ਕਿਸਾਨ ਅੰਦੋਲਨ ਵਲੋਂ ਅਪ੍ਰੈਲ-ਮਈ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਵਿਧਾਨ ਸਭਾ ਵਲੋਂ 18 ਮਾਰਚ ਨੂੰ ਪਾਸ ਕੀਤੇ ਗਏ ਕਾਨੂੰਨ ਦੀ ਵਿਰੋਧਤਾ ਕਰਨਗੇ, ਜਿਸ (ਕਾਨੂੰਨ) ਦੇ ਮੁਤਾਬਿਕ ਮੁਜ਼ਾਹਰਿਆਂ ਦੁਰਾਨ ਜਾਇਦਾਦ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਉਗਰਾਹਿਆ ਜਾਵੇਗਾ।

ਲੁਧਿਆਣੇ ਦੇ ਕਿਸਾਨਾਂ 4 ਅਪਰੈਲ ਨੂੰ, ਐਫ ਸੀ ਆਈ ਵਲੋਂ ਫਸਲ ਦੀ ਖ੍ਰੀਦ ਦੀ ਕੋਈ ਵੀ ਗਰੰਟੀ ਨਾ ਦਿੱਤੇ ਜਾਣ ਦੇ ਖ਼ਿਲਾਫ਼ ਮੁਜ਼ਾਹਰਾ ਕਰਨਗੇ।

ਕਿਸਾਨ ਅੰਦੋਲਨ ਵਲੋਂ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ, ਵਕੀਲਾਂ, ਵਪਾਰੀਆਂ, ਔਰਤਾਂ ਅਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਲਾਮਬੰਦ ਕੀਤਾ ਜਾਵੇਗਾ।

ਕਿਸਾਨ ਅੰਦੋਲਨ ਵਲੋਂ 5 ਅਪਰੈਲ ਨੂੰ ਐਫ ਸੀ ਆਈ ਬਚਾਓ ਦਿਵਸ ਦੇ ਹਿੱਸੇ ਦੇ ਤੌਰ ਉਤੇ ਸਰਕਾਰ ਵਲੋਂ ਫਸਲਾਂ ਦੀ ਖ੍ਰੀਦਦਾਰੀ ਦੀ ਗਰੰਟੀ ਦਿੱਤੇ ਜਾਣ ਦੀ ਮੰਗ ਨੂੰ ਅੱਗੇ ਵਧਾਉਣ ਲਈ ਐਫ ਸੀ ਆਈ ਦੇ ਦਫਤਰਾਂ ਦਾ ਘੇਰਾਓ ਕਰਨ ਦੀ ਯੋਜਨਾ ਹੈ।

10 ਅਪਰੈਲ ਨੂੰ ਕੁੰਡਲੀ-ਮਾਨੇਸਰ-ਪਲਵਲ ਪੱਛਮੀ ਫਿਰਨੀ ਐਕਸਪ੍ਰੈਸ ਸੜਕ ਨੂੰ 24 ਘੰਟਿਆਂ ਲਈ ਠੱਪ ਕਰ ਦੇਣ ਦਾ ਫੈਸਲਾ ਲਿਆ ਗਿਆ ਹੈ।

ਐਲਾਨ ਕੀਤੇ ਗਏ ਹੋਰ ਪ੍ਰੋਗਰਾਮਾਂ ਵਿਚ 14 ਅਪਰੈਲ ਨੂੰ ‘ਕਿਸਾਨ ਬਚਾਓ ਦਿਵਸ’ ਮਨਾਉਣ ਅਤੇ ਪਹਿਲੀ ਮਈ ਨੂੰ ਦਿੱਲੀ ਦੇ ਦੁਆਲੇ ਧਰਨਿਆਂ ਵਾਲੀਆਂ ਥਾਵਾਂ ਉਤੇ ‘ਕਿਸਾਨ-ਮਜ਼ਦੂਰ ਏਕਤਾ ਦਿਵਸ’ ਮਨਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਮਈ ਦੇ ਪਹਿਲੇ ਪੰਦਰਵਾੜੇ ਦੁਰਾਨ ਕਿਸਾਨਾਂ ਵਲੋਂ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੰਸਦ ਤਕ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *