ਦੇਸ਼ ਭਗਤ ਯਾਦਗਾਰ ਕਮੇਟੀ ਦੀ ਰਾਸ਼ਟਰਪਤੀ ਤੋਂ ਮੰਗ:

ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾ ਕਰੋ!

ਦੇਸ਼ ਭਗਤ ਯਾਦਗਾਰ ਕਮੇਟੀ ਨੇ, ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਦੀ ਬਿਨਾ ਸ਼ਰਤ ਰਿਹਾਈ ਲਈ, 4 ਜੂਨ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾ ਰਹੇ ਮੰਗ ਪੱਤਰ ’ਚ ਜ਼ੋਰਦਾਰ ਮੰਗ ਕੀਤੀ ਹੈ।

ਪੰਜਾਬ ਦੇ ਗਵਰਨਰ ਰਾਹੀਂ ਭੇਜੇ ਜਾ ਰਹੇ ਮੰਗ ਪੱਤਰ ਰਾਹੀਂ, ਆਜ਼ਾਦੀ ਸੰਗਰਾਮ ਦੇ ਇਤਿਹਾਸ ਅਤੇ ਵਿਰਸੇ ਦੀ ਵਾਰਸ ਸਨਮਾਨਤ ਸੰਸਥਾ ਦੇਸ਼ ਭਗਤ ਯਾਦਗਾਰ ਕਮੇਟੀ ਨੇ, ਚਿਤਾਵਨੀ ਵੀ ਦਿੱਤੀ ਹੈ ਕਿ ਝੂਠੇ ਕੇਸਾਂ ਵਿੱਚ ਫਸਾਏ ਗਏ, ਦੇਸ਼ ਦੇ ਰੌਸ਼ਨ ਦਿਮਾਗ ਵਿਦਵਾਨਾਂ ਦੀ ਰਿਹਾਈ ਲਈ ਜੇ ਲੋਕ ਆਵਾਜ਼ ਪ੍ਰਵਾਨ ਨਾ ਕੀਤੀ ਗਈ ਤਾਂ ਸਮੂਹ ਮਿਹਨਤਕਸ਼ ਤਬਕੇ, ਬੁੱਧੀਮਾਨ ਹਲਕੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਇੱਕ ਆਵਾਜ਼ ਹੋ ਕੇ ਰਿਹਾਈ ਲਈ ਨਿਰੰਤਰ ਰੋਸ ਪ੍ਰਗਟਾਵਾ ਜਾਰੀ ਰੱਖਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿµਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 6 ਜੂਨ ਤੋਂ ਬੁੱਧੀਜੀਵੀਆਂ ਦੀ ਰਿਹਾਈ ਲਈ ਮਨਾਏ ਜਾ ਰਹੀ ਚੇਤਨਾ ਅਤੇ ਆਵਾਜ਼ ਉਠਾਓ ਪੰਦਰਵਾੜਾ ਮੁਹਿੰਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜ਼ੋਰਦਾਰ ਹਮਾਇਤ ਕਰੇਗੀ।

ਉਹਨਾਂ ਕਿਹਾ ਕਿ 6 ਜੂਨ 2018 ਨੂੰ ਭੀਮਾ ਕੋਰੇਗਾਓਂ ਮਨਘੜਤ ਕੇਸ ਵਿੱਚ ਮੋਦੀ ਹਕੂਮਤ ਨੇ ਪਹਿਲਾਂ ਸੁਰਿੰਦਰ ਗੈਰਲਿੰਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੇਨ, ਮਾਹੇਸ਼ ਰਾਊਤ ਨੂੰ ਜੇਲ੍ਹ ’ਚ ਸੁੱਟਿਆ। ਉਸ ਉਪਰµਤ 28 ਅਗਸਤ 2018 ਨੂੰ ਪੂਨਾ ਪੁਲਸ ਨੇ ਵਰਵਰਾ ਰਾਓ, ਸੁਧਾ ਭਾਰਦਵਾਜ਼, ਅਰੁਣ ਫਰੇਰਾ, ਗੌਤਮ ਨਵਲੱਖਾ ਨੂੰ ਪਹਿਲਾਂ ਘਰ ’ਚ ਨਜ਼ਰਬµਦ ਕੀਤਾ ਫਿਰ ਜੇਲ੍ਹੀਂ ਡੱਕਿਆ। ਆਨੰਦ ਤੇਲਤੁਬੜੇ, ਪ੍ਰੋ. ਹਨੀ ਬਾਬੂ, ਫਾਦਰ ਸਟੇਨ ਸੁਆਮੀ ਅਤੇ ਦਰਜਣਾਂ ਹੀ ਹੋਰ ਬੁੱਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਹੀ ਦਮ ਤੋੜ ਦੇਣ ਵਰਗੀਆਂ ਹਾਲਤਾਂ ਵਿੱਚ ਡੱਕ ਰੱਖਿਆ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੋਦੀ ਹਕੂਮਤ ’ਤੇ ਦੋਸ਼ ਲਾਇਆ ਹੈ ਕਿ ਉਹ ਫਾਸ਼ੀ ਹੱਲੇ ਦੀਆਂ ਸਭੇ ਹੱਦਾਂ ਪਾਰ ਕਰਕੇ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਮਿੱਟੀ ਪਲੀਤ ਕਰਦਿਆਂ, ਗੰਭੀਰ ਰੋਗਾਂ ਤੋਂ ਪੀੜਤ ਵਿਦਵਾਨਾਂ ਨੂੰ ਜਮਾਨਤ ਵੀ ਨਾ ਦੇਣ, ਹਸਪਤਾਲਾਂ ਦਾ ਪ੍ਰਬੰਧ ਵੀ ਨਾ ਕਰਨ, ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਦੇ ਦਮ ਤੋੜ ਜਾਣ ‘ਤੇ ਵੀ ਉਹਨਾਂ ਨੂੰ ਜਮਾਨਤ ਨਾ ਦੇਣ ਵਰਗੇ ਘਿਨੌਣੇ ਕਦਮ ਚੁੱਕ ਰਹੀ ਹੈ। ਇਸਦੀ ਤਾਜ਼ਾ ਉਦਾਹਰਨ ਨਤਾਸ਼ਾ ਨਰਵਾਲ ਨਾਲ ਉਸਦੇ ਪਿਤਾ ਪ੍ਰੋ. ਮਹਾਵੀਰ ਨਰਵਾਲ ਦੀ ਮੌਤ ਵੇਲੇ ਕੀਤੇ ਗਏ ਵਿਹਾਰ ਤੋਂ ਮਿਲਦੀ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਅਗਲੇ ਦਿਨਾਂ ਵਿੱਚ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬੁੱਧੀਜੀਵੀਆਂ ਦੀ ਰਿਹਾਈ ਲਈ ਵਿਸ਼ੇਸ਼ ਵਿਚਾਰ ਚਰਚਾ, ਇਕੱਤਰਤਾ ਵੀ ਕਰੇਗੀ।

close

Share and Enjoy !

0Shares
0

Leave a Reply

Your email address will not be published. Required fields are marked *