ਰੇਲਵੇ ਮਜ਼ਦੂਰਾਂ ਦੀਆਂ ਕੰਮ ਦੀਆਂ ਹਾਲਤਾਂ: ਮੀਡੀਆ ਸੈਂਟਰ, ਆਲ ਇੰਡੀਆ ਪੁਆਇੰਟਸਮਿਨ ਅਸੋਸੀਏਸ਼ਨ (ਏ.ਆਈ.ਪੀ.ਐਮ.ਏ.) ਦੇ ਕੇਂਦਰੀ ਪ੍ਰਧਾਨ ਅਤੇ ਕੇਂਦਰੀ ਜਥੇਬੰਦਕ ਸਕੱਤਰ ਦੇ ਨਾਲ ਵਾਰਤਾਲਾਪ

ਮਜ਼ਦੂਰ ਏਕਤਾ ਲਹਿਰ (ਮ.ਏ.ਲ.) ਭਾਰਤੀ ਰੇਲਵੇ ਵਿੱਚ ਲੋਕੋ ਪਾਇਲਟਾਂ, ਗਾਰਡਾਂ, ਸਟੇਸ਼ਨ ਮਾਸਟਰਾਂ, ਟ੍ਰੇਨ ਕੰਟਰੋਲਰਾਂ, ਸਿਗਨਲ ਅਤੇ ਰੱਖ-ਰਖਾ ਕਰਮਚਾਰੀਆਂ, ਟਰੈਕ-ਮੇਨਟੇਨਰ ਆਦਿ ਦੀ ਅਗਵਾਈ ਕਰਨ ਵਾਲੇ ਭਾਰਤੀ ਰੇਲਵੇ ਵਿੱਚ ਕਈ ਜਮਾਤੀ ਸੰਘਾਂ ਦੇ ਲੀਡਰਾਂ ਨਾਲ ਮੁਲਾਕਾਤਾਂ ਦੀ ਇੱਕ ਲੜੀ ਪ੍ਰਕਾਸ਼ਤ ਕਰ ਰਿਹਾ ਹੈ। ਇਸ ਲੜੀ ਦੇ ਛੇਵੇਂ ਹਿੱਸੇ ਵਿੱਚ ਇੱਥੇ ਅਸੀਂ ਸਾਡੇ ਸੰਵਾਦਦਾਤਾ ਨੂੰ ਏ.ਆਈ.ਪੀ.ਐਮ.ਏ.ਦੇ ਕਾਮਰੇਡ ਅਮਜ਼ਦ ਬੇਗ ਕੇਂਦਰੀ ਪ੍ਰਧਾਨ ਅਤੇ ਕਾਮਰੇਡ ਐਨ.ਆਰ.ਸਾਈ ਪ੍ਰਸਾਦ ਕੇਂਦਰੀ ਜਥੇਬੰਦਕ ਸਕੱਤਰ, ਮੀਡੀਆ ਸੈਂਟਰ ਤੋਂ ਮਿਲੀ ਜਾਣਕਾਰੀ ਦੇ ਰਹੇ ਹਨ।

ਮ.ਏ.ਲ.: ਭਾਰਤੀ ਰੇਲਵੇ ਦੇ ਪੁਆਇੰਟਸਮੈਨਾਂ ਦੀਆਂ ਮੁੱਖ ਜਿਮੇਵਾਰੀਆਂ ਕੀ ਹਨ?

ਏ.ਆਈ.ਪੀ.ਐਮ.ਏ.: ਸਭ ਤੋਂ ਪਹਿਲਾਂ ਸਾਡੀ ਅਸੋਸੀਏਸ਼ਨ ਆਲ ਇੰਡੀਆ ਪੁਆਇੰਟਸਮਿਨ ਅਸੋਸੀਏਸ਼ਨ (ਏ.ਆਈ.ਪੀ.ਐਮ.ਏ.) ਸਾਡੀਆਂ ਸਮੱਸਿਆਵਾਂ ਨੂੰ ਭਾਰਤ ਦੇ ਰੇਲ ਉਪਯੋਗ-ਕਰਤਾਵਾਂ ਅਤੇ ਨਾਗਰਿਕਾਂ ਦੇ ਸਾਹਮਣੇ ਰੱਖਣ ਦੇ ਲਈ ਮਜ਼ਦੂਰ ਏਕਤਾ ਲਹਿਰ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਰੇਲਵੇ ਦੇ ਸੁਰੱਖਿਅਤ ਸੰਚਾਲਨ ਦੇ ਲਈ ਪੁਆਇੰਟਸਮੈਨਾਂ ਦਾ ਕੰਮ ਬਹੁਤ ਮਹੱਤਵਪੂਰਣ ਹੈ। ਸਾਨੂੰ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਗੱਡੀਆਂ ਦੇ ਲਈ ਸਾਰੇ ਸਹੀ ਇਸ਼ਾਰਿਆਂ ਦਾ ਅਦਾਨ-ਪ੍ਰਦਾਨ ਕਰਨਾ ਹੁੰਦਾ ਹੈ। ਜਦੋਂ ਗੱਡੀ ਚੱਲ ਰਹੀ ਹੁੰਦੀ ਹੈ ਤਾਂ ਸਟੇਸ਼ਨ ਮਾਸਟਰ ਰੇਲਵੇ ਪਲੇਟਫ਼ਾਰਮ ‘ਤੇ ਖੜ੍ਹਾ ਹੁੰਦਾ ਹੈ ਅਤੇ ਅਸੀਂ ਗੱਡੀ ਦੇ ਦੂਸਰੇ ਪਾਸੇ ਖੜ੍ਹੇ ਹੁੰਦੇ ਹਾਂ ਅਤੇ ਪਲੇਟਫ਼ਾਰਮ ਵਿਹਲਾ ਨਾ ਹੋਣ ਦੇ ਕਾਰਨ ਸਾਨੂੰ ਪਟੜੀਆਂ ‘ਤੇ ਖੜੇ ਹੋਣਾ ਪੈਂਦਾ ਹੈ। ਸਾਨੂੰ ਚੱਲਦੇ ਸਮੇਂ ਗੱਡੀ ਦੀ ਨਿਗਰਾਨੀ ਕਰਨੀ ਹੁੰਦੀ ਹੈ ਅਤੇ ਗੱਡੀ ਦੇ ਤੁਰ ਜਾਣ ਤੋਂ ਬਾਦ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਦੇ ਬਾਰੇ ਸਟੇਸ਼ਨ ਮਾਸਟਰ ਨੂੰ ਦੱਸਣਾ ਹੁੰਦਾ ਹੈ। ਸਾਨੂੰ ਗੱਡੀ ਦੀ ਸ਼ੰਟਿੰਗ ਦੇ ਦੌਰਾਨ ਅਟੈਚਿੰਗ (ਜੋੜਨੇ) ਅਤੇ ਡਿਟੈਚਿੰਗ( (ਵੱਖ ਕਰਨ) ਦਾ ਕੰਮ ਵੀ ਕਰਨਾ ਹੁੰਦਾ ਹੈ ਅਤੇ ਸਾਨੂੰ ਸਟੇਸ਼ਨ ਮਾਸਟਰ ਦੀ ਹਾਜ਼ਰੀ ਵਿੱਚ ਰੇਲਵੇ ਸਟੇਸ਼ਨ ‘ਤੇ ਗੱਡੀਆਂ ਨੂੰ ਖੜਾ ਕਰਨਾ ਅਤੇ ਪੁਆਇੰਟਸ ਨੂੰ ਕਲੈਂਪ ਕਰਨਾ ਹੁੰਦਾ ਹੈ।

ਮ.ਏ.ਲ.: ਭਾਰਤੀ ਰੇਲਵੇ ਦੇ ਪੁਆਇੰਟਸਮੈਨ ਨੂੰ ਕਿਨ੍ਹਾਂ ਮੁੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

ਭਾਰਤੀ ਰੇਲਵੇ ਦੇ ਪੁਆਇੰਟਸਮੈਨ ਕੰਮ ਉੱਤੇ

ਏ.ਆਈ.ਪੀ.ਐਮ.ਏ.: ਸਾਨੂੰ ਆਪਣੇ ਕੰਮ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 12 ਘੰਟੇ ਡਿਊਟੀ ‘ਤੇ ਰਹਿਣਾ ਪੈਂਦਾ ਹੈ, ਕਿਉਂਕਿ ਸਾਨੂੰ ਰੇਲਵੇ ਕਰਮਚਾਰੀਆਂ ਦੀ ਜਰੂਰੀ ਸਥਿਰ ਜਮਾਤ ਵਿੱਚ ਰੱਖਿਆ ਗਿਆ ਹੈ। ਲੇਕਿਨ ਭਾਰਤੀ ਰੇਲਵੇ ਦੇ ਕੁਛ ਡਵੀਜ਼ਨਾਂ ਵਿੱਚ ਸਾਨੂੰ ਨਿਰੰਤਰ ਜਮਾਤ ਵਿੱਚ ਰੱਖਿਆ ਗਿਆ ਹੈ। ਰੇਲਵੇ ਦੇ ਆਪਣੇ ਨਿਯਮਾਂ ਅਨੁਸਾਰ ਨਿਰੰਤਰ ਜਮਾਤ ਦੇ ਕਿਰਤੀਆਂ ਨੂੰ ਪ੍ਰਤੀ ਦਿਨ ਜ਼ਿਆਦਾ ਤੋਂ ਜ਼ਿਆਦਾ 8 ਘੰਟੇ ਦੀ ਡਿਊਟੀ ‘ਤੇ ਰੱਖਿਆ ਜਾ ਸਕਦਾ ਹੈ। ਇਨ੍ਹਾਂ ਡਵੀਜ਼ਨਾਂ ਵਿੱਚ ਇਸਦੀ ਉਲੰਘਣਾ ਹੋ ਰਹੀ ਸੀ ਅਤੇ ਸਾਡੇ ਸੰਘ ਦੇ ਸੰਘਰਸ਼ਾਂ ਨਾਲ ਹੀ ਅਸੀਂ ਇਨ੍ਹਾਂ ਡਵੀਜਨਾਂ ਵਿੱਚ ਪੁਆਇੰਟਸਮੈਨਾਂ ਦੇ ਲਈ 8 ਘੰਟੇ ਦੀ ਡਿਊਟੀ ਪੱਕੀ ਕਰਾ ਸਕੇ ਹਾਂ। ਬਾਕੀ ਭਾਰਤੀ ਰੇਲਵੇ ਦੇ ਲਈ ਸਾਡੇ ਪੁਆਇੰਟਸਮੈਨਾਂ ਨੂੰ 12 ਘੰਟੇ ਡਿਊਟੀ ‘ਤੇ ਰਹਿਣਾ ਪੈਂਦਾ ਹੈ ਅਤੇ ਇਹ ਸਾਡੇ ‘ਤੇ ਮਾਨਸਿਕ ਅਤੇ ਸ਼ਰੀਰਕ ਰੂਪ ਨਾਲ ਬਹੁਤ ਭਾਰੀ ਪੈਂਦਾ ਹੈ। ਹਾਲਾਂ ਕਿ ਸਾਡੇ ਕੰਮ ਦੀ ਹਾਲਤ ਹੀ ਜ਼ਿਆਦਾ ਜੋਖਿਮਭਰੀ ਹੈ, ਕਿਉਂਕਿ ਜ਼ਿਆਦਾ ਸਮਾਂ ਖੁੱਲ੍ਹੇ ਵਿੱਚ ਖੜ੍ਹੇ ਰਹਿਣਾ ਪੈਂਦਾ ਹੈ, ਸਾਨੂੰ ਕੋਈ ਜੋਖਿਮ ਜਾਂ ਕਠਨਾਈ ਭੱਤਾ ਨਹੀਂ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪਹਿਲਾਂ ਪੁਆਇੰਟਸਮੈਨਾਂ ਦੇ ਕੋਲ ਤਨਖ਼ਾਹ ਲੜੀ ਦੇ ਚਾਰ ਗ੍ਰੇਡ ਸਨ, 2550 ਰੁਪਏ, 2610 ਰੁਪਏ, 2750 ਰੁਪਏ ਅਤੇ 3050 ਰੁਪਏ ਅਤੇ ਇਸਨੂੰ ਸਿਰਫ਼ ਦੋ ਗ੍ਰੇਡ ਤਨਖ਼ਾਹਾਂ ਅਰਥਾਤ 1800 ਰੁਪਏ ਅਤੇ 1900 ਰੁਪਏ ਵਿੱਚ ਬਦਲ ਦਿੱਤਾ ਗਿਆ ਹੈ। ਨਤੀਜ਼ਨ 10 ਪ੍ਰਤੀਸ਼ਤ ਪੁਆਇੰਟਸਮੈਨ 1800 ਰੁਪਏ ਗ੍ਰੇਡ ਵਿੱਚ ਹਨ ਅਤੇ ਬਾਕੀ 90 ਪ੍ਰਤੀਸ਼ਤ 1900 ਰੁਪਏ ਗ੍ਰੇਡ ਪੇ ਵਿੱਚ ਹਨ।

ਮ.ਏ.ਲ.: ਭਾਰਤੀ ਰੇਲਵੇ ਦੇ ਪੁਆਇੰਟਸਮੈਨਾਂ ਦੇ ਕੰਮ ਕਰਨ ਦੇ ਹਾਲਾਤ ਕਿੰਨੇ ਕੁ ਸੁਰੱਖਿਅਤ ਹਨ?

ਏ.ਆਈ.ਪੀ.ਐਮ.ਏ.: ਸਾਡੀ ਜਮਾਤ ਦੇ ਕੰਮ ਕਰਨ ਦੀਆਂ ਹਾਲਤਾਂ ਬਹੁਤ ਹੀ ਅਸੁਰੱਖਿਅਤ ਹਨ। ਉਦਾਹਰਣ ਦੇ ਲਈ, ਸਾਨੂੰ ਰੋਸ਼ਨੀ ਅਤੇ ਪੱਖੇ ਦੀਆਂ ਬੁਨਿਆਦੀ ਸਹੂਲਤਾਂ ਦਾ ਕੋਈ ਆਸਰਾ ਨਹੀਂ ਦਿੱਤਾ ਜਾਂਦਾ ਹੈ ਅਤੇ 12 ਘੰਟੇ ਦੀ ਡਿਊਟੀ ਕਰਦੇ ਸਮੇਂ ਸਾਡੇ ਲਈ ਉਚਿੱਤ ਕੁਰਸੀ ਜਾ ਬੈਂਚ ਦੀ ਵੀ ਵਿਵਸਥਾ ਨਹੀਂ ਹੁੰਦੀ ਹੈ। ਕਈ ਬਾਰ ਕਲੈਂਪਿੰਗ ਅਤੇ ਸ਼ੰਟਿੰਗ ਕਰਦੇ ਸਮੇਂ ਕੋਈ ਸੁਪਰਵਾਈਜ਼ਰ ਸਾਡੀ ਨਿਗਰਾਨੀ ਨਹੀਂ ਕਰਦਾ ਹੈ ਅਤੇ ਇਸ ਨਾਲ ਸਾਡੀ ਜਾਨ ਚਲੀ ਜਾਂਦੀ ਹੈ। 2016 ਤੋਂ ਔਸਤਨ ਹਰ ਸਾਲ 10 ਤੋਂ 15 ਪੁਆਇੰਟਸਮੈਨ ਡਿਊਟੀ ‘ਤੇ ਹੀ ਮਾਰੇ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਸਾਨੂੰ ਨਿਯਮਤ ਰੂਪ ਵਿੱਚ ਸੇਫ਼ਟੀ ਸ਼ੂਜ਼ ਅਤੇ ਰੇਨ ਕੋਟ ਵੀ ਨਹੀਂ ਮਿਲ ਰਹੇ ਹਨ।

ਮ.ਏ.ਲ.: ਮੌਜੂਦਾ ਹਾਲਾਤ ਵਿੱਚ ਭਾਰਤੀ ਰੇਲਵੇ ਵਿੱਚ ਕੁੱਲ ਕਿੰਨੇ ਪੁਆਇੰਟਸਮੈਨ ਕੰਮ ਕਰ ਰਹੇ ਹਨ? ਪੁਆਇੰਟਸਮੈਨਾਂ ਦੀਆਂ ਪੋਸਟਾਂ ਦੀ ਵਾਸਤਵਿਕ ਮਨਜ਼ੂਰਸ਼ੁਦਾ ਗਿਣਤੀ ਕਿੰਨੀ ਹੈ? ਇਨ੍ਹਾਂ ਵਿੱਚ ਕਿੰਨੇ ਮਜ਼ਦੂਰ ਠੇਕੇ ‘ਤੇ ਕੰਮ ਕਰਦੇ ਹਨ:

ਏ.ਆਈ.ਪੀ.ਐਮ.ਏ.: ਟ੍ਰੈਕ ਮੇਨਟੇਨਰਾਂ ਤੋਂ ਬਾਦ ਪੁਆਇੰਟਸਮੈਨ ਰੇਲਵੇ ਕਰਮਚਾਰੀਆਂ ਦੀ ਸਭ ਤੋਂ ਬੜੀ ਜਮਾਤ ਹੈ। ਮੌਜੂਦਾ ਸਮੇਂ ਭਾਰਤੀ ਰੇਲਵੇ ਵਿੱਚ ਲੱਗਭਗ 65,000 ਪੁਆਇੰਟਸਮੈਨ ਕੰਮ ਕਰਦੇ ਹਨ। ਸਾਡੀ ਜਾਣਕਾਰੀ ਦੇ ਅਨੁਸਾਰ ਮਨਜ਼ੂਰਸ਼ੁਦਾ ਪੋਸਟਾਂ ਦੀ ਗਿਣਤੀ ਲੱਗਭਗ 79,000 ਹੈ। ਸਾਡੇ ਕੰਮ ਦੀ ਸੰਵੇਦਨਸ਼ੀਲ ਹਾਲਤ ਦੇ ਕਾਰਨ, ਸਾਡੀ ਜਮਾਤ ਵਿੱਚ ਠੇਕਾ ਅਧਾਰਤ ਨਿਯੁਕਤੀਆਂ ਕਰਨਾ ਸੰਭਵ ਨਹੀਂ ਹੈ।

ਮ.ਏ.ਲ.: ਕੀ ਰੇਲਵੇ ਅਧਿਕਾਰੀਆਂ ਵਲੋਂ ਪੋਸਟਾਂ ਨੂੰ ਸਰੰਡਰ ਕਰਕੇ ਪੁਆਇੰਟਸਮੈਨਾਂ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਨੂੰ ਘੱਟ ਕਰਨ ਦੇ ਲਈ ਕੋਈ ਕਦਮ ਉਠਾਇਆ ਗਿਆ ਹੈ?

ਏ.ਆਈ.ਪੀ.ਐਮ.ਏ.: ਪੁਆਇੰਟਸਮੈਨਾਂ ਦੀਆਂ ਪੋਸਟਾਂ ਦੀ ਗ਼ਿਣਤੀ ਨੂੰ ਸਥਿਰ ਕਰਨ ਦੇ ਲਈ ਪ੍ਰਸਾਸ਼ਨ ਵਲੋਂ ਹਰ ਸਮੇਂ ਕਦਮ ਉਠਾਏ ਗਏ ਹਨ। ਲੇਕਿਨ ਪੁਆਇੰਟਸਮੈਨਾਂ ਵਲੋਂ ਕਿੰਨੇ ਹਾਦਸੇ ਟਾਲੇ ਗਏ, ਇਸ ਦੀ ਜਾਂਚ ਦੇ ਲਈ ਰੇਲਵੇ ਵਲੋਂ ਗਠਿਤ ਇੱਕ ਕਮੇਟੀ ਨੇ ਦੇਖਿਆ ਕਿ ਸਾਡੀ ਕੈਟਗਰੀ ਨੇ ਸਭ ਤੋਂ ਜ਼ਿਆਦਾ ਹਾਦਸੇ ਟਾਲੇ ਹਨ। ਇਸ ਤੋਂ ਬਾਦ ਉਨ੍ਹਾਂ ਨੇ ਪੁਆਇੰਟਸਮੈਨ ਦੀ ਗਿਣਤੀ ਘੱਟ ਕਰਨ ਦੀ ਕਾਰਵਾਈ ਵਾਪਸ ਲੈ ਲਈ।

ਮ.ਏ.ਲ.: ਇਨ੍ਹਾਂ ਸਮੱਸਿਆਵਾਂ ਨੂੰ ਰੇਲਵੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਲਈ ਆਪਦੇ ਸੰਘ ਨੇ ਕੀ ਕਦਮ ਉਠਾਏ ਹਨ ਅਤੇ ਉਨ੍ਹਾਂ ਦੀ ਕੀ ਪ੍ਰਤਿਿਕ੍ਰਆ ਰਹੀ ਹੈ?

ਏ.ਆਈ.ਪੀ.ਐਮ.ਏ.: ਆਲ ਇੰਡੀਆਂ ਪੁਆਇੰਟਸਮਿਨ ਐਸੋਸੀਏਸ਼ਨ (ਏ.ਆਈ.ਪੀ.ਐਮ.ਏ.) ਨੇ ਸਾਰੇ ਪੱਧਰਾਂ – ਬੋਰਡ ਪੱਧਰ, ਜੋਨ ਪੱਧਰ ਅਤੇ ਮੰਡਲ ਪੱਧਰ ‘ਤੇ ਪ੍ਰਸਾਸ਼ਨ ਨੂੰ ਆਪਣਾ ਬੇਨਤੀ ਪੱਤਰ ਦਿੱਤਾ ਹੈ। ਅਸੀਂ 26-08-2019 ਨੂੰ ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਨਾਲ ਵੀ ਮੁਲਾਕਾਤ ਕੀਤੀ, ਜਿਸਦੇ ਬਾਦ ਉਨ੍ਹਾਂ ਨੇ ਇੱਕ ਸਮਿਤੀ ਬਣਾਈ ਅਤੇ ਇਸ ਸਮਿਤੀ ਨੇ ਸਾਡੀਆਂ ਸ਼ਕਾਇਤਾਂ ਦੇ ਸਬੰਧ ਵਿੱਚ ਆਪਣੀ ਰਿਪੋਰਟ ਦਿੱਤੀ ਹੈ; ਅਸੀਂ ਹੁਣ ਵੀ ਆਖ਼ਰੀ ਅਦੇਸ਼ ਦੀ ਉਡੀਕ ਕਰ ਰਹੇ ਹਾਂ।

ਮ.ਏ.ਲ.: ਕਾਮਰੇਡ ਅਮਜ਼ਦ ਬੇਗ ਅਤੇ ਕਾਮਰੇਡ ਐਨ.ਆਰ.ਸਾਈ ਪ੍ਰਸਾਦ, ਇਸ ਬਹੁਤ ਹੀ ਜਾਣਕਾਰੀਭਰਪੂਰ ਮੁਲਾਕਾਤ ਦੇ ਲਈ ਅਸੀਂ ਆਪਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਭਾਰਤੀ ਰੇਲ ਦੇ ਪੁਆਇੰਟਸਮੈਨਾਂ ਦੀਆਂ ਸਹੀ ਮੰਗਾਂ ਦਾ ਪੂਰਾ ਸਮਰਥਨ ਕਰਦੇ ਹਾਂ। ਇਨ੍ਹਾਂ ਜਾਇਜ਼ ਮੰਗਾਂ ਦਾ ਸਮਰਥਨ ਕਰਨਾ ਸਾਰੇ ਰੇਲ ਕਰਮਚਾਰੀਆਂ ਦੇ ਨਾਲ-ਨਾਲ ਪੂਰੇ ਮਜ਼ਦੂਰ ਵਰਗ ਦੇ ਲਈ ਵੀ ਜਰੂਰੀ ਹੈ।

ਕੈਪਸ਼ਨ ਭਾਰਤੀ ਰੇਲਵੇ ਦੇ ਪੁਆਇੰਟਸਮੈਨ ਕੰਮ ਉੱਤੇ

close

Share and Enjoy !

0Shares
0

Leave a Reply

Your email address will not be published. Required fields are marked *