ਮਹਾਨ ਗ਼ਦਰ ਦੀ 164ਵੀਂ ਵਰ੍ਹੇਗੰਢ ਦੇ ਮੌਕੇ ‘ਤੇ:

ਹਿੰਦੋਸਤਾਨ ਦੇ ਮਾਲਕ ਬਣਨ ਦੇ ਲਈ ਆਮ ਲੋਕਾਂ ਦਾ ਸੰਘਰਸ਼ ਜਾਰੀ ਹੈ!

10 ਮਈ 1857 ਨੂੰ ਮੇਰਠ ਛਾਉਣੀ ਵਿੱਚ ਬਰਤਾਨਵੀ ਭਾਰਤੀ ਸੈਨਾ ਦੇ ਸੈਨਕਾਂ ਨੇ ਵਿਦ੍ਰੋਹ ਕਰ ਦਿੱਤਾ ਅਤੇ ਦਿੱਲੀ ਉੱਤੇ ਕਬਜ਼ਾ ਕਰਨ ਦੇ ਲਈ ਮਾਰਚ ਕੀਤਾ। ਇਹ ਪੂਰੇ ਉਪ-ਮਹਾਂਦੀਪ ਵਿੱਚ ਅੰਗ੍ਰੇਜ਼ਾਂ ਦੇ ਸਾਸ਼ਨ ਦੇ ਖ਼ਿਲਾਫ਼ ਵਿਦ੍ਰੋਹ ਦਾ ਸੰਕੇਤ ਸੀ।

ਦਿੱਲੀ ਉੱਤੇ ਕਬਜ਼ਾ ਕਰਨ ਵਾਲੇ ਸੈਨਕਾਂ ਨੇ, ਬਹਾਦੁਰ ਸ਼ਾਹ ਜ਼ਫਰ ਨੂੰ ਇੱਕ ਨਵੀਂ ਰਾਜਸੀ ਸੱਤਾ ਦੇ ਪ੍ਰਤੀਨਿੱਧੀ ਦੇ ਰੂਪ ਵਿੱਚ ਨਿਯੁੱਕਤ ਕੀਤਾ। ਦਿੱਲੀ ਵਿੱਚ ਇੱਕ ਪ੍ਰਸਾਸ਼ਨ ਦੇ ਲਈ ਅਦਾਲਤ (ਗ਼ਦਰ ਕਮੇਟੀ) ਦਾ ਗ਼ਠਨ ਕੀਤਾ ਗਿਆ, ਜਿਸ ਵਿੱਚ ਨਾਗਰਿਕ ਅਤੇ ਸੈਨਾ ਦੇ ਸੈਨਿਕ ਦੋਵੇਂ ਸ਼ਾਮਲ ਸਨ, ਜਿਸਦੇ ਫ਼ੈਸਲੇ ਰਾਜਾ ਲਈ ਮੰਨਣੇ ਜ਼ਰੂਰੀ ਸਨ। ਲਖਨਊ, ਕਾਨ੍ਹਪੁਰ, ਝਾਂਸੀ ਅਤੇ ਹੋਰ ਥਾਵਾਂ ‘ਤੇ ਵੀ ਇਸੇ ਤਰ੍ਹਾਂ ਦੀਆਂ ਅਦਾਲਤਾਂ ਬਣੀਆਂ।

ਬਹਾਦੁਰ ਸ਼ਾਹ ਨੇ ਸਪੱਸ਼ਟ ਰੂਪ ਨਾਲ ਇਹ ਘੋਸ਼ਣਾ ਕੀਤੀ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਸਿੰਘਾਸਨ ‘ਤੇ ਬਿਠਾਇਆ ਗਿਆ ਹੈ ਅਤੇ ਉਹ ਲੋਕਾਂ ਦੀ ਇੱਛਾ ਅਨੁਸਾਰ ਹੀ, ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਬਚਨਬੱਧ ਹਨ। ਇਹ ਦਲੀਲ ਦਿੰਦੇ ਹੋਏ  ਕਿ ਬਰਤਾਨਵੀ ਸਾਸ਼ਨ ਦੀ ਕੋਈ ਵੈਧਤਾ ਨਹੀਂ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਹਿੰਦੋਸਤਾਨ ਦਾ ਭਵਿੱਖ ਇੱਥੋਂ ਦੇ ਲੋਕ ਤੈਅ ਕਰਨਗੇ”। 1857 ਦੇ ਗ਼ਦਰ ਨੂੰ ਉਸਦੇ ਭੁਗੋਲਿਕ ਦਾਇਰੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ 19ਵੀਂ ਸਦੀ ਦਾ ਸਭ ਤੋਂ ਬੜਾ ਯੁੱਧ ਸੀ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸੈਨਕਾਂ, ਕਿਸਾਨਾਂ, ਕਾਰੀਗਰਾਂ ਅਤੇ ਦੇਸ਼ ਭਗਤ ਰਾਜਿਆਂ ਅਤੇ ਰਾਣੀਆਂ ਦਾ ਇਨਕਲਾਬੀ ਵਿਦ੍ਰੋਹ ਸੀ। ਸਭ ਤੋਂ ਜ਼ਿਆਦਾ ਘ੍ਰਿਿਣਤ, ਜਿਸ ਤੋਂ ਸਾਰੇ ਹਿੰਦੋਸਤਾਨੀ ਘੋਰ ਨਫ਼ਰਤ ਕਰਦੇ ਸਨ, ਅਜਿਹੇ ਕੰਪਣੀ ਰਾਜ ਦੇ ਖ਼ਿਲਾਫ਼ ਸੰਘਰਸ਼ ਕਰਨ ਦੇ ਲਈ,  ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇੱਕਜੁੱਟ ਹੋ ਗਏ।

ਬਰਤਾਨਵੀ ਸਾਸ਼ਕ, ਇਸ ਅਸਲੀਅਤ ਤੋਂ ਡਰ ਗਏ ਸਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ-ਦੂਸਰੇ ਦੇ ਖ਼ਿਲਾਫ਼ ਲੜਾਉਣ ਦੇ ਆਪਣੇ ਸਾਰੇ ਯਤਨਾਂ ਦੇ ਬਾਵਜੂਦ, ਹਿੰਦੋਸਤਾਨੀ ਲੋਕ ਇੱਕਜੁੱਟ ਹੋ ਗਏ ਸਨ। ਵਿਦ੍ਰੋਹ ਨੂੰ ਕੁਚਲਣ ਅਤੇ ਇਨਕਲਾਬੀਆਂ ਦੇ ਕਰੂਰ ਦਮਨ ਤੋਂ ਬਾਦ, ਬਰਤਾਨਵੀ ਰਾਜ ਨੇ ਇਹ ਝੂਠ ਫ਼ੈਲਾਇਆ ਕਿ ਇਹ “ਮੁਸਲਮਾਨਾਂ ਦਾ ਵਿਦ੍ਰੋਹ” ਸੀ। ਉਨ੍ਹਾਂ ਨੇ ਵਿਦਰੋਹ ਨੂੰ ਇੱਕ “ਸਿਪਾਹੀ ਵਿਦ੍ਰੋਹ” ਕਿਹਾ ਤਾਂ ਕਿ ਇਸ ਵਿਦ੍ਰੋਹ ਵਿੱਚ ਹਿੰਦੋਸਤਾਨ ਦੇ ਸਾਰੇ ਖੇਤਰਾਂ ਦੇ ਲੋਕਾਂ ਦੀ ਵਿਆਪਕ ਹਿੱਸੇਦਾਰੀ ਨੂੰ ਛੁਪਾਇਆ ਜਾ ਸਕੇ।

1947 ਵਿੱਚ ਬਰਤਾਨਵੀ ਹਾਕਮਾਂ ਦੀ ਜਗ੍ਹਾ ਲੈਣ ਵਾਲੇ ਹਿੰਦੋਸਤਾਨੀ ਸਰਮਾਏਦਾਰ ਵਰਗ ਨੇ ਵੀ 1857 ਦੇ ਗ਼ਦਰ ਦੇ ਬਾਰੇ ਵਿੱਚ ਉਹੀ ਗ਼ਲਤ ਜਾਣਕਾਰੀ ਫ਼ੈਲਾਉਣਾ ਜਾਰੀ ਰੱਖਿਆ ਹੋਇਆ ਹੈ। ਹਾਕਮ ਵਰਗ ਇਹ ਨਹੀਂ ਚਾਹੁੰਦਾ ਕਿ ਲੋਕ ਆਪਣੀਆਂ ਇਨਕਲਾਬੀ ਪ੍ਰੰਪਰਾਵਾਂ ਤੋਂ ਪ੍ਰੇਰਣਾ ਲੈਣ ਅਤੇ ਆਪਣੀ ਕਿਸਮਤ ਦੇ ਮਾਲਕ ਖੁਦ ਬਨਣ ਦੇ ਲਈ ਆਪਣੇ ਸੰਘਰਸ ਨੂੰ ਅੱਗੇ ਵਧਾਉਣ। ਬਰਤਾਨਵੀ ਇਤਿਹਾਸਕਾਰਾਂ ਦੀ ਲਾਈਨ ਦਾ ਅਨੁਸਰਣ ਕਰਦੇ ਹੋਏ, ਹਿੰਦੋਸਤਾਨੀ ਸਰਮਾਏਦਾਰ ਵਰਗ ਨੇ ਇਹ ਧਾਰਣਾ ਫੈਲਾ ਦਿੱਤੀ ਹੈੈ ਕਿ 1857 ਦਾ ਗ਼ਦਰ, ਇੱਕ “ਰਜਵਾੜਾਸ਼ਾਹੀ ਪ੍ਰਤੀਕ੍ਰਿਆ” ਸੀ, ਜਿਸਦਾ ਮਤਲਬ ਇਹ ਨਿਕਲਦਾ ਹੈ ਕਿ ਈਸਟ ਇੰਡੀਆਂ ਕੰਪਣੀ ਵਲੋਂ ਸ਼ੁਰੂ ਕੀਤੀ ਗਈ ਆਧੁਨਿਕ ਵਿਵਸਥਾ ਦੇ ਖ਼ਿਲਾਫ਼, ਇਹ ਪੁਰਾਣੇ ਹਾਕਮਾਂ, ਜਾਣੀ ਕਿ ਰਜਵਾੜਾਸ਼ਾਹੀ ਤਾਕਤਾਂ ਦਾ ਪ੍ਰਤਿਰੋਧ ਸੀ। ਇਹ ਸਰਾਸਰ ਝੂਠਾ ਪ੍ਰਚਾਰ, ਹਿੰਦੋਸਤਾਨੀ ਲੋਕਾਂ ਦੀਆਂ ਇਨਕਲਾਬੀ ਪ੍ਰੰਪਰਾਵਾਂ ਦਾ ਘੋਰ ਅਪਮਾਨ ਹੈ।

ਉਹ ਰਾਜਾ ਬਹਾਦੁਰ ਸ਼ਾਹ ਨਹੀਂ ਸਨ, ਜੋ ਵਿਦਰੋਹੀ ਲੋਕਾਂ ਨੂੰ ਨਿਰਦੇਸ਼ਤ ਕਰ ਰਹੇ ਸਨ। ਇਸਤੋਂ ਉਲਟ ਜਨ-ਵਿਦਰੋਹ ਨੇ ਰਾਜੇ ਨੂੰ ਆਪਣੀ ਪਰਜਾ ਦੇ ਨਾਲ ਖੜ੍ਹੇ ਹੋਣ ਦੇ ਲਈ ਬੇੇਬੱਸ ਕਰ ਦਿੱਤਾ ਸੀ। ਇੱਕ ਅਜੇਹੀ ਲੋਕ-ਪਰੀਸ਼ਦ ਦੀ ਸਥਾਪਨਾ, ਜਿਸਦਾ ਨਿਰਣਾ ਰਾਜਾ ਦੇ ਲਈ ਵੀ ਪੂਰੀ ਤਰ੍ਹਾਂ ਮੰਨਣਾ ਜ਼ਰੂਰੀ ਸੀ, ਇੱਕ ਪੂਰੀ ਤਰ੍ਹਾਂ ਨਾਲ ਨਵੀਂ ਸੋਚ ਸੀ। ਇਹ ਸੋਚ ਅਤੇ ਇਹ ਕਦਮ ਇੱਕ ਬਹੁਤ ਹੀ ਲੋਕਤੰਤਰਿਕ ਅਤੇ ਪੂਰੀ ਤਰ੍ਹਾਂ ਨਾਲ ਇਨਕਲਾਬੀ ਕਦਮ ਸੀ। ਦੂਸਰੇ ਪਾਸੇ, “ਗੋਰੇ ਆਦਮੀ ਦੇ ਬੋਝ” ਦੇ ਸਿਧਾਂਤ ‘ਤੇ ਅਧਾਰਤ ਬਰਤਾਨਵੀ ਹਿੰਦੋਸਤਾਨੀ ਰਾਜ ਪੂਰੀ ਤਰ੍ਹਾਂ ਨਾਲ ਪ੍ਰਤੀਕ੍ਰਿਆਵਾਦੀ ਸੀ। ਇਹ ਪ੍ਰਤੀਕ੍ਰਿਆਵਾਦੀ ਰਾਜ ਲੋਕਾਂ ਨੂੰ ਵੰਡ ਕੇ ਗ਼ੁਲਾਮ ਬਣਾਈ ਰੱਖਣ ਦੇ ਲਈ ਜਾਤੀ ਵਰਗੀਕਰਣ ਅਤੇ ਸਾਡੇ ਅਤੀਤ ਤੋਂ ਲਈ ਹੋਈ ਹਰ ਪਛੜੀ ਬੁਰਾਈ ਨੂੰ ਪੁਨਰਸਥਾਪਤ ਜਾਂ ਸੁਰੱਖਿਅਤ ਕਰਨ ਦੇ ਲਈ ਬਣਾਇਆ ਗਿਆ ਸੀ।

1857 ਦੇ ਗ਼ਦਰ ਨੇ ਇੱਕ ਅਜਿਹੇ ਰਾਜਨੀਤਕ ਲਕਸ਼ ਨੂੰ ਸਾਹਮਣੇ ਲਿਆਂਦਾ, ਜੋ ਵੱਖ-ਵੱਖ ਰਾਸ਼ਟਰਤਾਵਾਂ, ਜਨਜਾਤੀਆਂ, ਜਾਤੀਆਂ ਅਤੇ ਧਾਰਮਕ ਵਿਸਵਾਸ਼ ਰੱਖਣ ਵਾਲੇ ਲੋਕਾਂ ਲਈ ਮਿਲਕੇ ਸੰਗਠਿਤ ਹੋਣ ਦੇ ਲਈ ਇੱਕ ਪ੍ਰੇਰਣਾ ਸ੍ਰੋਤ ਬਣ ਗਿਆ। ਵਿਦ੍ਰੋਹੀਆਂ ਨੇ ਘੋਸ਼ਣਾ ਕੀਤੀ ਸੀ ਕਿ ‘ਹਮ ਹੈ ਇਸ ਦੇ ਮਾਲਕ! ਹਿੰਦੋਸਤਾਨ ਹਮਾਰਾ!’

ਇਹ ਵਿਦਰੋਹੀ ਕੌਣ ਸਨ? ਉਹ ਸੈਨਕ, ਕਿਸਾਨ ਅਤੇ ਕਾਰੀਗਰ ਸਨ। ਉਨ੍ਹਾਂ ਨੂੰ ਦੇਸ਼ ਦੇ ਪੰਡਤਾਂ, ਮੌਲਵੀਆਂ ਅਤੇ ਪੁਜਾਰੀਆਂ ਸਮੇਤ ਕਈ ਕਵੀਆਂ, ਕਲਾਕਾਰਾਂ ਅਤੇ ਵਿਦਵਾਨਾਂ ਦਾ ਸਹਿਯੋਗ ਮਿਿਲਆ ਹੋਇਆ ਸੀ। ਸੈਨਕ ਜ਼ਿਆਦਾਤਰ ਕਿਸਾਨ ਪਰਿਵਾਰਾਂ ਵਿੱਚੋਂ ਸਨ। 1857 ਦਾ ਗ਼ਦਰ ਮਿਹਨਤਕਸ਼ ਅਤੇ ਦੇਸ਼ਭਗਤ ਲੋਕਾਂ ਦੇ ਉਸ ਸ਼ਕਤੀਸ਼ਾਲੀ ਦਾਅਵੇ ਦਾ ਪ੍ਰਤੀਕ ਬਣ ਗਿਆ, ਜਿਸਦੇ ਅਨੁਸਾਰ ਹਿੰਦੋਸਤਾਨ ਦੇ ਲੋਕਾਂ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਜ਼ਮੀਨ ਅਸਾਡੀ ਹੈ ਅਤੇ ਅਸੀਂ ਇਸਦੇ ਮਾਲਕ ਹਾਂ।

ਅੱਜ ਹਿੰਦੋਸਤਾਨੀ ਸਮਾਜ ਜਿਨ੍ਹਾਂ ਸਮੱਸਿਆਂਵਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਦੀਆਂ ਜੜ੍ਹਾਂ ਇਸ ਅਸਲੀਅਤ ਨਾਲ ਜੁੜੀਆਂ ਹੋਈਆਂ ਹਨ ਕਿ 1947 ਵਿੱਚ ਰਾਜਨੀਤਕ ਸੱਤਾ ਨੂੰ ਟਾਟਾ, ਬਿਰਲਾ ਅਤੇ ਹੋਰ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਦੇਸ਼-ਧ੍ਰੋਹੀ ਵਰਗ, ਦੇਸ਼ ਦੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਨੇ ਹੜੱਪ ਲਿਆ ਸੀ।

ਇਨਕਲਾਬ ਦੀਆਂ ਸੰਭਾਵਨਾਵਾਂ ਦੇ ਡਰ ਨੇ, ਹਿੰਦੋਸਤਾਨੀ ਅਤੇ ਬਰਤਾਨਵੀ ਸਰਮਾਏਦਾਰਾਂ ਅਤੇ ਉਨ੍ਹਾਂ ਦੇ ਰਾਜ-ਨੇਤਾਵਾਂ ਨੂੰ ਇੱਕ ਲਾਈਨ ਵਿੱਚ ਨਾਲ-ਨਾਲ ਖੜਾ ਕਰ ਦਿੱਤਾ। ਉਨ੍ਹਾਂ ਨੇ ਇੱਕ ਅਜਿਹਾ ਸਮਝੌਤਾ ਕੀਤਾ, ਜਿਸ ਦੇ ਤਹਿਤ ਗੋਰੇ ਲੋਕਾਂ ਦੀ ਜਗ੍ਹਾ, ਹਿੰਦੋਸਤਾਨੀ ਸਰਮਾਏਦਾਰ ਵਰਗ ਦੇ ਪ੍ਰਤੀਨਿਧੀਆਂ ਨੇ ਲੈ ਲਈ, ਜਦਕਿ ਦੇਸ਼ ਦੀ ਆਰਥਕ ਅਤੇ ਰਾਜਨੀਤਕ ਵਿਵਸਥਾ ਹੂ-ਬ-ਹੂ ਉਸੇ ਤਰ੍ਹਾਂ ਚੱਲਦੀ ਰਹੀ।

1950 ਦੇ ਸੰਵਿਧਾਨ ਦੇ ਵਧੇਰੇ ਹਿੱਸੇ ਨੂੰ ਬਰਤਾਨਵੀ ਸੰਸਦ ਵਲੋਂ ਪਾਸ 1935 ਦੇ ਹਿੰਦੋਸਤਾਨੀ ਸਰਕਾਰ ਦੇ ਆਰਡੀਨੈਂਸ ਦੀ ਨਕਲ (ਕਾਪੀ) ਕੀਤਾ ਗਿਆ ਸੀ। ਨਤੀਜਾ ਇਹ ਹੋਇਆ ਕਿ ਅਤੀਤ ਤੋਂ ਲਈ ਹੋਈ ਪਛੜੀ ਹਰ ਚੀਜ਼ ਨੂੰ ਕਾਇਮ ਰੱਖਿਆ ਗਿਆ ਹੈ। ਨਿਰਣੇ ਲੈਣ ਦੀ ਸ਼ਕਤੀ, ਬਹੁਤ ਹੀ ਗਿਣੇ-ਚੁਣੇ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੈ। ਬਹੁ-ਗਿਣਤੀ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੇ ਨਾਲ ਇੱਕ ਵੋਟ ਬੈਂਕ ਦੇ ਰੂਪ ਵਿੱਚ ਹੀ ਸਲੂਕ ਕੀਤਾ ਜਾਂਦਾ ਹੈ।

ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਾਲਾ ਸਰਮਾਏਦਾਰ ਵਰਗ 1947 ਤੋਂ ਹੀ ਹਿੰਦੋਸਤਾਨੀ ਸਮਾਜ ਦੇ ਲਈ ਅਜੰਡਾ ਤੈਅ ਕਰਦਾ ਆਇਆ ਹੈ। ਸਾਸ਼ਕ ਵਰਗ ਚੋਣਾਂ ਦਾ ਇਸਤੇਮਾਲ, ਆਪਣੇ ਅੰਤਰ-ਪੂੰਜੀਵਾਦੀ ਵਿਰੋਧਾਂ ਨੂੰ ਨਿਪਟਾਉਣ ਲਈ ਕਰਦਾ ਹੈ ਅਤੇ ਇਹ ਤੈਅ ਕਰਦਾ ਹੈ ਕਿ ਉਸਦੇ ਅਜੰਡੇ ਨੂੰ ਲਾਗੂ ਕਰਨ ਅਤੇ ਲੋਕਾਂ ਨੂੰ ਬੇਵਕੂਫ਼ ਬਨਾਉਣ ਦੇ ਲਈ, ਉਨ੍ਹਾਂ ਦੀ ਕਿਹੜੀ ਵਿਸਵਾਸ਼ਯੋਗ ਪਾਰਟੀ, ਅਗਲੇ ਪੰਜ ਸਾਲਾਂ ਲਈ ਸਭ ਤੋ ਵਧੀਆ ਹੈ।

ਮੌਜੂਦਾ ਰਾਜ, ਸੰਸਦੀ ਲੋਕਤੰਤਰ ਦੀ ਮੌਜੂਦਾ ਵਿਵਸਥਾ ਅਤੇ ਉਨ੍ਹਾਂ ਦੀ ਰਾਜਨੀਤਕ ਪ੍ਰਕ੍ਰਿਆ ਦੀ ਰਾਖੀ ਕਰਕੇ, ਸਾਨੂੰ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨੂੰ ਕੁਛ ਵੀ ਹਾਸਲ ਹੋਣ ਵਾਲਾ ਨਹੀਂ ਹੈ। ਸਾਨੂੰ ਗ਼ਦਰੀਆਂ ਦੀ ਦੂਰਦ੍ਰਿਸ਼ਟੀ, ਕਲਪਣਾ ਅਤੇ ਉਦੇਸ਼ਾਂ ਤੋਂ ਪ੍ਰੇਰਤ ਹੋ ਕੇ, ਇੱਕ ਨਵੇਂ ਸਮਾਜ ਦੀ ਨੀਂਹ ਰੱਖਣ ਦੇ ਲਈ ਸੰਘਰਸ਼ ਕਰਨਾ ਹੋਵੇਗਾ, ਮਜ਼ਦੂਰਾਂ ਅਤੇ ਕਿਸਾਨਾਂ ਦੀ ਇੱਕ ਨਵੀਂ ਰਾਜਨੀਤਕ ਵਿਵਸਥਾ ਸਥਾਪਤ ਕਰਨ ਦੇ ਲਈ ਲੜਨਾ ਹੋਵੇਗਾ, ਜੋ ਸਾਰਿਆਂ ਦੇ ਲਈ ਸੁੱਖ ਅਤੇ ਸੁਰੱਖਿਆ ਮੁਹੱਈਆ ਕਰਾਉਣ ਦੇ ਲਈ ਬਚਨਬੱਧ ਹੋਵੇ। ਇਹ ਨਵਾਂ ਰਾਜ ਇੱਕ ਅਜਿਹੇ ਸੰਵਿਧਾਨ ਉੱਤੇ ਅਧਾਰਤ ਹੋਣਾ ਚਾਹੀਦਾ ਹੈ, ਜੋ ਹਿੰਦੋਸਤਾਨੀ ਸੰਘ ਦੇ ਸਾਰੇ ਲੋਕਾਂ ਦੇ ਰਾਸ਼ਟਰੀ ਅਧਿਕਾਰਾਂ ਸਮੇਤ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰਿਕ ਅਧਿਕਾਰਾਂ ਦਾ ਸਨਮਾਨ ਕਰਦਾ ਹੋਵੇ ਅਤੇ ਉਨ੍ਹਾਂ ਅਧਿਕਾਰਾਂ ਦੀ ਅਸਲ ਵਿੱਚ, ਲੋਕਾਂ ਨੂੰ ਹਾਸਲ ਕਰਨ ਦੀ ਗਰੰਟੀ ਦਿੰਦਾ ਹੋਵੇ। ਸਾਨੂੰ ਮੌਜੂਦਾ ਅਣ-ਮਨੁੱਖੀ ਸਰਮਾਇਆ-ਕੇਂਦਰਿਤ ਅਰਥਵਿਵਸਥਾ ਦੀ ਥਾਂ ‘ਤੇ ਇੱਕ ਨਵੀਂ ਮਾਨਵ-ਕੇਂਦਰਿਤ ਅਰਥ-ਵਿਵਸਥਾ ਦੀ ਲੋੜ ਹੈ। ਸਾਡੇ ਦੇਸ਼ ਦੇ ਮਜ਼ਦੂਰ ਵਰਗ, ਮਿਹਨਤਕਸ਼ ਕਿਸਾਨ ਅਤੇ ਹੋਰ ਸਾਰੇ ਮਿਹਨਕਸ ਅਤੇ ਦੇਸ਼ ਭਗਤ ਲੋਕਾਂ ਦੇ ਲਈ, 1857 ਦਾ ਗ਼ਦਰ ਅਤੇ ਉਸਦਾ ਨਾਅਰਾ, ‘ਹਮ ਹੈ ਇਸ ਦੇ ਮਾਲਕ’, ਇੱਕ ਤੁਰੰਤ ਕਾਰਵਾਈ ਕਰਨ ਅਤੇ ਸੰਗਠਿਤ ਹੋਣ ਦੇ ਲਈ ਪ੍ਰੇਰਣਾ ਸ੍ਰੋਤ ਹੈ। ਇਹ ਹਿੰਦੋਸਤਾਨ ਦੇ ਨਵਨਿਰਮਾਣ ਦੇ ਲਈ ਪੂਰੇ ਦਿਲ ਨਾਲ ਕੰਮ ਕਰਨ ਦਾ ਹੋਕਾ ਹੈ – ਇੱਕ ਨਵੇਂ ਰਾਜ ਅਤੇ ਰਾਜਨੀਤਕ ਪ੍ਰਕ੍ਰਿਆ ਦੇ ਲਈ, ਜੋ ਇਸ ਸਿਧਾਂਤ ਉੱਤੇ ਅਧਾਰਤ ਹੋਵੇਗੀ ਕਿ ਪ੍ਰਭੂਸੱਤਾ ਲੋਕਾਂ ਦੀ ਹੈ ਅਤੇ ਰਾਜ ਦੀ ਇਹ ਲਾਜ਼ਮੀ ਜ਼ਿੰਮੇਵਾਰੀ ਹੈ ਕਿ ਉਹ ਸਾਰਿਆਂ ਦੇ ਲਈ ਸੁੱਖ ਅਤੇ ਸੁਰੱਖਿਆ ਮੁਹੱਈਆ ਕਰੇ।

close

Share and Enjoy !

0Shares
0

Leave a Reply

Your email address will not be published. Required fields are marked *