ਕਾਮਰੇਡ ਪ੍ਰਵੀਨ ਦੀ ਮੌਤ ‘ਤੇ ਅਸੀਂ ਸੋਗ ਮਨਾਉਂਦੇ ਹਾਂ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਬੜੇ ਹੀ ਦੁੱਖ ਨਾਲ ਇਹ ਸੂਚਨਾ ਦਿੰਦੀ ਹੈ ਕਿ ਸਾਡੇ ਪਿਆਰੇ ਕਾਮਰੇਡ ਪ੍ਰਵੀਨ ਰਾਮਟੇਕੇ ਦਾ 4 ਮਈ 2021 ਨੂੰ ਦੇਹਾਂਤ ਹੋ ਗਿਆ। ਕੋਵਿਡ-19 ਨੇ ਉਨ੍ਹਾਂ ਨੂੰ 54 ਸਾਲ ਦੀ ਉਮਰ ਵਿੱਚ ਹੀ ਸਾਡੇ ਕੋਲੋਂ ਖੋਹ ਲਿਆ। ਕਾਮਰੇਡ ਪ੍ਰਵੀਨ ਦਾ ਜਨਮ ਮਹਾਂਰਾਸ਼ਟਰ ਦੇ ਇੱਕ ਮਜ਼ਦੂਰ ਵਰਗ ਪਰਿਵਾਰ ਵਿੱਚ ਹੋਇਆ, ਜਿਸਦਾ ਕਿ ਖੇਤੀ ਦੇ ਨਾਲ ਗਹਿਰਾ ਸਬੰਧ ਰਿਹਾ ਹੈ। ਪ੍ਰਵੀਨ ਆਪਣੇ ਪਰਿਵਾਰ ਦੇ ਪਹਿਲੇ ਮੈਂਬਰ ਸਨ, ਜਿਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ ਗਿਆਨ ਹਾਸਲ ਕਰਨ ਦੀ ਅਮਿੱਟ ਭੁੱਖ ਦੇ ਨਾਲ-ਨਾਲ ਮਨੁੱਖੀ ਸਮਾਜ ਦੀ ਸੇਵਾ ਕਰਨ ਦੀ ਭਰਪੂਰ ਤਾਂਘ ਸੀ।

ਪ੍ਰਵੀਨ ਨੇ ਆਈ.ਆਈ.ਟੀ. ਮੁੰਬਈ ਤੋਂ ਏਰੋਨਾਟੀਕਲ ਇੰਜੀਨੀਅਰਿੰਗ  ਵਿੱਚ ਐਮ ਟੈਕ ਦੀ ਡਿਗ਼ਰੀ ਹਾਸਲ ਕੀਤੀ ਸੀ। ਉਸੇ ਦੌਰਾਨ ਲੱਗਭਗ 30 ਸਾਲ ਪਹਿਲਾਂ ਉਹ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਦਿਨ ਉਨ੍ਹਾਂ ਨੇ ਪਹਿਲੀ ਬਾਰ ਸਟੱਡੀ ਸਰਕਲ ਵਿੱਚ ਹਿੱਸਾ ਲਿਆ ਸੀ, ਉਸੇ ਦਿਨ ਤੋਂ ਲੈ ਕੇ ਆਪਣੇ ਆਖ਼ਰੀ ਸਾਹ ਤੱਕ ਪ੍ਰਵੀਨ ਨੇ ਪਾਰਟੀ ਦੀ ਲਾਈਨ ਅਤੇ ਇਨਕਲਾਬ ਤੇ ਕਮਿਉਨਿਜ਼ਮ ਦੀ ਜਿੱਤ ਵਿੱਚ ਅਡਿੱਗ ਵਿਸ਼ਵਾਸ਼ ਰੱਖਿਆ।

ਆਪਣੇ ਵਿਦਿਆਰਥੀ ਜੀਵਨ ਵਿੱਚ ਪ੍ਰਵੀਨ ਨੇ ਕੈਂਪਸ ਵਿੱਚ ਸਟੱਡੀ ਸਰਕਲ ਅਯੋਜਿਤ ਅਤੇ ਗਠਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸਤੋਂ ਬਾਦ ਉਨ੍ਹਾਂ ਨੇ ਪਾਰਟੀ ਸੰਗਠਨਾਂ ਅਤੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਤਰ੍ਹਾਂ-ਤਰ੍ਹਾਂ ਦੇ ਸੰਗਠਨਾਂ ਨੂੰ ਬਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ।

ਪ੍ਰਵੀਨ ਬਹੁਤ ਹੀ ਦਲੇਰ ਅਤੇ ਪਿਆਰ ਨਾਲ ਭਰਪੂਰ ਇਨਸਾਨ ਸਨ। ਉਨ੍ਹਾਂ ਦੀ ਊਰਜਾ ਅਤੇ ਉਤਸਾਹ ਨਾਲ ਉਨ੍ਹਾਂ ਦੇ ਆਸ-ਪਾਸ ਦੇ ਸਾਰੇ ਲੋਕ ਪ੍ਰਭਾਵਤ ਹੋ ਜਾਂਦੇ ਸਨ। ਕਿਸੇ ਮੀਟਿੰਗ ਜਾ ਰੈਲੀ ਵਿੱਚ ਬੈਠੇ-ਬੈਠੇ ਉਹ ਤੁਰੰਤ ਕੋਈ ਕਵਿਤਾ ਜਾਂ ਨਜ਼ਮ ਲਿਖ ਲੈਂਦੇ ਸਨ। ਸਾਰਿਆਂ ਨੂੰ ਉਤਸਾਹਤ ਕਰਨ ਦੇ ਲਈ ਇਨਕਲਾਬੀ ਗ਼ੀਤ ਗਾਉਣ ਲਈ ਤਾਂ ਉਹ ਹਮੇਸ਼ਾ ਹੀ ਤਿਆਰ ਹੁੰਦੇ ਸਨ। ਪ੍ਰਵੀਨ ਦੇ ਚਲੇ ਜਾਣ ਦਾ ਪਾਰਟੀ ਨੂੰ ਬਹੁਤ ਦੁੱਖ ਹੈ। ਅਸੀ ਪ੍ਰਣ ਕਰਦੇ ਹਾਂ ਕਿ ਇਸ ਦੁੱਖ ਨੂੰ ਤਾਕਤ ਵਿੱਚ ਬਦਲ ਦੇਵਾਂਗੇ ਅਤੇ ਆਪਣੈ ਅਹਿਦ ਨੂੰ ਪੂਰਾ ਕਰਨ ਦੇ ਲਈ ਦੁੱਗਣੀ ਤਾਕਤ ਨਾਲ ਕੰਮ ਕਰਾਂਗੇ।

ਲਾਲ ਸਿੰਘ
ਮੁੱਖ ਸਕੱਤਰ, ਕੇਂਦਰੀ ਕਮੇਟੀ,
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ

close

Share and Enjoy !

0Shares
0

Leave a Reply

Your email address will not be published. Required fields are marked *