ਛੋਟੇ ਵਪਾਰੀਆਂ ਵਲੋਂ ਐਮਾਜ਼ੋਨ ਦੇ ਧੱਕੇਖੋਰ ਅਤੇ ਅਜਾਰੇਦਾਰਾਨਾ ਅਮਲ ਦਾ ਵਿਰੋਧ ਕੀਤਾ ਗਿਆ

15 ਅਪਰੈਲ ਨੂੰ, ਹਿੰਦੋਸਤਾਨ ਦੇ ਲੱਖਾਂ ਹੀ ਛੋਟੇ ਵਪਾਰੀਆਂ ਨੇ ਐਮਾਜ਼ੋਨ ਡਾਟ ਕਾਮ ਵਰਗੀਆਂ ਵੱਡੀਆਂ ਈ. ਕਾਮਰਸ ਅਜਾਰੇਦਾਰ ਕੰਪਨੀਆਂ ਦੇ ਖ਼ਿਲਾਫ਼ ਮੁਜ਼ਾਹਰਾ ਜਥੇਬੰਦ ਕੀਤਾ।

ਇਹ ਮੁਜ਼ਾਹਰਾ ਹਿੰਦੋਸਤਾਨ ਵਿੱਚ ਐਮਾਜ਼ੋਨ ਵਲੋਂ 15 ਤੋਂ 18 ਅਪਰੈਲ ਨੂੰ ਰੱਖੀ ਜਾਣ ਵਾਲੀ ਸਲਾਨਾ ‘ਸੰਭਵ’ ਨਾਮੀ ਘਟਨਾ/ਵਾਕਿਆ ਨਾਲ ਮੇਲ ਖਾਂਦਾ ਹੈ। ਇਹ ਵਾਕਿਆ ਇਹ ਝੂਠਾ ਪ੍ਰਚਾਰ ਕਰਨ ਲਈ ਰੱਖਿਆ ਜਾਂਦਾ ਹੈ ਕਿ ਐਮਾਜ਼ੋਨ ਛੋਟੇ ਵਪਾਰੀਆਂ ਅਤੇ ਨਵੇਂ ਕਾਰੋਬਾਰਾਂ ਦਾ “ਦੋਸਤ ਅਤੇ ਰਾਹ-ਦਰਸਾਊ” ਹੈ ਅਤੇ ਉਨ੍ਹਾਂ ਲਈ “ਇੰਟਰਨੈਟ ਉਤੇ ਵਪਾਰ ਕਰਨ, ਵਿਕਾਸ ਕਰਨ ਅਤੇ ਚੀਜ਼ਾਂ ਵੇਚਣ ਲਈ ਮੌਕੇ ਪ੍ਰਦਾਨ ਕਰਦਾ ਹੈ”।

ਐਮਾਜ਼ੋਨ ਦੇ ਵਾਕਿਆ ਦੇ ਵਿਰੋਧ ਵਿੱਚ ਇਸ ਵਾਕਿਆ ਨੂੰ “ਅਸੰਭਵ” ਦਾ ਨਾਮ ਦਿੱਤਾ ਗਿਆ ਸੀ।

ਹਿੰਦੋਸਤਾਨ ਦੇ ਛੋਟੇ ਵਪਾਰੀ ਅਤੇ ਦੁਕਾਨਦਾਰ ਪਿਛਲੇ ਦੋ ਸਾਲਾਂ ਤੋਂ 1.3 ਬਿਲੀਅਨ ਲੋਕਾਂ ਦੀ ਪ੍ਰਚੂਨ ਮੰਡੀ ਵਿੱਚ ਬੜੀਆਂ ਬੜੀਆਂ ਵੈਸ਼ਵਿਕ ਈ. ਕਾਮਰਸ ਕੰਪਨੀਆਂ ਦੇ ਪ੍ਰਵੇਸ਼ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਨੇ ਐਮਾਜ਼ੋਨ ਅਤੇ ਫਲਿਪਕਾਰਟ ਦੇ ਭੇਸ ਵਿੱਚ, ਉਸਦਾ ਮੁਕਾਬਲਾ ਕਰਨ ਵਾਲੀ ਕੰਪਨੀ ਵਾਲਮਾਰਟ ਦੀ ਕੰਪਨੀ, ਉਤੇ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਛੋਟੇ ਦੁਕਾਨਦਾਰਾਂ ਅਤੇ ਪ੍ਰਚੂਨ ਦੇ ਵਪਾਰੀਆਂ ਨੂੰ ਤਬਾਹ ਕਰਨ ਲਈ ਕਈ ਇੱਕ ਢੰਗ ਵਰਤਣ ਦਾ ਇਲਜ਼ਾਮ ਲਾਇਆ ਹੈ। ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਇਹ ਸਭ ਤੋਂ ਤਾਜ਼ਾ ਵਿਰੋਧ ਐਕਸ਼ਨ ਹੈ।

ਇਹ ਵਿਰੋਧ ਐਕਸ਼ਨ ਈ-ਕਾਮਰਸ ਦੀਆਂ ਵੱਡੀਆਂ ਕੰਪਨੀਆਂ ਦੇ ਧਾੜਵੀ ਅਮਲਾਂ ਵੱਲ ਧਿਆਨ ਖਿਚਣ ਲਈ ਕੀਤਾ ਜਾ ਰਿਹਾ ਹੈ। ਇਹ ਵੈਸ਼ਵਿਕ ਅਜਾਰੇਦਾਰ, ਸੈਂਕੜੇ ਹੀ ਛੋਟੀਆਂ ਕੰਪਨੀਆਂ ਦੀਆਂ ਮਾਲਕ ਹਨ ਜਾਂ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ, ਜੋ ਉਨ੍ਹਾਂ ਦੇ ਪਲੈਟਫਾਰਮ ਤੋਂ ਚੀਜ਼ਾਂ ਵੇਚਦੀਆਂ ਹਨ। ਵੱਡੀਆਂ ਈ. ਕਾਮਰਸ ਕੰਪਨੀਆਂ, ਇਨ੍ਹਾਂ ਛੋਟੀਆਂ ਕੰਪਨੀਆਂ ਰਾਹੀਂ ਚੀਜ਼ਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਜਿਵੇਂ ਸਮਾਰਟ ਫੋਨ ਅਤੇ ਹੋਰ ਨਿਤ ਦੀਆਂ ਚੀਜ਼ਾਂ ਲਈ ਅਲਹਿਦਾ ਸੌਦੇ ਕਰ ਲੈਂਦੀਆਂ ਹਨ ਅਤੇ ਆਪਣੇ ਪਲੈਟਫਾਰਮਾਂ ਉੱਤੇ ਵਿਕਣ ਵਾਲੀਆਂ ਚੀਜ਼ਾਂ ਰਿਆਇਤੀ ਕੀਮਤਾਂ ਉੱਤੇ ਲਾ ਕੇ ਗਾਹਕ ਖਿਚ ਲੈਂਦੀਆਂ ਹਨ।

ਇਸ ਸਾਲ ਫਰਵਰੀ ਵਿੱਚ ਰਿਊਟਰ ਵਲੋਂ ਛਾਪੀ ਗਈ ਇੱਕ ਸਪੈਸ਼ਲ ਰਿਪੋ੍ਰਟ ਨੇ ਸਾਹਮਣੇ ਲਿਆਂਦਾ ਹੈ ਕਿ ਐਮਾਜ਼ੋਨ ਆਪਣੇ ਹਿੰਦੋਸਤਾਨੀ ਪਲੈਟਫਾਰਮ ਉੱਤੇ ਕੰਪਨੀਆਂ ਦੇ ਇੱਕ ਛੋਟੇ ਜਿਹੇ ਗਰੱੁਪ ਨੂੰ ਰਿਆਇਤਾਂ ਦਿੰਦਾ ਆ ਰਿਹਾ ਹੈ। ਇਨ੍ਹਾਂ ਕੰਪਨੀਆਂ ਦੇ ਮਾਲਕ ਅਸਲ ਵਿੱਚ ਅਜਾਰੇਦਾਰ ਕੰਪਨੀਆਂ ਹਨ। ਐਮਾਜ਼ੋਨ ਨੇ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਅਤੇ ਹਿੰਦੋਸਤਾਨੀ ਰਾਜ ਨਾਲ ਨਜ਼ਦੀਕੀ ਸਬੰਧਾਂ ਨੂੰ ਵਰਤ ਕੇ ਬਦੇਸ਼ੀ ਨਿਵੇਸ਼ ਦੇ ਨਿਯਮਾਂ ਤੋਂ ਛੁਟਕਾਰਾ ਪਾਇਆ ਹੈ।

ਇੱਕ ਹੋਰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਵੇਲੇ ਹਿੰਦੋਸਤਾਨ ਵਿੱਚ ਈ. ਕਮਰਸ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਹੀ ਕੰਪਨੀ, ਮੁਕੇਸ਼ ਅੰਬਾਨੀ ਦੀ ਰਿਲਾਐਂਸ ਇੰਡਸਟਰੀਜ਼ ਹੈ। ਰਿਲਾਐਂਸ ਗਰੱੁਪ ਫੇਸਬੁੱਕ ਨਾਲ ਸਬੰਧ ਬਣਾ ਰਿਹਾ ਹੈ। ਹਿੰਦੋਸਤਾਨ ਦੇ ਪ੍ਰਚੂਨ ਵਪਾਰ ਵਿੱਚ, ਵੱਖ-ਵੱਖ ਵੱਡੀਆਂ ਈ. ਪ੍ਰਚੂਨ ਕੰਪਨੀਆਂ ਵਿਚਕਾਰ ਮੁਕਾਬਲੇਬਾਜ਼ੀ ਬਹੁਤ ਤਿੱਖੀ ਹੈ। ਐਮਾਜ਼ੋਨ ਅਤੇ ਰਿਲਾਐਂਸ ਵਿਚਕਾਰ ਇੱਕ ਅਦਾਲਤੀ ਮੁਕੱਦਮਾ ਚੱਲ ਰਿਹਾ ਹੈ, ਜਿਸ ਵਿੱਚ ਐਮਾਜ਼ੋਨ ਰਿਲਾਐਂਸ ਵਲੋਂ ਫਿਊਚਰ ਗਰੁੱਪ ਨੂੰ ਖ੍ਰੀਦਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੇਲੇ ਫਿਊਚਰ ਗਰੁੱਪ ਹਿੰਦੋਸਤਾਨ ਵਿਚ ਦੂਸਰਾ ਬੜਾ ਪ੍ਰਚੂਨ ਵੇਚਣ ਵਾਲਾ ਹੈ, ਜਿਸ ਦੇ 1700 ਤੋਂ ਉਪਰ ਪਲੈਟਫਾਰਮ ਹਨ। ਬਿਗ ਬਜ਼ਾਰ, ਈਜ਼ੀਡੇ, ਨੀਲਗਿਰੀਜ਼, ਸੈਵਨ ਇਲੈਵਨ ਇਹ ਸਭ ਫਿਊਚਰ ਗਰੁਪ ਦੀਆਂ ਕੰਪਨੀਆਂ ਹਨ।

ਐਮਾਜ਼ੋਨ ਵਰਗੀਆਂ ਬੜੀਆਂ ਵੈਸ਼ਵਿਕ ਈ. ਕਾਮਰਸ ਕੰਪਨੀਆਂ ਦੇ ਹਮਲਾਵਰ ਅਤੇ ਸ਼ਿਕਾਰਾਨਾ ਅਮਲਾਂ ਹੇਠ ਪਹਿਲਾਂ ਹੀ ਕਰਾਹ ਰਹੇ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਲਈ ਕੋਵਿਡ-19 ਮਹਾਂਮਾਰੀ ਅਤੇ ਉਸ ਨਾਲ ਲੱਗੇ ਲੌਕਡਾਊਨਾਂ ਨਾਲ ਆਨ-ਲਾਈਨ ਵਿਕਰੀ ਵਿੱਚ ਅਥਾਹ ਵਾਧਾ ਤਬਾਹਕੁੰਨ ਸਾਬਤ ਹੋਇਆ ਹੈ। ਦੇਸ਼ ਵਿੱਚ ਸੈਂਕੜੇ ਹਜ਼ਾਰਾਂ ਦੁਕਾਨਾਂ ਬੰਦ ਹੋ ਗਈਆਂ ਹਨ। ਵਪਾਰੀਆਂ ਅਤੇ ਛੋਟੇ ਉਤਪਾਦਿਕਾਂ ਦੇ ਕਈ ਸਮੂਹਾਂ ਨੇ ਅਦਾਲਤਾਂ ਅਤੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਟੀਸ਼ਨਾਂ ਕਰਕੇ, ਬਦੇਸ਼ੀ ਨਿਵੇਸ਼ ਦੇ ਕਾਨੂੰਨ ਬਦਲੇ ਜਾਣ ਵਾਸਤੇ ਅਤੇ ਬੜੇ ਪ੍ਰਚੂਨ ਅਜਾਰੇਦਾਰਾਂ ਦੇ ਕਾਰੋਬਾਰਾਂ ਲਈ ਸਖਤ ਕਾਨੂੰਨ ਬਣਾਉਣ ਲਈ ਕਿਹਾ ਹੈ।

ਮੁਜ਼ਾਹਰੇ ਜਥੇਬੰਦ ਕਰਨ ਵਾਲਿਆਂ ਵਿੱਚ ਛੋਟੇ ਉਤਪਾਦਿਕਾਂ ਅਤੇ ਵਪਾਰੀਆਂ ਦੇ ਸਮੂਹ, ਜਿਵੇਂ ਆਲ ਇੰਡੀਆ ਆਨਲਾਈਨ ਵੈਂਡਰਜ਼ ਐਸੋਸੀਏਸ਼ਨ, ਆਲ ਇੰਡੀਆ ਮੋਬਾਈਲ ਰੀਟੇਲਰਜ਼ ਐਸੋਸੀਏਸ਼ਨ, ਪਬਲਿਕ ਰਿਸਪੌਂਸ ਅਗੇਂਸਟ ਹੈਲਪਲੈਸਨੈਸ ਐਂਡ ਐਕਸ਼ਨ ਫਾਰ ਰੀਡਰੈਸਲ (ਪਰਾਹਾਰ) ਅਤੇ ਹੋਰ ਜਥੇਬੰਦੀਆਂ ਸ਼ਾਮਲ ਸਨ।

ਇਸ ਘਟਨਾ ਵਿੱਚ ਵਪਾਰੀਆਂ ਨੇ ਐਮਾਜ਼ੋਨ ਦੇ ਸੰਸਥਾਪਕ, ਬੇਜ਼ੋਜ਼, ਐਮਾਜ਼ੋਨ ਇੰਡੀਆ ਦੇ ਮੁੱਖੀ ਅਮਿਤ ਅਗਰਵਾਲ ਅਤੇ ਉਸਦੇ ਭਾਈਵਾਲ ਨਰਾਇਣਾ ਮੂਰਤੀ, ਇਨਫੋਸੀਜ਼ ਦੇ ਅਰਬਾਂਪਤੀ ਸਹਿ-ਸੰਸਥਾਪਕ ਅਤੇ ਆਪਣੀ ਉਪਜੀਵਕਾ ਉੱਤੇ ਭਾਰੀ ਹਮਲੇ ਲਈ ਜ਼ਿਮੇਵਾਰ ਹੋਰ ਵੈਸ਼ਵਿਕ ਪ੍ਰਚੂਨ ਅਜਾਰੇਦਾਰਾਂ ਨੂੰ “ਅਸੰਭਵ” ਇਨਾਮ ਦਿੱਤੇ।

ਹਿੰਦੋਸਤਾਨੀ ਰਾਜ ਸਭ ਤੋਂ ਬੜੇ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਹਿਫਾਜ਼ਤ ਅਤੇ ਹਿੱਤਾਂ ਨੂੰ ਅੱਗੇ ਵਧਾਉਂਦਾ ਹੈ। ਛੋਟੇ ਉਤਪਾਦਕ ਅਤੇ ਵਪਾਰੀ ਸਰਕਾਰ ਤੋਂ ਆਪਣੇ ਹਿੱਤਾਂ ਦੀ ਰਖਵਾਲੀ ਦੀ ਮੰਗ ਕਰ ਰਹੇ ਹਨ।

close

Share and Enjoy !

Shares

Leave a Reply

Your email address will not be published.