ਕਿਸਾਨ ਅੰਦੋਲਨ ਨੇ ਆਪਣਾ ਸੰਘਰਸ਼ ਹੋਰ ਤੇਜ਼ ਕੀਤਾ

ਕਿਸਾਨ ਅੰਦੋਲਨ ਨੇ ਘੋਸ਼ਣਾ ਕੀਤੀ ਹੈ ਕਿ ਕਿਸਾਨ-ਵਿਰੋਧੀ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਾਰੀਆਂ ਫ਼ਸਲਾਂ ਲਈ ਕਾਨੂੰਨੀ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇ ਲਈ ਉਹ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਨੇ ਫਿਰ ਤੋਂ ਦਿੱਲੀ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ – ਫਿਰ ਦਿੱਲੀ ਚਲੋ! 20 ਅਪ੍ਰੈਲ ਤੋਂ ਹੀ ਹਜ਼ਾਰਾਂ ਕਿਸਾਨ ਆਪਣੇ ਪਿੰਡਾ ਵਿੱਚੋਂ ਨਿਕਲ ਕੇ ਫਿਰ ਤੋਂ ਦਿੱਲੀ ਵੱਲ ਨੂੰ ਚੱਲ ਪਏ ਹਨ। 23 ਅਪ੍ਰੈਲ ਨੂੰ ਪੰਜਾਬ ਗੌਰਮੈਂਟ ਟੀਚਰ ਅਸੋਸੀਏਸ਼ਨ ਦੇ 100 ਤੋਂ ਜ਼ਿਆਦਾ ਟੀਚਰ ਟਿੱਕਰੀ ਬਾਰਡਰ ਪਹੁੰਚੇ।

ਪੰਜਾਬ ਅਤੇ ਹਰਿਆਣਾ ਵਿੱਚ ਹਾੜੀ ਦੀ ਫ਼ਸਲ ਦੀ ਵਾਢੀ ਦੇ ਲਈ ਮਾਰਚ ਦੇ ਅੰਤ ਅਤੇ ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਕਈ ਕਿਸਾਨ ਫ਼ਸਲ ਦੀ ਸੰਭਾਲ ਲਈ ਆਪਣੇ ਘਰ ਵਾਪਸ ਚਲੇ ਗਏ ਸਨ। ਫ਼ਸਲ ਸਮੇਟ ਲੈਣ ਤੋਂ ਬਾਦ ਜ਼ਿਆਦਾਤਰ ਕਿਸਾਨ ਦਿੱਲੀ ਹੱਦ ਦੇ ਸਿੰਘੂ, ਟਿੱਕਰੀ, ਗ਼ਾਜੀਪੁਰ ਅਤੇ ਹਰਿਆਣਾ ਰਾਜਸਥਾਨ ਬਾਰਡਰ ਦੇ ਸ਼ਾਹਜਹਾਨਪੁਰ ਦੇ ਅੰਦੋਲਨ ਦੀਆਂ ਥਾਵਾਂ ‘ਤੇ ਵਾਪਸ ਆ ਰਹੇ ਹਨ।

ਸਰਕਾਰ ਅਤੇ ਉਹਦੇ ਬੁਲਾਰਿਆਂ ਨੇ ਕਿਸਾਨ ਅੰਦੋਲਨ ਨੂੰ ਇਹ ਕਹਿ ਕੇ ਫਿਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਦੀਆਂ ਹੱਦਾਂ ‘ਤੇ ਅੰਦੋਲਨ ਦੀ ਵਜ੍ਹਾ ਦੇ ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਦਿੱਲੀ ਵਿੱਚ ਆਉਣ ਵਾਲੇ ਆਕਸੀਜਨ ਸਲੰਡਰਾਂ ਦੀ ਡਲਿਵਰੀ ਵਿੱਚ ਰੁਕਾਵਟ ਹੋ ਰਹੀ ਹੈ। ਅੰਦੋਲਨ ਦੀਆਂ ਥਾਵਾਂ ਨੂੰ ਕੋਵਿਡ-19 ਸੰਕਰਮਣ ਦੇ ਸੰਭਾਵਤ “ਸੁਪਰ ਸਪਰੈਡਰਜ’ (ਵੱਡੀ ਗ਼ਿਣਤੀ ਵਿੱਚ ਫ਼ੈਲਾਉਣ ਵਾਲੇ)  ਦੇ ਰੂਪ ਵਿੱਚ ਕਹਿ ਕੇ ਸਰਕਾਰ ਅੰਦੋਲਨ ਨੂੰ ਤੋੜਨ ਦੀ ਵੀ ਧਮਕੀ ਦੇ ਰਹੀ ਹੈ। ਉਹ ਦੇਸ਼ਭਰ ਵਿੱਚ, ਵਿਸ਼ੇਸ਼ ਰੂਪ ਨਾਲ ਦਿੱਲੀ ਵਿੱਚ, ਕੋਵਿਡ-19 ਸੰਕਰਮਣ ਅਤੇ ਮੌਤਾਂ ਦੇ ਵਧਦੇ ਮਾਮਲਿਆਂ ਦੇ ਸਬੰਧ ਵਿੱਚ ਕਿਸਾਨ ਅੰਦੋਲਨ ਦੇ ਖ਼ਿਲਾਫ਼ ਲੋਕਾਂ ਦੀ ਰਾਇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨ ਅੰਦੋਲਨ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ। 24 ਅਪ੍ਰੈਲ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ, ਸੰਯੁਕਤ ਕਿਸਾਨ ਮੋਰਚੇ ਨੇ ਕੋਵਿਡ-19 ਦੇ ਸੰਕਰਮਣ ਤੋਂ ਪੀੜਤ ਅਤੇ ਉਸ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਾਰਦਿਕ ਸਹਾਨਭੂਤੀ ਦਿਖਾਈ ਹੈ। ਕਿਸਾਨਾਂ ਨੇ ਪਹਿਲਾਂ ਹੀ ਦਿੱਲੀ ਬਾਰਡਰ ਦੀ ਸੜਕ ਦਾ ਇੱਕ ਹਿੱਸਾ ਐਮਰਜੰਸੀ ਸੇਵਾਵਾਂ ਲਈ ਖੋਲ੍ਹ ਦਿੱਤਾ ਸੀ। ਹਰ ਇੱਕ ਬਾਰਡਰ ‘ਤੇ ਐਮਰਜੰਸੀ ਸੇਵਾਵਾਂ ਸ਼ੁਰੂ ਹਨ ਅਤੇ ਕਿਸਾਨ ਖੁਦ ਸੇਵਕ ਸੁਨਿਸਚਤ ਕਰ ਰਹੇ ਹਨ ਕਿ ਮਰੀਜ਼ਾਂ ਤੱਕ ਆਕਸੀਜਨ ਜਾਂ ਹੋਰ ਜ਼ਰੂਰੀ ਚੀਜ਼ਾਂ ਲੈ ਕੇ ਜਾਣ ਵਾਲੇ ਵਾਹਨਾਂ ਦੇ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ।

22 ਅਪ੍ਰੈਲ ਨੂੰ, ਹਰਿਆਣਾ ਦੇ ਸਰਕਾਰੀ ਅਧਿਕਾਰੀਆਂ ਦੇ ਨਾਲ ਹੋਈ ਇੱਕ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੜਕ ਦੇ ਇੱਕ ਪਾਸੇ ਤੋਂ ਹੁਣ ਬੈਰੀਕੇਡ ਹਟਾ ਦਿੱਤੇ ਜਾਣਗੇ। ਹਾਲਾਂਕਿ ਦਿੱਲੀ ਪੁਲਿਸ ਨੇ ਹਾਲੇ ਤੱਕ ਬੈਰੀਕੇਡ ਨਹੀਂ ਹਟਾਏ ਹਨ, ਫਿਰ ਵੀ ਦਿੱਲੀ ਨੂੰ ਜਾਣ ਜਾਂ ਦਿੱਲੀ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ। ਅਸਲ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਅਧਿਕਾਰੀ ਜਾਣ-ਬੁੱਝਕੇ ਹਸਪਤਾਲਾਂ ਤੱਕ ਆਕਸੀਜਨ ਸਲੰਡਰ ਪਹੁੰਚਾਉਣ ਵਾਲੇ ਟਰੱਕਾਂ ਨੂੰ ਲੰਬੇ ਰਸਤੇ ਤੋਂ ਭੇਜ ਕੇ, ਉਨ੍ਹਾਂ ਦੇ ਪਹੁੰਚਣ ਵਿੱਚ ਦੇਰੀ ਕਰਵਾ ਰਹੇ ਹਨ ਅਤੇ ਫਿਰ ਕਿਸਾਨ ਅੰਦੋਲਨ ਨੂੰ ਇਸ ਦੇਰੀ ਲਈ ਦੋਸ਼ੀ ਠਹਿਰਾ ਰਹੇ ਹਨ।

ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੇ ਸਾਰੇ ਅੰਦੋਲਨਕਾਰੀਆਂ ਨੂੰ ਵਧਦੀ ਮਹਾਂਮਾਰੀ ਦੇ ਬਾਰੇ ਵਿੱਚ ਜਾਣਕਾਰੀ ਅਤੇ ਜਾਗਰੂਕਤਾ ਹੈ ਅਤੇ ਉਹ ਸਾਰੇ ਜ਼ਰੂਰੀ ਅਹਿਿਤਆਤੀ ਉਪਾਵਾਂ ਦਾ ਪਾਲਣ ਕਰ ਰਹੇ ਹਨ। ਸਿੰਘੂ, ਗ਼ਾਜ਼ੀਪੁਰ, ਟਿੱਕਰੀ ਅਤੇ ਸ਼ਾਹਜਹਾਨਪੁਰ ਹੱਦਾਂ ‘ਤੇ ਸਵੈ ਸੇਵਾਦਾਰ ਲਗਾਤਾਰ ਅੰਦੋਲਨ ਵਾਲੀਆਂ ਥਾਵਾਂ ਦੀਆਂ ਹਾਲਤਾਂ ਦਾ ਜਾਇਜ਼ਾ ਲੈ ਰਹੇ ਹਨ।

ਲੌਕਡਾਊਨ ਹੋਣ ਦੇ ਬਾਦ ਦਿੱਲੀ ਛੱਡ ਕੇ ਜਾ ਰਹੇ ਮਜ਼ਦੂਰਾਂ ਨੂੰ ਅਨੰਦ ਵਿਹਾਰ ਬੱਸ ਅੱਡੇ ‘ਤੇ ਕਿਸਾਨ ਖਾਣਾ ਦੇ ਰਹੇ ਹਨ। ਉਹ ਰਾਜਧਾਨੀ ਦੇ ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ ਨੂੰ ਖਾਣਾ ਅਤੇ ਜ਼ਰੂਰੀ ਦਵਾਈਆਂ ਵੀ ਵੰਡ ਰਹੇ ਹਨ।

ਕਿਸਾਨਾਂ ਨੇ ਅੰਦੋਲਨ ਦੇ ਖ਼ਿਲਾਫ਼ ਲਗਾਏ ਗਏ ਝੂਠੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਨੇ ਵਧਦੀ ਮਹਾਂਮਾਰੀ ਦਾ ਬਹਾਨਾ ਲਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਬਹੁਸੰਮਤੀ ਨਾਲ ਇਹ ਐਲਾਨ ਕੀਤਾ ਹੈ ਕਿ ਜਦ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਤੇ ਕਾਨੂੰਨੀ ਘੱਟੋ-ਘੱਟ ਸਮਰਥਨ ਮੁੱਲ ਸੁਨਿਸਚਤ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਉਨ੍ਹਾਂ ਨੂੰ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੇ ਪ੍ਰਣ ਤੋਂ ਕੋਈ ਵੀ ਹਿਲਾ ਨਹੀਂ ਸਕਦਾ।

close

Share and Enjoy !

0Shares
0

Leave a Reply

Your email address will not be published. Required fields are marked *