਾਲ ਵਿੱਚ ਯੂਨੀਅਰ ਡਾਕਟਰ ਹੜਤਾਲ ‘ਤੇ

ਚੱਲ ਰਹੀ ਮਹਾਂਮਾਰੀ ਨੇ ਸਾਡੇ ਦੇਸ਼ ਵਿੱਚ ਸਰਵਜਨਕ ਸਿਹਤ ਪ੍ਰਣਾਲੀ ਦੀ ਦਹਾਕਿਆਂਬੱਧੀ ਅਣਗੈਹਲੀ ਨੂੰ ਪੂਰੀ ਤਰ੍ਹਾਂ ਨਾਲ ਉਜ਼ਾਗਰ ਕਰ ਦਿੱਤਾ ਹੈ। ਜਿੱਥੇ ਲੱਖਾਂ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਦਮ ਤੋੜ ਦਿੱਤਾ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਡਾਕਟਰਾਂ ਅਤੇ ਹੋਰ ਸਿਹਤ ਕਰਮੀਆਂ ਦੇ ਪੂਰੇ ਸਮਰਪਣ ਤੋਂ ਬਿਨਾਂ ਇਹ ਗਿਣਤੀ ਇਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ। ਲੇਕਿਨ ਸਮੇਂ-ਸਮੇਂ ‘ਤੇ ਸਾਨੂੰ ਰਿਪੋਰਟ ਮਿਲਦੀ ਹੈ ਕਿ ਇਨ੍ਹਾਂ ਸਿਹਤ ਕਰਮੀਆਂ ਦੇ ਨਾਲ ਕਿਸ ਤਰ੍ਹਾਂ ਦਾ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕੋਲ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਬਚਿਆ।

ਜੱਬਲਪੁਰ ਦੇ ਏ.ਐਮ.ਸੀ.ਬੀ. ਮੈਡੀਕਲ ਕਾਲਜ ਦੇ ਯੂਨੀਅਰ ਡਾਕਟਰਾਂ ਦਾ ਪ੍ਰਦਰਸ਼ਨ

ਇਹੀ ਹਾਲ ਮੱਧ ਪ੍ਰਦੇਸ਼ ਦੇ ਡਾਕਟਰਾਂ ਦਾ ਵੀ ਰਿਹਾ ਹੈ; ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਅਧਿਕਾਰੀਆਂ ਦੇ ਕੋਲ ਭੇਜ ਦਿੱਤਾ ਸੀ। ਉਨ੍ਹਾਂ ਦੀਆਂ ਮੰਗਾਂ ਵਿੱਚ ਉਨ੍ਹਾਂ ਦੇ ਵਜੀਫ਼ੇ ਵਿੱਚ 75 ਫ਼ੀਸਦੀ ਵਾਧਾ ਅਤੇ 6 ਫ਼ੀਸਦੀ ਸਲਾਨਾ ਵਾਧੇ ਦਾ ਭਰੋਸਾ (ਜੋ ਵਧਦੀਆਂ ਕੀਮਤਾਂ ਦੀ ਪੂਰਤੀ ਮੁਸ਼ਕਲ ਨਾਲ ਹੀ ਕਰਦਾ ਹੈ) ਅਤੇ ਬਿਹਤਰ ਸਿਹਤ ਸਹੂਲਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਕੋਵਿਡ ਦੇ ਲਈ ਮੁਫ਼ਤ ਇਲਾਜ਼ ਸ਼ਾਮਲ ਹਨ। ਉਹ ਚਾਹੁੰਦੇ ਹਨ ਕਿ ਕੋਵਿਡ ਦੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਜੂਨੀਅਰ ਡਾਕਟਰਾਂ ਦੇ ਸਕ੍ਰਮਿਤ ਹੋਣ ਦੀ ਹਾਲਤ ਵਿੱਚ ਉਨ੍ਹਾਂ ਦੇ ਲਈ ਵੱਖਰੇ ਇਲਾਕੇ ਵਿੱਚ ਅਰਾਮ ਕਰਨ ਦਾ ਪ੍ਰਬੰਧ ਹੋਵੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

6 ਮਈ 2021 ਨੂੰ, ਰਾਜ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਜਦੋਂ ਤਿੰਨ ਹਫ਼ਤੇ ਤੋਂ ਵੀ ਵੱਧ ਸਮੇਂ ਤੱਕ ਕੁਛ ਨਹੀਂ ਹੋਇਆ ਤਾਂ ਡਾਕਟਰਾਂ ਨੂੰ ਕੰਮ ਬੰਦ ਕਰਨ ਅਤੇ 31 ਮਈ ਨੂੰ ਹੜਤਾਲ ‘ਤੇ ਜਾਣ ਦੇ ਲਈ ਮਜ਼ਬੂਰ ਹੋਣਾ ਪਿਆ।

ਮੱਧ ਪ੍ਰਦੇਸ਼ ਦੇ ਯੂਨੀਅਰ ਡਾਕਟਰਾਂ ਦੇ ਸਮਰਥਨ ਵਿੱਚ, 6 ਜੂਨ ਨੂੰ ਦਿੱਲੀ ਦੇ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ

ਮੱਧ ਪ੍ਰਦੇਸ਼ ਹਾਈਕੋਰਟ ਨੇ ਉਨ੍ਹਾਂ ਦੀ ਚਾਰ ਦਿਨਾ ਹੜਤਾਲ ਨੂੰ ਨਜਾਇਜ਼ ਕਰਾਰ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਆਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਡਾਕਟਰ ਅਜਿਹਾ ਨਹੀਂ ਕਰਦੇ ਹਨ ਤਾਂ ਰਾਜ ਸਰਕਾਰ ਨੂੰ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਚਾਹੀਦੀ ਹੈ। ਇਸਦੇ ਤੁਰੰਤ ਬਾਦ ਜੱਬਲਪੁਰ ਸਥਿਤ ਐਸ.ਪੀ. ਮੈਡੀਕਲ ਯੂਨੀਵਰਸਿਟੀ ਨੇ 450 ਜੂਨੀਅਰ ਡਾਕਟਰਾਂ ਦੀ ਰਜ਼ਿਸਟਰੇਸ਼ਨ ਰੱਦ ਕਰ ਦਿੱਤੀ ਤਾਂ ਰਾਜ ਦੇ ਛੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਸਾਰੇ ਯੂਨੀਅਰ ਡਾਕਟਰਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ। ਯਾਦ ਰਹੇ ਕਿ ਹੁਣ ਮਹਾਂਮਾਰੀ ਆਪਣੀ ਚਰਮ-ਸੀਮਾ ‘ਤੇ ਸੀ, ਇਨ੍ਹਾਂ ਡਾਕਟਰਾਂ ਨੇ ਹਰ ਖ਼ਤਰੇ ਅਤੇ ਕਠਿਨਾਈ ਨੂੰ ਸਹਿਣ ਕੀਤਾ ਸੀ ਅਤੇ ਲਗਨ ਨਾਲ ਆਪਣੇ ਕੰਮ ‘ਤੇ ਲੱਗੇ ਰਹੇ ਸਨ। ਮੱਧ ਪ੍ਰਦੇਸ਼ ਯੂਨੀਅਰ ਡਾਕਟਰਸ ਅਸੋਸੀਏਸ਼ਨ ਦੇ ਪ੍ਰਧਾਨ ਡਾ: ਅਰਵਿੰਦ ਮੀਣਾ ਨੇ ਘੋਸ਼ਣਾ ਕੀਤੀ ਕਿ ਐਮ.ਪੀ.ਜੇ.ਡੀ.ਏ. ਮੱਧ ਪ੍ਰਦੇਸ਼ ਦੀ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਗੀ। ਉਨ੍ਹਾਂ ਨੇ ਕਿਹਾ ਕਿ ਫੈਡਰੇਸ਼ਨ ਆਫ਼ ਰੈਜੀਡੈਂਟ ਡਾਕਟਰਸ ਅਸੋਸੀਏਸ਼ਨ ਅਤੇ ਮੈਡੀਕਲ ਆਫ਼ੀਸਰ ਅਸੋਸੀਏਸ਼ਨ ਦੇ ਮੈਂਬਰ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ।

ਦਿੱਲੀ, ਰਾਜਸਥਾਨ, ਬਿਹਾਰ, ਛੱਤੀਸ਼ਗੜ੍ਹ, ਉੱਤਰ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ ਅਤੇ ਮਹਾਂਰਾਸ਼ਟਰ ਸਮੇਤ ਹੋਰ ਰਾਜਾਂ ਦੇ ਜੂਨੀਅਰ ਡਾਕਟਰਾਂ ਦੇ ਨਾਲ-ਨਾਲ ਪੁਰਾਣੇ ਡਾਕਟਰਾਂ ਨੇ ਵੀ ਉਨ੍ਹਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *