ਕਿਸਾਨਾਂ ਵਲੋਂ 26 ਮਾਰਚ ਨੂੰ ਭਾਰਤ ਬੰਧ

ਸੰਯੁਕਤ ਕਿਸਾਨ ਮੋਰਚਾ, ਜੋ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਅਗਵਾਈ ਦੇ ਰਿਹਾ ਹੈ, ਨੇ ਦਿੱਲੀ ਦੇ ਤਿੰਨ ਬਾਰਡਰਾਂ – ਸਿੰਘੂ, ਗ਼ਾਜ਼ੀਪੁਰ ਅਤੇ ਟਿਕਰੀ – ਉਤੇ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ਉਤੇ, 26 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਭਾਰਤ ਬੰਧ ਕਰਨ ਦਾ ਸੱਦਾ ਦਿੱਤਾ।

 4_months_farmers-protest
ਦਿੱਲੀ ਦੇ ਬਾਰਡਰ ਉਤੇ ਕਿਸਾਨ ਅੰਦੋਲਨ ਦੇ 4 ਮਹੀਨੇ

ਉਸੇ ਹੀ ਦਿਨ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀ ਜਥੇਬੰਦੀਆਂ ਨੇ ਵੀ, ਨਵੇਂ ਬਣਾਏ ਗਏ ਕਿਰਤ ਨੇਮਾਂ ਅਤੇ ਸਰਬਜਨਕ ਖੇਤਰ ਦੇ ਅਦਾਰਿਆਂ ਅਤੇ ਸਾਡੇ ਲੋਕਾਂ ਦੇ ਹੋਰ ਵੱਡੇਮੁੱਲੇ ਅਸਾਸਿਆਂ ਦਾ ਤੇਜ਼ ਰਫਤਾਰ ਨਾਲ ਨਿੱਜੀਕਰਣ ਕੀਤੇ ਜਾਣ ਦੇ ਖ਼ਿਲਾਫ਼ ਭਾਰਤ ਬੰਧ ਦਾ ਸੱਦਾ ਦਿੱਤਾ ਸੀ।

ਹੋਲੀ ਦਾ ਤਿਉਹਾਰ ਕੁੱਝ ਹੀ ਦਿਨਾਂ ਨੂੰ ਆਉਣ ਵਾਲਾ ਸੀ, ਕਿਸਾਨਾਂ ਨੇ ਇਹ ਮੌਕਾ ਆਪਣੀ ਏਕਤਾ ਅਤੇ ਦ੍ਰਿੜਤਾ ਦੇ ਜਸ਼ਨ ਮਨਾਉਣ ਲਈ ਵਰਤਿਆ।

ਗ਼ਾਜ਼ੀਪੁਰ ਵਿਖੇ ਪੱਛਮੀ ਯੂ.ਪੀ. ਦੇ ਸੰਬਲ ਜ਼ਿਲ੍ਹੇ ਦੇ ਕਿਸਾਨ ਢੋਲ ਅਤੇ ਤਾਸ਼ੇ ਵਜਾਉਂਦੇ ਹੋਏ ਉਥੇ ਚਲ ਰਹੇ ਵਿਖਾਵਿਆਂ ਵਿੱਚ ਸ਼ਾਮਲ ਹੋਏ। ਅੰਦੋਲਨਕਾਰੀਆਂ ਨੇ ਇਹ ਦਿਨ ਜੀਵਤ ਸੰਗੀਤ ਦੀ ਤਾਲ ਉਤੇ ਭੰਗੜੇ ਪਾ ਕੇ ਅਤੇ ਹੋਰ ਸਭਿੱਆਚਾਰਕ ਪ੍ਰੋਗਰਾਮਾਂ ਰਾਹੀਂ ਮਨਾਇਆ।

close

Share and Enjoy !

0Shares
0

Leave a Reply

Your email address will not be published. Required fields are marked *