ਰੇਲਵੇ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ: ਸਿਗਨਲ ਅਤੇ ਟੈਲੀਕਾਮ ਮਜ਼ਦੂਰ

ਆਮ ਤੌਰ ‘ਤੇ ਭਲੇ ਹੀ ਉਹ ਯਾਤਰੀਆਂ ਦੇ ਸੰਪਰਕ ਵਿੱਚ ਨਾ ਆਉਂਦੇ ਹੋਣ, ਲੇਕਿਨ ਗੱਡੀਆਂ ਚਲਾਉਣ ਵਿੱਚ ਸਿਗਨਲ ਅਤੇ ਟੈਲੀਕਾਮ (ਐਸ ਐਂਡ ਟੀ) ਦੇ ਮਜ਼ਦੂਰਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ। ਭਾਰਤੀ ਰੇਲਵੇ ਦਾ ਸਿਗ਼ਨਲ ਅਤੇ ਟੈਲੀਕਾਮ ਵਿਭਾਗ ਇਹ ਯਕੀਨੀ ਬਣਾਉਂਦਾ ਹੈ ਕਿ ਗੱਡੀਆਂ ਠੀਕ ਸਮੇਂ ‘ਤੇ ਅਤੇ ਸਹੀ ਹਾਲਤ ਵਿੱਚ ਆਪਣੇ ਨਿਯਤ ਥਾਵਾਂ ‘ਤੇ ਪਹੁੰਚ ਜਾਣ। ਇਹ ਸੰਚਾਰ-ਤੰਤਰ ਨੂੰ ਠੀਕ ਰੱਖਣ ਦੇ ਲਈ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਇਸ ਵਿੱਚ ਰੇਲ ਗੱਡੀ ਦੇ ਕੰਟਰੋਲਰ ਅਤੇ ਸਟੇਸ਼ਨ ਮਾਸਟਰ ਦੇ ਵਿੱਚ ਦਾ ਸੰਪਰਕ ਸ਼ਾਮਲ ਹੈ ਅਤੇ ਵਿਵਿਧ ਸਟੇਸ਼ਨਾਂ ਦੇ ਵਿੱਚ ਦਾ ਸੰਪਰਕ ਵੀ ਸ਼ਾਮਲ ਹੈ। ਟੈਲੀਕਾਮ ਵਿਭਾਗ ਰੇਲ ਗੱਡੀਆਂ ਦੀਆਂ ਗਤੀਵਿਧੀਆਂ ਦੀਆਂ ਸੂਚਨਾਵਾਂ ਸਟੇਸ਼ਨਾਂ ਤੱਕ ਪਹੁੰਚਾਉਂਦਾ ਹੈ। ਇਹ ਰੇਲ ਗੱਡੀਆਂ ਦੀ ਰਫ਼ਤਾਰ ਨੂੰ ਕੰਟਰੋਲ ਕਰਦਾ ਹੈ। ਰੇਲ ਗੱਡੀਆਂ ਦੇ ਠੀਕ-ਠਾਕ ਚੱਲਣ ਦੇ ਲਈ ਇਸ ਵਿਭਾਗ ਦਾ ਕੰਮ ਬਹੁਤ ਜ਼ਰੂਰੀ ਹੈ।

ਟੈਲੀਕਾਮ ਵਿਭਾਗ ਰੇਲਵੇ ਦੀਆਂ ਸਾਰੀਆਂ ਹੈਲਪ ਲਾਈਨਾਂ ਨੂੰ ਚਲਾਉਂਦਾ ਹੈ। ਜੋ ਯਾਤਰੀ ਰਿਜ਼ਰਵ ਜਾ ਅਨ-ਰਿਜ਼ਰਵ ਟਿਕਟ ਖ਼ਰੀਦਦਾ ਹੈ, ਉਸ ਨੂੰ ਇਹ ਵਿਭਾਗ ਇੰਟਰਨੈਟ ਲਿੰਕ ਭੇਜਦਾ ਹੈ। ਇਸਦੇ ਉੱਪਰ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਿੰਮੇਵਾਰੀ ਹੁੰਦੀ ਹੈ। ਇਹ ਵਿਭਾਗ ਪਲੇਟਫ਼ਾਰਮਾਂ ਦੇ ਬਾਰੇ ਵਿੱਚ, ਪਲੇਟਫ਼ਾਰਮਾਂ ‘ਤੇ ਰੇਲ ਦੇ ਡੱਬਿਆਂ ਦੀ ਜਗ੍ਹਾ ਦੀਆਂ ਸੂਚਨਾਵਾਂ, ਗੱਡੀ ਦੇ ਟਾਈਮ ਅਤੇ ਸਮਾਂਸਾਰਣੀ ਦੇ ਬਾਰੇ ਵਿੱਚ ਵੀ ਯਾਤਰੀਆਂ ਨੂੰ ਸੂਚਨਾਵਾਂ ਦਿੰਦਾ ਹੈ। ਇਹ ਵਾਈਫ਼ਾਈ ਸਹੂਲਤਾਂ ਦਾ ਪ੍ਰਬੰਧ ਕਰਦਾ ਹੈ। ਸਮਾਨ ਸਕੈਨਰ, ਵੈਬ ਸਕੈਨਰ, ਡਿਜੀਟਲ ਚਾਰਟ ਅਤੇ ਮਨੋਰੰਜਣ ਦੇ ਲਈ ਲਗਾਏ ਗਏ ਡਿਜੀਟਲ ਬੋਰਡਾਂ ਦਾ ਪ੍ਰਬੰਧ ਵੀ ਕਰਦਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਦੇਖਭਾਲ ਵੀ ਟੈਲੀਕਾਮ ਵਿਭਾਗ ਖੁਦ ਹੀ ਕਰਦਾ ਹੈ।

ਜਿਵੇਂ ਭਾਰਤੀ ਰੇਲਵੇ ਦੇ ਹੋਰ ਮਹਿਕਮਿਆਂ ਵਿੱਚ ਹੁੰਦਾ ਹੈ, ਉਵੇਂ ਹੀ ਸਿਗ਼ਨਲ ਅਤੇ ਟੈਲੀਕਾਮ ਮਜ਼ਦੂਰਾਂ ਤੋਂ ਬੜੀ ਬੇਰਹਿਮੀ ਨਾਲ ਬਹੁਤ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ। ਭਾਰਤੀ ਰੇਲਵੇ ਦੇ ਅਨੇਕਾਂ ਮਹੱਤਵਪੂਰਣ ਵਿਭਾਗਾਂ ਵਿੱਚ ਮਜ਼ਦੂਰਾਂ ਦੀ ਗ਼ਿਣਤੀ ਬਹੁਤ ਹੀ ਘੱਟ ਹੈ। ਅਨੇਕਾਂ ਖ਼ਾਲੀ ਥਾਵਾਂ ‘ਤੇ ਭਰਤੀ ਨਹੀਂ ਕੀਤੀ ਜਾਂਦੀ ਹੈ। ਐਸ ਐਂਡ ਟੀ ਵਿਭਾਗ ਵਿੱਚ ਇਹ ਇੰਨੀ ਬੜੀ ਸਮੱਸਿਆ ਬਣ ਗਈ ਹੈ ਕਿ ਆਪ ਸੋਚ ਵੀ ਨਹੀਂ ਸਕਦੇ! ਅੱਜ ਦੇ ਦਿਨ ਸਪੂਰਣ ਭਾਰਤੀ ਰੇਲ ਦੇ ਗਰੁੱਪ ਸੀ ਵਿੱਚ ਕੇਵਲ 21,000 ਅਤੇ ਗਰੁੱਪ ਡੀ ਵਿੱਚ ਮਾਤਰ 20,000 ਮਜ਼ਦੂਰ ਹਨ। ਹਾਲਾਂ ਕਿ ਮਾਪਦੰਡ-2010 ਦੇ ਅਨੁਸਾਰ ਗਰੁੱਪ ਸੀ ਵਿੱਚ ਤਕਰੀਬਨ 65,000 ਅਤੇ ਗਰੁੱਪ ਡੀ ਵਿੱਚ ਤਕਰੀਬਨ 58,000 ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸਦਾ ਮਤਲਬ ਇਹ ਹੈ ਕਿ ਮਹਿਕਮੇ ਵਿੱਚ ਤਕਰੀਬਨ ਦੋ-ਤਿਹਾਈ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਸਿਗਨਲ ਟੈਕਨੀਸ਼ੀਅਨ ਗ੍ਰੇਡ-1 ਵਿੱਚ 15 ਫ਼ੀਸਦੀ ਦੀ ਸਿੱਧੀ ਭਰਤੀ ਦੇ ਲਈ 2018 ਵਿੱਚ ਯੂਨੀਅਨਾਂ ਦੇ ਜੋਰ ਦੇਣ ਤੇ ਰੇਲਵੇ ਬੋਰਡ ਨੇ ਆਦੇਸ਼ ਪਾਸ ਕੀਤਾ ਸੀ, ਲੇਕਿਨ ਅੱਜ ਤਕ ਇੱਕ ਵੀ ਭਰਤੀ ਨਹੀਂ ਹੋਈ ਹੈ।

ਪ੍ਰਸਾਸ਼ਨ ਇਸ ਵਿਭਾਗ ਵਿੱਚ ਹਰ ਸਾਲ ਹਜ਼ਾਰਾਂ ਪੋਸਟਾਂ ਨੂੰ ਖ਼ਤਮ ਕਰ ਰਿਹਾ ਹੈ। ਬਹੁਤ ਸਾਰੀਆਂ ਪੋਸਟਾਂ ਨੂੰ ਹੌਲੀ-ਹੌਲੀ ਖ਼ਤਮ ਕੀਤਾ ਜਾ ਰਿਹਾ ਹੈ, ਹਾਲਾਂਕਿ ਇਹ ਕੰਮ ਬਹੁਤ ਜ਼ਰੂਰੀ ਹੁੰਦੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਮਹਿਕਮਾ ਚੱਲ ਹੀ ਨਹੀਂ ਸਕਦਾ।

ਐਸ ਐਂਡ ਟੀ ਵਿਭਾਗ ਦੇ ਮਜ਼ਦੂਰਾਂ ਦੇ ਸਾਹਮਣੇ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਇਹ ਹੈ ਕਿ ਜਿਵੇਂ ਕਿ ਵਿਭਾਗਾਂ ਵਿੱਚ ਹੁੰਦਾ ਹੈ, ਇਸਦਾ ਬਹੁਤ ਬੁਰਾ ਅਸਰ ਯਾਤਰੀਆਂ ਦੀ ਸੁਰੱਖਿਆ ਉੱਤੇ ਅਤੇ ਮਜ਼ਦੂਰਾਂ ਦੇ ਸੁੱਖ-ਅਰਾਮ ਉੱਤੇ ਹੁੰਦਾ ਹੈ। ਐਚ.ਓ.ਈ.ਆਰ.-2005 (ਕੰਮ ਦੇ ਘੰਟੇ ਅਤੇ ਅਰਾਮ ਦੀ ਛੁੱਟੀ ਨਾਲ ਸਬੰਧਤ ਨਿਯਮ) ਦੀ ਬਾਰ-ਬਾਰ ਉਲੰਘਣਾਹੁੰਦੀ ਹੈ। ਇਸ ਨਾਲ ਮਜ਼ਦੂਰਾਂ ਦੇ ਉੱਪਰ ਕੰਮ ਦਾ ਬੋਝ ਕਈ ਗੁਣਾ ਵੱਧ ਜਾਂਦਾ ਹੈ। ਮਹਿਕਮੇ ਵਿੱਚ ਕੋਈ ਡਿਊਟੀ ਰੋਸਟਰ ਜਾਂ ਕੰਮ ਦੀ ਸਾਰਣੀ ਨਹੀਂ ਹੁੰਦੀ ਹੈ। ਅਗਰ ਰਾਤ ਨੂੰ ਕੋਈ ਖ਼ਰਾਬੀ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਦੇ ਲਈ ਜੋ ਆਦਮੀ ਪੂਰਾ ਦਿਨ ਕੰਮ ਕਰਕੇ ਥੱਕਿਆ ਹੁੰਦਾ ਹੈ, ਜਿਸਨੇ ਅਰਾਮ ਕਰਨ ਦੇ ਲਈ ਛੁੱਟੀ ਲਈ ਹੁੰਦੀ ਹੈ ਜਾਂ ਜੋ ਪਰਿਵਾਰਕ ਕੰਮ ਵਿੱਚ ਮਗਨ ਹੁੰਦਾ ਹੈ, ਉਸ ਨੂੰ ਵਾਪਸ ਕੰਮ ‘ਤੇ ਬੁਲਾ ਲਿਆ ਜਾਂਦਾ ਹੈ।

ਸਾਲਾਂ-ਬੱਧੀ ਮਜ਼ਦੂਰ ਇਹ ਮੰਗ ਕਰਦੇ ਆ ਰਹੇ ਹਨ ਕਿ ਰਾਤ ਵਿੱਚ ਹੋਈ ਖ਼ਰਾਬੀ ਨੂੰ ਸੁਧਾਰ ਕਰਨ ਦੇ ਲਈ ਹਰ ਯੂਨਿਟ ਵਿੱਚ ਸਮੂਹ ਦੀ ਸਥਾਪਨਾ ਕਰਨੀ ਚਾਹੀਦੀ ਹੈ, ਜੋ ਨਜ਼ਦੀਕ ਦੇ 4-5 ਸਟੇਸ਼ਨਾਂ ‘ਤੇ ਹੋਣ ਵਾਲੀ ਖ਼ਰਾਬੀ ਨੂੰ ਰਾਤ ਵਿੱਚ ਠੀਕ ਕਰ ਸਕਣ। ਪੂਰਾ ਦਿਨ ਕੰਮ ਕਰਕੇ ਥੱਕੇ ਹੋਏ ਜਾਂ ਉਨੀਂਦਰੇ ਮਜ਼ਦੂਰਾਂ ਤੋਂ ਜੋ ਗ਼ਲਤੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਉਹ ਇਸ ਨਾਲ ਬਿਲਕੁੱਲ ਨਹੀਂ ਹੋਵੇਗੀ। ਲੇਕਿਨ ਲੱਗਦਾ ਨਹੀਂ ਕਿ ਅਧਿਕਾਰੀਆਂ ਨੂੰ ਇਸਦੇ ਬਾਰੇ ਵਿੱਚ ਕੋਈ ਵੀ ਪ੍ਰਵਾਹ ਹੈ।

ਆਉਣ ਵਾਲੇ ਦਿਨਾਂ ਵਿੱਚ ਤਾਂ ਮਜ਼ਦੂਰਾਂ ਦੀ ਕਮੀ ਦੀ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ, ਜਿਵੇਂ-ਜਿਵੇਂ ਰੇਲਗੱਡੀਆਂ ਵਧਣਗੀਆਂ ਅਤੇ ਨਵੀਆਂ-ਨਵੀਆਂ ਤਕਨੀਕਾਂ ਆਉਣਗੀਆਂ।

ਕੰਮ ਦੀਆਂ ਅਤੀ ਖ਼ਰਾਬ ਹਾਲਤਾਂ ਵਿੱਚ, ‘ਕੇਬਲ’ ਦਾ ਰੱਖ-ਰਖਵ ਅਤੇ ਖ਼ਰਾਬੀ ਨੂੰ ਠੀਕ ਕਰਨ ਦਾ ਕੰਮ ਤਾਂ ਰੇਲ ਦੀ ਪਟੜੀ ਦੇ ਕੋਲ ਹੀ ਕਰਨਾ ਪੈਂਦਾ ਹੈ। ਇਹ ਕੰਮ ਇੰਨਾ ਖ਼ਤਰਨਾਕ ਹੈ ਇਸਦਾ ਅੰਦਾਜ਼ਾ ਇਹ ਜਾਣ ਕੇ ਲਗਾਇਆ ਜਾ ਸਕਦਾ ਹੈ ਕਿ ਕੇਵਲ ਪਿਛਲੇ ਚਾਰ ਸਾਲਾਂ ਵਿੱਚ ਕੰਮ ਦੇ ਦੌਰਾਨ 80 ਮਜ਼ਦੂਰਾਂ ਦੀ ਜਾਨ ਚਲੀ ਗਈ ਹੈ। ਉਹ 440 ਵੋਲਟ ਦੇ ਸਿੱਧੇ ਲਾਈਵ ਸਰਕਟ ਉੱਤੇ ਅਤੇ 25,000 ਵੋਲਟ ਦੇ ਏ.ਸੀ. ਸਰਕਟ ਉੱਤੇ ਕੰਮ ਕਰਦੇ ਹਨ। ਬਹੁਤ ਵਾਰ ਉਨ੍ਹਾਂ ਨੂੰ ਸਿਗ਼ਨਲ ਪੋਸਟ ‘ਤੇ ਬਿਜਲੀ ਦੇ ਝਟਕਿਆਂ ਨੂੰ ਝੱਲਣਾ ਪੈਂਦਾ ਹੈ।

ਜਦੋਂ ਸਿਗਨਲ ਦੇ ਯੰਤਰ ਖ਼ਰਾਬ ਹੋ ਜਾਂਦੇ ਹਨ ਤਾਂ ਜਿੰਨੀ ਜ਼ਲਦੀ ਹੋ ਸਕੇ ਉਨੀ ਜ਼ਲਦੀ ਉਨ੍ਹਾਂ ਨੂੰ ਠੀਕ ਕਰਨ ਦੇ ਲਈ ਮਜ਼ਦੂਰਾਂ ਦੇ ਉੱਪਰ ਅਨੇਕਾਂ ਪ੍ਰਕਾਰ ਦੇ ਵਾਧੂ ਦਬਾਅ ਪਾਏ ਜਾਂਦੇ ਹਨ, ਜਿਸ ਨਾਲ ਗ਼ਲਤੀਆਂ ਹੁੰਦੀਆਂ ਹਨ ਜਾਂ ਕੰਮ ਚਲਾਊ ਕੰਮ ਹੀ ਹੋ ਸਕਦਾ ਹੈ। ਇਸ ਤੋਂ ਬਾਦ ਅਗਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਮਜ਼ਦੂਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪੈਂਦੇ ਹਨ। ਬਹੁਤ ਬਾਰ ਖ਼ਰਾਬੀ ਦੀ ਜਗ੍ਹਾ ‘ਤੇ ਪਹੁੰਚਣ ਲਈ ਇੰਨਾ ਦਬਾਅ ਪਾਇਆ ਜਾਂਦਾ ਹੈ ਕਿ ਉਹ ਖੁਦ ਦੁਰਘਟਨਾ ਗ੍ਰਸਤ ਹੋ ਜਾਂਦੇ ਹਨ ਜਾਂ ਕਈ ਬਾਰ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕਈ ਬਾਰ ਰੇਲ ਗੱਡੀਆਂ ਦੇ ਚੱਲਣ ਦੇ ਬਾਰੇ ਵਿੱਚ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲਦੀ ਹੈ, ਜਿਸ ਦੀ ਵਜ੍ਹਾ ਨਾਲ ਉਹ ਰੇਲ-ਗੱਡੀਆਂ ਦੀ ਲਪੇਟ ਵਿੱਚ ਆ ਜਾਂਦੇ ਹਨ। ਹੋਰ ਤਾਂ ਹੋਰ ਖ਼ਰਾਬੀ ਦੇ ਸਮੇਂ ਕਦੇ-ਕਦੇ ਮਜ਼ਦੂਰਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਕਦੇ-ਕਦੇ ਉਨ੍ਹਾਂ ਦੇ ਉੱਪਰ ਸ਼ਰੀਰਕ ਹਮਲੇ ਵੀ ਹੋਏ ਹਨ ਅਤੇ ਕਈ ਮਜ਼ਦੂਰ ਜਾਨ ਤੋਂ ਵੀ ਮਾਰੇ ਗਏ ਹਨ।

ਨਿੱਜੀਕਰਣ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾ ਰਿਹਾ ਹੈ। ਹੁਣ ਕਈ ਸਾਰੇ ਰੇਲਵੇ ਜੋਨਾਂ ਵਿੱਚ ਸਿਗਨਲ ਅਤੇ ਟੈਲੀਕਾਮ ਯੰਤਰਾਂ ਦੀ ਦੇਖ-ਭਾਲ ਨੂੰ ਨਿੱਜੀ ਕੰਪਣੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ। ਉਹ ਪੈਸੇ ਤਾਂ ਲੈ ਲੈਂਦੀਆਂ ਹਨ, ਪਰ ਕੰਮ ਦੇ ਲਈ ਮਜ਼ਦੂਰਾਂ ਦੀ ਨਿਯੁਕਤੀ ਹੀ ਨਹੀਂ ਕਰਦੀਆਂ ਹਨ, ਇਸ ਲਈ ਰੇਲ ਮਜ਼ਦੂਰਾਂ ਨੂੰ ਇਹ ਕੰਮ ਵੀ ਕਰਨਾ ਪੈਂਦਾ ਹੈ, ਜਿਸ ਨਾਲ ਨਿਸਚਿਤ ਤੌਰ ‘ਤੇ ਉਨ੍ਹਾਂ ਦੇ ਉੱਤੇ ਬੋਝ ਵਧਦਾ ਹੈ।

ਮਜ਼ਦੂਰਾਂ ਦੀ ਕਮੀਅਤੇ ਕੰਮ ਦੇ ਬੋਝ ਵਿੱਚ ਬਹੁਤ ਜ਼ਿਆਦਾ ਵਾਧਾ, ਇਹ ਇਨ੍ਹਾਂ ਮਜ਼ਦੂਰਾਂ ਦੀ ਸਭ ਤੋਂ ਬੜੀ ਸਮੱਸਿਆ ਹੈ। ਇੰਡੀਅਨ ਰੇਲਵੇ ਸਿਗਨਲਜ ਐਂਡ ਟੈਲੀਕਾਮ ਮੇਨਟੇਨਰਜ ਯੂਨੀਅਨ (ਆਈ.ਆਰ.ਐਸ.ਟੀ.ਐਮ.ਯੂ.) ਨੇ ਇਸ ਬਾਰੇ ਵਿੱਚ ਵਿਭਿੰਨ ਪੱਧਰ ਦੇ ਅਧਿਕਾਰੀਆਂ ਤੱਕ ਅਲੱਗ-ਅਲੱਗ ਮਾਧਿਅਮਾਂ ਰਾਹੀਂ ਇਹ ਗੱਲ ਪਹੁੰਚਾਈ ਹੈ। ਚੱਕਰਧਰਪੁਰ, ਗਾਂਧੀਨਗਰ, ਕੋਟਾ, ਇੰਦੌਰ ਅਤੇ ਬੰਦੀਕੁਈ ਸਟੇਸ਼ਨਾਂ ‘ਤੇ ਰੇਲਵੇ ਬੋਰਡ ਦੇ ਸਾਬਕਾ ਪ੍ਰਮੁੱਖ (ਸੀ.ਆਰ.ਬੀ.), ਸ਼੍ਰੀ ਅਸ਼ਵਨੀ ਲੋਹਾਨੀ ਜੀ ਨਾਲ ਮੀਟਿੰਗ ਕੀਤੀ ਗਈ ਹੈ। ਇਸਤੋਂ ਇਲਾਵਾ ਮਜ਼ਦੂਰਾਂ ਦੀ ਟੀਮ ਨੇ ਦੋ ਬਾਰ ਸਾਬਕਾ ਸੀ.ਆਰ.ਬੀ. ਸ਼੍ਰੀ ਵਿਨੋਦ ਯਾਦਵ ਜੀ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ। ਨਵੇਂ ਸੀ.ਆਰ.ਬੀ. ਜਾਂ ਰੇਲਵੇ ਬੋਰਡ ਦੇ ਸੀ.ਈ.ਓ. ਸ਼੍ਰੀ ਵਿਨੋਧ ਸ਼ਰਮਾ ਜੀ ਨਾਲ ਮਿਿਟੰਗ ਦੇ ਲਈ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਉਹ ਖ਼ਤਰਾ ਅਤੇ ਕਠਿਨਾਈ ਭੱਤਾ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਉਹ ਇਸ ਗੱਲ ‘ਤੇ ਵੀ ਜ਼ੋਰ ਦੇ ਰਹੇ ਹਨ ਕਿ ਹਰ ਯੂਨਿਟ ਦੇ ਕੋਲ ਇੱਕ ਚਾਰ-ਪਹੀਆ ਵਾਹਨ ਹੋਣਾ ਚਾਹੀਦਾ ਹੈ ਤਾਂ ਕਿ ਖ਼ਰਾਬੀ ਵਾਲੀ ਥਾਂ ‘ਤੇ ਛੇਤੀ ਨਾਲ ਪਹੁੰਚ ਕੇ ਠੀਕ ਕਰਨ ਦਾ ਕੰਮ ਤੁਰੰਤ ਨਿਪਟਾਇਆ ਜਾ ਸਕੇ।

ਭਾਰਤੀ ਰੇਲਵੇ ਨੂੰ ਨਾ ਆਪਣੇ ਮਜ਼ਦੂਰਾਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਯਾਤਰੀਆਂ ਦੀ। ਇਹ ਖਾਲੀ ਪੋਸਟਾਂ ‘ਤੇ ਭਰਤੀ ਨਹੀਂ ਕਰ ਰਿਹਾ ਹੈ ਅਤੇ ਹੋਰ ਤਾਂ ਹੋਰ ਖਾਲੀ ਪੋਸਟਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਭਾਰਤੀ ਰੇਲਵੇ ਵਿੱਚ ਵੱਡੇ ਪੈਮਾਨੇ ‘ਤੇ ਕੁਸ਼ਲ ਅਤੇ ਅਕੁਸ਼ਲ ਕੰਮ ਦੇ ਲਈ ਮਜ਼ਦੂਰਾਂ ਨੂੰ ਠੇਕੇ ‘ਤੇ ਰੱਖਿਆ ਜਾ ਰਿਹਾ ਹੈ। ਹੁਣ ਦੇ ਮਜ਼ਦੂਰਾਂ ਦੀਆਂ ਕੰਮ ਦੀਆਂ ਹਾਲਤਾਂ ਬਦ-ਤੋਂ-ਬਦਤਰ ਬਣਦੀਆਂ ਜਾ ਰਹੀਆਂ ਹਨ। ਇਸ ਬਹੁਤ ਹੀ ਖ਼ਤਰਨਾਕ ਰਸਤੇ ਦਾ ਵਿਰੋਧ ਕਰਨ ਵਿੱਚ ਸਾਰੇ ਮਜ਼ਦੂਰਾਂ ਅਤੇ ਯਾਤਰੀਆਂ ਨੂੰ ਵੀ ਰੇਲਵੇ ਮਜ਼ਦੂਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ।

close

Share and Enjoy !

Shares

Leave a Reply

Your email address will not be published.