ਲੇਬਰ ਕੋਡਾਂ (ਕਿਰਤ ਨੇਮਾਵਲੀਆਂ) ਦੇ ਖ਼ਿਲਾਫ਼ ਮੁਜ਼ਾਹਰਾ

1 ਅਪਰੈਲ 2021 ਨੂੰ, ਦਿੱਲੀ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀਆਂ ਹੋਰ ਜਥੇਬੰਦੀਆਂ ਨੇ ਜੰਤਰ-ਮੰਤਰ ਉੱਤੇ ਇੱਕ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਕੇਂਦਰ ਸਰਕਾਰ ਵਲੋਂ ਠੋਸੇ ਗਏ ਚਾਰ ਲੇਬਰ ਕੋਡਾਂ (ਕਿਰਤ ਨੇਮਾਵਲੀਆਂ) ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।

TUJAC_demo_against_Labour_Codes

ਇਹ ਮੁਜ਼ਾਹਰਾ ਸੀਟੂ, ਏਟਕ, ਮਜ਼ਦੂਰ ਏਕਤਾ ਕਮੇਟੀ, ਐਚ ਐਮ ਐਸ, ਇੰਟਕ, ਯੂ ਟੀ ਯੂ ਸੀ, ਏ ਆਈ ਸੀ ਸੀ ਟੀ ਯੂ, ਐਲ ਪੀ ਐਫ, ਸੇਵਾ, ਏ ਆਈ ਯੂ ਟੀ ਯੂ ਸੀ, ਆਈ ਸੀ ਟੀ ਯੂ, ਟੀ ਯੂ ਸੀ ਸੀ ਅਤੇ ਹੋਰ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ।

ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿੱਚ ਚਾਰ ਕਿਰਤ ਨੇਮਾਵਲੀਆਂ ਨੂੰ ਰੱਦ ਕੀਤੇ ਜਾਣ ਦੀ ਮੰਗ ਅਤੇ ਮਜ਼ਦੂਰਾਂ ਉੱਤੇ ਵਧ ਰਹੇ ਹਮਲਿਆਂ ਦੀ ਨਿਖੇਧੀ ਕਰਦੇ ਇਸ ਤਰ੍ਹਾਂ ਦੇ ਬੈਨਰ ਅਤੇ ਪਲੇਕਾਰਡ ਫੜੇ ਹੋਏ ਸਨ: ਲੇਬਰ ਕਾਨੂੰਨਾਂ ਦੀ ਉਲੰਘਣਾ ਕਰਨਾ ਬੰਦ ਕਰੋ”!, “ਚਾਰ ਕਿਰਤ ਨੇਮਾਵਲੀਆਂ ਰੱਦ ਕਰੋ”!, “ਅਜਾਰੇਦਾਰ ਘਰਾਣਿਆਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਤੁੰਨਣਾ ਬੰਦ ਕਰੋ”!, “ਸਭਨਾਂ ਲਈ ਸੁਰੱਖਿਅਤ ਨੌਕਰੀ ਅਤੇ ਖੁਸ਼ਹਾਲੀ ਯਕੀਨੀ ਬਣਾਓ”!, “ਮਜ਼ਦੂਰਾਂ ਦੀ ਲੁੱਟ ਅਤੇ ਉਨ੍ਹਾਂ ਉਪਰ ਹਮਲੇ ਸਾਨੂੰ ਮਨਜ਼ੂਰ ਨਹੀ”!, “ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਮਜ਼ਦੂਰਾਂ ਦੀ ਲੁੱਟ ਕਰਨਾ ਬੰਦ ਕਰੋ”!, “ਅਸੀਂ ਆਪਣੇ ਹੱਕ ਲੈ ਕੇ ਰਹਾਂਗੇ”!, “ਮਜ਼ਦੂਰ ਏਕਤਾ ਜ਼ਿੰਦਾਬਾਦ”!

ਹਿੱਸਾ ਲੈ ਰਹੀਆਂ ਜਥੇਬੰਦੀਆਂ ਦੇ ਤਮਾਮ ਪ੍ਰਵਕਤਾਵਾਂ ਨੇ ਕੇਂਦਰ ਸਰਕਾਰ ਵਲੋਂ ਠੋਸੇ ਗਏ ਲੇਬਰ ਕੋਡਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਸਮਝਾਇਆ ਕਿ ਇਹ ਲੇਬਰ ਕੋਡ ਠੋਸ ਕੇ ਕੇਂਦਰ ਸਰਕਾਰ ਮਜ਼ਦੂਰਾਂ ਦੇ ਬੁਨਿਆਦੀ ਹੱਕ ਖੋਹ ਰਹੀ ਹੈ, ਜੋ ਅਸੀਂ ਸਭਨਾਂ ਨੇ ਵਰ੍ਹਿਆਂ-ਬੱਧੀ ਸੰਘਰਸ਼ ਲੜ ਕੇ ਲਏ ਸਨ।

ਸਰਕਾਰ ਕਾਰੋਬਾਰ (ਬਿਜ਼ਨਿਸ) ਕਰਨਾ ਸੌਖਾ ਬਣਾਉਣ ਅਤੇ ਲੇਬਰ ਕਾਨੂੰਨਾਂ ਨੂੰ ਸਾਦਾ ਬਣਾਉਣਦੇ ਨਾਮ ਉੱਤੇ ਸਰਮਾਏਦਾਰਾਂ ਦੇ ਅੱਗੇ ਝੁੱਕ ਗਈ ਹੈ। ਇੱਕ ਬਹੁਤ ਹੀ ਗੈਰ-ਜਮਹੂਰੀ ਢੰਗ ਨਾਲ, ਮਿਥੇ ਹੋਏ ਸਮੇਂ ਲਈ ਮਜ਼ਦੂਰਾਂ ਨੂੰ ਠੇਕੇ ਉੱਤੇ ਕੰਮ ਦੇ ਕੇ ਨੌਕਰੀ ਤੋਂ ਕੱਢਣਾ ਸੌਖਾ ਬਣਾ ਦਿੱਤਾ ਗਿਆ ਹੈ, ਯੂਨੀਅਨਾਂ ਬਣਾਉਣਾ ਗੁੰਝਲਦਾਰ ਬਣਾ ਦਿੱਤਾ ਗਿਆ ਹੈ, ਹੜਤਾਲ ਕਰਨ ਦਾ ਹੱਕ ਕੰਮਜ਼ੋਰ ਕਰ ਦਿੱਤਾ ਗਿਆ ਹੈ, ਫੈਕਟਰੀਆਂ ਦੀ ਜਾਂਚ ਕਰਨਾ ਢਿੱਲਾ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਇਹ ਕਿਰਤ ਨੇਮਾਵਲੀਆਂ ਠੋਸ ਕੇ ਸਰਮਾਏਦਾਰਾਂ ਵਲੋਂ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦਾ ਲਾਇਸੈਂਸ ਦੇ ਦਿੱਤਾ ਗਿਆ ਹੈ।

ਇਹ ਸਭ ਕੁੱਝ ਦੇਸੀ ਅਤੇ ਬਦੇਸ਼ੀ ਬੜੇ ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਸਦੇ ਨਾਲ ਨਾਲ, ਸਰਬਜਨਕ ਖੇਤਰ ਦੀ ਸਨੱਅਤ ਅਤੇ ਸੇਵਾਵਾਂ ਅਤੇ ਦੇਸ਼ ਦੇ ਲੋਕਾਂ ਦਾ ਜਲ, ਜੰਗਲ ਅਤੇ ਜ਼ਮੀਨ, ਆਦਿ ਅਣਮੁੱਲੇ ਕੁਦਰਤੀ ਸਾਧਨਾਂ ਨੂੰ ਦੇਸੀ ਅਤੇ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਅੱਜ ਸਾਡੇ ਲੱਖਾਂ ਹੀ ਕਿਸਾਨ ਭੈਣ ਭਰਾ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਕਾਨੂੰਨ ਵੀ ਬੜੇ ਕਾਰਪੋਰੇਟਾਂ ਦੇ ਫਾਇਦੇ ਵਿਚ ਹੀ ਹਨ। ਸਾਡਾ ਸੰਘਰਸ਼ ਇੱਕ ਹੈ। ਸਾਡਾ ਸੰਘਰਸ਼ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਦੇਸ਼-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਹੈ, ਜੋ ਸਰਕਾਰ ਵਲੋਂ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੇ ਫਾਇਦੇ ਲਈ ਠੋਸੀਆਂ ਜਾ ਰਹੀਆਂ ਹਨ।

ਬੁਲਾਰਿਆਂ ਨੇ ਵੱਖ ਵੱਖ ਸਰਕਾਰਾਂ ਦੀ ਨਿਖੇਧੀ ਕੀਤੀ, ਜੋ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਦਾ ਅਜੰਡਾ ਠੋਸਣ ਲਈ ਬਚਨਬੱਧ ਹਨ। ਇਹ ਸਾਫ ਤੌਰ ਉਤੇ ਤੈਅ ਹੋ ਚੁੱਕਾ ਹੈ ਕਿ ਸਾਨੂੰ ਇਕਮੁੱਠ ਹੋ ਕੇ ਅਜਾਰੇਦਾਰ ਸਰਮਾਏਦਾਰਾਂ ਦੀ ਹਕੂਮਤ ਨੂੰ ਖਤਮ ਕਰਨ ਅਤੇ ਉਸਦੀ ਥਾਂ ਮਜ਼ਦੂਰਾਂ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਲਈ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਕੇਵਲ ਇਸ ਤਰ੍ਹਾਂ ਕਰਨ ਨਾਲ ਹੀ ਮਜ਼ਦੂਰਾਂ ਦੀ ਵਧ ਰਹੀ ਲੁੱਟ ਅਤੇ ਉਨ੍ਹਾਂ ਉੱਤੇ ਹਮਲੇ ਬੰਦ ਹੋ ਸਕਦੇ ਹਨ।

ਇਸ ਮੁਜ਼ਾਹਰੇ ਨੂੰ ਸੀਟੂ ਦੇ ਜਨਰਲ ਸਕੱਤਰ ਤਪਨ ਸੇਨ, ਐਚ ਐਮ ਐਸ ਦੇ ਜਨਰਲ ਸਕੱਤਰ ਹਰਭਜਨ ਸਿੰਘ ਸਿਧੂ, ਏ ਆਈ ਟੀ ਯੂ ਸੀ ਦੇ ਦਿੱਲੀ ਰਾਜ ਦੇ ਆਗੂ ਮੁਕੇਸ਼ ਕੈਸ਼ਪ, ਇੰਟਕ ਦੇ ਪ੍ਰਧਾਨ ਅਸ਼ੋਕ ਸਿੰਘ, ਮਜ਼ਦੂਰ ਏਕਤਾ ਕਮੇਟੀ ਦੇ ਲੋਕੇਸ਼ ਕੁਮਾਰ. ਯੂ ਟੀ ਯੂ ਸੀ ਦਿੱਲੀ ਦੇ ਸਕੱਤਰ ਸ਼ਤਰੂਜੀਤ, ਏ ਆਈ ਸੀ ਸੀ ਟੀ ਯੂ ਦੇ ਜਨਰਲ ਸਕੱਤਰ ਰਾਜੀਵ ਦਿਮਰੀ, ਏ ਆਈ ਟੀ ਯੂ ਸੀ ਦੇ ਦਿੱਲੀ ਦੇ ਸਕੱਤਰ ਮਾਨੇਜਾਰ ਚੌਰਾਸੀਆ ਅਤੇ ਆਈ ਸੀ ਟੀ ਯੂ ਦੇ ਉਪ ਪ੍ਰਧਾਨ ਉਦੇ ਨਰਾਇਣ ਵਲੋਂ ਸੰਬੋਧਨ ਕੀਤਾ ਗਿਆ।

close

Share and Enjoy !

0Shares
0

Leave a Reply

Your email address will not be published. Required fields are marked *