ਫ਼ਲਸਤੀਨੀ ਲੋਕਾਂ ਉੱਤੇ ਵਹਿਸ਼ੀ ਇਸਰਾਇਲੀ ਹਮਲੇ ਦੀ ਸਖ਼ਤ ਨਿਖੇਧੀ ਕਰੋ! ਫ਼ਲਸਤੀਨੀ ਲੋਕਾਂ ਦੇ ਆਪਣੇ ਰਾਸ਼ਟਰੀ ਅਧਿਕਾਰਾਂ ਦੇ ਲਈ ਸੰਘਰਸ਼ ਦੀ ਹਮਾਇਤ ਕਰੋ!

ਫ਼ਲਸਤੀਨੀ ਲੋਕ, 15 ਮਈ ਨੂੰ ਅਲ-ਨਕਵਾ (ਅਪਾਤ ਦਾ ਦਿਨ) ਮੰਨਦੇ ਹਨ। ਇਸ ਦਿਨ ਨੂੰ, 1948 ਵਿੱਚ ਇਜ਼ਰਾਇਲ – ਜੋ ਖੁਦ ਇਸ ਤੋਂ ਇੱਕ ਦਿਨ ਪਹਿਲਾਂ ਅਜ਼ਾਦ ਹੋਇਆ ਸੀ – ਨੇ ਫ਼ਲਸਤੀਨੀਆਂ ਨੂੰ ਆਪਣੀ ਮਾਤਭੂਮੀ ਤੋਂ ਜ਼ੋਰ ਨਾਲ ਬੇਦਖ਼ਲ ਕਰ ਦਿੱਤਾ ਸੀ। ਫ਼ਲਸਤੀਨੀ ਲੋਕਾਂ ਨੇ – ਚਾਹੇ ਅੱਜ ਉਹ ਇਜ਼ਰਾਈਲ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਰਹਿ ਰਹੇ ਹੋਣ ਜਾਂ ਦੂਸਰੇ ਦੇਸ਼ਾਂ ਵਿੱਚ ਸ਼ਰਨਾਰਥੀ ਸ਼ਿਵਰਾਂ ਵਿੱਚ – ਆਪਣੇ ਰਾਸ਼ਟਰੀ ਅਧਿਕਾਰਾਂ ਅਤੇ ਆਪਣੀ ਮਾਤਭੂਮੀ ਦੇ ਲਈ ਜਾਇਜ ਸੰਘਰਸ਼ ਨੂੰ ਕਦੇ ਵੀ ਨਹੀਂ ਰੋਕਿਆ ਹੈ। ਇਜ਼ਰਾਇਲੀ ਰਾਜ, ਫ਼ਿਲਸਤੀਨੀ ਲੋਕਾਂ ਖ਼ਿਲਾਫ਼ ਇੱਕ ਤੋਂ ਬਾਦ ਦੂਸਰਾ ਘਿਨਾਉਣਾ ਅਪਰਾਧ ਕਰਦਾ ਰਹਿੰਦਾ ਹੈ, ਉਨ੍ਹਾਂ ਨੂੰ ਬੇਇੱਜ਼ਤ ਕਰਦਾ ਰਹਿੰਦਾ ਹੈ ਅਤੇ ਇਨਸਾਫ਼ ਦੇ ਲਈ ਸੰਘਰਸ਼ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਤੋੜਨੇ ਦੀ ਬਾਰ-ਬਾਰ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਜ਼ਰਾਈਲ ਦਾ ਮਕਸਦ ਹੈ ਫ਼ਲਸਤੀਨੀ ਲੋਕਾਂ ਨੂੰ ਇੱਕ ਰਾਸ਼ਟਰ ਬਤੌਰ ਖ਼ਤਮ ਕਰ ਦੇਣਾ। ਪ੍ਰੰਤੂ ਫ਼ਲਸਤੀਨੀ ਲੋਕਾਂ ਨੂੰ ਇਹ ਹਰਗਿਜ ਮਨਜ਼ੂਰ ਨਹੀਂ ਹੈ। ਅੱਜ ਇਜ਼ਰਾਈਲ ਵਲੋਂ ਕਬਜ਼ਾ ਕੀਤੇ ਹੋਏ ਫ਼ਲਸਤੀਨ ਵਿੱਚ ਅਤੇ ਇਜ਼ਰਾਈਲ ਦੇ ਅੰਦਰ ਇਹੀ ਸੰਘਰਸ਼ ਚੱਲ ਰਿਹਾ ਹੈ।

Protest in London in support of struggle of Palestinian people
ਲੰਡਨ ਵਿੱਚ ਇਜ਼ਰਾਇਲੀ ਬੰਬ ਬਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਣ
Map of Israel, West Bank and Gaza Strip
ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦਾ ਨਕਸ਼ਾ

ਇਜ਼ਰਾਈਲ ਨੇ ਫਿਰ ਇੱਕ ਬਾਰ ਯੇਰੂਸਲਮ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਵਸਦੇ ਫਿਲਸਤੀਨੀ ਲੋਕਾਂ ਉੱਤੇ ਬੰਬ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ।

12 ਮਈ ਨੂੰ ਇਜ਼ਰਾਇਲੀ ਯੁੱਧ ਵਿਮਾਨਾਂ ਨੇ ਗਾਜ਼ਾ ਪੱਟੀ ਵਿੱਚ ਰਹਾਇਸ਼ੀ ਇਲਾਕਿਆਂ, ਸੰਘਣੀ ਅਬਾਦੀ ਵਾਲੀਆਂ ਬਸਤੀਆਂ, ਫੈਕਟਰੀਆਂ, ਖੇਤਾਂ ਅਤੇ ਢਾਂਚਾਗਤ ਸੰਰਚਨਾਵਾਂ ਵਰਗੇ ਕਈ ਸੈਂਕੜੇ ਥਾਵਾਂ ਉੱਤੇ ਬੰਬ ਬਰਸਾਏ। ਫਲਸਤੀਨੀ ਲੋਕਾਂ ਨੂੰ ਜਬਰਦਸਤੀ ਆਪਣੇ ਘਰਾਂ ਵਿੱਚੋਂ ਕੱਢਣ ਦੇ ਲਈ, ਉਨ੍ਹਾਂ ਦੇ ਘਰਾਂ ਦੇ ਅੰਦਰ ਬਦਬੂਦਾਰ ਗੰਦਾ ਪਾਣੀ ਅਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਸਕੂਲਾਂ ਅਤੇ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਖ਼ਬਰ ਦਿੱਤੀ ਹੈ ਕਿ ਉੱਤਰੀ ਇਲਾਕੇ ਵਿੱਚ ਸਥਿੱਤ ਹਲਾ-ਅਲ-ਸ਼ਵਾ ਹਸਪਤਾਲ ਇਜ਼ਰਾਇਲੀ ਹਮਲੇ ਨਾਲ ਪੂਰੀ ਤਰ੍ਹਾਂ ਢਹਿ ਗਿਆ ਹੈ, ਜਿਸਦੇ ਕਾਰਨ ਹਜ਼ਾਰਾਂ-ਹਜ਼ਾਰਾਂ ਫ਼ਲਸਤੀਨੀ ਮਾਤਾਵਾਂ ਅਤੇ ਬੱਚਿਆਂ ਦਾ ਇਲਾਜ਼ ਨਹੀਂ ਹੋ ਪਾ ਰਿਹਾ ਹੈ। ਇਜ਼ਰਾਇਲੀ ਹਮਲੇ ਦੀ ਭਿਆਨਕਤਾ ਦਾ ਅੰਦਾਜ਼ਾ ਇਜ਼ਰਾਇਲੀ ਫੌਜ ਦੇ ਇਸ ਖੁਲ੍ਹੇਆਮ ਦਾਅਵੇ ਤੋਂ ਲਗਾਇਆ ਜਾ ਸਕਦਾ ਹੈ ਕਿ 15 ਮਈ ਨੂੰ ਕੀਤੇ ਗਏ ਇੱਕ ਇਜ਼ਰਾਇਲੀ ਹਮਲੇ ਵਿੱਚ 160 ਯੁੱਧ ਵਿਮਾਨਾਂ ਨੇ ਮਾਤਰ 40 ਮਿੰਟਾਂ ਵਿੱਚ 80 ਟਨ ਵਿਸਫ਼ੋਟਕ ਪਦਾਰਥ ਬਰਸਾਏ। ਗਾਜ਼ਾ ਪੱਟੀ ਦਾ ਖੇਤਰਫ਼ਲ ਮਾਤਰ 360 ਵਰਗ ਕਿਲੋਮੀਟਰ ਹੈ, ਜਿੱਥੇ ਲੱਗਭਗ 18 ਲੱਖ ਫ਼ਲਸਤੀਨੀ ਲੋਕ ਵਸੇ ਹੋਏ ਹਨ।

residential apartment in Gaza
ਗਾਜ਼ਾ ਪੱਟੀ ਵਿੱਚ ਰਹਾਇਸ਼ੀ ਘਰਾਂ ਦਾ ਵਿਨਾਸ਼

ਇਜ਼ਰਾਇਲੀ ਹਮਲਿਆਂ ਦਾ ਇਹ ਤਾਜ਼ਾ ਸਿਲਸਿਲਾ ਰਮਜਾਨ ਦੇ ਪਾਕ ਮਹੀਨੇ ਦੇ ਦੌਰਾਨ ਸ਼ੁਰੂ ਹੋਇਆ। 13 ਅਪ੍ਰੈਲ ਨੂੰ ਇਜ਼ਰਾਇਲੀ ਪੁਲਿਸ ਨੇ ਦਮਿਸ਼ਕ-ਫ਼ਾਟਕ ਤੋਂ ਜਾਣ ਦਾ ਰਸਤਾ ਬੰਦ ਕਰ ਦਿੱਤਾ, ਜਦ ਕਿ ਰਮਜਾਨ ਦੇ ਦੌਰਾਨ ਯੇਰੁਸਲਮ ਦੇ ਲੋਕਾਂ ਦੇ ਲਈ ਇਹ ਮਿਲਣ-ਜੁਲਣ ਦਾ ਇੱਕ ਲੋਕ-ਪ੍ਰਿਆ ਸਥਾਨ ਹੈ। ਲੋਕਾਂ ਨੂੰ ਭੜਕਾਉਣ ਦੇ ਇਰਾਦੇ ਨਾਲ, ਇਜ਼ਰਾਇਲੀ ਸਰਕਾਰ ਨੇ ਯੇਰੂਸਲਮ ਦੇ ਅਲ- ਅਕਸਾ ਮਸਜਿਦ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਦੀ ਗ਼ਿਣਤੀ ਦੀ ਪਾਬੰਦੀ ਲਗਾ ਦਿੱਤੀ ਹੈ। 16 ਅਪ੍ਰੈਲ ਨੂੰ ਦਹਿ-ਹਜ਼ਾਰਾਂ ਲੋਕਾਂ ਨੂੰ ਅਲ-ਅਕਸਾ ਮਸਜਿਦ ਵਿੱਚ ਨਮਾਜ਼ ਅਦਾ ਕਰਨ ਤੋਂ ਰੋਕਿਆ ਗਿਆ, ਜਿਸਦਾ ਲੋਕਾਂ ਨੇ ਗੁੱਸੇ ਨਾਲ ਵਿਰੋਧ ਕੀਤਾ।

ਇਸ ਦੇ ਨਾਲ-ਨਾਲ, ਇਜ਼ਰਾਈਲ ਨੇ ਫ਼ਲਸਤੀਨੀਆਂ ਨੂੰ ਯੇਰੂਸਲਮ ਵਿੱਚ ਉਨ੍ਹਾਂ ਦੇ ਘਰਾਂ ਚੋਂ ਕੱਢਣ ਅਤੇ ਉਨ੍ਹਾਂ ਦੀ ਜ਼ਮੀਨ ਉੱਤੇ ਯਹੂਦੀਆਂ ਨੂੰ ਵਸਾਉਣ ਦਾ ਪ੍ਰੋਗਰਾਮ ਵੀ ਜਾਰੀ ਰੱਖਿਆ ਹੈ। ਜਾਣੇ-ਪਛਾਣੇ ਇਜ਼ਰਾਇਲੀ ਲੀਡਰਾਂ ਦੀ ਅਗਵਾਈ ਵਿੱਚ ਬੰਦੂਕਾਂ ਨਾਲ ਲੈਸ, ਪ੍ਰਤੀਕ੍ਰਿਆਵਾਦੀ, ਨਸਲਵਾਦੀ ਅਤੇ ਫ਼ਲਸਤੀਨ-ਵਿਰੋਧੀ  ਗ਼ਿਰੋਹਾਂ ਨੇ ਸ਼ੇਖ ਜ਼ਾਰਾ ਇਲਾਕੇ ਤੋਂ ਫ਼ਲਸਤੀਨੀਆਂ ਨੂੰ ਬੇਦਖਲ ਕਰਨ ਦੀ ਧਮਕੀ ਦੇਣ ਦਾ ਅਭਿਯਾਨ ਚਲਾ ਰੱਖਿਆ ਹੈ।

ਛੇ ਮਈ ਨੂੰ ਇਨ੍ਹਾਂ ਵਿਚੋਂ ਕੁੱਝ ਗਿਰੋਹਾਂ ਨੇ ਸ਼ੇਖਜ਼ਾਰਾ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਕਸਾਉਣ ਦੀ ਸਾਜਿਸ਼ ਕੀਤੀ, ਜਿਸਤੋਂ ਬਾਦ ਇਜ਼ਰਾਇਲੀ ਪੁਲਿਸ ਨੇ ਉੱਥੋਂ ਦੇ ਫ਼ਲਸਤੀਨੀ ਲੋਕਾਂ ਉੱਤੇ ਹਿੰਸਕ ਹਮਲੇ ਛੇੜ ਦਿੱਤੇ।

ਗਾਜ਼ਾ ਪੱਟੀ ਵਿੱਚ ਇਜ਼ਰਾਈਲ ਵਲੋਂ ਬੰਬਾਰੀ ਦੇ ਖ਼ਿਲਾਫ਼ ਬੈਸਟ ਬੈਂਕ ਵਿੱਚ ਫ਼ਲਸਤੀਨੀ ਲੋਕਾਂ ਦਾ ਵਿਸ਼ਾਲ ਪ੍ਰਦਰਸ਼ਣ

7 ਮਈ ਨੂੰ ਇਜ਼ਰਾਇਲੀ ਪੁਲਿਸ ਨੇ ਅੱਲ-ਅਕਸਾ ਮਸਜਿਦ ਉੱਤੇ ਧਾਵਾ ਬੋਲ ਦਿੱਤਾ। ਯੇਰੂਸ਼ਲਮ ਵਿੱਚ ਸਥਿਤ ਅਲ-ਅਕਸਾ ਮਸਜਿਦ ਇਸਲਾਮ ਦੇ ਸਭ ਤੋਂ ਪਵਿੱਤਰ ਮਸਜਿਦਾਂ ਵਿੱਚੋਂ ਇੱਕ ਮੰਨੀ ਗਈ ਹੈ। ਇਜ਼ਰਾਇਲੀ ਹਮਲਾ ਬੜੇ ਯੋਜਨਾਬੱਧ ਤਰੀਕੇ ਨਾਲ ਅਤੇ ਉੱਕਸਾਉਣ ਦੇ ਇਰਾਦੇ ਨਾਲ, ਅਜਿਹੇ ਸਮੇਂ ‘ਤੇ ਕੀਤਾ ਗਿਆ, ਜਦੋਂ ਰਮਜ਼ਾਨ ਦੇ ਆਖ਼ਰੀ ਸ਼ੁੱਕਰਵਾਰ ਨੂੰ ਲੱਗਭਗ 70,000 ਲੋਕ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰ ਰਹੇ ਸਨ। ਇਸ਼ਰਾਇਲੀ ਹਥਿਆਰਬੰਦ ਬਲਾਂ ਨੇ ਅਲ-ਅਕਸਾ ਮਸਜਿਦ ਦੇ ਮੁੱਖ ਵਿਹੜੇ ਵਿੱਚ ਪੂਜ਼ਨੀਕ ਰਾਕ-ਗੁੰਬਦ (ਡੋਮ ਆਫ ਦਾ ਰਾਕ) ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਸਟਨ ਗ੍ਰਨੇਡ, ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾਗਣਾ ਸ਼ੁਰੂ ਕਰ ਦਿੱਤਾ, ਇਸ ਨਾਲ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਇਹ ਹਮਲਾ ਰਾਤ ਭਰ ਚੱਲਦਾ ਰਿਹਾ। 8 ਮਈ ਰਮਜ਼ਾਨ ਦਾ ਸਭ ਤੋਂ ਪਵਿੱਤਰ ਦਿਨ, ਇਸਲਾਮ ਦਾ ਪਵਿੱਤਰ ਲੈਲਾਤ ਅਲ-ਕਦਰ (“ਨਿਯਤੀ ਦੀ ਰਾਤ”) ਸੀ। ਉਸ ਦਿਨ ਸਾਰੇ ਲੋਕ ਆਪਣੀ ਅਤੇ ਆਪਣੇ ਪਾਕ ਇਬਾਦਤ ਦੇ ਥਾਂ ਦੀ ਰਾਖ਼ੀ ਕਰਨ ਦੇ ਲਈ ਇਕੱਠੇ ਹੋ ਰਹੇ ਸਨ, ਤਾਂ ਇਜ਼ਰਾਇਲੀ ਘੋੜਸਵਾਰ ਪੁਲਿਸ ਨੇ ਲਾਠੀਆਂ ਦੇ ਨਾਲ ਹਮਲਾ ਕੀਤਾ, ਜਿਸ ਨਾਲ ਸੈਂਕੜੇ ਲੋਕ ਜਖ਼ਮੀ ਹੋ ਗਏ।

Australia-Melbourne_protest
ਆਸਟਰੇਲੀਆ ਦੇ ਮੇਲਬੋਰਨ ਵਿੱਚ ਪ੍ਰਦਰਸ਼ਣ, 15 ਮਈ 2021

Australia_Sydney-protest
ਆਸਟਰੇਲੀਆ ਦੇ ਸਿਡਨੀ ਵਿੱਚ ਪ੍ਰਦਰਸ਼ਣ, 15 ਮਈ 2021

Jordan
ਜਾਰਡਨ, 14 ਮਈ 2021

Nairobi_Kenya
ਕੀਨੀਆਂ ਦੇ ਨੈਰੋਬੀ ਵਿੱਚ ਪ੍ਰਦਰਸ਼ਣ, 13 ਮਈ 2021

Johannesburg_outside_Israeli_Trade_office
11 ਮਈ 2021 ਨੂੰ ਦੱਖਣੀ ਅਫ਼ਰੀਕਾ ਦੇ ਜੋਹਾਂਸਬਰਗ ਵਿੱਚ ਇਜ਼ਰਾਇਲੀ ਟਰੇਡ ਆਫ਼ਿਸ ਦੇ ਸਾਹਮਣੇ ਪ੍ਰਦਰਸ਼ਣ

Johannesburg, South Africa, on 11 May 2021 outside Israeli Trade office
11 ਮਈ 2021 ਨੂੰ ਦੱਖਣੀ ਅਫ਼ਰੀਕਾ ਦੇ ਜੋਹਾਂਸਬਰਗ ਵਿੱਚ ਇਜ਼ਰਾਇਲੀ ਟਰੇਡ ਆਫ਼ਿਸ ਦੇ ਸਾਹਮਣੇ ਪ੍ਰਦਰਸ਼ਣ

ਇਜ਼ਰਾਇਲੀ ਫੌਜ ਨੇ ਅਲ-ਅਕਸਾ ਮਸਜਿਦ ਤੋਂ ਵਾਪਸ ਹਟਣ ਦੀ ਬਜਾਏ, ਉਸੇ ਦਿਨ ਗਾਜ਼ਾ ਪੱਟੀ ਵਿੱਚ ਫ਼ਲਸਤੀਨੀ ਲੋਕਾਂ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। 10 ਮਈ ਤੋਂ ਇਹ ਹਮਲੇ ਲਗਾਤਾਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਬੇਕਸੂਰ ਨਾਗਰਿਕਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ “ਹਮਲਿਆਂ ਅਤੇ ਉਨ੍ਹਾਂ ਦੀ ਰਫ਼ਤਾਰ ਨੂੰ ਹੋਰ ਤੇਜ਼” ਕਰਨ ਦੀ ਧਮਕੀ ਦਿੱਤੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਖੁਲ੍ਹੇਆਮ ਦਾਅਵਾ ਕੀਤਾ ਹੈ ਕਿ ਫ਼ਲਸਤੀਨੀਆਂ ਨੂੰ “ਕਈ ਸਾਲ ਪਿੱਛੇ” ਧੱਕ ਦੇਵਾਂਗੇ। (ਇਹ ਉਹੀ ਸਖਸ਼ ਹੈ, ਜਿਸਨੇ 2014 ਵਿੱਚ,  ਇਜ਼ਰਾਈਲ ਦੇ ਫੌਜ ਮੁਖੀ ਬਤੌਰ, 551 ਬੱਚਿਆਂ ਸਮੇਤ 2,200 ਫ਼ਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੇ 51 ਦਿਨਾਂ ਦੇ ਹਮਲੇ ਦੇ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਗਾਜ਼ਾ ਉੱਤੇ ਬੰਬ ਬਰਸਾ ਕੇ ਉਸਨੂੰ ਮਿੱਟੀ ਵਿੱਚ ਮਿਲਾ ਦੇਵੇਗਾ।)

ਇਜ਼ਰਾਈਲ ਨੇ ਗਾਜ਼ਾ ਉੱਤੇ ਆਪਣੀ ਬੀਤੇ 14 ਸਾਲਾਂ ਤੋਂ ਲਗਾਤਾਰ ਚਲ ਰਹੀ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕਰੇਮ ਸ਼ਾਲੋਮ ਚੈਕ ਪੋਸਟ ਜੋ ਗਾਜ਼ਾ ਤੋਂ ਸਮਾਨ ਬਾਹਰ ਕੱਢਣ ਅਤੇ ਅੰਦਰ ਲੈ ਆੳੇਣ ਦਾ ਇੱਕ ਮਾਤਰ ਰਸਤਾ ਹੈ, ਅਰੇਜ਼ ਚੈਕ ਪੋਸਟ ਜੋ ਗਾਜ਼ਾ ਅਤੇ ਇਜ਼ਰਾਈਲ ਦੇ ਵਿੱਚ ਲੋਕਾਂ ਨੂੰ ਆਉਣ-ਜਾਣ ਦਾ ਇੱਕ ਮਾਤਰ ਰਸਤਾ ਹੈ – ਇਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਆਰਥਕ ਤੌਰ ‘ਤੇ ਗਲਾ ਘੁੱਟਣ ਦੇ ਇਲਾਵਾ, ਇਹ “ਸਮੂਹਿਕ ਸਜ਼ਾ” ਦੀ ਨੀਤੀ ਉਨ੍ਹਾਂ ਮਰੀਜ਼ਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਂਦੀ ਹੈ, ਜਿਨ੍ਹਾਂ ਨੂੰ ਆਪਣਾ ਇਲਾਜ਼ ਕਰਾਉਣ ਦੇ ਲਈ ਬਾਹਰ ਸਫ਼ਰ ਕਰਨਾ ਪੈਂਦਾ ਹੈ। ਇਜ਼ਰਾਈਲ ਨੇ ਮੱਛੀਆਂ ਫ਼ੜਨ ਦੇ ਇਲਾਕੇ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ, ਜੋ ਕਿ ਗਾਜ਼ਾ-ਪੱਟੀ ਦੀ ਅਰਥਵਿਵਸਥਾ ਅਤੇ ਉਨ੍ਹਾਂ ਦੇ ਵੀਹ ਲੱਖ ਨਿਵਾਸੀਆਂ ਦੀ ਰੋਜੀ ਰੋਟੀ ਉੱਤੇ ਸਿੱਧਾ ਹਮਲਾ ਹੈ।

ਇਜ਼ਰਾਇਲੀ ਰਾਜ ਦੇ ਅੰਦਰ ਜਿਨ੍ਹਾਂ-ਜਿਨ੍ਹਾਂ ਸ਼ਹਿਰਾਂ ਦੇ ਅੰਦਰ ਯਹੂਦੀਆਂ ਅਤੇ ਅਰਬ ਲੋਕਾਂ ਦੀ ਮਿਲੀ-ਜੁਲੀ ਅਬਾਦੀ ਹੈ, ਉੱਥੇ-ਉੱਥੇ ਪ੍ਰਤੀਕ੍ਰਿਆਵਾਦੀ ਤਾਕਤਾਂ ਪੁਲਿਸ ਦੇ ਸਹਿਯੋਗ ਦੇ ਨਾਲ, ਫ਼ਲਸਤੀਨੀ ਲੋਕਾਂ ਨੂੰ ਉਕਸਾਉਣ ਵਾਲੀਆਂ ਹਰਕਤਾਂ ਕਰ ਰਹੀਆਂ ਹਨ। ਲੋਕਾਂ ਉੱਤੇ ਉਗਰ ਹਮਲੇ ਕੀਤੇ ਜਾ ਰਹੇ ਹਨ, ਧਾਰਮਕ ਸਥਾਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

ਅਮਰੀਕੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਮਿੱਤਰਾਂ – ਬਰਤਾਨੀਆਂ, ਕਨੇਡਾ, ਫਰਾਂਸ, ਜਰਮਨੀ, ਆਦਿ – ਨੇ “ਦੁਸ਼ਮਣੀ ਨੂੰ ਘਟਾਉਣ” ਅਤੇ “ਯੁੱਧ ਵਿਰਾਮਲਾਗੂ ਕਰਨ” ਦੀ ਮੰਗ ਕੀਤੀ ਹੈ। ਪ੍ਰੰਤੂ ਉਨ੍ਹਾਂ ਨੇ ਫ਼ਲਸਤੀਨੀ ਲੋਕਾਂ ਉੱਤੇ ਇਨ੍ਹਾਂ ਗੈਰ-ਮਾਨਵੀ ਹਮਲਿਆਂ ਦੇ ਲਈ ਇਜ਼ਰਾਈਲ ਦੀ ਨਿੰਦਾ ਨਹੀਂ ਕੀਤੀ ਹੈ।

ਇਜ਼ਰਾਈਲ ਫ਼ਲਸਤੀਨੀ ਲੋਕਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਉੱਤੇ ਇਸ ਤਰ੍ਹਾਂ ਦੇ  ਜਨਸੰਹਾਰ ਨੂੰ ਪੂਰੀ ਖੁੱਲ੍ਹ ਦੇ ਨਾਲ ਬਾਰ-ਬਾਰ ਕਰਦਾ ਰਹਿੰਦਾ ਹੈ, ਕਿਉਂਕਿ ਉਸਨੂੰ ਅਮਰੀਕੀ ਸਾਮਰਾਜਵਾਦ ਦਾ ਪੂਰਾ ਸਹਿਯੋਗ ਪ੍ਰਾਪਤ ਹੈ। ਅਮਰੀਕਾ ਨੇ ਇਜ਼ਰਾਈਲ ਨੂੰ ਜ਼ਿਆਦਾ ਤੋਂ ਜ਼ਿਆਦਾ ਹਥਿਆਰਾਂ ਨਾਲ ਲੈਸ ਕਰ ਰੱਖਿਆ ਹੈ, ਤਾਂ ਕਿ ਇਜ਼ਰਾਈਲ ਫ਼ਲਸਤੀਨੀ ਅਤੇ ਅਰਬ ਲੋਕਾਂ ਉੱਤੇ ਅਮਰੀਕੀ ਕੰਟਰੋਲ ਅਤੇ ਦਾਬੇ ਨੂੰ ਬਣਾ ਕੇ ਰੱਖਣ ਦਾ ਹੱਥਕੰਡਾ ਬਣ ਸਕੇ। ਅਮਰੀਕਾ ਅਤੇ ਉਸਦੇ ਮਿੱਤਰ ਇਜ਼ਰਾਈਲ ਦੀ ਹਮਾਇਤ ਕਰਦੇ ਹਨ ਅਤੇ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਕਰ ਰਹੇ ਫ਼ਲਸਤੀਨੀ ਲੋਕਾਂ ਨੂੰ “ਆਤੰਕਵਾਦੀ” ਕਰਾਰ ਦਿੰਦੇ ਹਨ। ਇਜ਼ਰਾਈਲ ਖੁਲ੍ਹੇਆਮ ਇਰਾਨੀ ਵਿਗਿਆਨਕਾਂ ਦਾ ਕਤਲ ਕਰਦਾ ਹੈ, ਇਰਾਨ ਦੇ ਸੈਨਿਕ ਅਤੇ ਪ੍ਰਮਾਣੂ ਸਾਧਨਾਂ ਉੱਤੇ ਹਮਲੇ ਕਰਦਾ ਹੈ, ਲਿਬਨਾਨ ਦੀ ਸੰਪ੍ਰਭੂਤਾ ਦਾ ਸਰਾਸਰ ਉਲੰਘਣ ਕਰਦਾ ਹੈ, ਸੀਰੀਆ ਉੱਤੇ ਮਿਜਾਈਲ ਹਮਲੇ ਕਰਦਾ ਹੈ, ਫ਼ਲਸਤੀਨੀ ਲੋਕਾਂ ਦੀ ਹੋਰ ਵੀ ਜ਼ਿਆਦਾ ਜ਼ਮੀਨ ਨੂੰ ਹੜੱਪ ਲੈਂਦਾ ਹੈ, ਇੱਥੇ ਤੱਕ ਕਿ ਯੇਰੂਸਲਮ ਨੂੰ ਵੀ ਆਪਣੀ ਰਾਜਧਾਨੀ ਘੋਸ਼ਿਤ ਕਰ ਦਿੰਦਾ ਹੈ – ਅਤੇ ਇਹ ਸਭ ਅੰਤਰਰਾਸ਼ਟਰੀ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰਕੇ  ਕਰਦਾ ਹੈ, ਪ੍ਰੰਤੂ ਅਮਰੀਕਾ ਅਤੇ ਉਸਦੀਆਂ ਮਿੱਤਰ ਸਾਮਰਾਜੀ ਤਾਕਤਾਂ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ।

2020 ਵਿੱਚ, ਤਤਕਾਲੀਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦਾ ਖੁਲ੍ਹੇਆਮ ਸਮਰਥਨ ਕੀਤਾ ਸੀ, ਜਦੋਂ ਇਜ਼ਰਾਈਲ ਨੇ ਐਲਾਨ ਕੀਤਾ ਸੀ ਕਿ ਉਹ ਜਾਰਡਨ ਘਾਟੀ ਅਤੇ ਉਹਦੇ ਕਬਜ਼ੇ ਅਧੀਨ ਬੈਸਟ ਬੈਂਕ ਦੇ ਕੁੱਝ ਹਿੱਸਿਆਂ ਦੀ ਲੱਗਭਗ 30 ਪ੍ਰਤੀਸ਼ਤ ਅਤੇ ਜ਼ਿਆਦਾ ਜ਼ਮੀਨ ਤੇ ਕਬਜ਼ਾ ਕਰੇਗਾ – ਜਦ ਕਿ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਉਸ ਜ਼ਮੀਨ ਉੱਤੇ ਫ਼ਲਸਤੀਨੀ ਲੋਕਾਂ ਦਾ ਅਧਿਕਾਰ ਹੈ ਅਤੇ ਇਜ਼ਰਾਈਲ ਨੇ ਉਸ ਉੱਤੇ ਜਬਰਦਸਤੀ ਅਤੇ ਜ਼ੋਰ ਨਾਲ ਗ਼ਲਤ ਕਬਜ਼ਾ ਕੀਤਾ ਹੋਇਆ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਗਾਜ਼ਾ, ਯੇਰੂਸਲਮ, ਬੈਸਟ ਬੈਂਕ, ਅਤੇ ਇਜ਼ਰਾਈਲ ਦੇ ਅੰਦਰ ਫ਼ਲਸਤੀਨ ਲੋਕਾਂ ਉੱਤੇ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਦੀ ਸਖਥ ਨਿਖੇਦੀ ਕਰਦੀ ਹੈ। ਫ਼ਲਸਤੀਨੀ ਲੋਕਾਂ ਦੀ ਮਾਤਭੂਮੀ ਉੱਤੇ ਇਜ਼ਰਾਈਲ਼ ਵਲੋਂ ਗ਼ਲਤ ਕਬਜ਼ਾ, ਫ਼ਲਸਤੀਨੀ ਲੋਕਾਂ ਨੂੰ ਆਪਣੀ ਹੀ ਜ਼ਮੀਨ ਤੋਂ ਬੇਰਹਿਮੀ ਨਾਲ ਬੇਦਖ਼ਲ ਕਰ ਦੇਣਾ, ਅਮਰੀਕੀ ਸਾਮਰਾਜਵਾਦ ਦੇ ਪੂਰੇ ਸਮਰਥਨ ਦੇ ਨਾਲ ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਉੱਤੇ ਬਰਬਰ ਆਤੰਕ ਦੀ ਮੁਹਿੰਮ –ਇਸਦਾ ਦੁਨੀਆਂ ਦੇ ਸਾਰੇ ਅਮਨਪਸੰਦ ਲੋਕਾਂ ਨੂੰ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ।

ਇਜ਼ਰਾਈਲ ਦੀ ਸਥਾਪਨਾ ਅਤੇ ਫ਼ਲਸਤੀਨੀ ਲੋਕਾਂ ਦੇ ਨਾਲ ਕੀਤੀ ਗਈ ਇਤਿਹਾਸਕ ਨਾ-ਇਨਸਾਫ਼ੀ

ਪਹਿਲੀ ਸੰਸਾਰ ਜੰਗ ਤੋਂ ਪਹਿਲਾਂ, ਫ਼ਲਸਤੀਨੀ ਲੋਕਾਂ ਦੀ ਜ਼ਮੀਨ ਤੁਰਕੀ ਰਾਜ ਦੇ ਕੰਟਰੋਲ ਵਿੱਚ ਹੋਇਆ ਕਰਦੀ ਸੀ। ਪਹਿਲੀ ਸੰਸਾਰ ਜੰਗ ਦੇ ਦੌਰਾਨ ਬਰਤਾਨੀਆਂ ਅਤੇ ਫ਼ਰਾਂਸ ਨੇ ਆਪਸ ਵਿੱਚ ਇੱਕ ਗੁਪਤ ਸਮਝੌਤਾ ਕਰ ਲਿਆ ਸੀ ਕਿ ਤੁਰਕੀ ਰਾਜ ਦੇ ਇਲਾਕੇ ਨੂੰ ਆਪਸ ਵਿੱਚ ਕਿਵੇਂ ਵੰਡ ਲਿਆ ਜਾਵੇ।

ਉਸ ਸਮਝੌਤੇ ਦੇ ਅਨੁਸਾਰ, ਜੰਗ ਦੇ ਖ਼ਤਮ ਹੋਣ ਤੋਂ ਬਾਦ ਬਰਤਾਨੀਆਂ ਨੇ ਫ਼ਲਸਤੀਨੀ ਲੋਕਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

1917 ਵਿੱਚ ਬਰਤਾਨੀਆਂ ਨੇ ਐਲਾਨ ਕੀਤਾ ਸੀ ਕਿ ਉਹ “ਫ਼ਲਸਤੀਨ ਵਿੱਚ ਯਹੂਦੀਆਂ ਦਾ ਰਾਸ਼ਟਰੀ ਨਿਵਾਸ ਸਥਾਨ” ਸਥਾਪਤ ਕਰਨ ਜਾ ਰਿਹਾ ਹੈ। ਉਸ ਸਮੇਂ ਯੁਰੋਪ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਯਹੂਦੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਸੀ। ਬਰਤਾਨਵੀ ਸਾਮਰਾਜਵਾਦ ਨੇ ਯਹੂਦੀਆਂ ਨੂੰ ਯੁਰੋਪ ਤੋਂ ਉਠਾ ਕੇ ਫ਼ਲਸਤੀਨ ਵਿੱਚ ਵਸਾਉਣ ਦੇ ਅਭਿਯਾਨ ਨੂੰ ਪੂਰਾ ਪ੍ਰੋਤਸਾਹਨ ਦਿੱਤਾ। ਬਰਤਾਨੀਆਂ ਸਾਮਰਾਜਵਾਦ ਨੇ ਉਠਾਏ ਗਏ ਯਹੂਦੀਆਂ ਅਤੇ ਫ਼ਲਸਤੀਨੀਆਂ ਨੂੰ ਆਪਸ ਵਿੱਚ ਲੜਾਇਆ ਅਤੇ ਯਹੂਦੀਆਂ ਨੂੰ ਫ਼ਲਸਤੀਨੀਆਂ ਦੀ ਜ਼ਮੀਨ ਉਤੇ ਕਬਜ਼ਾ ਕਰਨ ਲਈ ਉਕਸਾਇਆ।

ਦੂਸਰੀ ਸੰਸਾਰ ਜੰਗ ਦੇ ਦੌਰਾਨ, ਜਦੋਂ ਜਰਮਨ ਨਾਜ਼ੀਆਂ ਨੇ ਯਹੂਦੀਆਂ ਦਾ ਜਨਸੰਹਾਰ ਕੀਤਾ ਤਾਂ ਯੂਰੋਪ ਦੇ ਯਹੂਦੀਆਂ ਦੇ ਲਈ ਦੁਨੀਆਂਭਰ ਦੇ ਲੋਕਾਂ ਦੀ ਹਮਦਰਦੀ ਸੀ। ਜਦੋਂ ਫ਼ਲਸਤੀਨ ਉੱਤੇ ਬਰਤਾਨੀਆਂ ਦੇ ਖਾਨਾ ਬਦੋਸ਼ ਦਾ ਸਮਾਂ ਪੂਰਾ ਹੋਣ ਵਾਲਾ ਸੀ, ਤਾਂ ਬਰਤਾਨਵੀ ਸਾਮਰਾਜਵਾਦੀਆਂ ਨੇ ਮਜ਼ਹਬ ਦੇ ਅਧਾਰ ‘ਤੇ ਫ਼ਲਸਤੀਨ ਲੋਕਾਂ ਦਾ ਖੂਨੀ ਬਟਵਾਰਾ ਅਯੋਜਿਤ ਕੀਤਾ। 1947 ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਦੋ ਰਾਜਾਂ ਦੀ ਸਥਾਪਨਾ ਦੀ ਆਗਿਆ ਦਿੱਤੀ – ਇਜ਼ਰਾਈਲ ਰਾਜ ਅਤੇ ਫ਼ਲਸਤੀਨ ਰਾਜ। ਲੇਕਿਨ ਸਿਰਫ਼ ਇਜ਼ਰਾਈਲ ਦੀ ਹੀ ਸਥਾਪਨਾ ਕੀਤੀ ਗਈ, ਜਦਕਿ ਫ਼ਲਸਤੀਨ ਦੀ ਸਥਾਪਨਾ ਹੋਣ ਹੀ ਨਹੀਂ ਦਿੱਤੀ ਗਈ

14 ਮਈ 1948 ਨੂੰ ਇਜ਼ਰਾਈਲ ਦੀ ਸਥਾਪਨਾ ਹੋਈ। ਇਜ਼ਰਾਈਲ ਨੇ ਤੁਰੰਤ ਉਸ ਇਲਾਕੇ ਉੱਤੇ ਬਹਿਸ਼ੀ ਹਮਲਾ ਛੇੜ ਦਿੱਤਾ, ਜਿਸ ਨੂੰ ਵੰਡ ਤੋਂ ਬਾਦ ਫ਼ਲਸਤੀਨ ਰਾਜ ਦਾ ਇਲਾਕਾ ਕਰਾਰ ਦਿੱਤਾ ਗਿਆ ਸੀ। ਇਜ਼ਰਾਈਲ ਨੇ ਉਸ ਇਲਾਕੇ ਦੇ ਬਹੁਤ ਸਾਰੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਅਤੇ ਲੱਖਾਂ-ਲੱਖ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਭੱਜਣ ਲਈ ਮਜ਼ਬੂਰ ਕੀਤਾ। ਬਾਕੀ ਫ਼ਲਸਤੀਨੀ ਇਲਾਕਾ, ਜੋ ਜਾਰਡਨ ਨਦੀ ਦੇ ਪੱਛਮੀ ਤੱਟ ‘ਤੇ ਹੈ ਅਤੇ ਜੋ ਬੈਸਟ ਬੈਂਕ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ – ਉਸ ‘ਤੇ ਜਾਰਡਨ ਨੇ ਕਬਜ਼ਾ ਕਰ ਲਿਆ। ਉਸ ਸਮੇ ਤੋਂ ਲੈ ਕੇ ਅੱਜ ਤੱਕ, ਦੁਨੀਆਂਭਰ ਵਿੱਚ ਫ਼ਲਸਤੀਨੀ ਲੋਕ 15 ਮਈ ਨੂੰ ਅਲ-ਨਕਵਾ (ਅਪਾਤ ਦਾ ਦਿਨ) ਮੰਨਦੇ ਹਨ – ਉਹ ਦਿਨ ਜਦੋਂ ਉਨ੍ਹਾਂ ਨੇ ਆਪਣੀ ਜਨਮਭੂਮੀ ਨੂੰ ਖੋਹ ਦਿੱਤਾ ਸੀ। ਇਸ ਤਰ੍ਹਾਂ, ਇਜ਼ਰਾਈਲੀ ਰਾਜ ਦੀ ਸਥਾਪਨਾ ਹਥਿਆਰਬੰਦ ਹਮਲੇ, ਕਤਲੇਆਮ, ਨਸਲਵਾਦੀ ਜਨਸੰਹਾਰ ਅਤੇ ਲੱਗਭਗ 7,50,000 ਫ਼ਲਸਤੀਨੀ ਲੋਕਾਂ ਨੂੰ ਆਪਣੀ ਮਾਤਭੂਮੀ ਤੋਂ ਜ਼ੋਰ ਨਾਲ ਉਠਾ ਕੇ ਅਤੇ ਉਜਾੜ ਕੇ ਕੀਤੀ ਗਈ ਸੀ।

ਪਹਿਲਾਂ ਇਜ਼ਰਾਇਲੀ ਸਰਕਾਰ ਨੇ ਭੱਜਣ ਲਈ ਮਜ਼ਬੂਰ ਕੀਤੇ ਗਏ ਫ਼ਲਸਤੀਨੀਆਂ ਨੂੰ ਘਰ ਵਾਪਸ ਆ ਕੇ ਆਪਣੀ ਜਾਇਦਾਦ ‘ਤੇ ਆਪਣਾ ਹੱਕ ਜਤਾਉਣ ਤੋਂ ਰੋਕਣ ਦੇ ਲਈ ਕਈ ਕਾਨੂੰਨ ਪਾਸ ਕੀਤੇ। ਕਈ ਅਜਿਹੇ ਫ਼ਲਸਤੀਨੀ ਲੋਕ ਅਤੇ ਉਨ੍ਹਾਂ ਤੋਂ ਬਾਦ ਦੀਆਂ ਪੀੜ੍ਹੀਆਂ ਅੱਜ ਤੱਕ ਸ਼ਰਣਾਰਥੀ ਹਨ। ਅੱਜ ਲਗਭਗ 1.3 ਕਰੋੜ ਫ਼ਲਸਤੀਨੀ ਲੋਕ ਹਨ। ਇਨ੍ਹਾਂ ਵਿੱਚੋਂ 30 ਲੱਖ ਲੋਕ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ਵਿੱਚ ਹਨ, 20 ਲੱਖ ਗਾਜ਼ਾ ਪੱਟੀ ਵਿੱਚ ਅਤੇ 19 ਲੱਖ ਇਜ਼ਰਾਈਲ ਦੇ ਨਾਗਰਿਕ ਹਨ। 56 ਲੱਖ ਫ਼ਲਸਤੀਨੀ ਅਰਬ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਬਾਕੀ ਅਲੱਗ-ਅਲੱਗ ਦੇਸ਼ਾਂ ਵਿੱਚ ਬਿਖਰੇ ਹੋਏ ਹਨ। ਕੁਛ 15 ਲੱਖ ਫ਼ਲਸਤੀਨੀ ਅੱਜ ਵੀ ਲੱਗਭਗ 58 ਸ਼ਰਣਾਰਥੀ ਕੈਂਪਾਂ ਵਿੱਚ ਰਹਿੰਦੇ ਹਨ।

ਇਜ਼ਰਾਈਲ ਦੁਨੀਆਂ ਦੇ ਸਭ ਤੋਂ ਵੱਧ ਫੌਜੀਕਿਰਤ ਦੇਸ਼ਾਂ ਵਿੱਚੋਂ ਇੱਕ ਹੈ। ਬਰਤਾਨਵੀ-ਅਮਰੀਕੀ ਸਾਮਰਾਜਵਾਦ ਨੇ ਇਜ਼ਰਾਈਲ ਨੂੰ ਢੇਰ ਸਾਰੇ ਹਥਿਆਰਾਂ ਨਾਲ ਲੈਸ ਕਰ ਰੱਖਿਆ ਹੈ। ਇਜ਼ਰਾਈਲ ਪੱਛਮੀ ਏਸ਼ੀਆ ਵਿੱਚ ਅਮਰੀਕੀ ਸਾਮਰਾਜਵਾਦ ਦਾ ਰਣਨੀਤਕ ਜੰਗੀ ਮਿੱਤਰ ਹੈ ਅਤੇ ਅਮਰੀਕੀ ਸਾਮਰਾਜਵਾਦੀ ਹਿੱਤਾਂ ਦਾ ਰੱਖਿਅਕ ਹੈ। 1967 ਵਿੱਚ ਇਜ਼ਰਾਈਲ ਨੇ ਵੈਸਟ ਬੈਂਕ ਅਤੇ ਗਾਜ਼ਾ ਦੇ ਫ਼ਲਸਤੀਨੀ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਸੀ।

2002 ਤੋਂ, ਇਜ਼ਰਾਈਲ ਇੱਕ 700 ਕਿਲੋਮੀਟਰ ਲੰਬੀ ਦਿਵਾਰ ਬਣਾ ਰਿਹਾ ਹੈ, ਤਾਂਕਿ ਹੋਰ ਵੀ ਜ਼ਿਆਦਾ ਫ਼ਲਸਤੀਨੀ ਜ਼ਮੀਨ ਨੂੰ ਆਪਣੇ ਅਧਿਕਾਰ ਵਿੱਚ ਲੈ ਸਕੇ ਅਤੇ ਫ਼ਲਸਤੀਨੀਆਂ ਲਈ ਆਉਣ-ਜਾਣ ਦੀ ਅਜ਼ਾਦੀ ਉੱਤੇ ਪਾਬੰਦੀਆਂ ਲਗਾ ਸਕੇ। ਇਸ ਤੋਂ ਇਲਾਵਾ ਵੈਸਟ ਬੈਂਕ ਵਿੱਚ ਅਲੱਗ-ਅਲੱਗ ਥਾਵਾਂ ਉੱਤੇ 700 ਰੋਡ ਬਲਾਕ ਹਨ, ਜਿਨ੍ਹਾਂ ਵਿੱਚ 140 ਚੈੱਕ-ਪੋਸਟਾਂ ਹਨ। ਲੱਗਭਗ 70,000 ਫ਼ਲਸਤੀਨੀ ਲੋਕਾਂ ਨੂੰ ਹਰ ਦਿਨ ਕੰਮ ‘ਤੇ ਜਾਣ ਅਤੇ ਵਾਪਸ ਆਉਣ ਲਈ, ਇਜ਼ਰਾਈਲੀ ਵਰਕ ਪਰਮਿਟ ਦੇ ਨਾਲ ਇਨ੍ਹਾਂ ਚੈੱਕ ਪੋਸਟਾਂ ਨੂੰ ਪਾਰ ਕਰਨਾ ਪੈਂਦਾ ਹੈ। ਇਜ਼ਰਾਈਲੀ ਰਾਜ ਫ਼ਲਸਤੀਨੀਆਂ ਦੀ ਜ਼ਮੀਨ ਨੂੰ ਜ਼ੋਰ ਨਾਲ ਹਾਸਲ ਕਰਕੇ ਉਸ ਉੱਤੇ ਯਹੂਦੀਆਂ ਨੂੰ ਵਸਾਉਣ ਦਾ ਕੰਮ ਲਗਾਤਾਰ ਕਰਦਾ ਆ ਰਿਹਾ ਹੈ। ਅੱਜ ਛੇ ਲੱਖ ਅਜਿਹੇ ਯਹੂਦੀ ਲੋਕ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ਵਿੱਚ, 250 ਤੋਂ ਵੀ ਜ਼ਿਆਦਾ ਬਸਤੀਆਂ ਵਿੱਚ ਵਸੇ ਹੋਏ ਹਨ। ਇਹ ਯਹੂਦੀ ਬਸਤੀਆਂ ਅੰਤਰਰਾਸ਼ਟਰੀ ਕਾਨੂੰਨ ਅਨੂਸਾਰ ਗ਼ਲਤ ਹਨ, ਕਿਉਂਕਿ ਇਨ੍ਹਾਂ ਨੂੰ ਚੌਥੀ ਜਨੇਵਾ ਕਰਵੈਨਸ਼ਨ ਦੀ ਉਲੰਘਣਾ ਕਰਕੇ ਬਸਾਇਆ ਗਿਆ ਹੈ, ਜਿਸਦੇ ਅਨੁਸਾਰ ਕੋਈ ਵੀ ਕਬਜ਼ਾਕਾਰੀ ਤਾਕਤ ਆਪਣੀ ਅਬਾਦੀ ਨੂੰ ਕਬਜ਼ਾ ਕੀਤੇ ਹੋਏ ਇਲਾਕੇ ਵਿੱਚ ਨਹੀਂ ਵਸਾ ਸਕਦੀ ਹੈ।

close

Share and Enjoy !

0Shares
0

Leave a Reply

Your email address will not be published. Required fields are marked *