ਦਿੱਲੀ ਯੂਨੀਵਰਸਿਟੀ ਦੇ ਠੇਕਾ ਅਧਿਆਪਕਾਂ ਦੀ ਬਰਖ਼ਾਸਤਗੀ ਕਰਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਇੱਕ ਕਾਲਜ ਵਿੱਚ 12 ਠੇਕੇ ‘ਤੇ ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੇ ਵਿਰੋਧ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਨੇ, ਇੰਨੀ ਭਿਆਨਕ ਮਹਾਂਮਾਰੀ ਦੇ ਦੌਰਾਨ, 27 ਮਈ ਨੂੰ ਇੱਕ ਦਿਨ ਦੀ ਹੜਤਾਲ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਹੱਥਾਂ ਵਿੱਚ ਤਖਤੀਆਂ ਸਨ, ਜਿਨ੍ਹਾਂ ਉੱਤੇ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬਰਖ਼ਾਸਤ ਕਰਨ ਦੇ ਵਿਰੋਧ ਵਿੱਚ ਅਤੇ ਬਰਖ਼ਾਸਤਗੀ ਦੇ ਆਦੇਸ਼ ਰੱਦ ਕਰਨ ਦੀ ਮੰਗ ਦੇ ਨਾਅਰੇ ਲਿਖੇ ਹੋਏ ਸਨ।

ਦਿੱਲੀ ਯੂਨੀਵਰਸਿਟੀ ਸਿੱਖਿਅਕ ਸੰਘ (ਡੂਟਾ) ਵਲੋਂ ਜਾਰੀ ਕੀਤਾ ਹੜਤਾਲ ਦਾ ਸੱਦਾ!

ਵਿਰੋਧ ਪ੍ਰਦਰਸ਼ਣ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੇ ਅਨੁਸਾਰ, ਇਨ੍ਹਾਂ ਠੇਕਾ ਅਧਿਆਪਕਾਂ ਨੂੰ 30 ਅਪ੍ਰੈਲ ਨੂੰ ਬਰਖ਼ਾਸਤਗੀ ਆਦੇਸ਼ ਜਾਰੀ ਕੀਤੇ ਗਏ ਸਨ, ਅਜਿਹੇ ਸਮੇਂ ਜਦੋਂ 12 ਵਿੱਚੋਂ 5 ਅਧਿਆਪਕ ਕੋਵਿਡ-19 ਦੀ ਭਿਅੰਕਰ ਮਹਾਂਮਾਰੀ ਨਾਲ ਜੂਝ ਰਹੇ ਸਨ। ਇਸ ਕਰੂਰ ਆਦੇਸ਼ ਦੇ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਦਿੱਤਾ ਗਿਆ ਸਪੱਸ਼ਟੀਕਰਣ ਇਹ ਹੈ ਕਿ ਅਜਿਹੇ ਸਮੇਂ ਵਿੱਚ, ਜਮਾਤਾਂ ਆਨਲਾਈਨ ਚੱਲ ਰਹੀਆਂ ਹਨ ਅਤੇ ਵਿਦਿਆਰਥੀ ਕਾਲਜ ਵਿੱਚ ਮੌਜੂਦ ਨਹੀਂ ਹਨ, ਮਹਾਂਮਾਰੀ ਦੇ ਕਾਰਨ “ਕੰਮ ਦੇ ਬੋਝ ਵਿੱਚ ਕਮੀ” ਹੋਈ ਹੈ। ਬਰਖ਼ਾਸਤ ਅਧਿਆਪਕ, ਅਰਥਸ਼ਾਸਤਰ, ਵਣਜ਼, ਕੰਪਿਊਟਰ ਵਿਗਿਆਨ, ਅੰਗਰੇਜ਼ੀ, ਖਾਧ-ਸਮੱਗਰੀ, ਗਣਿਤ ਅਤੇ ਵਾਤਾਵਰਣ ਵਿਗਿਆਨ ਵਰਗੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਹਨ। ਬਰਖ਼ਾਸਤ ਕੀਤੇ ਗਏ ਲੋਕਾਂ ਵਿੱਚ ਇੱਕ ਅੱਠ ਮਹੀਨੇ ਤੋਂ ਗਰਭਵਤੀ ਅਧਿਆਪਕਾ ਵੀ ਹੈ, ਜੋ ਬਰਖ਼ਾਸਤਗੀ ਦੇ ਸਮੇਂ ਕਰੋਨਾ ਵਾਇਰਸ ਨਾਲ ਜੂਝ ਰਹੀ ਸੀ।

ਦਿੱਲੀ ਯੂਨੀਵਰਸਿਟੀ (ਡੀ.ਯੂ.) ਵਿੱਚ ਇਸ ਸਮੇਂ 4,500 ਠੇਕਾ ਅਧਿਆਪਕ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਹਰ ਚਾਰ ਮਹੀਨੇ ਦੇ ਨੀਯਤ ਅਰਸੇ ‘ਤੇ ਫ਼ਿਰ ਤੋਂ ਨਿਯੁਕਤ ਕੀਤਾ ਜਾਂਦਾ ਹੈ। ਇਹ ਸਾਰੇ ਅਧਿਆਪਕ ਬਹੁਤ ਹੀ ਸੋਸ਼ਣਕਾਰੀ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ। ਇਨ੍ਹਾਂ ਸਾਰੇ ਅਧਿਆਪਕਾਂ ਨੂੰ ਬੇਹੱਦ ਅਨਿਸ਼ਚਤ ਭਵਿੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਜੋ ਅਧਿਆਪਕ ਗਰਭਵਤੀ ਸੀ, ਉਸ ਨੂੰ ਵੀ ਛੁੱਟੀ ਨਹੀਂ ਮਿਲ ਸਕੀ ਅਤੇ ਬਿਨਾ ਕਿਸੇ ਜਣੇਪਾ ਛੁੱਟੀ ਦੇ ਉਸ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਇਹ ਠੇਕਾ (ਐਡਹਾਕ) ਅਧਿਆਪਕ ਨਾ ਕੇਵਲ ਆਪਣੇ ਅਧਿਆਪਣ ਨਾਲ ਜੁੜੇ ਕੰਮਾਂ ਦਾ ਪਾਲਣ ਕਰਦੇ ਆਏ ਹਨ, ਬਲਕਿ ਉਨ੍ਹਾਂ ਨੇ ਕਾਲਜ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸੰਭਾਲੀਆਂ ਗਈਆਂ ਹਰ ਤਰ੍ਹਾਂ ਦੀਆਂ ਹੋਰ ਜਿੰਮੇਵਾਰੀਆਂ ਨੂੰ ਵੀ ਪੂਰੀ ਤਰ੍ਹਾਂ ਨਿਭਾਇਆ ਹੈ। ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਜਿਵੇਂ ਕਿ ਪੇਡ ਜਣੇਪਾ ਛੁੱਟੀ, ਸਿੱਕ ਲੀਵ, ਜਾਂ ਸਟੱਡੀ ਲੀਵ ਆਦਿ ਤੋਂ ਵੀ ਵੰਚਿਤ ਕੀਤਾ ਗਿਆ ਹੈ।

ਪ੍ਰਭਾਵਤ ਅਧਿਆਪਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਨ੍ਹਾਂ ਵਿੱਚੋ ਕੁਛ ਅਧਿਆਪਕਾਂ ਨੂੰ ਇਸ ਤਰ੍ਹਾਂ ਠੇਕੇ ‘ਤੇ ਕੰਮ ਕਰਦੇ ਹੋਏ ਲੱਗਭਗ 7 ਸਾਲ ਹੋ ਗਏ ਹਨ ਅਤੇ ਉਹ ਆਪਣੇ ਵਿਆਹ ਦੀ ਯੋਜਨਾ ਅਤੇ ਆਪਣੇ ਖੁਦ ਦੇ ਵੀ ਬੱਚੇ ਹੋਣ ਦੀਆਂ ਯੋਜਨਾਵਾਂ ਨੂੰ ਟਾਲਦੇ ਆਏ ਹਨ। ਇਸ ਆਸ ਦੇ ਨਾਲ ਕਿ ਉਹ ਜਲਦੀ ਹੀ ਇੱਕ ਪੱਕੇ (ਰੈਗੂਲਰ) ਡਿਊਟੀ ਦੇ ਹੱਕਦਾਰ ਹੋਣਗੇ। ਬਰਖ਼ਾਸਤਗੀ ਦੇ ਹੁਕਮਾਂ ਨੇ ਉਨ੍ਹਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਇਨ੍ਹਾਂ ਹੁਕਮਾਂ ਨਾਲ ਉਨ੍ਹਾਂ ਨੂੰ ਗਹਿਰਾ ਮਾਨਸਕ ਸਦਮਾ ਲੱਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਮਹਾਂਮਾਰੀ ਦੇ ਵਿੱਚ ਉਨ੍ਹਾਂ ਨੂੰ ਕੋਈ ਹੋਰ ਰੋਜ਼ਗਾਰ ਵੀ ਨਹੀਂ ਮਿਲੇਗਾ।

ਅਜਿਹੇ ਸਮੇਂ ਵਿੱਚ ਜਦੋਂ “ਦੇਸ਼ ਦਰਦ ਅਤੇ ਪੀੜਾ ਦੀਆਂ ਦਰਦਨਾਕ ਹਾਲਤਾਂ ਵਿੱਚੋਂ ਗੁਜਰ ਰਿਹਾ ਹੈ” ਅਤੇ ਜਦੋਂ “ਲੋਕਾਂ ਦੀ ਜਿਊਂਦੇ ਰਹਿਣ ਦੇ ਲਈ, ਆਪਣੀ ਨੌਕਰੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ!”, ਅਜਿਹੇ ਸਮੇਂ ਵਿੱਚ, ਇਨ੍ਹਾਂ ਅਧਿਆਪਕਾਂ ਦੇ ਬਰਖ਼ਾਸਤ ਹੋਣ ਨੂੰ “ਅਣਮਨੁੱਖੀ” ਦੱਸਦੇ ਹੋਏ, ਦਿੱਲੀ ਯੂਨੀਵਰਸਿਟੀ ਸਿੱਖਿਅਕ ਸੰਘ (ਡੂਟਾ) ਨੇ ਕਿਹਾ ਕਿ ਇਹ ਮਾਨਵ ਸੰਸਾਧਨ ਅਤੇ ਵਿਕਾਸ ਮੰਤਰਾਲਿਆ  ਵਲੋਂ 5 ਦਸੰਬਰ 2020 ਨੂੰ ਜਾਰੀ ਕੀਤੇ ਗਏ ਆਦੇਸ਼-ਪੱਤਰ ਦੀ ਵੀ ਉਲੰਘਣਾ ਹੈ, ਜਿਸ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੇ ਦੌਰਾਨ ਕਿਸੇ ਵੀ ਠੇਕੇ ਦੇ ਅਧਿਆਪਕ ਨੂੰ ਉਸਦੇ ਪਦ ਤੋਂ ਨਹੀਂ ਹਟਾਇਆ ਜਾਵੇਗਾ।

ਇੱਕ ਪ੍ਰੈਸ ਬਿਆਨ ਵਿੱਚ, ਦਿੱਲੀ ਯੂਨੀਵਰਸਿਟੀ ਸਿੱਖਿਅਕ ਸੰਘ (ਡੂਟਾ) ਨੇ ਇਸ ਅਸਲੀਅਤ ਨੂੰ ਹੋਰ ਵੀ ੳਜਾਗਰ ਕੀਤਾ ਹੈ ਕਿ 12 ਅਧਿਆਪਕ ਪਿਛਲੇ ਕਈ ਸਾਲਾਂ ਤੋਂ ਠੇਕਾ (ਐਡਹਾਕ) ਅਧਾਰ ‘ਤੇ ਪੜ੍ਹਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਇਹ ਅਧਿਆਪਕ ਪੋਸਟਾਂ, ਪਿਛਲੇ ਇੰਨੇ ਸਾਲਾਂ ਤੋਂ ਖਾਲੀ ਪਈਆਂ ਹਨ ਅਤੇ ਅਧਿਕਾਰੀਆਂ ਨੇ ਇਨ੍ਹਾਂ ਪੋਸਟਾਂ ਉੱਤੇ ਪੱਕੇ ਅਧਿਆਪਕਾਂ ਨੂੰ ਨਿਯੁਕਤ ਕਰਨ ਦੇ ਲਈ ਕੋਈ ਵੀ ਕਦਮ ਨਹੀਂ ਉਠਾਇਆ ਹੈ। ਯੂਨੀਵਰਸਿਟੀ ਦੇ ਨਿਯਮ, ਇੱਕ ਠੇਕਾ (ਐਡਹਾਕ) ਅਧਿਆਪਕ ਨੂੰ ਚਾਰ ਮਹੀਨੇ ਤੋਂ ਜ਼ਿਆਦਾ ਦੀ ਸੇਵਾ ਦੇ ਵਿਸਤਾਰ ਦੀ ਆਗਿਆ ਤਾਂ ਹੀ ਦਿੰਦੇ ਹਨ, ਜਦੋਂ ਉਸ ਪੋਸਟ ‘ਤੇ ਕਿਸੇ ਵੀ ਅਧਿਆਪਕ ਦੀ ਪੱਕੀ (ਰੈਗ਼ੂਲਰ) ਨਿਯੁਕਤੀ ਨਹੀਂ ਕੀਤੀ ਗਈ ਹੈ। ਇਨ੍ਹਾਂ ਸਾਰੇ ਅਧਿਆਪਕਾਂ ਨੂੰ, ਪਹਿਲਾਂ ਵੀ ਸੇਵਾ ਵਿਸਤਾਰ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਹੁਣ ਉਨ੍ਹਾਂ ਨੂੰ ਇੰਨੇ ਸਖ਼ਤ ਸਮੇਂ ਵਿੱਚ, ਬਿਨਾ ਉਨ੍ਹਾਂ ਦੀ ਕੋਈ ਗਲਤੀ ਦੇ, ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।

ਦਿੱਲੀ ਯੂਨੀਵਰਸਿਟੀ ਸਿੱਖਿਅਕ ਸੰਘ (ਡੂਟਾ) ਨੇ ਇੰਨੇ ਗ਼ਹਿਰੇ ਸਿਹਤ ਸੰਕਟ ਅਤੇ ਵਿੱਤੀ ਕਠਿਨਾਈਆਂ ਦੇ ਵਿੱਚ ਇਨ੍ਹਾਂ ਅਧਿਆਪਕਾਂ ਨੂੰ, ਵਿਸੇਸ਼ ਰੂਪ ਨਾਲ ਇਸ ਸਮੇਂ ਬਰਖ਼ਾਸਤ ਕਰਨ ਦੇ ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਫ਼ੈਸਲੇ ਦੀ ਕੜੀ ਨਿੰਦਾ ਕੀਤੀ ਹੈ। ਦਿੱਲੀ ਯੂਨੀਵਰਸਿਟੀ ਸਿੱਖਿਅਕ ਸੰਘ (ਡੂਟਾ) ਨੇ ਮੰਗ ਕੀਤੀ ਹੈ ਕਿ ਇਨ੍ਹਾਂ ਠੇਕਾ (ਐਡਹਾਕ) ਅਧਿਆਪਕਾਂ ਦੇ ਬਰਖ਼ਾਸਤਗੀ ਦੇ ਹੁਕਮਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

close

Share and Enjoy !

0Shares
0

Leave a Reply

Your email address will not be published. Required fields are marked *