ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਰਾਮਗੜ੍ਹ (ਰਾਜਸਥਾਨ) ਵਿੱਚ ਪ੍ਰਦਰਸ਼ਨ

26 ਮਈ ਨੂੰ, ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੀ ਅਗਵਾਈ ਹੇਠ ਤਿੰਨਾਂ ਕਿਸਾਨ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਬਿੱਲ ਵਾਪਸ ਲੈਣ ਤੇ ਐਮ.ਐਸ.ਪੀ. ਲਾਗੂ ਕਰਨ ਦੀ ਮੰਗ ਨੂੰ ਲੈ ਕੇ, ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ੍ ਦੀ ਉਪ-ਤਹਿਸੀਲ ਰਾਮਗੜ੍ਹ ਵਿੱਚ ਲੋਕ ਰਾਜ ਸੰਗਠਨ ਦੇ ਝੰਡੇ ਹੇਠਾਂ ਕਾਲਾ ਦਿਨ ਮਨਾਇਆ ਗਿਆ। ਰਾਮਗੜ੍ਹ ਨਿਵਾਸੀਆਂ ਨੇ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

ਇੱਕ ਵਿਰੋਧ ਸਭਾ ਅਯੋਜਿਤ ਕੀਤੀ ਗਈ, ਜਿਸ ਵਿੱਚ ਲੋਕ ਰਾਜ ਸੰਗਠਨ ਦੇ ਕੁੱਲ ਹਿੰਦ ਉਪ ਪ੍ਰਧਾਨ ਹਨੂਮਾਨ ਪ੍ਰਸ਼ਾਦ ਸ਼ਰਮਾ, ਡਾ: ਕ੍ਰਿਸ਼ਣ ਨੋਖਵਾਲ, ਮਨੀਰਾਮ ਲੋਕੇਸਰ, ਕਨੱਹੀਆ ਲਾਲ ਜੈਨ, ਸੁਰੇਸ਼ ਪਚਾਰ ਅਤੇ ਹੋਰ ਕਾਰਜਕਰਤਾਵਾਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਦੱਸਿਆ ਕਿ ਛੇ ਮਹੀਨੇ ਦੇ ਸਮੇਂ ਵਿੱਚ 400 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ; ਸਰਕਾਰ ਨੇ 11 ਦੌਰ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਸਰਕਾਰ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਭਰਮ ਫ਼ੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਕਮਾਂ ਦੀ ‘ਫ਼ੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਦੇ ਅਧਾਰ ‘ਤੇ ਕਿਸਾਨਾਂ ਨੂੰ ‘ਅਰਾਜਕਤਾਵਾਦੀ”, “ਨਕਸਲਵਾਦੀ”, “ਮਾਓਵਾਦੀ” ਆਦਿ ਕਰਾਰ ਦਿੱਤਾ ਗਿਆ ਹੈ। ਛੋਟੇ ਅਤੇ ਬੜੇ ਕਿਸਾਨਾਂ ਦੇ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਅੰਦੋਲਨ ਸਿਰਫ਼ ਹਰਿਆਣਾ ਅਤੇ ਪੰਜਾਬ ਤੱਕ ਹੀ ਸੀਮਤ ਹੈ, ਕਿ ਇਹ ਅੰਦੋਲਨ ਸਿਰਫ ਸਿੱਖਾਂ ਦਾ ਹੈ ਜਾਂ ਹਰਿਆਣਾ ਦੇ ਜਾਟਾਂ ਦਾ ਅੰਦੋਲਨ ਹੈ। ਕਿਸਾਨ ਅੰਦੋਲਨ ਨੂੰ ਕਰੋਨਾ ਵਾਇਰਸ ਦੇ ਫੈਲਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਝੂਠਾ ਪ੍ਰਚਾਰ ਕਰਕੇ, ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਕਿਸਾਨਾਂ ਦੀ ਅਟੁੱਟ ਏਕਤਾ ਬਰਕਰਾਰ ਰਹੀ ਹੈ। ਅੰਦੋਲਨ ਦੇ ਸਮਰਥਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਬਿਜਲੀ ਸਬੰਧੀ ਕਾਨੂੰਨ ਵਾਪਸ ਨਹੀਂ ਲਿਆ ਜਵੇਗਾ ਅਤੇ ਸਮਰਥਨ ਮੁੱਲ ਬਾਰੇ ਕਾਨੂੰਨ ਨਹੀ ਬਣਾਏ ਜਾਣਗੇ, ਉਦੋਂ ਤੱਕ ਦਿੱਲੀ ਤੋਂ ਲੈ ਕੇ ਪਿੰਡਾਂ ਤੱਕ ਕਿਸਨਾਂ ਦਾ ਅੰਦੋਲਨ ਜਾਰੀ ਰਹੇਗਾ।

close

Share and Enjoy !

0Shares
0

Leave a Reply

Your email address will not be published. Required fields are marked *